ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਮਹਿਲਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਰ ਦਿਨ ਹੋਵੇ ਆਜ਼ਾਦ ਦਿਨ...!
ਇੱਕ ਵੀ ਦਿਨ ਤੁਹਾਡਾ ਦਿਨ ਕੌਫੀ ਦੇ ਬਿਨਾ ਸ਼ੋਰੂ ਨਹੀਂ ਹੁੰਦਾ. ਆਫਿਸ ਵਿੱਚ ਜਾਂ ਦੋਸਤਾਂ ਦੇ ਨਾਲ ਤੁਸੀਂ ਜੰਕ ਫੂਡ ਲਗਭਗ ਰੋਜ ਕਰ ਹੀ ਲੈਂਦੀ ਹੋ ਅਤੇ ਸੇਲਫੋਨ ਤਾਂ ਤੁਹਾਡੀ ਜਾਨ ਹੈ. ਕਿਸੇ ਦਿਨ ਘਰ ਰਹਿ ਜਾਵੇ ਜਾਂ ਰਿਚਾਰਜ ਖਤਮ ਹੋ ਜਾਵੇ ਤਾਂ ਤੁਸੀਂ ਉਦਾਸ ਹੋ ਜਾਂਦੇ ਹੋ. ਤੁਸੀਂ ਆਪਣੀ ਆਦਤਾਂ ਨਾਲ ਇਸ ਤਰ੍ਹਾਂ ਬੰਨੇ ਹੋਏ ਹੋ ਕਿ ਉਹਨਾਂ ਦੇ ਬਗੈਰ ਤੁਹਾਡਾ ਕੰਮ ਚੱਲ ਹੀ ਨਹੀਂ ਸਕਦਾ.

ਪਰ ਇਹਨਾਂ ਚੀਜ਼ਾਂ ਦੇ ਪ੍ਰਤੀ ਅਜਿਹੀ ਗੁਲਾਮੀ ਕਿਸੇ ਕੰਮ ਦੀ ਨਹੀਂ ਹੈ. ਅਸੀਂ ਮੁਕਤੀ ਦੀਆਂ ਗੱਲਾਂ ਕਰਦੇ ਹਾਂ ਅਤੇ ਖੁਦ ਆਪਣੀਆਂ ਆਦਤਾਂ ਤੋਂ ਮੁਕਤ ਨਹੀਂ ਹੋ ਪਾਉਂਦੇ ਹਾਂ. ਇਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ? ਸੱਚੇ ਅਰਥਾਂ ਵਿੱਚ ਆਜ਼ਾਦੀ ਦਾ ਅਰਥ ਸਮਝਣਾ ਚਾਹੁੰਦੇ ਹੋ ਤਾਂ ਕੁਝ ਚੀਜ਼ਾਂ ਤੋਂ ਭਲਾ ਹੀ ਇੱਕ ਦਿਨ ਲਈ ਹੀ ਸਹੀ ਮੁਕਤ ਹੋਣ ਦੀ ਕਲਾ ਸਿੱਖਣੀ ਹੋਵੇਗੀ. ਇੱਕ ਹਫ਼ਤੇ ਵਿੱਚ ਇੱਕ-ਇਕ ਦਿਨ ਚੁਣ ਕੇ ਤੁਸੀਂ ਸਿਰਫ ਉਸ ਦਿਨ ਲਈ ਮੁਕਤ ਹੋ ਜਾਵੋ ਤਾਂ ਵੀ ਬਹੁਤ ਹੈ.

ਸੋਮਵਾਰ ਤੋਂ ਸ਼ੁਰੂਆਤ ਕਰੋ. ਐਤਵਾਰ ਦੇ ਦਿਨ ਲਈ ਤੁਸੀਂ ਤੈਅ ਕਰ ਕਿ ਤੁਸੀਂ ਕਿਸੇ ਵੀ ਚੀਜ਼ ਤੋਂ ਆਜਾਦੀ ਨਹੀਂ ਚਾਹੋਗੇ. ਮਨਚਾਹਾ ਖਾਉ ਮਨਚਾਹੀ ਥਾਂ ਕੰਮ ਕਰੋ. ਸੋਮਵਾਰ ਨੂੰ ਤੁਸੀਂ ਕੋਈ ਵੀ ਜੰਕ ਫੂਡ ਨਹੀਂ ਖਾਉਗੇ. ਇਸ ਦਿਨ ਲੰਚ ਵਿੱਚ ਤੁਸੀਂ ਖਾਉਗੇ ਭਰਪੂਰ ਸਲਾਦ ਤੇ ਲੱਸੀ ਅਤੇ ਸ਼ਾਮ ਨੂੰ ਫਲ, ਰਾਤ ਦਾ ਭੋਜਨ ਹੋਵੇਗਾ ਹਲਕਾ-ਫੁਲਕਾ.

ਮੰਗਲਵਾਰ ਨੂੰ ਤੁਹਾਡਾ ਦਿਨ ਹੋਵੇਗਾ ਮੁਬਾਇਲ ਫ੍ਰੀ ਇਸ ਦਿਨ ਤੁਸੀਂ ਬਾਹਰ ਜਾਣ ਤੇ ਆਪਣਾ ਮੁਬਾਇਲ ਛੱਡ ਜਾਉਗੇ ਅਤੇ ਉਸ ਨਾਲ ਚਿਪਕੀ ਨਹੀਂ ਰਹੋਗੀ.

ਬੁੱਧਵਾਰ ਨੂੰ ਹੋਵੇਗਾ ਚਾਹ-ਕੌਫੀ ਤੋਂ ਆਜਾਦੀ ਦਾ ਦਿਨ .

ਵੀਰਵਾਰ ਦਾ ਦਿਨ ਹੈ ਟੀਵੀ ਫ੍ਰੀ ਦਿਵਸ. ਇਸ ਦਿਨ ਤੁਹਾਨੂੰ ਤਰ੍ਹਾਂ-ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨਾ ਅਤੇ ਆਪਣੀ ਕਿਸੇ ਰੁਚੀ ਜਾਂ ਸ਼ੌਕ ਵਾਲੇ ਕੰਮ ਨੂੰ ਅਪਣਾਉਣਾ ਹੈ.

ਸ਼ੁਕਰਵਾਰ ਦਾ ਦਿਨ ਹੈ ਤੁਹਾਡੇ ਲਈ ਮਸਤੀ ਦਾ ਦਿਨ. ਦੋਸਤਾਂ ਦੇ ਨਾਲ ਬਾਹਰ ਜਾਣ ਤੇ ਕੋਈ ਮਨਾਹੀ ਨਹੀਂ ਹੈ ਜਾਂ ਫਿਰ ਬੱਚਿਆਂ ਦੇ ਨਾਲ ਬਾਹਰ ਜਾਉ.

ਸ਼ਨਿਚਰਵਾਰ ਦਾ ਦਿਨ ਹੈ ਘਰ ਵਿੱਚ ਰਹਿ ਕੇ ਹੀ ਕੁਝ ਚਟਪਟਾ ਬਣਾਉਣ ਦਾ. ਇਸ ਦਿਨ ਸਾਦੀ ਰੋਟੀ-ਸਬਜ਼ੀ ਤੋਂ ਛੁੱਟੀ.

ਐਤਵਾਰ ਨੂੰ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਕੀ ਕਰਨਾ ਹੈ. ਇਸ ਦਿਨ ਤੁਸੀਂ ਉਹਨਾਂ ਸਾਰੀਆਂ ਚੀਜ਼ਾਂ ਦੇ ਜਿੰਨਾ ਮਰਜ਼ੀ ਗੁਲਾਮ ਬਣ ਸਕਦੀ ਹੋ. ਬਸ ਤਾਂ ਹੋ ਜਾਉ ਤਿਆਰ ਆਪਣੇ ਬਦਲੇ ਹੋਏ ਪ੍ਰੋਗਰਾਮ ਦੇ ਨਾਲ .
ਹੋਰ ਵੀ
ਪਿਆਰ ਦੀ ਪ੍ਰਤੀਕ ਨਾਰੀ
ਇਸਤਰੀ ਹੀ ਇਸਤਰੀ ਦੀ ਦੁਸ਼ਮਣ
ਕੀ ਖਾਸ ਹੈ ਇਹਨਾਂ ਮਹਿਲਾਵਾਂ ਵਿੱਚ...
ਹਾਰ ਕੇ ਵੀ ਜਿੱਤਦੀ ਹੈ ਭਾਰਤੀ ਨਾਰੀ
ਦਸਤਕ ਦਿੰਦੀ ਦਖਲ
'ਮੈਂ ਤਾਂ ਗਾਂਧੀ ਦੀ ਤਰ੍ਹਾਂ ਮਰਨਾ ਚਾਹੁੰਦੀ ਹਾਂ'