ਸਿੱਧਾਂ ਦੀ ਭੋਗ-ਪ੍ਰਧਾਨ ਯੋਗ-ਸਾਧਨਾ ਦੀ ਪ੍ਰਤੀਕਿਰਿਆ ਦੇ ਰੂਪ ਵਿੱਚ ਆਦਿਕਾਲ ਵਿੱਚ ਨਾਥਪੰਥੀਆਂ ਦੀ ਹੱਠਯੋਗ ਸਾਧਨਾ ਆਰੰਭ ਹੋਈ। ਇਸ ਪੰਥ ਨੂੰ ਚਲਾਉਣ ਵਾਲੇ ਮਤਸਏਇੰਦਰਨਾਥ ਅਤੇ ਗੋਰਖਨਾਥ ਮੰਨੇ ਜਾਂਦੇ ਹਨ। ਇਸ ਪੰਥ ਦੇ ਸਾਧਕ ਲੋਕਾਂ ਨੂੰ ਯੋਗੀ, ਅਵਧੂਤ, ਸਿੱਧ, ਔਘੜ ਕਿਹਾ ਜਾਂਦਾ ਹੈ। ਕਿਹਾ ਇਹ ਵੀ ਜਾਂਦਾ ਹੈ ਕਿ ਸਿੱਧਮੱਤ ਅਤੇ ਨਾਥਮੱਤ ਇੱਕ ਹੀ ਹਨ।
ਸਿੱਧ ਸਾਹਿਤ ਦੇ ਇਤਿਹਾਸ ਵਿੱਚ ਚੌਰਾਸੀ ਸਿੱਧਾਂ ਦਾ ਉਲੇਖ ਮਿਲਦਾ ਹੈ। ਸਿੱਧ ਸਰਹਪਾ (ਸਰਹਪਾਦ, ਸਰੋਜਵਜ, ਰਾਹੁਲ ਭੱਦਰ) ਤੋਂ ਇਸ ਸੰਪਰਦਾ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਇਹ ਪਹਿਲੇ ਸਿੱਧ ਯੋਗੀ ਸਨ। ਜਾਤੀ ਤੋਂ ਬ੍ਰਾਹਮਣ ਸਨ। ਰਾਹੁਲ ਸਾਂਕ੍ਰਤਯਾਯਨ ਨੇ ਇਹਨਾਂ ਦਾ ਜਨਮ ਕਾਲ 769 ਈਸਵੀ ਦਾ ਮੰਨਿਆ, ਜਿਸ ਨਾਲ ਸਾਰੇ ਵਿਦਵਾਨ ਸਹਿਮਤ ਹਨ। ਇਹਨਾਂ ਦੁਆਰਾ ਰਚਿਤ ਬੱਤੀ ਗ੍ਰੰਥ ਦੱਸੇ ਜਾਂਦੇ ਹਨ।
ਇਹਨਾਂ ਤੋਂ ਬਾਅਦ ਇਹਨਾਂ ਦੀ ਪਰੰਪਰਾ ਨੂੰ ਅੱਗੇ ਵਧਾਉਣ ਵਾਲੇ ਪ੍ਰਮੁੱਖ ਸਿੱਧ ਹੋਏ ਹਨ ਜੋ ਕ੍ਰਮ ਅਨੁਸਾਰ ਇਸ ਪ੍ਰਕਾਰ ਹਨ :
ਸ਼ਬਰਪਾ : ਇਹਨਾਂ ਦਾ ਜਨਮ 780 ਈਸਵੀ ਵਿੱਚ ਹੋਇਆ। ਸਰਹਪਾ ਤੋਂ ਇਹਨਾਂ ਨੇ ਗਿਆਨ ਪ੍ਰਾਪਤ ਕੀਤਾ। ਚਰਿਆਪਦ ਇਹਨਾਂ ਦੀ ਪ੍ਰਸਿੱਧ ਪੁਸਤਕ ਹੈ।
ਲੁਈਪ : ਇਹ ਰਾਜਾ ਧਰਮਪਾਲ ਦੇ ਰਾਜਕਾਲ ਵਿੱਚ ਕਾਏਸਥ ਪਰਿਵਾਰ ਵਿੱਚ ਜਨਮੇ ਸਨ। ਸ਼ਬਰਪਾ ਨੇ ਇਹਨਾਂ ਨੂੰ ਆਪਣਾ ਚੇਲਾ ਮੰਨਿਆ ਸੀ। ਚੌਰਾਸੀ ਸਿੱਧਾਂ ਵਿੱਚ ਇਹਨਾਂ ਦਾ ਸਭ ਤੋਂ ਉੱਚਾ ਸਥਾਨ ਮੰਨਿਆ ਜਾਂਦਾ ਹੈ। ਉੜੀਸਾ ਦੇ ਤੱਤਕਾਲੀਨ ਰਾਜਾ ਅਤੇ ਮੰਤਰੀ ਇਹਨਾਂ ਦੇ ਚੇਲੇ ਹੋ ਗਏ ਸਨ।
ਡੋਮਿਭਯਾ : ਮਗਧ ਦੇ ਵੰਸ਼ ਵਿੱਚ ਜਨਮੇ ਡੋਮਿਭਯਾ ਨੇ ਵਿਰੂਪਾ ਤੋਂ ਸਿੱਖਿਆ ਗ੍ਰਹਿਣ ਕੀਤੀ ਸੀ। ਇਹਨਾਂ ਦਾ ਜਨਮ ਕਾਲ 840 ਈਸਵੀ ਰਿਹਾ। ਇਹਨਾਂ ਦੁਆਰਾ ਇੱਕੀ ਗ੍ਰੰਥਾਂ ਦੀ ਰਚਨਾ ਕੀਤੀ ਗਈ, ਜਿਹਨਾਂ ਵਿੱਚ 'ਡੋਮਿਬ-ਗੀਤਿਕਾ', 'ਯੋਗਾਚਾਰਿਆ' ਅਤੇ ਅਕਸ਼ਰਦਿਕੋਪਦੇਸ਼ ਪ੍ਰਮੁੱਖ ਹਨ।
ਕਣਹਪਾ : ਇਹਨਾਂ ਦਾ ਜਨਮ ਬ੍ਰਾਹਮਣ ਵੰਸ਼ ਵਿੱਚ 820 ਈਸਵੀ ਵਿੱਚ ਹੋਇਆ ਸੀ। ਇਹ ਕਰਨਾਟਕ ਦੇ ਸਨ, ਪਰ ਬਿਹਾਰ ਦੇ ਸੋਮਪੁਰੀ ਸਥਾਨ ਤੇ ਰਹਿੰਦੇ ਸਨ। ਜਾਲੰਧਰਪਾ ਨੂੰ ਇਹਨਾਂ ਨੇ ਆਪਣਾ ਗੁਰੂ ਬਣਾਇਆ ਸੀ। ਇਹਨਾਂ ਦੇ ਲਿਖੇ ਚੁਹੱਤਰ ਗ੍ਰੰਥ ਦੱਸੇ ਜਾਂਦੇ ਹਨ। ਇਹ ਪੌਰਾਣਿਕ ਰੂੜੀਆਂ ਅਤੇ ਉਹਨਾਂ ਵਿੱਚ ਫੈਲੇ ਭਰਮਾਂ ਦੇ ਖਿਲਾਫ ਸਨ।
ਕੁਕਕੁਰਿਪਾ : ਕਪਿਲਵਸਤੂ ਦੇ ਬ੍ਰਾਹਮਣ ਕੁਲ ਵਿੱਚ ਇਹਨਾਂ ਦਾ ਜਨਮ ਹੋਇਆ। ਚਰਪਟੀਆ ਇਹਨਾਂ ਦੇ ਗੁਰੂ ਸਨ। ਇਹਨਾਂ ਦੁਆਰਾ ਰਚਿਤ 16 ਗ੍ਰੰਥ ਮੰਨੇ ਗਏ ਹਨ।
|