ਮੁੱਖਪੰਨਾ > ਵਿਵਿਧ > ਯੋਗ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਿਹਤਮੰਦ ਜੀਵਨ ਦਾ ਅਧਾਰ ਯੋਗ
ਯੋਗ ਦਾ ਅਧਿਐਨ-ਅਧਿਆਪਨ ਰਿਸ਼ੀਆਂ ਅਤੇ ਮਹਾਰਿਸ਼ੀਆਂ ਦਾ ਵਿਸ਼ਾ ਰਿਹਾ ਹੈ। ਯੋਗ ਇੱਕ ਕਠਿਨ ਵਿਸ਼ਾ ਹੈ, ਇਸ ਲਈ ਸਾਡੇ ਪ੍ਰਾਚੀਨ ਯੁਗ ਦੇ ਗੁਰੂ ਇਸ ਵਿਦਿਆ ਨੂੰ ਜਨ ਸਧਾਰਨ ਨੂੰ ਦੇਣ ਤੋਂ ਹਿਚਕਚਾਉਂਦੇ ਸਨ।

ਉਹ ਹਮੇਸ਼ਾ ਯੋਗ ਚੇਲਿਆਂ ਨੂੰ ਜਦੋਂ ਪਰਖ ਲੈਂਦੇ ਸਨ ਤਾਂ ਹੀ ਉਹਨਾਂ ਨੂੰ ਯੋਗ ਦੇ ਰਾਜਾਂ ਤੋਂ ਜਾਣੂ ਕਰਵਾਉਂਦੇ ਸਨ। ਇਸੇ ਕਾਰਨ ਉਹ ਇਸ ਵਿਦਿਆ ਵਿੱਚ ਏਨੇ ਜਿਆਦਾ ਨਿਪੁੰਨ ਹੋ ਗਏ ਸਨ ਕਿ ਉਹਨਾਂ ਨੂੰ ਲੋਕ ਅਤੇ ਲੋਕਾਂਤਰ ਗੱਲਾਂ ਪਤਾ ਕਰਨ ਵਿੱਚ ਅਤੇ ਇੱਛਾ ਅਨੁਸਾਰ ਜਿਉਣ ਵਿੱਚ ਕੋਈ ਕਠਿਨਾਈ ਨਹੀਂ ਹੁੰਦੀ ਸੀ।

ਅੱਜ ਸਾਡੇ ਕੋਲ ਉਪਲਬਧ ਸ਼ਾਸਤਰ ਦੇ ਰੂਪ ਵਿੱਚ ਸਿਰਫ ਪਤਾਂਜਲੀ ਯੋਗਸ਼ਾਸਤਰ ਹੈ ਅਤੇ ਉਮਰ ਵੀ ਔਸਤਨ 70-75 ਸਾਲ ਦੀ ਹੈ, ਜਿਸ ਵਿੱਚੋਂ ਕਾਰਜਸ਼ੀਲ ਉਮਰ ਤਾਂ ਸ਼ਾਇਦ 20-25 ਸਾਲ ਹੀ ਬਚੀ ਰਹਿੰਦੀ ਹੈ।

ਏਨੇ ਘੱਟ ਸਮੇਂ ਵਿੱਚ ਅਸੀਂ ਸਾਡੇ ਪੂਰਵਜ ਯੋਗੀਰਾਜਾਂ ਦਾ ਸਹੀ ਇਤਿਹਾਸ ਅਤੇ ਕਰਮਯੋਗ ਸਮਝ ਲਈਏ, ਉਹੀ ਸਾਡੇ ਲਈ ਬਹੁਤ ਹੈ। ਇਸ ਲਈ ਯੋਗ ਨੂੰ ਸਮਝਣਾ, ਸਮਝ ਕੇ ਆਚਰਣ ਕਰਨਾ ਹੀ ਸਾਡੇ ਲਈ ਵਧੀਆ ਹੈ।

ਸਾਨੂੰ ਇੱਕ ਸਿਹਤਮੰਦ ਵਿਅਕਤੀ ਬਣਨਾ ਹੋਵੇਗਾ ਅਤੇ ਇਸਦੇ ਲਈ ਯੋਗਅਭਿਆਸ ਜਰੂਰੀ ਹੈ। ਇਸਦੇ ਦੁਆਰਾ ਅਸੀਂ ਸਵਸਥ ਮਸਤਕ ਅਤੇ ਸਰੀਰ ਬਣਾਉਂਦੇ ਹਾਂ। ਸਵਸਥ ਹੋਣ ਤੇ ਹੀ ਅਸੀਂ ਸਾਡੇ ਯੁਗ ਦੀਆਂ ਉਪਲਬਧੀਆਂ ਦਾ ਸਹੀ ਉਪਯੋਗ ਕਰਦੇ ਹੋਏ ਆਪਨੇ ਯੁਗ ਨੂੰ ਸਵਰਗ ਦੇ ਸਮਾਨ ਬਣਾਉਣ ਵਿੱਚ ਸਫਲ ਹੋਵਾਂਗੇ।

ਯੋਗਾਸਨਾਂ ਦੇ ਨਿਯਮਿਤ ਅਭਿਆਸ ਨਾਲ ਮੇਰੂਦੰਡ ਦ੍ਰਿੜ ਬਣਦਾ ਹੈ, ਜਿਸ ਨਾਲ ਸ਼ਿਰਾਵਾਂ ਅਤੇ ਧਮਣੀਆਂ ਨੂੰ ਆਰਾਮ ਮਿਲਦਾ ਹੈ। ਸਰੀਰ ਦੇ ਸਾਰੇ ਅੰਗ ਸੁਚਾਰੂ ਰੂਪ ਨਾਲ ਕਾਰਜ ਕਰਦੇ ਹਨ। ਪ੍ਰਾਣਾਯਾਮ ਦੁਆਰਾ ਪ੍ਰਾਣਵਾਯੂ ਸਰੀਰ ਦੇ ਅਣੂ-ਅਣੂ ਤੱਕ ਪਹੁੰਚ ਜਾਂਦੀ ਹੈ, ਜਿਸ ਨਾਲ ਵਾਧੂ ਅਤੇ ਹਾਨੀਕਾਰਕ ਦ੍ਰਵ ਨਸ਼ਟ ਹੁੰਦੇ ਹਨ, ਜਿਸ ਨਾਲ ਸੁਖ ਭਰੀ ਨੀਂਦ ਆਪਣੇ ਸਮੇਂ ਤੇ ਆਪਣੇ-ਆਪ ਆਉਣ ਲੱਗਦੀ ਹੈ।

ਯੋਗਾਅਭਿਆਸੀ ਆਪਣੇ ਸਰੀਰ ਦੀ ਦੇਖਭਾਲ ਨੂੰ ਆਪਣਾ ਪਵਿੱਤਰ ਕਾਰਜ ਮੰਨਦੇ ਹਨ। ਯੋਗ ਦੁਆਰਾ ਸੱਚਾ ਸਵਾਸਥ ਪ੍ਰਾਪਤ ਕਰਨਾ ਬਿਲਕੁਲ ਸਰਲ ਹੈ। ਕੇਵਲ ਆਪਣੀਆਂ ਕੁਝ ਗਲਤ ਆਦਤਾਂ ਨੂੰ ਬਦਲਣਾ ਪੈਂਦਾ ਹੈ, ਜਿਸ ਕਾਰਨ ਰੋਗਾਂ ਦਾ ਹਮਲਾ ਹੁੰਦਾ ਹੈ।

ਚੰਗੀ ਸਿਹਤ ਹਰ ਵਿਅਕਤੀ ਦਾ ਜਨਮਸਿੱਧ ਅਧਿਕਾਰ ਹੈ। ਰੋਗ ਤਾਂ ਸਿਰਫ ਪ੍ਰਾਕ੍ਰਿਤਿਕ ਨਿਯਮਾਂ ਦੇ ਉਲੰਘਣ, ਅਗਿਆਨ ਅਤੇ ਅਸਾਵਧਾਨੀ ਦੇ ਕਾਰਨ ਹੁੰਦੇ ਹਨ। ਸਵਾਸਥ ਦੇ ਨਿਯਮ ਬਿਲਕੁਲ ਸਰਲ ਅਤੇ ਸਹਿਜ ਹਨ।
ਹੋਰ ਵੀ
ਯੋਗ ਅਤੇ ਤੁਹਾਡਾ ਆਫਿਸ
ਆਸਨ ਦੀ ਸ਼ੁਰੂਆਤ ਤੋਂ ਪਹਿਲਾਂ
ਰਿਫ੍ਰੈਸ਼ ਯੋਗਾ
ਸਰਹਪਾ ਅਤੇ ਉਹਨਾਂ ਦੇ ਚੇਲੇ
ਯੋਗ ਦਾ ਮਹੱਤਵ
ਪਾਤੰਜਲੀ ਦਾ ਯੋਗਸੂਤਰ