ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਮਹਿਲਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੋ ਹੈ ਖੁਸ਼ਮਿਜਾਜ, ਕਾਬਿਲ ਅਤੇ ਪਾਪੁਲਰ
ਕਹਿੰਦੇ ਹਨ ਕਾਮਯਾਬੀ ਦਾ ਕੋਈ ਜਵਾਬ ਨਹੀਂ ਇਸ ਲਈ ਕਹਿੰਦੇ ਵੀ ਹਨ, ਕਾਮਯਾਬੀ ਛੋਟੇ- ਮੋਟੇ ਅਵਗੁਣਾਂ ਨੂੰ ਵੀ ਢੱਕ ਲੈਂਦੀ ਹੈ। ਜਿੰਨਾਂ ਵਿੱਚ ਹੌਸਲਾ ਹੁੰਦਾ ਹੈ ਉਹ ਨਾਕਾਮੀ ਤੋਂ ਕਦੇ ਨਹੀਂ ਘਬਰਾਉਂਦੇ ਅਤੇ ਜੋ ਡਰ ਕੇ ਪਿੱਛੇ ਹਟ ਜਾਂਦੇ ਹਨ ਉਹ ਕਦੇ ਜਿੱਤ ਨਹੀਂ ਪਾਉਂਦੇ। ਕਹਿ ਸਕਦੇ ਹਾਂ ਕਿ ਮੰਜ਼ਿਲ ਮਿਲੇ ਤਾਂ ਇਸਦੀ ਰਾਹ ਵਿੱਚ ਆਪਣਾ ਕਾਰਵਾਂ ਤਾਂ ਹਮੇਸ਼ਾ ਰਹਿਣਾ ਹੀ ਚਾਹੀਦਾ ਹੈ।

ਖੁਸ਼ਮਿਜਾਜ ਹੋਣ ਦੇ ਨਾਲ ਆਪਣੇ ਮਕਸਦ ਦੇ ਪ੍ਰਤੀ ਸਮਰਪਿਤ ਹੋਣਾ ਵੀ ਤੁਹਾਡਾ ਗੁਣ ਹੋਵੇਗਾ। ਸਭ ਦੀਆਂ ਉਮੀਦਾਂ ਦਾ ਕੇਂਦਰ ਵੀ ਉਹੀ ਵਿਅਕਤੀ ਹੁੰਦਾ ਹੈ ਜੋ ਹਮੇਸ਼ਾ ਕੰਮ ਕਰਦਾ ਰਹਿ ਕੇ ਆਪਣੇ ਮਕਸਦ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਅਸਫਲਤਾਵਾਂ ਤੋਂ ਦੁਖੀ ਨਾ ਹੋ ਕੇ ਆਪਣੀ ਮੰਜ਼ਿਲ ਵੱਲ ਕਦਮ ਵਧਾਉਂਦਾ ਜਾਂਦਾ ਹੈ। ਦ੍ਰਿੜ ਨਿਸ਼ਚੇ ਦਾ ਮਤਲਬ ਜਿੱਦੀ ਹੋਣਾ ਨਹੀਂ। ਜੋ ਵਿਅਕਤੀ ਜਿੱਦੀ ਹੁੰਦਾ ਹੈ, ਉਹ ਆਪਣੀ ਮਰਜ਼ੀ ਦੇ ਮੁਤਾਬਿਕ ਹੀ ਕੰਮ ਨੂੰ ਅੰਜ਼ਾਮ ਦਿੰਦਾ ਹੈ, ਕਿਸੇ ਦੂਸਰੇ ਦੀ ਰਾਏ ਨੂੰ ਮਹੱਤਵ ਨਹੀਂ ਦਿੰਦਾ ਹੈ।

* ਕਈ ਵਾਰ ਪਰਿਸਥਿਤੀਆਂ ਬਹੁਤ ਉਲਟ ਹੋ ਜਾਂਦੀਆਂ ਹਨ ਅਜਿਹੇ ਮੌਕੇ ਤੇ ਵੀ ਆਸ ਦਾ ਸਾਥ ਨਹੀਂ ਛੱਡਣਾ ਚਾਹੀਦਾ। ਹਰ ਕੰਮ ਦੇ ਪ੍ਰਤੀ 'ਮੈਂ ਕਰ ਸਕਦੀ ਹਾਂ' ਵਾਲੀ ਸੋਚ ਰੱਖਣੀ ਚਾਹੀਦੀ ਹੈ। ਚਾਹੇ ਕਈ ਵਾਰ ਕੋਸ਼ਿਸ਼ ਕੀਤੀ ਹੋਵੇ ਤਾਂ ਵੀ ਅਗਲੀ ਵਾਰ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਤੁਹਾਡੀ ਸੋਚ ਸਕਰਾਤਮਿਕ ਨਹੀਂ ਹੈ ਤਾਂ ਫਿਰ ਸਫਲਤਾ ਦੀ ਕਲਪਨਾ ਕਰਨਾ ਛੱਡ ਦਉ।

* ਯਾਦ ਰੱਖੋ ਸੈਂਸ ਆਫ ਹਿਊਮਰ ਦੇ ਕਾਰਨ ਤੁਹਾਡੇ ਵਿੱਚ ਆਪਣੇ ਆਪ ਤੇ ਹੱਸਣ ਅਤੇ ਆਪਣੀ ਨਾਕਾਮਯਾਬੀ ਨੂੰ ਵਿਸ਼ਲੇਸ਼ਿਤ ਕਰਨ ਦੀ ਹਿੰਮਤ ਆਉਂਦੀ ਹੈ। ਇਸ ਲਈ ਦਿਮਾਗ ਨੂੰ ਜਾਗਰੂਕ ਰੱਖੋ। ਇਸ ਤਰ੍ਹਾਂ ਤੁਸੀਂ ਜਲਦੀ ਲੋਕਾਂ ਵਿੱਚ ਦੋਸਤੀ ਕਰ ਪਾਉਗੇ ਅਤੇ ਲੋਕਪ੍ਰਿਅ ਵੀ ਹੋ ਜਾਉਗੇ। ਇਸਦੇ ਉਲਟ ਜੇ ਤੁਹਾਡਾ ਸੁਭਾਅ ਚਿੜਚਿੜਾ ਹੈ ਜਾਂ ਤੁਸੀਂ ਜਲਦੀ ਖਿੱਝ ਜਾਂਦੇ ਹੋ ਤਾਂ ਤੁਹਾਡੀ ਮਦਦ ਲਈ ਕੋਈ ਉਪਲਬਧ ਨਹੀਂ ਹੋਵੇਗਾ ਮਤਲਬ ਤੁਸੀਂ ਆਪਣੇ ਸੁਭਾਅ ਦੇ ਕਾਰਨ ਹੀ ਕਿਸੇ ਨੂੰ ਆਪਣਾ ਬਣਾ ਸਕਦੇ ਹੋ।

ਅਤੇ ਸਭ ਤੋਂ ਜਰੂਰੀ ਗੱਲ :
ਆਪਣੇ ਆਪ ਤੇ ਭਾਵ ਆਪਣੀਆਂ ਯੋਗਤਾਵਾਂ ਤੇ ਪੂਰਾ ਭਰੋਸਾ ਰੱਖੋ। ਇਸਦਾ ਇਹ ਅਰਥ ਨਹੀਂ ਕਿ ਤੁਹਾਡਾ ਗਿਆਨ ਸੰਪੂਰਨ ਹੈ। ਕੋਈ ਸ਼ੱਕ ਜਾਂ ਜਗਿਆਸਾ ਨਹੀਂ ਉਪਜਦੀ ਪਰ ਇਹਨਾਂ ਸਭ ਦਾ ਹੱਲ ਤੁਰੰਤ ਮਿਲਦਾ ਹੈ। ਕਿਸੇ ਵੀ ਕੰਮ ਨੂੰ ਕਰਦੇ ਸਮੇਂ ਅਜਿਹਾ ਨਹੀਂ ਸੋਚੋ ਕਿ ਇਹ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਜਾਂ ਪਹਿਲੀ ਵਾਰ ਅਜਿਹਾ ਕਰ ਰਹੇ ਹੋ।

ਆਤਮਵਿਸ਼ਵਾਸ ਬਣਾ ਕੇ ਰੱਖੋ ਅਤੇ ਹਰ ਸਮੱਸਿਆ, ਚੁਣੌਤੀ ਨੂੰ ਪਾਰ ਕਰਦੇ ਹੋਏ ਸਫਲਤਾ ਪ੍ਰਾਪਤ ਕਰਦੇ ਜਾਉ।
ਹੋਰ ਵੀ
ਸੁਰਾਂ ਦੀ ਮਲਿਕਾ - ਲਤਾ ਮੰਗੇਸ਼ਕਰ
ਸਹੀ ਹੋਣ ਮਹਿਲਾ ਦਿਵਸ ਦੇ ਮਾਇਨੇ...
ਮਹਿਲਾ ਦਿਵਸ : ਕੀ ਕਹਿੰਦਾ ਹੈ ਇਤਿਹਾਸ
ਸਮਾਜ ਨੂੰ ਬਦਲ ਦਉ !