ਮਾਰਗਰੇਟ ਥੈਂਚਰ ਨੇ ਇੱਕ ਵਾਰ ਕਿਹਾ ਸੀ - ਜੇ ਤੁਸੀਂ ਕਿਸੇ ਆਪਣੀ ਗੱਲ ਨੂ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਪੁਰਸ਼ ਨੂ ਕਹੋ ਅਤੇ ਜੇ ਤੁਹਾਡੀ ਇਛਾ ਹੈ ਕਿ ਉਹ ਕੰਮ ਪੂਰਾ ਹੋ ਜਾਵੇ, ਤਾਂ ਮਹਿਲਾ ਨੂ ਕਹੋ. ਇਹ ਗੱਲ ਭਾਰਤ ਦੇ ਹਾਲੀਆ ਵਿਕਾਸ ਤੇ ਸਟੀਕ ਬੈਠਦੀ ਹੈ. ਭਾਰਤ ਵਿਚ ਵਰਤਮਾਨ ਵਿਚ ਮਹਿਲਾਵਾਂ ਪੁਰਸ਼ਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਦੀ ਬਜਾਏ ਤੇਜੀ ਨਾਲ ਅੱਗੇ ਵਧ ਰਹੀਆਂ ਹਨ.
ਕਾਰਪੋਰੇਟ ਸੈਕਟਰ ਤੋਂ ਲੈ ਕੇ ਖੇਤੀ ਤੱਕ, ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ, ਸੰਗੀਤ ਤੋਂ ਸਮਾਜ ਤੱਕ, ਖੇਡ ਤੋਂ ਪ੍ਰਸ਼ਾਸਨ ਤੱਕ ਮਹਿਲਾਵਾਂ ਨੇ ਨਾ ਕੇਵਲ ਆਪਣੀ ਦਸਤਕ ਦਿੱਤੀ ਹੈ ਬਲਕਿ ਉਹ ਪਹਿਚਾਣ ਬਣਾ ਰਹੀ ਹੈ. ਹਾਲ ਦੇ ਕੁਝ ਦਸ਼ਕਾਂ ਵਿਚ ਲੋਕਾਂ ਦੀ ਮਾਨਸਿਕਤਾ ਵਿਚ ਬਦਲਾਅ ਆਇਆ ਹੈ. ਬੇਟੀ ਹੁਣ ਬੋਝ ਨਹੀਂ ਹੈਲਪਿੰਗ ਹੈਂਡ ਹੈ. ਪਤਨੀ ਨਾ ਸਿਰਫ ਘਰ ਸੰਵਾਰਦੀ ਹੈ, ਬਲਕਿ ਪਰਿਵਾਰ ਦੀ ਉੱਨਤੀ ਵਿੱਚ ਪਤੀ ਦਾ ਹੱਥ ਵੀ ਵੰਡਾਉਂਦੀ ਹੈ, ਮਹਤੱਵ ਪੂਰਨ ਨਿਰਣੈ ਲੈਂਦੀ ਹੈ. ਆਫਿਸ ਦੀ ਉਹ ਸਭ ਤੋਂ ਜਿੰਮੇਦਾਰ ਸਾਥੀ ਹੈ, ਜਿਸ ਦੇ ਭਰੋਸੇ ਕੰਪਨੀ ਤਰੱਕੀ ਕਰ ਰਹੀ ਹੈ.
ਮਹਿਲਾਵਾਂ ਸਮਾਜ ਨੂ ਅੱਗੇ ਵਧਣ ਅਤੇ ਉਸ ਨੂ ਦਿਸ਼ਾ ਦਿਖਾਉਣ ਵਿੱਚ ਹਰ ਪ੍ਰਕਾਰ ਦੀ ਭੂਮਿਕਾ ਅਦਾ ਕਰ ਰਹੀ ਹੈ. ਨਾਲ ਹੀ ਕਈ ਜਿੰਮੇਵਾਰੀਆੰ ਨੂ ਪੂਰੀ ਤਰਾਂ ਨਾਲ ਨਿਭਾ ਰਹੀ ਹੈ.
ਮਹਿਲਾਵਾਂ ਦੀ ਇਸ ਪ੍ਰਗਤੀ ਦੇ ਕਈ ਸਕਾਰਾਤਮਿਕ ਪਹਿਲੂ ਹਨ. ਉਹ ਤੇਜੀ ਨਾਲ ਕੰਮ ਸਿੱਖਦੀ ਹੈ. ਹਰ ਮਾਹੌਲ ਵਿੱਚ ਆਸਾਨੀ ਨਾਲ ਢਲ ਜਾਂਦੀ ਹੈ. ਔਰਤਾਂ ਵਿੱਚ ਅਕਸਰ ਸਕਰਾਤਮਿਕ ਦ੍ਰਿਸ਼ਟੀਕੋਣ ਹੁੰਦਾ ਹੈ ਅਤੇ ਉਹ ਪੁਰਸ਼ਾਂ ਦੇ ਮੁਕਾਬਲੇ ਸਾਰੇ ਨਿਰਦੇਸ਼ਾੰ ਤੇ ਜਿਆਦਾ ਗੌਰ ਕਰਦੀਆੰ ਹਨ. ਅਕਸਰ ਉਹ ਆਪਣੀ ਗੱਲ ਨੂ ਜਿਆਦਾ ਬੇਹਤਰ ਤਰੀਕੇ ਨਾਲ ਰੱਖ ਸਕਦੀਆੰ ਹਨ ਅਤੇ ਉਹਨਾਂ ਦਾ ਕੰਮ ਵੀ ਨਪਾ- ਤੁਲਾ ਹੁੰਦਾ ਹੈ.
ਮਹਿਲਾਵਾਂ ਦੀ ਪ੍ਰਗਤੀ ਵਿੱਚ ਕਈ ਨਾਮ ਅੱਜ ਸਾਹਮਣੇ ਆਉਂਦੇ ਹਨ. ਕਾਰਪੋਰੇਟ ਵਿੱਚ ਇੰਦਰਾ ਨੂਈ ਅਤੇ ਚੰਦਰਾ ਕੋਚਰ ਨੇ ਪ੍ਰਗਤੀ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ.
ਮਹਿਲਾਵਾਂ ਦੀ ਇਹ ਪ੍ਰਗਤੀ ਕੋਈ ਇੱਕ ਦਿਨ ਨਹੀਂ ਆਈ ਹੈ. ਜਨਸੰਖਿਆ ਦੇ ਅਨੁਪਾਤ ਦੇ ਆਧਾਰ ਤੇ ਵੀ ਕੰਮ ਵਿੱਚ ਉਹਨਾਂ ਦੀ ਅੱਧੀ ਹਿੱਸੇਦਾਰੀ ਹੋਣੀ ਚਾਹੀਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹਾ ਹੋਣ ਦੇ ਸੰਕੇਤ ਵੀ ਮਿਲਣ ਲੱਗੇ ਹਨ. ਇੱਕ ਸਰਵੇਖਣ ਦੇ ਮੁਤਾਬਿਕ ਕੁਝ ਸਾਲਾਂ ਬਾਅਦ ਅਜਿਹੇ ਬਹੁਤ ਹੀ ਘੱਟ ਅਵਸਰ ਹੋਣਗੇ, ਜਦੋਂ ਮਹਿਲਾਵਾਂ ਲਈ ਕੰਮ ਨਹੀਂ ਹੋਵੇਗਾ. ਸੈਨਾ ਵਿੱਚ ਵੀ ਮਹਿਲਾਵਾਂ ਦੀ ਭਰਤੀ ਨੇ ਇਸ ਗੱਲ ਨੂ ਹੋਰ ਬਲ ਦਿੱਤਾ ਹੈ.
|