| | ਤਾਜ ਹੋਟਲ ਵਿੱਚ ਤਿੰਨ ਅੱਤਵਾਦੀਆਂ ਦੀ ਮੌਤ ਦੇ ਨਾਲ ਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਨੂੰ ਬੰਧਕ ਬਣਾਉਣ ਵਾਲੇ ਅੱਤਵਾਦੀਆਂ ਦਾ ਖਾਤਮਾ ਹੋ ਗਿਆ ਅਤੇ ਪਿਛਲੇ 60 ਘੰਟੇ ਤੋਂ ਚੱਲ ਰਹੇ ਬੁਰੇ ਸੁਪਨੇ ਦਾ ਅੰਤ ਹੋ ਗਿਆ, ਜਿਸ ਵਿੱਚ ਡੇਢ ਸੌ ਤੋਂ ਜਿਆਦਾ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ।
ਐਨਐਸਜੀ ਦੇ ਕਮਾਂਡੋ 529 ਕਮਰਿਆਂ ਵਾਲੇ ਤਾਜ ਹੋਟਲ ਦੇ ਚੱਪੇ-ਚੱਪੇ ਦੀ ਤਲਾਸ਼ੀ ਲੈ ਰਹੇ ਹਨ ਅਤੇ ਪੂਰੀ ਤਰ੍ਹਾਂ ਨਾਲ ਤਸੱਲੀ ਹੋਣ ਤੋਂ ਪਹਿਲਾਂ ਐਨਐਸਜੀ ਇਸ ਅਭਿਆਨ ਨੂੰ ਸਮਾਪਤ ਘੋਸ਼ਿਤ ਕਰਨ ਦੇ ਹੱਕ ਵਿੱਚ ਨਹੀਂ ਹੈ। ਐਨਐਸਜੀ ਦੇ ਮਹਾਂਨਿਦੇਸ਼ਕ ਜੇ ਕੇ ਦੱਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੋਟਲ ਦੀ ਅਜੇ ਤਲਾਸ਼ੀ ਲਈ ਜਾ
ਰਹੀ ਹੈ, ਤਾਂ ਕਿ ਇਹ ਨਿਸ਼ਚਿਤ ਹੋ ਸਕੇ ਕਿ ਉੱਥੇ ਕੋਈ ਅੱਤਵਾਦੀ ਜਾਂ ਵਿਸਫੋਟਕ.... |