ਕੁਝ ਲੋਕਾਂ ਦਾ ਕਹਿਣਾ ਹੈ ਕਿ ਰੋਜ ਦੀ ਇਸ ਭੱਜ ਦੌੜ ਦੀ ਜਿੰਦਗੀ ਵਿੱਚ ਜਿੱਥੇ ਸਾਹ ਲੈਣ ਦਾ ਵੀ ਸਮਾਂ ਨਹੀਂ ਹੈ, ਉੱਥੇ ਯੋਗ ਅਤੇ ਧਿਆਨ ਕਿਵੇਂ ਕੀਤਾ ਜਾਵੇ। ਇਹ ਰਿਫ੍ਰੈਸ਼ ਯੋਗਾ ਉਹਨਾਂ ਲੋਕਾਂ ਲਈ ਹੈ, ਜੋ ਤਿੰਨ ਘੰਟੇ ਦੀ ਫਿਲਮ ਦੇਖ ਲੈਂਦੇ ਹਨ, ਸਿਗਰੇਟ ਜਾਂ ਚਾਹ ਪੀਣ ਲਈ 10 ਮਿੰਟ ਕੱਢ ਲੈਂਦੇ ਹਨ, ਗੱਪਸ਼ੱਪ ਕਰਨ ਲਈ 1 ਘੰਟੇ ਦਾ ਸਮਾਂ ਵੀ ਜਿੰਨਾ ਨੂੰ ਘੱਟ ਪੈਂਦਾ ਹੈ। ਨਿਸ਼ਚਿਤ ਹੀ ਉਹ ਇੱਕ ਮਿੰਟ ਤਾਂ ਕੱਢ ਹੀ ਲੈਣਗੇ। ਦੂਸਰਿਆਂ ਲਈ ਨਹੀਂ, ਖੁਦ ਲਈ।
ਕੀ ਹੈ ਰਿਫ੍ਰੈਸ਼ ਯੋਗਾ : ਰਿਫ੍ਰੈਸ਼ ਯੋਗਾ ਅੰਗ ਸੰਚਾਲਨ ਅਤੇ ਪ੍ਰਾਣਾਆਮ ਦਾ ਹਿੱਸਾ ਹੈ, ਪਰ ਤੁਸੀਂ ਇਸ ਨੂੰ ਕਰੋਗੇ ਤਾਂ ਹੌਲੀ-ਹੌਲੀ ਮਾਨਸਿਕ ਸ਼ਾਂਤੀ ਅਤੇ ਚੰਗੇ ਸਵਾਸਥ ਦਾ ਅਨੁਭਵ ਕਰੋਗੇ। ਤੁਸੀਂ ਇਸ ਰਿਫ੍ਰੈਸ਼ ਯੋਗਾ ਨੂੰ ਆਫਿਸ ਵਿੱਚ, ਘਰ ਵਿੱਚ ਜਾਂ ਬਸ-ਟ੍ਰੇਨ-ਪਲੇਨ ਦੇ ਸਫਰ ਵਿੱਚ ਵੀ ਕਰ ਸਕਦੇ ਹੋ। ਇਹ ਤਰੋਤਾਜਾ ਹੋਣ ਦੀ ਵਧੀਆ ਵਿਧੀ ਹੈ। ਦਰਅਸਲ ਇਹ ਯੋਗ ਦੀਆਂ ਉਹਨਾਂ ਛੋਟੀਆਂ-ਛੋਟੀਆਂ ਗੱਲਾਂ ਦਾ ਸੰਖੇਪ ਕਲੈਕਸ਼ਨ ਹੈ, ਜਿਸ ਨੂੰ ਅਸੀਂ ਕਦੇ ਨਾ ਕਦੇ ਕਰਦੇ ਰਹਿੰਦੇ ਹਾਂ, ਬਸ ਲੋੜ ਹੈ ਤਾਂ ਉਸ ਨੂੰ ਸਹੀ ਤਰੀਕੇ ਨਾਲ ਕਰਦੇ ਰਹਿਣ ਦੀ।
ਰਿਫ੍ਰੈਸ਼ ਯੋਗਾ ਤੋਂ ਪਹਿਲਾਂ : ਜਾਣੋ ਕੁਝ ਖਾਸ ਯੋਗਿਕ ਨਿਯਮ, ਜਿਹਨਾਂ ਦਾ ਪਾਲਨ ਕਰਨਾ ਜਾਂ ਨਾ ਕਰਨਾ ਤੁਹਾਡੇ ਉੱਪਰ ਨਿਰਭਰ ਹੈ। ਫਿਰ ਵੀ ਇਹ ਜਾਨਣ ਵਿੱਚ ਕੀ ਬੁਰਾਈ ਹੈ ਕਿ ਭੋਜਨ, ਪਾਣੀ ਅਤੇ ਹਵਾ ਇਹੀ ਹੈ ਜਿੰਦਗੀ ਦਾ ਆਧਾਰ। ਇਸੇ ਨਾਲ ਸਰੀਰ ਅਤੇ ਮਨ ਸੰਚਾਲਿਤ ਹੁੰਦਾ ਹੈ। ਤਾਂ ਜਾਣੋ ਇਸਦੇ ਬਾਰੇ ਵਿੱਚ।
ਭੋਜਨ : ਜਿੰਨੀ ਭੁੱਖ ਹੈ ਉਸ ਤੋਂ ਦੋ ਰੋਟੀ ਘੱਟ ਖਾਉ। ਭੋਜਨ ਵਿੱਚ ਸਲਾਦ ਦਾ ਜਿਆਦਾ ਪ੍ਰਯੋਗ ਕਰੋ। ਭੋਜਨ ਬੈਠਕੇ (ਚੌਕੜੀ ਮਾਰ ਕੇ) ਹੀ ਕਰੋ। ਭੋਜਨ ਕਰਦੇ ਸਮੇਂ ਮਨ ਪ੍ਰਸੰਨਚਿਤ ਰੱਖੋ। ਅਜਿਹਾ ਭੋਜਨ ਨ ਕਰੋ, ਜਿਸ ਨਾਲ ਦੰਦਾਂ ਅਤੇ ਅੰਤੜੀਆਂ ਨੂੰ ਜਿਆਦਾ ਮਿਹਨਤ ਕਰਨੀ ਪਏ। ਭੋਜਨ ਕਰਨ ਦੇ ਇੱਕ ਘੰਟੇ ਬਾਅਦ ਹੀ ਪਾਣੀ ਪੀਵੋ। ਇਹ ਵੀ ਧਿਆਨ ਰੱਖੋ ਕਿ ਥਾਲੀ ਵਿੱਚ ਹੱਥ ਨਾ ਧੋਵੋ। ਕਹਿੰਦੇ ਹਨ ਕਿ ਖਾਣ-ਪੀਣ ਵਿੱਚ ਮਾਤਰਾ ਜਾਨਣ ਵਾਲੇ, ਸੰਭੋਗ ਵਿੱਚ ਨਿਯਮ ਪਾਲਨ ਵਾਲੇ ਅਤੇ ਹੋਰ ਗੱਲਾਂ ਅਤੇ ਇੰਦਰੀਆਂ ਵਿੱਚ ਸੰਯਮ ਸਮਝਣ ਵਾਲੇ ਨੂੰ ਜਦੋਂ ਤੂਫਾਨ ਆਉਂਦਾ ਹੈ ਤਾਂ ਸਿਰਫ ਛੂਹ ਕੇ ਅੱਗੇ ਚਲਾ ਜਾਂਦਾ ਹੈ, ਇਸ ਦੇ ਵਿਪਰੀਤ ਉਪਰੋਕਤ ਗੱਲਾਂ ਦਾ ਪਾਲਨ ਨਾ ਕਰਨ ਵਾਲੇ ਨੂੰ ਜੜ੍ਹ ਸਮੇਤ ਉਖਾੜ ਕੇ ਸੁੱਟ ਦਿੰਦਾ ਹੈ।
ਪਾਣੀ : ਪੀਣਾ ਛਾਣ ਕੇ ਪੀਉ। ਧਿਆਨ ਰਹੇ ਪਾਣੀ ਹਲਕਾ ਅਤੇ ਮਿੱਠਾ ਪੀਵੋ। ਜਦੋਂ ਪਿਆਸ ਲੱਗੇ ਉਦੋਂ ਪਾਣੀ ਪੀਉ। ਪਾਣੀ ਬੈਠ ਕੇ ਹੀ ਪੀਉ। ਪਾਣੀ ਗਿਲਾਸ ਨਾਲ ਪੀਉ ਜਾਂ ਫਿਰ ਹੱਥਾਂ ਨਾਲ। ਉੱਪਰ ਤੋਂ ਮੂੰਹ ਵਿੱਚ ਪਾਣੀ ਪਾ ਕੇ ਪੀਣ ਦੇ ਆਪਣੇ ਨੁਕਸਾਨ ਹਨ। ਜਿਸ ਬਰਤਨ ਵਿੱਚ ਪਾਣੀ ਭਰਿਆ ਜਾਂਦਾ ਹੈ ਤੇ ਉਹ ਬਰਤਨ ਈਸ਼ਾਨ ਕੋਣ ਵਿੱਚ ਰੱਖਿਆ ਹੋਵੇ. ਉਸਦੇ ਆਸਪਾਸ ਦੀ ਥਾਂ ਸਾਫ ਹੋਵੇ।
ਹਵਾ : ਭੋਜਨ ਕੁਝ ਦਿਨ ਨਾ ਮਿਲੇ ਤਾਂ ਜੀਵਨ ਚੱਲ ਜਾਂਦਾ ਹੈ। ਪਾਣੀ ਕੁਝ ਘੰਟੇ ਨਾ ਮਿਲੇ ਤਾਂ ਵੀ ਚੱਲ ਜਾਵੇਗਾ, ਪਰ ਹਵਾ ਸਾਨੂੰ ਹਰ ਪਲ ਚਾਹੀਦੀ ਹੈ। ਜਿਸ ਤਰ੍ਹਾਂ ਦੂਸ਼ਿਤ ਭੋਜਨ ਅਤੇ ਪਾਣੀ ਆਪਣੇ ਆਪ ਨਿੱਕਲ ਜਾਂਦੇ ਹਨ, ਉਸੇ ਤਰ੍ਹਾਂ ਸਰੀਰ ਦੇ ਫੇਫੜਿਆਂ ਅਤੇ ਪੇਟ ਵਿੱਚ ਇਕੱਠੀ ਦੂਸ਼ਿਤ ਵਾਯੂ ਨੂੰ ਕੱਢਣ ਦੀ ਕੋਸ਼ਿਸ਼ ਕਰੋ। ਹਲਕੇ ਪ੍ਰੈਸ਼ਰ ਨਾਲ ਸਾਹ ਬਾਹਰ ਕੱਢੋ, ਫਿਰ ਪੂਰੀ ਗਹਿਰਾਈ ਨਾਲ ਸਾਹ ਅੰਦਰ ਖਿੱਚੋ। ਛਿੱਕ ਆਵੇ ਤਾਂ ਪੂਰੀ ਤਾਕਤ ਨਾਲ ਛਿੱਕੋ।
ਨੀਂਦ : ਨੀਂਦ ਇੱਕ ਡਾਕਟਰ ਹੈ ਅਤੇ ਦਵਾਈ ਵੀ। ਤੁਹਾਡੀ ਨੀਂਦ ਕਿਸ ਤਰ੍ਹਾਂ ਦੀ ਹੋਵੇਗੀ, ਇਹ ਨਿਰਭਰ ਕਰਦਾ ਹੈ ਕਿ ਤੁਸੀਂ ਦਿਨ ਭਰ ਕਿਸ ਤਰ੍ਹਾਂ ਰਹੇ। ਜਰੂਰੀ ਹੈ ਕੰਮ, ਵਿਚਾਰ, ਆਹਾਰ ਅਤੇ ਵਿਹਾਰ ਤੇ ਗੰਭੀਰ ਧਿਆਨ ਦੇਣਾ। ਜੇਕਰ ਇਹ ਸੰਤੁਲਿਤ ਅਤੇ ਸਮਾਨ ਰਹੇਗਾ ਤਾਂ ਭਰਪੂਰ ਨੀਂਦ ਨਾਲ ਸਵਾਸਥ ਵਿੱਚ ਲਾਭ ਮਿਲੇਗਾ। ਇਹ ਵੀ ਧਿਆਨ ਰੱਖੋ ਕਿ ਜਿਆਦਾ ਜਾਂ ਘੱਟ ਨੀਂਦ ਨਾਲ ਸੇਹਤ ਅਤੇ ਮਨ ਤੇ ਵਿਪਰੀਤ ਅਸਰ ਪੈਂਦਾ ਹੈ। ਚੰਗੇ ਸੁਪਨਿਆਂ ਲਈ ਚੰਗਾ ਦਿਨ ਮੈਨੇਜ ਕਰੋ। ਇਸ ਨਾਲ ਸਵਾਸਥ ਚੰਗਾ ਰਹੇਗਾ।
ਕਿਵੇਂ ਕਰੀਏ ਰਿਫ੍ਰੈਸ਼ ਯੋਗਾ :
ਯੋਗਾ ਐਕਸਰਸਾਈਜ : ਅੱਖਾਂ ਨੂੰ, ਜੀਭ ਨੂੰ, ਹੱਥਾਂ-ਪੈਰਾਂ ਦੀ ਕਲਾਈਆਂ ਨੂੰ, ਕਮਰ ਨੂੰ, ਗਰਦਨ ਨੂੰ ਸੱਜੇ-ਖੱਬੇ ਅਤੇ ਉੱਪਰ-ਥੱਲੇ ਕਰਦੇ ਹੋਏ ਗੋਲ-ਗੋਲ ਘੁਮਾਉ। ਹੱਥਾਂ ਦੀ ਮੁੱਠੀ ਨੂੰ ਖੋਲ੍ਹੋ ਅਤੇ ਬੰਦ ਕਰੋ। ਇਸੇ ਤਰ੍ਹਾਂ ਪੈਰਾਂ ਦੀਆਂ ਉਂਗਲੀਆਂ ਦੀ ਯੋਗਾ ਐਕਸਰਸਾਈਜ ਕਰੋ। ਕੰਨਾਂ ਨੂੰ ਮਰੋੜੋ, ਪੂਰਾ ਮੂੰਹ ਖੋਲ੍ਹ ਕੇ ਬੰਦ ਕਰੋ। ਸਰੀਰ ਵਿੱਚ ਕਿਸੇ ਦੇਵਤਾ ਦੇ ਆਉਣ ਜਿਹਾ ਹਿੱਲੋ। ਗੁਲਾਟੀ ਲਗਾਉਣ ਦੀ ਕੋਸ਼ਿਸ਼ ਨਾ ਕਰੋ। ਸਰੀਰ ਵਿੱਚ ਲਚਕ ਹੋਵੇ ਤਾਂ ਹੀ ਗੁਲਾਟੀ ਲਗਾਉ। ਅੰਗੜਾਈ ਆਵੇ ਤਾਂ ਉਸਨੂੰ ਚੰਗੀ ਤਰ੍ਹਾਂ ਨਾਲ ਮਜਾ ਲੈਂਦੇ ਹੋਏ ਕਰੋ। ਇਹ ਸਭ ਕੁਝ ਅੰਗ ਸੰਚਾਲਨ ਦਾ ਹਿੱਸਾ ਹੈ।
ਮਨ ਅਤੇ ਮਸਤਕ : ਮਾਨਸਿਕ ਦੁੱਖ, ਚਿੰਤਾ ਜਾਂ ਦਿਮਾਗੀ ਬਹਿਸ ਸਾਡੀਆਂ ਸਾਹਾਂ ਦੀ ਗਤੀ ਨੂੰ ਅਨਿਯੰਤਰਣ ਕਰਦੇ ਹਨ, ਜਿਸ ਨਾਲ ਖੂਨ ਦੀ ਗਤੀ ਵੀ ਅਸਤੁੰਲਿਤ ਹੋ ਜਾਂਦੀ ਹੈ। ਇਸਦਾ ਸਿੱਧਾ ਅਸਰ ਦਿਲ, ਫੇਫੜੇ ਅਤੇ ਪੇਟ ਤੇ ਹੁੰਦਾ ਹੈ ਅਤੇ ਇਹ ਗੰਭੀਰ ਰੋਗ ਦਾ ਕਾਰਨ ਵੀ ਬਣ ਸਕਦਾ ਹੈ। ਇਸਦਾ ਸਿੱਧਾ-ਜਿਹਾ ਹੱਲ ਹੈ ਕਿ ਜਦੋਂ ਵੀ ਤਨਾਅ ਜਾਂ ਸੋਚਗ੍ਰਸਤ ਰਹੋ ਤਾਂ ਪੇਟ ਅਤੇ ਫੇਫੜਿਆਂ ਦੀ ਹਵਾ ਪੂਰੀ ਤਰ੍ਹਾਂ ਨਾਲ ਬਹਾਰ ਕੱਢ ਦਉ ਅਤੇ ਨਵੇਂ ਸਿਰੇ ਤੋਂ ਤਾਜੀ ਹਵਾ ਭਰੋ। ਅਜਿਹਾ ਪੰਜ ਤੋਂ ਛੇ ਵਾਰ ਕਰੋ। ਹੱਸਣ ਦਾ ਮੌਕਾ ਹੋਵੇ ਤਾਂ ਖਿੜਖਿੜਾ ਕੇ ਹੱਸੋ।
ਝਪਕੀ ਧਿਆਨ : ਸਿਰਫ ਇੱਕ ਮਿੰਟ ਦੀ ਝਪਕੀ ਧਿਆਨ ਕਰੋ। ਆਫਿਸ ਜਾਂ ਘਰ ਵਿੱਚ ਜਦੋਂ ਵੀ ਲੱਗੇ ਤਾਂ 60 ਸੈਕਿੰਟ ਦੀ ਝਪਕੀ ਮਾਰ ਹੀ ਲਉ। ਇਸ ਵਿੱਚ ਸਾਹਾਂ ਦੀ ਆਵਾਜਾਈ ਨੂੰ ਮਹਿਸੂਸ ਕਰੋ। ਗਹਿਰੀ-ਗਹਿਰੀ ਸਾਹ ਲਉ। ਇਹ ਨਾ ਸੋਚੋ ਕਿ ਕੋਈ ਦੇਖ ਲਏਗਾ ਤਾਂ ਕੀ ਸੋਚੇਗਾ। ਹਾਂ ਆਫਿਸ ਵਿੱਚ ਇਸ ਨੂੰ ਸਾਵਧਾਨੀ ਨਾਲ ਕਰੋ, ਨਹੀਂ ਤਾਂ ਬੌਸ ਗਲਤ ਸਮਝ ਬੈਠਣਗੇ। ਇਸ ਧਿਆਨ ਨਾਲ ਤੁਸੀਂ ਖੁਦ ਨੂੰ ਹਰ ਸਮੇਂ ਤਰੋਤਾਜਾ ਮਹਿਸੂਸ ਕਰੋਗੇ।
ਮੌਨ : ਮੌਨ ਨਾਲ ਮਨ ਦੀ ਆਂਤਰਿਕ ਸ਼ਕਤੀ ਅਤੇ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਕੁਝ ਪਲ ਅਜਿਹੇ ਹੁੰਦੇ ਹਨ ਜਦੋਂ ਕਿ ਅਸੀਂ ਆਪਣੇ ਆਪ ਮੌਨ ਹੋ ਜਾਂਦੇ ਹਾਂ। ਅਜਿਹਾ ਕੁਝ ਵਿਸ਼ੇਸ਼ ਪਰਿਸਥਿਤੀ ਵਿੱਚ ਹੁੰਦਾ ਹੈ, ਪਰ ਮੌਨ ਰਹਿਣ ਦੀ ਕੋਸ਼ਿਸ਼ ਕਰਨਾ ਅਤੇ ਇਹ ਸੋਚਦੇ ਰਹਿਣਾ ਕਿ ਮੌਨ ਵਿੱਚ ਘੱਟ ਤੋਂ ਘੱਟ ਸੋਚਣ ਦੀ ਕੋਸ਼ਿਸ਼ ਕਰਾਂਗੇ, ਇੱਕ ਵਧੀਆ ਸ਼ੁਰੂਆਤ ਹੈ। ਦੋ ਘੰਟੇ ਦੀ ਫਾਲਤੂ ਬਹਿਸ ਨਾਲੋਂ 10 ਮਿੰਟ ਦਾ ਮੌਨ ਰਿਫ੍ਰੈਸ਼ ਕਰ ਕੇ ਵਿਜਨ ਪਾਵਰ ਵਧਾਵੇਗਾ।
|