ਕਦੇ-ਕਦੇ ਇਨਸਾਨ ਦੀ ਕਹੀ ਹੋਈ ਗੱਲ ਬਿਲਕੁਲ ਸੱਚ ਸਾਬਿਤ ਹੋ ਜਾਂਦੀ ਹੈ। ਜੋ ਇਹ ਚਾਹੁੰਦਾ ਹੈ ਉਹੀ ਹੋ ਜਾਂਦਾ ਹੈ। ਅਜਿਹਾ ਹੀ ਕੁਝ ਹੋਇਆ ਸੀ ਸਾਬਕਾ ਪ੍ਰਧਾਨਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਦੇ ਨਾਲ।
ਇੱਕ ਵਾਰ ਮਸ਼ਹੂਰ ਸਾਹਿਤਕਾਰ ਤੇ ਫਿਲਮਕਾਰ ਖਵਾਜਾ ਅਹਮਦ ਆਬਾਸ ਨਾਲ ਉਹ ਗੱਲਾਂ ਕਰ ਰਹੇ ਸਨ। ਕੁਝ ਹਾਸੇ ਵਾਲੀਆਂ, ਇੱਧਰ-ਉੱਧਰ ਦੀਆਂ, ਉਦੋਂ ਕੌਣ ਕਿਵੇਂ ਮਰਨਾ ਚਾਹੁੰਦਾ ਹੈ, ਇਸ ਵਿਸ਼ੇ ਤੇ ਗੱਲ ਚੱਲੀ। ਉਹਨਾਂ ਨੇ ਆਬਾਸ ਸਾਹਬ ਤੋਂ ਪੁੱਛਿਆ, 'ਤੁਸੀਂ ਕਿਵੇਂ ਮਰਨਾ ਚਾਹੋਗੇ?' ਆਬਾਸ ਸਾਹਬ ਨੇ ਜਵਾਬ ਦਿੱਤਾ-'ਮੈਂ ਸਾਉਂਦੇ-ਸਾਉਂਦੇ ਮਰਨਾ ਚਾਹੁੰਦਾ ਹਾਂ। ਰਾਤ ਨੂੰ ਸੌਵਾਂ ਅਤੇ ਸਵੇਰੇ ਜਾਗਾ ਹੀ ਨਾ।' ਫਿਰ ਇੰਦਰਾ ਜੀ ਬੋਲੀ , 'ਮੈਂ ਕਿਵੇਂ ਮਰਨਾ ਚਾਹੁੰਦੀ ਹਾਂ, ਦੱਸਾਂ?' 'ਦੱਸੋ'- ਆਬਾਸ ਸਾਹਬ ਨੇ ਕਿਹਾ। ਫਿਰ ਹੱਸ ਕੇ ਇੰਦਰਾ ਜੀ ਨੇ ਦੱਸਿਆ, 'ਮੈਂ ਤਾਂ ਗਾਂਧੀ ਦੀ ਤਰ੍ਹਾਂ ਮਰਨਾ ਚਾਹੁੰਦੀ ਹਾਂ।
ਆਪਣਾ ਕੰਮ ਕਰਦੀ ਰਹਾਂ, ਚੱਲਦੀ -ਫਿਰਦੀ ਰਹਾਂ ਅਤੇ ਕੋਈ ਗੋਲੀ ਮਾਰ ਦਏ। ਮੈਂ ਬਿਮਾਰ ਹੋ ਕੇ ਬਿਸਤਰੇ ਤੇ ਪਈ ਬੇਬਸ ਹੋ ਕੇ ਸਭ ਦੇਖਦੀ ਰਹਾਂ ਅਤੇ ਕੁਝ ਕਰ ਨਾ ਸਕਾਂ ਅਜਿਹੀ ਮੌਤ ਮੈਂ ਨਹੀਂ ਚਾਹੁੰਦੀ। ਮੈਂ ਬਾਬਾ (ਨਹਿਰੂ ਜੀ) ਨੂੰ ਦੇਖਿਆ ਹੈ, ਕਿ ਕਿੰਨੀ ਤਕਲੀਫ ਨਾਲ ਉਹਨਾਂ ਦੇ ਪ੍ਰਾਣ ਨਿੱਕਲੇ ਸਨ।
|