ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਮਹਿਲਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸੁਰਾਂ ਦੀ ਮਲਿਕਾ - ਲਤਾ ਮੰਗੇਸ਼ਕਰ
ਇੱਕ ਚਿਰਪਰਿਚਿਤ ਆਵਾਜ਼ ਜੋ ਸਾਲਾਂ ਤੋਂ ਸਾਡੇ ਕੰਨਾਂ ਵਿੱਚ ਗੂੰਜ ਰਹੀ ਹੈ। ਦੁਨੀਆ ਦਾ ਸ਼ਾਇਦ ਹੀ ਕੋਈ ਸ਼ਖਸ ਅਜਿਹਾ ਹੋਵੇਗਾ ਜੋ ਇਸ ਆਵਾਜ਼ ਤੋਂ ਪਰਿਚਿਤ ਨਾ ਹੋਵੇ- ਇਹ ਨਾਮ ਹੈ ਸਵਰ ਮਾਲਕ ਲਤਾ ਮੰਗੇਸ਼ਕਰ। ਲਤਾ ਜੀ ਦੀ ਆਵਾਜ਼ ਵਿੱਚ ਆਪਣੀ ਇੱਕ ਦਿਲ ਖਿੱਚ ਕਸ਼ਿਸ਼ ਹੈ, ਜੋ ਆਮ ਸੋਚ ਦੇ ਸੁਣਨ ਵਾਲੇ ਨੂੰ ਵੀ ਓਨੀ ਹੀ ਪਿਆਰੀ ਹੈ, ਜਿੰਨੀ ਕਿਸੇ ਸ਼ਾਸਤਰੀ ਸੰਗੀਤ ਦੇ ਜਾਣਕਾਰ ਲਈ।

ਉਹਨਾਂ ਨੇ ਫਿਲਮ ਸੰਗੀਤ ਨੂੰ ਅਜਿਹੇ ਸੰਸਕਾਰ ਦਿੱਤੇ ਜੋ ਇੱਕ ਤਰ੍ਹਾਂ ਤਨ ਦੀ ਜਗਾ ਮਨ ਦੇ ਤਾਰਾਂ ਨੂੰ ਝੰਜੋੜਦੇ ਹਨ, ਦੂਜੇ ਪਾਸੇ ਉਹਨਾਂ ਦੀ ਆਵਾਜ਼ ਵਿੱਚ ਇਸਤਰੀ ਜੀਵਨ ਭਾਵਨਾਵਾਂ ਨੂੰ ਵੀ ਸੰਵਾਰਿਆ ਹੈ, ਜਿੰਨ੍ਹਾਂ ਦੀ ਜਨਤਕ ਰੂਪ ਨਾਲ ਅਭਿਵਿਅਕਤੀ ਸ਼ਾਲੀਨਤਾ ਦੇ ਵਿਰੁੱਧ ਮੰਨੀ ਜਾਂਦੀ ਰਹੀ ਅਤੇ ਜਿੰਨਾਂ ਨੇ ਪਰਿਵਾਰ ਦੇ ਸਾਹਮਣੇ ਗੁਣਗੁਣਾਉਣ ਦਾ ਵੀ ਹੱਕ ਪ੍ਰਾਪਤ ਨਹੀਂ ਸੀ।

ਲਤਾ ਜੀ ਨੇ ਰੋਮਾਂਟਿਕ ਭਾਵਨਾਵਾਂ ਨਾਲ ਔਤਪ੍ਰੋਤ ਗੀਤ ਗਾਏ ਤਾਂ ਸੁਭਾਅ ਨਾਲ ਸੰਗੀਤ ਚਾਹੁਣ ਵਾਲੇ ਭਾਰਤੀ ਜਨਮਾਨਸ ਤੋਂ ਸਾਲਾਂ ਤੋਂ ਜੰਮੀ ਰੂੜੀਆਂ ਦੀ ਇਹ ਧੂੜ ਹੀ ਉੱਡ ਗਈ ਜਿਸ ਵਿੱਚ ਕਿਸੇ ਮੁਟਿਆਰ ਦੀ ਰੋਮਾਂਟਿਕ ਭਾਵਨਾਵਾਂ ਦਾ ਇਜਹਾਰ ਅਸ਼ਲੀਲਤਾ ਮੰਨਿਆ ਜਾਂਦਾ ਸੀ। ਇਹ ਕਮਾਲ ਸੀ ਲਤਾ ਜੀ ਦੀ ਉਸ ਆਵਾਜ਼ ਦਾ ਜੋ ਸ਼ਾਲੀਨਤਾ ਦੀਆਂ ਸੀਮਾਵਾਂ ਨੂੰ ਜਾਣਦੀ ਸੀ ਅਤੇ ਜੋ ਜਵਾਨ ਮਨ ਦੀਆਂ ਭਾਵਨਾਵਾਂ ਨੂੰ ਪਵਿੱਤਰਤਾ ਨਾਲ ਮੰਡਿਤ ਕਰਦੀ ਸੀ।

ਇਹ ਸੰਯੋਗ ਹੈ ਕਿ ਲਤਾ ਮੰਗੇਸ਼ਕਰ ਦਾ ਜਨਮ 28 ਸਿਤੰਬਰ 1929 ਨੂੰ ਇੰਦੌਰ ਵਿੱਚ ਹੋਇਆ, 1942 ਵਿੱਚ ਪਿਤਾ ਦੀਨਾਨਾਥ ਮੰਗੇਸ਼ਕਰ ਦੇ ਦਿਹਾਂਤ ਤੋਂ ਬਾਅਦ ਪੂਰੇ ਪਰਿਵਾਰ ਦੀ ਜਿੰਮੇਵਾਰੀ ਤੇਰ੍ਹਾਂ ਸਾਲ ਦੀ ਬੱਚੀ ਲਤਾ ਨੇ ਸੰਭਾਲੀ। ਲਤਾ ਜੀ ਨੇ ਪਹਿਲਾ ਗਾਣਾ ਫਿਲਮ 'ਮੰਗਲਾ' ਵਿੱਚ ਗਾਇਆ। ਫਿਲਮਾਂ ਵਿੱਚ ਗਾਇਨ ਦਾ ਅਸਲੀ ਬ੍ਰੇਕ ਸੰਗੀਤਕਾਰ ਗੁਲਾਮ ਹੈਦਰ ਨੇ ਫਿਲਮ 'ਮਜਬੂਰ' ਵਿੱਚ ਦਿੱਤਾ। ਗੀਤ ਸੀ- 'ਦਿਲ ਮੇਰਾ ਤੋੜਾ, ਮੋਝੇ ਕਹੀਂ ਕਾ ਨਾ ਛੋੜਾ।' ਫਿਰ 'ਹਵਾ ਮੇਂ ਉੜਤਾ ਜਾਏ ਮੇਰਾ ਲਾਲ ਦੁੱਪਟਾ ਮਲਮਲ ਕਾ' ਹਵਾ ਵਿੱਚ ਅਜਿਹਾ ਗੂੰਜਿਆ ਕਿ ਲਤਾ ਦੀ ਆਵਾਜ਼ ਗਲੀ-ਗਲੀ ਵਿੱਚ ਫੈਲ ਗਈ।

ਬੰਬੇ ਟਾਕੀਜ਼ ਦੀ ਫਿਲਮ 'ਮਹਲ' (1950) ਵਿੱਚ 'ਆਇਗਾ ਆਨੇਵਾਲਾ' ਗਾ ਕੇ ਲਤਾ ਨੇ ਆਪਣਾ ਝੰਡਾ ਸੱਤਵੇਂ ਆਸਮਾਨ ਤੇ ਫਹਿਰਾ ਦਿੱਤਾ। ਫਿਰ ਲਤਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। 1969 ਵਿੱਚ ਲਤਾ ਜੀ ਨੂੰ ਪਦਮਭੂਸ਼ਣ ਦੀ ਉਪਾਧੀ ਨਾਲ ਸਨਮਾਨਿਆ ਗਿਆ ਅਤੇ ਨਾ ਜਾਣੇ ਕਿੰਨੇ ਹੀ ਪੁਰਸਕਾਰ ਉਹਨਾਂ ਦੀ ਝੋਲੀ ਵਿੱਚ ਆਉਂਦੇ ਚੱਲੇ ਗਏ। ਇਹੀ ਨਹੀਂ 1991 ਵਿੱਚ ਗਣਤੰਤਰ ਦਿਵਸ ਤੇ ਦੇਸ਼ ਦਾ ਸਰਬਉੱਚ ਸੰਮਾਨ 'ਭਾਰਤ ਰਤਨ' ਨਾਲ ਸਨਮਾਨਿਆ ਗਿਆ।

ਲਤਾ ਜੀ ਇੱਕ ਨਹੀਂ ਅਨੇਕ ਗੁਣਾਂ ਦੀ ਖਾਨ ਹੈ। ਇਹ ਸਿਰਫ ਗਾਉਂਦੀ ਹੀ ਨਹੀਂ ਹੈ, ਸੰਗੀਤ, ਫਿਲਮਾਂ ਦਾ ਨਿਰਮਾਣ, ਫਿਲਮਾਂ ਵਿੱਚ ਅਭਿਨੈ ਕਰਨਾ, ਫੋਟੋਗ੍ਰਾਫ਼ੀ ਉਹਨਾਂ ਨੇ ਸ਼ੌਕ ਹਨ। ਇਹ ਗੱਲ ਕਹਿ ਸਕਦੇ ਹਾਂ ਕਿ ਲਤਾ ਜੀ ਆਪਣੇ ਅਪ੍ਰੀਤਮ ਗੁਣਾਂ ਦੇ ਕਾਰਨ ਸੰਗੀਤ ਜਗਤ ਦੀ ਜਿਉਂਦੀ ਜਾਗਦੀ ਉਦਾਹਰਨ ਬਣ ਗਏ ਹਨ।
ਹੋਰ ਵੀ
ਸਹੀ ਹੋਣ ਮਹਿਲਾ ਦਿਵਸ ਦੇ ਮਾਇਨੇ...
ਮਹਿਲਾ ਦਿਵਸ : ਕੀ ਕਹਿੰਦਾ ਹੈ ਇਤਿਹਾਸ
ਸਮਾਜ ਨੂੰ ਬਦਲ ਦਉ !