ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਮਹਿਲਾ ਦਿਵਸ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਹੀ ਹੋਣ ਮਹਿਲਾ ਦਿਵਸ ਦੇ ਮਾਇਨੇ...
ਰਾਜਸ਼੍ਰ
ਨਾਰੀ ਜੋ ਕਿ ਬਚਪਨ ਵਿੱਚ ਬੇਟੀ, ਬਾਅਦ ਵਿੱਚ ਵਿਦਿਆਰਥਣ ਫਿਰ ਟੀਨਏਜ ਵਿੱਚ ਆਉਣ ਦੇ ਬਾਅਦ ਮੁਟਿਆਰ ਅਤੇ ਫਿਰ ਵਿਆਹ ਦੇ ਬਾਅਦ ਨਾਰੀ ਦਾ ਰੂਪ ਧਾਰਣ ਕਰ ਆਪਣੀ ਉਮਰ ਦੇ ਹਰ ਪੜਾਅ ਨੂੰ ਜਿਉਂਦੀ ਹੈ ਅਜਿਹੀ ਹੈ ਇਹ ਮਹਿਲਾ। ਪਰ ਕੀ ਤੁਸੀਂ ਇਸ ਗੱਲ ਤੇ ਵਿਚਾਰ ਕੀਤਾ ਹੈ ਕਿ ਕਿਸ ਪ੍ਰਕਾਰ, ਕਿਸ ਹੱਦ ਤੱਕ, ਕਿਸ ਤਰ੍ਹਾਂ ਉਸ ਨੂੰ ਪ੍ਰਤਾੜਿਤ ਕਰਨ, ਉਸਦੇ ਨਾਲ ਅਨਿਆਂ ਕਰਨ ਦੇ ਬਾਅਦ ਉਹ ਇਸ ਮੁਕਾਮ ਤੱਕ ਪਹੁੰਚ ਪਾਉਂਦੀ ਹੈ।

ਅੱਜ ਵੀ ਦੇਸ਼ ਨੂੰ ਆਜਾਦ ਹੋਏ 60 ਸਾਲ ਬੀਤ ਚੁੱਕੇ ਹਨ ਪਰ ਅੱਜ ਵੀ ਮਹਿਲਾ ਜਾਂ ਕੁੜੀ ਦੇ ਨਾਲ ਅਨਿਆਂ, ਅੱਤਿਆਚਾਰ ਦਾ ਅੰਤ ਖਤਮ ਨਹੀਂ ਹੋਇਆ ਹੈ। ਅਸੀਂ ਗੱਲ ਤਾਂ ਆਜਾਦ ਦੇਸ਼ ਦੀ ਕਰਦੇ ਹਾਂ ਪਰ ਇੱਥੇ ਚਾਹੇ ਉਹ ਕਿਸੇ ਦੀ ਬੇਟੀ ਹੋਵੇ ਜਾਂ ਬਹੂ, ਪਰ ਅੱਜ ਵੀ ਕੀ ਉਹ ਸਹੀ ਮਾਅਨੇ ਵਿੱਚ ਆਜਾਦ ਹੈ ਜਾਂ ਪੂਰੀ ਆਜਾਦੀ ਦੇ ਨਾਲ ਜੀਅ ਪਾ ਰਹੀ ਹੈ। ਅੱਜ ਵੀ ਬੇਟੀਆਂ ਦਾ ਹਰ ਸਤਰ ਤੇ ਸ਼ੋਸ਼ਣ ਹੁੰਦਾ ਹੈ। ਇਹ ਕਹਿਣਾ ਅਤੇ ਇਸਦਾ ਪ੍ਰਤੀਸ਼ਤ ਕੱਢਣਾ ਬਹੁਤ ਹੀ ਮੁਸ਼ਕਿਲ ਹੈ।

ਅੱਜ ਵੀ ਇੱਕ ਬੱਚੀ ਨੂੰ ਇਸ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਹੀ ਗਰਭ ਪਰੀਖਣ ਕਰ ਕੋਖ ਵਿੱਚ ਹੀ ਖਤਮ ਕਰ ਦਿੱਤਾ ਜਾਂਦਾ ਹੈ। ਆਮ ਆਦਮੀ ਇਹ ਭੁੱਲ ਚੁੱਕਿਆ ਹੈ ਕਿ ਉਸਦੀ ਹੋਂਦ ਸਹੀ ਮਾਇਨੇ ਵਿੱਚ ਇੱਕ ਮਹਿਲਾ ਦੁਆਰਾ ਦਿੱਤੀ ਗਈ ਸਭ ਤੋਂ ਵੱਡੀ ਪਹਿਚਾਣ ਹੈ। ਜੇ ਇਸ ਪ੍ਰਕਾਰ ਹਰ ਕੋਈ ਬੇਟੀ ਨੂੰ ਜਨਮ ਦੇਣ ਤੋਂ ਮਨਾ ਕਰ ਦਵੇ ਤਾਂ ਫਿਰ ਆਦਮੀ ਦੀ ਪਰਿਭਾਸ਼ਾ ਵੀ ਜਲਦੀ ਹੀ ਖਤਮ ਹੋ ਜਾਵੇਗੀ ਕਿਉਂਕਿ ਮਹਿਲਾ ਦੇ ਪਿੱਛੇ ਹੀ ਆਦਮੀ ਦਾ ਮਹੱਤਵ ਹੈ। ਹਰ ਥਾਂ ਮਹਿਲਾ ਆਦਮੀ ਦੀ ਹਮਕਦਮ ਬਣ ਕੇ ਉਸਦਾ ਸਾਥ ਨਿਭਾਉਂਦੀ ਹੈ, ਪਰ ਬਦਲੇ ਵਿੱਚ ਆਦਮੀ ਕੀ ਦਿੰਦੇ ਹਨ, ਮੁੰਡੇ ਦੀ ਚਾਹ ਰੱਖਣ ਵਾਲੇ ਪਰਿਵਾਰ ਬੇਟੀ ਨੂੰ ਕੋਖ ਵਿੱਚ ਮੌਤ ਦੀ ਨੀਂਦ ਸੁਆ ਦਿੰਦੇ ਹਨ।

ਬਹੁਤ ਘਰਾਂ ਅਤੇ ਪਰਿਵਾਰਾਂ ਵਿੱਚ ਅੱਜ ਵੀ ਬੇਟੀ ਨੂੰ ਬੋਝ ਸਮਝ ਕੇ ਉਸ ਨਾਲ ਅਨਿਆਂ ਕੀਤਾ ਜਾਂਦਾ ਹੈ। ਕਈ ਥਾਵਾਂ ਤੇ ਪਿਤਾ ਅਤੇ ਗੁਆਂਢੀ ਵੀ ਆਪਣੀ ਬੇਟੀ ਦੇ ਨਾਲ ਤਾਂ ਕਈ ਥਾਵਾਂ ਤੇ ਸਹੁਰਾ ਬਹੂ ਦੇ ਨਾਲ ਵੀ ਬਲਾਤਕਾਰ ਕਰਨ ਤੋਂ ਪਿੱਛੇ ਨਹੀਂ ਹਟੇ। ਅੱਜ ਅਸੀਂ ਕਿੰਨੇ ਵੀ ਪ੍ਰੋਫੈਸ਼ਨਲ ਬਣੀਏ। ਪਰ ਆਮ ਆਦਮੀ ਦੀ ਇਹ ਮਾਨਸਿਕਤਾ ਜੋ ਕਿ ਕਦੇ ਸੁਧਰ ਨਹੀਂ ਸਕਦੀ ਤਾਂ ਫਿਰ ਕੀ ਹੋ ਸਕਦਾ ਹੈ? ਵਿਚਾਰੀ ਬੇਟੀਆਂ ਕਦੇ ਤਾਂ ਕੋਖ ਵਿੱਚ ਹੀ ਖਤਮ ਕੀਤੀਆਂ ਜਾਂਦੀਆਂ ਹਨ ਜਾਂ ਕਦੇ ਕਿਤੇ ਇੱਕ ਆਦਮੀ 2 ਸਾਲ ਦੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਤੋਂ ਨਹੀਂ ਰਹਿੰਦਾ। ਅਜਿਹੇ ਹਾਲਾਤਾਂ ਵਿੱਚ ਇਹ ਕਹਿਣਾ ਮੁਸ਼ਕਿਲ ਹੈ ਅੱਜ ਵੀ ਮਹਿਲਾਵਾਂ ਦਾ ਅਸਤਿਤਵ ਕੀ ਹੈ?

ਅੱਜ ਵੀ ਇਸ ਪੁਰਸ਼ ਪ੍ਰਧਾਨ ਦੇਸ਼ ਵਿੱਚ ਦੁਨੀਆ ਦੀਆਂ ਕਈ ਮਹਿਲਾਵਾਂ ਨੇ ਕਾਫੀ ਉੱਨਤੀ ਕਰ ਲਈ ਹੈ। ਇੱਕ ਤੋਂ ਇੱਕ ਵੱਡੇ ਆਹੁਦੇ ਤੇ ਇਹ ਆਪਣਾ ਕੰਮ ਕਰ ਰਹੀ ਹੈ। ਜਿਸ ਵਿੱਚ ਦੇਸ਼ ਦੀ ਪਹਿਲੀ ਭਾਰਤੀ ਪੁਲਿਸ ਸੇਵਾ ਅਧਿਕਾਰੀ 'ਕਿਰਨ ਬੇਦੀ', 'ਮਾਸੂਮ ਉਮਰ ਵਿੱਚ ਹੀ ਕਈ ਝੰਝਟਾਂ ਨੂੰ ਝੱਲਣ ਵਾਲੀ 'ਆਪਰਾ ਵਿਨਫਰੇ', 'ਪਹਿਲੀ ਅਗਿਨਸ਼ਮਨ ਅਧਿਕਾਰੀ 'ਹਰਸ਼ਿਨੀ ਕਾਨਹੇਕਰ', 'ਪੇਪਸੀਕੋ ਦੀ ਗਲੋਬਲ ਸੀਈਓ 'ਇੰਦਰਾ ਨੁਈ', ਤਾਂ ਕਿਤੇ ਬੁਰਕਾ ਪਾ ਕੇ ਇਸਤਰੀ ਯੌਨ ਸਬੰਧੀ ਸਮੱਸਿਆਵਾਂ ਤੇ ਚਰਚਾ ਕਰਨ ਵਾਲੀ 'ਹੇਬਾ ਕੋਤਬ' ਆਦਿ ਆਦਿ ।।।। ਅਜਿਹੀਆਂ ਕਈ ਮਹਿਲਾਵਾਂ ਦਾ ਅਸੀਂ ਉਲੇਖ ਕਰ ਸਕਦੇ ਹਾਂ ਜਿਨ੍ਹਾਂ ਨੇ ਆਪਣੇ ਦੇਸ਼, ਦੁਨੀਆ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਤਰ੍ਹਾਂ ਹੀ ਦੇਸ਼ ਵਿੱਚ ਕਈ ਮਹਿਲਾਵਾਂ ਅਜਿਹੀਆਂ ਵੀ ਹਨ ਜੋ ਅੱਜਕਲ੍ਹ ਵੱਧਦੀ ਮਹਿੰਗਾਈ ਅਤੇ ਚੰਗੇ ਤੋਂ ਚੰਗਾ ਦਿਸਣ, ਰਹਿਣ ਅਤੇ ਦਿਖਾਈ ਦੇਣ ਦੀ ਚਾਹ ਵਿੱਚ ਆਪਣਾ ਆਪ ਕਿਤੇ ਗੁਆਚ ਰਿਹਾ ਹੈ। ਅੱਜ ਜਿਆਦਾਤਰ ਘੱਟ ਪੜ੍ਹੀਆਂ-ਲਿਖੀਆਂ ਕੁੜੀਆਂ ਸਮੇਂ ਤੋਂ ਹਾਰਦੀਆਂ ਹੋਈਆਂ ਅਤੇ ਮਹਿੰਗਾਈ ਦੇ ਬੋਝ ਥੱਲੇ ਦੱਬਦੀਆਂ ਹੋਈਆਂ ਆਪਣੇ ਕਦਮ ਗ਼ਲਤ ਪਾਸੇ ਵੱਲ ਲੈ ਜਾ ਰਹੀਆਂ ਹਨ, ਜਾਂ ਫਿਰ ਕੁਝ ਸਮਾਜਿਕ ਤੱਤ ਉਹਨਾਂ ਅਜਿਹਾ ਕਰਨ ਤੇ ਮਜਬੂਰ ਕਰ ਦਿੰਦੇ ਹਨ ਜੋ ਕਿ ਸਹੀ ਨਹੀਂ ਹਨ।

ਇਹ ਇੱਕ ਮਹਿਲਾ ਦਾ, ਦੇਸ਼ ਵਿੱਚ ਪੂਜੀਆਂ ਜਾ ਰਹੀਆਂ ਉਹਨਾਂ ਦੇਵੀਆਂ ਦਾ ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਹਾਂ ਉਹਨਾਂ ਦਾ ਵੱਡਾ ਅਪਮਾਨ ਹੈ। ਆਉ 8 ਮਾਰਚ, ਮਹਿਲਾ ਦਿਵਸ ਤੇ ਅਸੀਂ ਦੇਸ਼ ਨੂੰ ਹੋਰ ਉੱਪਰ ਉਠਾਉਣ ਲਈ ਆਪਣੇ ਕਦਮਾਂ ਨੂੰ ਸਹੀ ਦਿਸ਼ਾ ਦੇ ਕੇ ਮਹਿਲਾ (ਨਾਰੀ) ਹੋਣ ਤੇ ਫਕਰ ਕਰੀਏ, ਆਪਣਾ ਸਿਰ ਹੋਰ ਉੱਚਾ ਕਰ ਕੇ ਦੇਸ਼, ਦੁਨੀਆ ਵਿੱਚ ਅੰਤਰਾਸ਼ਟਰੀ ਮਹਿਲਾ ਦਿਵਸ ਦਾ ਮਾਣ ਵਧਾਈਏ, ਸਨਮਾਨ ਵਧਾਈਏ।
ਹੋਰ ਵੀ
ਮਹਿਲਾ ਦਿਵਸ : ਕੀ ਕਹਿੰਦਾ ਹੈ ਇਤਿਹਾਸ
ਸਮਾਜ ਨੂੰ ਬਦਲ ਦਉ !