ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਮਹਿਲਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅਸੀਂ ਹਾਂ ਸ਼ਕਤੀ ਦੀਆਂ ਪ੍ਰਤੀਕ
ਬਰਖਾ ਦੱਤ, ਕਿਰਨ ਬੇਦੀ, ਪਦਮਾਵਤੀ, ਕਿਰਨ ਮਜੂਮਦਾਰ ਸ਼ਾ, ਇੰਦਰਾ ਨੁਈ, ਕੋਂਡਾਲਿਜਾ ਰਾਈਸ, ਅਜੇਂਲਾ ਮਾਰਕੇਲ, ਸੁਨੀਤਾ ਨਾਰਾਇਣ, ..ਸ਼ਕਤੀ ਦੀਆਂ ਪ੍ਰਤੀਕ..ਤੇਜੀ ਨਾਲ ਆਪਣੇ ਖੇਤਰ ਵਿੱਚ ਅੱਗੇ ਵੱਧਦੀਆਂ ਹੋਈਆਂ ਆਪਣਾ ਸਥਾਨ ਅਤੇ ਆਪਣੀ ਪਹਿਚਾਣ ਨੂੰ ਗਹਿਰਾ ਸਥਾਪਿਤ ਕਰਦੀਆਂ ਛਾਪ ਛੱਡਦੀਆਂ ਹਨ।

ਅਜੇਂਲਾ ਮਾਰਕੇਲ ਵਿਸ਼ਵ ਦੀ ਸਭ ਤੋਂ ਅਧਿਕ ਸ਼ਕਤੀਸ਼ਾਲੀ ਮਹਿਲਾ ਹੈ ਉਹਨਾਂ ਨੇ ਜਰਮਨੀ ਦੇ ਚਾਂਸਲਰ ਅਹੁਦੇ ਨੂੰ ਗੇਰਹਾਰਡ ਸ਼ਰੋਏਡਰ ਨੂੰ ਪਛਾੜ ਕੇ ਹਾਸਿਲ ਕੀਤਾ ਹੈ।

ਕੋਂਡਾਲਿਜ਼ਾ ਰਾਈਸ ਕੇਵਲ ਨਾਮਾਤਰ ਲਈ ਅਮਰੀਕਾ ਦੀ ਸੇਕਰੇਟਰੀ ਆਫ ਸਟੇਟ ਨਹੀਂ ਹਨ, ਅਮਰੀਕਾ ਦੀ ਕੂਟਨੀਤੀ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ. ਇੰਦਰਾ ਨੁਈ ਪੇਪਿਸਕੋ ਦੀ ਸੀਈਓ ਸੀ ਅਤੇ ਹੁਣ ਉਸਦੀ ਨਿਰਦੇਸ਼ਕ ਹੋ ਗਈ ਹਨ. ਉਹ ਵਿਸ਼ਵ ਦੀ ਚੌਥੇ ਨੰਬਰ ਦੀ ਸ਼ਕਤੀਸ਼ਾਲੀ ਮਹਿਲਾਵਾਂ ਵਿੱਚੋਂ ਇੱਕ ਹੈ, ਸੁਨੀਤਾ ਨਾਰਾਇਣ ... ਮੇਘਾ ਪਾਟਕਰ...ਅਰੂੰਧਤੀ ਰਾਏ..ਕਿਰਨ ਬੇਦੀ...ਨਾਮ ਕਈ ਹਨ।

ਕਿਰਨ ਬੇਦੀ ਤਾਂ ਜਿੱਥੇ ਵੀ ਗਈ ਉਹਨਾਂ ਨੇ ਆਪਣੇ ਵਿਅਕਤੀਤਵ ਦੇ ਉਜਾਸ ਨਾਲ ਉਸ ਖੇਤਰ ਨੂੰ ਜਗ ਮਗਾਇਆ. ਜਦੋਂ ਉਹਨਾਂ ਨੇ ਯਾਤਾਯਾਤ ਦੇ ਖੇਤਰ ਨੂੰ ਮਹਾਨਿਰੀਖਿਅਕ ਦੇ ਰੂਪ ਨਾਲ ਸੰਭਾਲਿਆ ਤਾਂ ਉੱਥੇ ਨਿਡਰ ਹੋ ਕੇ ਕੰਮ ਕੀਤਾ, ਜਦੋਂ ਉਹਨਾਂ ਦੀ ਨਿਯੁਕਤੀ ਤਿਹਾੜ ਜੇਲ੍ਹ ਵਿੱਚ ਕਰ ਦਿੱਤੀ ਗਈ ਤਾਂ ਉੱਥੇ ਵੀ ਉਹਨਾਂ ਨੇ ਕੈਦੀਆਂ ਨੂੰ ਵਿਪਸ਼ਅਨਾ ਸਿਖਾਇਆ ਅਤੇ ਨਸ਼ੇ ਤੋਂ ਮੁਕਤੀ ਦਿਲਾਈ. ਸੁਨੀਤਾ ਨਾਰਾਇਣ ਨੇ ਸਾਫਟ ਡ੍ਰਿੰਕਸ ਵਿੱਚ ਕੀਟਨਾਸ਼ਕਾਂ ਦੇ ਮਾਮਲੇ ਨੂੰ ਬਹੁਤ ਸਖਤੀ ਨਾਲ ਉਠਾਇਆ ਅਤੇ ਵਾਤਾਵਰਨ ਦੀ ਬੇਹਤਰੀ ਲਈ ਕੰਮ ਕਰ ਰਹੀ ਹੈ।

ਬਰਖਾ ਦੱਤ ਨੂੰ ਕਾਮਨਵੇਲਥ ਬ੍ਰਾਡਕਾਸਟਿੰਗ ਐਸੋਸਿਅਸ਼ਨ ਅਤੇ ਥਾਮਸਨ ਫਾਉਂਡੇਸ਼ਨ ਦੁਆਰਾ ਸਥਾਪਿਤ ਜਰਨਲਿਸਟ ਆਫ ਈਅਰ ਪੁਰਸਕਾਰ ਦਿੱਤਾ ਗਿਆ ਹੈ. ਅਹਿਮ ਗੱਲ ਹੈ ਕਿ ਬਰਖਾ ਨੇ 53 ਕਾਮਨਵੇਲਥ ਦੇਸ਼ਾਂ ਦੇ ਪੱਤਰਕਾਰਾਂ ਨੂੰ ਪਛਾੜਦੇ ਹੋਏ ਇਹ ਪੁਰਸਕਾਰ ਹਾਸਿਲ ਕੀਤਾ ਹੈ. ਇਹ ਪੁਰਸਕਾਰ ਬਰਖਾ ਨੂੰ ਮਾਡਲ ਜੇਸਿਕਾ ਲਾਲ ਹੱਤਿਆਕਾਂਡ ਵਿੱਚ ਨਿਆਂ ਲਈ ਅਭਿਆਨ ਚਲਾਉਣ, ਜੰਮੂ-ਕਸ਼ਮੀਰ ਵਿੱਚ ਭੂਚਾਲ ਅਤੇ ਵਡੋਦਰਾ ਵਿੱਚ ਸੰਪਰਦਾਇਕ ਹਿੰਸਾ ਦੀ ਖੋਜਪੂਰਨ ਰਿਪੋਰਟਿੰਗ ਲਈ ਦਿੱਤਾ ਗਿਆ।

ਇਹੀ ਨਹੀਂ ਕਈ ਮਹਿਲਾਵਾਂ ਹਨ ਜੋ ਕਈ ਖੇਤਰਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ ਦੂਸਰਿਆਂ ਨੂੰ ਵੀ ਪ੍ਰੇਰਣਾ ਦੇ ਰਹੀਆਂ ਹਨ. ਮੱਧਪ੍ਰਦੇਸ਼ ਵਿੱਚ ਹੀ ਕਈ ਮਹਿਲਾ ਸਰਪੰਚਾਂ ਨੇ ਆਪਣੇ ਪਿੰਡਾਂ ਵਿੱਚ ਆਪਣੇ ਦਮ ਤੇ ਤਾਲਾਬ ਬਣਾਇਆ ਹੈ ਇਸੇ ਤਰਜ ਤੇ ਅੱਜ ਕਈ ਅਜਿਹੇ ਸਮੂਹ ਕੰਮ ਕਰ ਰਹੇ ਹਨ ਅਤੇ ਮਹਿਲਾਵਾਂ ਆਪਣੇ ਦਮ ਤੇ ਅੱਗੇ ਵਧ ਰਹੀਆਂ ਹਨ. ਇਸ ਤਰ੍ਹਾਂ ਸ਼ਕਤੀ ਦੀਆਂ ਪ੍ਰਤੀਕ ਮਹਿਲਾਵਾਂ ਅੱਗੇ ਕਦਮ ਵਧਾ ਰਹੀਆਂ ਹਨ ਹਰ ਖੇਤਰ ਵਿੱਚ... ਹਰ ਜਗਾ....!
ਹੋਰ ਵੀ
ਮਹਾਰਾਣੀ ਵਿਕਟੋਰੀਆ
ਜੋ ਹੈ ਖੁਸ਼ਮਿਜਾਜ, ਕਾਬਿਲ ਅਤੇ ਪਾਪੁਲਰ
ਸੁਰਾਂ ਦੀ ਮਲਿਕਾ - ਲਤਾ ਮੰਗੇਸ਼ਕਰ
ਸਹੀ ਹੋਣ ਮਹਿਲਾ ਦਿਵਸ ਦੇ ਮਾਇਨੇ...
ਮਹਿਲਾ ਦਿਵਸ : ਕੀ ਕਹਿੰਦਾ ਹੈ ਇਤਿਹਾਸ
ਸਮਾਜ ਨੂੰ ਬਦਲ ਦਉ !