ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਵਿਸਾਖੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੇਸਗੜ੍ਹ ਸਾਹਿਬ
ਸਤਮੀਤ ਕੌਰ
ਅਨੰਦਪੁਰ ਸਾਹਿਬ ਦਾ ਸਭ ਤੋਂ ਅਹਿਮ ਸਥਾਨ ਹੈ ਕੇਸਗੜ੍ਹ ਸਾਹਿਬ। ਇਸ ਸਥਾਨ ਨੂੰ ਨਾ ਕੇਵਲਾ ਅਕਾਲ ਤਖਤ ਸਾਹਿਬ ਹੋਣ ਦਾ ਦਰਜਾ ਪ੍ਰਾਪਤ ਜਦੋਂਕਿ ਇਹ ਸਥਾਨ ਇਸ ਲਈ ਵੀ ਪ੍ਰਸਿੱਧ ਹੈ ਕਿਉਂਕਿ ਇਸੇ ਸਥਾਨ ਤੇ "ਖਾਲਸਾ ਪੰਥ" ਪ੍ਰਗਟ ਹੋਇਆ ਸੀ। ਇਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਮੱਖ ਸਥਾਨਾਂ ਵਿਚੋ ਇੱਕ ਹੈ।

ਕੇਸਗੜ੍ਹ ਸਾਹਿਬ ਇਕ ਉੱਚੀ ਪਹਾੜੀ ਤੇ ਬਣਿਆ ਹੋਇਆ ਹੈ। ਇਸ ਸਥਾਨ ਤੇ ਖਾਲਸਾ ਪੰਥ ਪ੍ਰਗਟ ਕਰਨ ਸਮੇਂ ਦੀਵਾਨ ਸਜਾਇਆ ਗਿਆ ਸੀ ਤੇ ਹਜਾਰਾਂ ਸੰਗਤਾ ਇਸ ਮੌਕੇ ਤੇ ਇਥੇ ਦਰਸ਼ਨ ਕਰਨ ਲਈ ਆਈ ਸੀ। ਕੇਸਗੜ੍ਹ ਸਾਹਿਬ ਕਿਲ੍ਹਾ 1699 ਵਿੱਚ ਤਿਆਰ ਹੋਇਆ ਸੀ। ਅਨੰਦਪੁਰ ਸਾਹਿਬ ਵਿੱਚ 1700 ਤੋਂ ਲੈ ਕੇ 1705 ਤੱਕ ਕਈ ਜੰਗਾਂ ਹੋਈਆਂ ਬਾਕੀ ਸਾਰੇ ਕਿਲ੍ਹਿਆਂ ਤੇ ਹਮਲਾ ਹੋਇਆ ਪਰ ਇਹ ਇੱਕ ਅਜਿਹਾ ਕਿਲ੍ਹਾ ਸੀ ਸੀ ਜਿਸ ਦੇ ਵੱਲ ਆਉਣ ਤੋਂ ਪਹਿਲਾਂ ਅਗੰਮਗੜ੍ਹ, ਹੋਲਗੜ੍ਹ, ਲੋਹਗੜ੍ਹ, ਫਤਿਹਗੜ੍ਹ ਅਤੇ ਤਾਰਾਗੜ੍ਹ ਸਾਰਿਆਂ ਨੂੰ ਪਾਰ ਕਰਨਾ ਬਹੁਤ ਜਰੂਰੀ ਸੀ ਜੋ ਕਿ ਦੁਸ਼ਮਨ ਲਈ ਅਸੰਭਵ ਸੀ।

ਗੁਰੂ ਸਾਹਿਬ ਜੀ ਦਾ ਇਸ ਸਥਾਨ ਨੂੰ ਛਡਣ ਤੋਂ ਬਾਅਦ 1815 ਵਿੱਚ ਇਥੇ ਫਿਰ ਸੇਵਾ ਸ਼ੁਰੂ ਹੋਈ। ਇਥੇ ਉਸ ਸਮੇਂ ਦੇ ਗ੍ਰੰਥੀ ਸਿੰਘਾ ਵਿੱਚ ਭਾਈ ਕਰਮ ਸਿੰਘ, ਭਾਈ ਬੁਧ ਸਿੰਘ, ਬਾਬਾ ਪੂਰਨ ਸਿੰਘ ਅਤੇ ਭਾਈ ਅਮਰ ਸਿੰਘ ਆਦਿ ਦਾ ਨਾਮ ਆਉਂਦਾ ਹੈ।

ਕੇਸਗੜ੍ਹ ਸਾਹਿਬ ਵਿੱਚ ਗੁਰੂ ਸਾਹਿਬ ਜੀ ਦੇ ਸ਼ਸਤਰ ਹਨ। ਗੁਰੂ ਸਾਹਿਬ ਜੀ ਸ਼ਸਤਰਾਂ ਨੂੰ ਬਹੁਤ ਸਤਿਕਾਰ ਦਿੰਦੇ ਸਨ ਇਸ ਲਈ ਅੱਜ ਵੀ ਇਸ ਸਥਾਨ ਤੇ ਇਹਨਾਂ ਸ਼ਸਤਰਾਂ ਨੂੰ ਬਹੁਤ ਪ੍ਰੇਮ ਅਤੇ ਸਤਿਕਾਰ ਨਾਲ ਸੰਗਤਾਂ ਦੇ ਦਰਸ਼ਨ ਲਈ ਰੱਖਿਆ ਹੈ। ਇਹਨਾਂ ਸ਼ਸਤਰਾਂ ਵਿੱਚ ਪ੍ਰਮੁੱਖ ਹਨ-

"ਖੰਡਾ" ਕਿਹਾ ਜਾਂਦਾ ਹੈ ਕਿ ਇਹ ਉਹੀ ਖੰਡਾ ਹੈ ਜਿਸ ਨਾਲ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਤਿਆਰ ਕੀਤਾ ਸੀ। ਇਸ ਦੇ ਬਾਅਦ ਇੱਕ ਵਾਰ ਇਸ ਖੰਡੇ ਦਾ ਪ੍ਰਯੋਗ ਸੰਗਤ ਦੁਆਰਾ ਅੰਮ੍ਰਿਤ ਤਿਆਰ ਕਰਨ ਲਈ ਕੀਤਾ ਗਿਆ ਤੇ ਫਿਰ ਇਸ ਦਾ ਕਦੀ ਪ੍ਰਯੋਗ ਨਹੀਂ ਕੀਤਾ ਗਿਆ ਇਹ ਦਰਸ਼ਨਾਂ ਲਈ ਉਥੇ ਮੌਯੂਦ ਹੈ।

"ਕਟਾਰ" ਇਹ ਗੁਰੂ ਸਾਹਿਬ ਜੀ ਦੇ ਕਮਰਕੱਸੇ ਦਾ ਸ਼ਸਤਰ ਸੀ। ਜਿਸ ਨੂੰ ਯੁੱਧ ਵਿੱਚ ਵਰਤਿਆ ਜਾਂਦਾ ਸੀ ਇਸ ਦੇ ਵਾਰ ਤੋਂ ਦੁਸ਼ਮਨ ਕਦੀ ਬਚ ਨਹੀਂ ਸਕਦਾ।

"ਸੈਫ਼" ਇਹ ਦੋ ਧਾਰਾ ਸ਼ਸਤਰ ਹੈ। ਕਿਹਾਂ ਜਾਂਦਾ ਹੈ ਕਿ ਸੈਫ਼ ਬਾਦਸ਼ਾਹ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਭੇਂਟ ਕੀਤੀ ਸੀ।

"ਬੰਦੂਕ" ਇਹ ਬੰਦੂਕ ਗੁਰੂ ਸਾਹਿਬ ਜੀ ਨੂੰ ਇੱਕ ਸਿੱਖ ਨੇ ਲਾਹੌਰ ਵਿੱਚ ਭੇਂਟ ਕੀਤੀ ਸੀ। ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਕਾਫੀ ਸੰਗਤਾਂ ਨੇ ਆਨੰਦਪੁਰ ਸਾਹਿਬ ਵਿੱਚ ਸ਼ਸਤਰ ਦੀ ਭੇਂਟਾ ਦਿੱਤੀਆਂ ਸਨ।

"ਨਾਗਨੀ ਬਰਛਾ" ਇਸ ਬਰਛੇ ਦਾ ਅਗਲਾ ਹਿੱਸਾ ਸੱਪਨੀ ਵਾਂਗ ਬਣਿਆ ਹੋਇਆ ਇਸ ਲਈ ਇਸ ਦਾ ਨਾਮ ਨਾਗਨੀ ਬਰਛਾ ਹੈ। ਇਹ ਗੁਰੂ ਸਾਹਿਬ ਜੀ ਦਾ ਨਿੱਜੀ ਬਰਛਾ ਸੀ। ਜਦੋਂ ਵੈਰੀਆਂ ਨੇ ਹਾਥੀ ਨੂੰ ਮਦਮਸਤ ਕਰ ਕੇ ਲੋਹਗੜ੍ਹ ਦੇ ਕਿਲੇ ਤੇ ਦਰਵਾਜੇ ਅੱਗੇ ਭੇਜਿਆ ਸੀ ਇਸ ਤਾਂ ਉਸ ਹਾਥੀ ਦੇ ਮੁਕਾਬਲਾ ਕਰਨ ਲਈ ਗੁਰੂ ਸਾਹਿਬ ਜੀ ਨੇ ਬਚਿਤਰ ਸਿੰਘ ਜੀ ਨੂੰ ਇਹ ਬਰਛਾ ਦੇ ਕੇ ਭੇਜਿਆ ਸੀ, ਜਿਸ ਦੇ ਨਾਲ ਬਚਿਤਰ ਸਿੰਘ ਜੀ ਹਾਥੀ ਤੇ ਹਮਲਾ ਕਰ ਕੇ ਫਤਿਹ ਪ੍ਰਾਪਤ ਕਰ ਕੇ ਆਏ ਸੀ।

"ਕਰਪਾ ਬਰਛਾ" ਹੱਥ ਦੀ ਤਲੀ ਵਰਗੀ ਚੌੜੀ ਸ਼ਕਲ ਹੋਣ ਕਰ ਕੇ ਇਸ ਨੂੰ ਕਰਪਾ ਬਰਛਾ ਕਿਹਾ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਇਸ ਬਰਛੇ ਨਾਲ ਗੁਰੂ ਕੇ ਲਾਹੌਰ ਸਥਾਨ ਤੇ ਪਾਣੀ ਦੀ ਕਮੀ ਦੂਰ ਕੀਤੀ ਸੀ। ਗੁਰੂ ਸਾਹਿਬ ਜੀ ਨੇ ਇਸ ਬਰਛੇ ਦੇ ਵਾਰ ਨਾਲ ਪਾਣੀ ਦਾ ਝਰਨਾ ਵਗਾਇਆ ਸੀ।

ਇਹ ਸਾਰੇ ਸ਼ਸਤਰ ਗੁਰਦੁਆਰਾ ਕੇਸਗੜ੍ਹ ਸਾਹਿਬ ਦੀ ਸ਼ੋਭਾ ਨੂੰ ਵਧਾਉਂਦੇ ਹਨ। ਹਰ ਸਿੱਖ ਨੂੰ ਆਪਣੇ ਜੀਵਨ ਵਿੱਚ ਘੱਟ ਤੋਂ ਘੱਟ ਇਕ ਵਾਰ ਤਾਂ ਸਾਰੇ ਤਖਤਾਂ ਦੇ ਦਰਸ਼ਨਾ ਲਈ ਜਰੂਰ ਜਾਣਾ ਚਾਹੀਦਾ ਹੈ। ਹਰ ਸਿੱਖ ਅੰਮ੍ਰਿਤ ਛਕਣ ਦੇ ਬਾਅਦ ਨਿਵਾਸੀ ਆਨੰਦਪੁਰ ਸਾਹਿਬ ਦਾ ਅਖਵਾਉਂਦਾ ਹੈ।
ਹੋਰ ਵੀ
ਸਿੱਖਾਂ ਨੂੰ ਉਪਦੇਸ਼
ਕੀ ਹੈ ਖਾਲਸਾ ਪੰਥ
ਗੁਰੂ ਸਾਹਿਬ ਦੁਆਰਾ ਦੱਸੀਆਂ ਕੁਰਹਿਤਾਂ
ਅੰਮ੍ਰਿਤ ਸੰਸਕਾਰ