ਅੱਜ ਚਾਰੇ ਪਾਸੇ ਮਹਿਲਾਵਾਂ ਹਰ ਖੇਤਰ ਵਿੱਚ ਆਪਣਾ ਝੰਡਾ ਲਹਿਰਾ ਰਹੀਆਂ ਹਨ. ਕੋਈ ਵੀ ਖੇਤਰ ਹੋਵੇ, ਮਹਿਲਾਵਾਂ ਪੁਰਸ਼ਾਂ ਤੋਂ ਪਿੱਛੇ ਨਹੀਂ ਹਨ. ਅੱਜ ਦੀ ਮਹਿਲਾ ਜਿਸ ਜਵਾਬਦਾਰੀ ਨਾਲ ਵਪਾਰਿਕ ਦੁਨੀਆ ਵਿੱਚ ਸਫਲ ਹੋ ਰਹੀ ਹੈ, ਓਨੀ ਹੀ ਕੁਸ਼ਲਤਾ ਨਾਲ ਉਹ ਘਰ-ਗ੍ਰਹਿਸਥੀ ਦੀ ਜਿੰਮੇਦਾਰੀ ਵੀ ਨਿਭਾ ਰਹੀ ਹੈ.
ਮਹਿਲਾਵਾਂ ਪੁਰਸ਼ਾਂ ਦੇ ਮੁਕਾਬਲੇ ਜਿਆਦਾ ਲਗਨਸ਼ੀਲ, ਮਿਹਨਤੀ ਤੇ ਦ੍ਰਿੜ ਸੰਕਲਪ ਵਾਲੀਆਂ ਹੁੰਦੀਆਂ ਹਨ. ਇਹਨਾਂ ਸਭ ਦੇ ਬਾਵਜੂਦ ਅੱਜ ਵੀ ਉਹ ਆਪਣੀ ਪਹਿਚਾਣ ਬਣਾਉਣ ਵਿੱਚ ਅਸਮਰਥ ਹਨ.
ਸਮਾਜ ਵਿੱਚ ਅੱਜ ਵੀ ਵਿਆਹੀ ਇਸਤਰੀ ਨੂੰ ਜਿਆਦਾ ਮਾਣ ਤੇ ਇੱਜ਼ਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਜਾਂ ਤਾਂ ਆਜੀਵਨ ਅਣਵਿਆਹੀ ਰਹੇ ਤਾਂ ਗੱਲ ਅਲੱਗ ਹੈ. ਜੇ ਉਹ ਮਾਣ ਸੰਨਮਾਨ ਚਾਹੁੰਦੀ ਹੈ ਤਾਂ ਚਾਹੇ ਫਿਰ ਉਸਦਾ ਮਨ ਮਿਲੇ ਜਾਂ ਨਾ ਮਿਲੇ, ਸਭ ਦੀ ਭਲਾਈ ਲਈ ਉਸ ਨੂੰ ਪਤੀ ਦੇ ਨਾਲ ਹੀ ਰਹਿਣਾ ਪੈਂਦਾ ਹੈ.
ਅੱਜ ਦੇ ਪੁਰਸ਼ ਪ੍ਰਧਾਨ ਸਮਾਜ ਵਿੱਚ ਚਾਹੇ ਮਹਿਲਾ ਕਿੰਨੀ ਵੀ ਤਰੱਕੀ ਕਰ ਲਵੇ, ਉਸ ਨੂੰ ਪੁਰਸ਼ ਦੇ ਹੰਕਾਰ ਨੂੰ ਝੱਲਣਾ ਹੀ ਪੈਂਦਾ ਹੈ. ਜੇ ਉਹ ਸੁੱਖ-ਸ਼ਾਂਤੀ ਚਾਹੁੰਦੀ ਹੈ ਅਤੇ ਆਪਣਾ ਅਸਤਿਤਵ ਬਣਾ ਕੇ ਰੱਖਣਾ ਚਾਹੁੰਦੀ ਹੈ ਤਾਂ ਇਹ ਕੋਈ ਆਸਾਨ ਖੇਡ ਨਹੀਂ ਹੈ. ਸਮਝੌਤਾ ਔਰਤ ਦਾ ਦੂਸਰਾ ਨਾਮ ਹੈ.
ਬਹੁਤ ਘੱਟ ਅਜਿਹੇ ਪੁਰਸ਼ ਹੋਣਗੇ, ਜੋ ਆਪਣੀ ਪਤਨੀ ਦੀ ਤਰੱਕੀ ਵਿੱਚ ਮਨ ਤੋਂ ਖੁਸ਼ ਹੁੰਦੇ ਹਨ. ਜਿਆਦਾਤਰ ਪਤੀ ਇਸ ਵਿੱਚ ਆਪਣੇ ਅਹੰਕਾਰ ਨੂੰ ਠੇਸ ਪਹੁੰਚਣਾ ਮੰਨਦੇ ਹਨ.
ਭਾਰਤੀ ਨਾਰੀ ਵਿੱਚ ਸਹਿਣਸ਼ੀਲਤਾ ਬਹੁਤ ਭਰੀ ਹੁੰਦੀ ਹੈ, ਜਿਸ ਦੇ ਕਾਰਨ ਉਹ ਜਿਆਦਾਤਰ ਬਿਨਾ ਸ਼ਿਕਾਇਤ ਦੇ ਆਪਣਾ ਜੀਵਨ ਆਪਣੇ ਪਤੀ, ਬੱਚਿਆਂ ਅਤੇ ਘਰਵਾਲਿਆਂ ਦੀ ਖੁਸ਼ੀ ਲਈ ਕੱਟ ਲੈਂਦੀ ਹੈ.
ਗੱਲ ਦੀ ਗਹਿਰਾਈ ਵੀ ਇਸ ਵਿੱਚ ਹੈ, ਕਿਉਂਕਿ ਪਹਿਚਾਣ ਬਣਾਉਣ ਵਿੱਚ ਉਸਦਾ ਬਹੁਤ ਕੁਝ ਦਾਂਵ ਤੇ ਲੱਗ ਜਾਏਗਾ ਅਤੇ ਹੱਥ ਆਵੇਗਾ ਮਾਨਸਿਕ ਸੰਤਾਪ. ਕੀ ਉਹ ਸਫਲਤਾ ਪਾਉਣ ਲਈ ਆਪਣਾ ਘਰ. ਬੱਚਿਆਂ ਦੀ ਖੁਸ਼ੀ ਸਵਾਹ ਕਰਨਾ ਚਾਹੇਗੀ? ਇਹੀ ਫ਼ਰਕ ਹੈ ਦੁਨੀਆਭਰ ਦੀਆਂ ਮਹਿਲਾਵਾਂ ਵਿੱਚ ਅਤੇ ਭਾਰਤੀ ਮਹਿਲਾਵਾਂ ਵਿੱਚ.
ਅੱਜ ਭਾਰਤ ਵਿੱਚ ਜਿਆਦਾ ਸੁੱਖ-ਸ਼ਾਂਤੀ ਹੈ ਅਤੇ ਲੋਕ ਪਰਿਵਾਰ ਨੂੰ ਸਭ ਤੋਂ ਜਿਆਦਾ ਪਹਿਲਾ ਸਥਾਨ ਦਿੰਦੇ ਹਨ. ਹੈ ਨਾ ਸੱਚ?
|