ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਝਲਕੀਆਂ 2008 > ਬਿਗ ਬੈਂਗ ਮਹਾਂਪ੍ਰਯੋਗ ਦਾ ਸਾਲ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਿਗ ਬੈਂਗ ਮਹਾਂਪ੍ਰਯੋਗ ਦਾ ਸਾਲ
ND
ਬਿਗ ਬੈਂਗ ਮਹਾਂਪ੍ਰਯੋਗ ਲਈ ਤਿਆਰ ਕੀਤੀ ਗਈ ਇਹ ਮਹਾਂਮਸ਼ੀਨ ਵਿਸ਼ਵ ਦੀ ਸਭ ਤੋਂ ਵੱਡੀ ਅਜਿਹੀ ਮਸ਼ੀਨ ਹੈ ਜਿਸ ਵਿੱਚ ਤੇਜ ਗਤੀ ਨਾਲ ਪ੍ਰੋਟਾਨ ਦੇ ਕਣਾਂ ਨੂੰ ਆਪਸ ਵਿੱਚ ਟਕਰਾਇਆ ਜਾ ਸਕਦਾ ਹੈ। ਇਹ ਮਹਾਂਮਸ਼ੀਨ 'ਹੈਡ੍ਰਾਨ ਕੋਲਾਈਡਰ' ਯੂਰਪੀਅਨ ਆਰਗੇਨਾਈਜੇਸ਼ਨ ਫਾਰ ਨਿਊਕਲੀਅਰ ਰਿਸਰਚ ਦੁਆਰ ਬਣਾਈ ਗਈ ਸੀ। ਇਸ ਮਸ਼ੀਨ ਨੂੰ ਤਿਆਰ ਕਰਨ ਦਾ ਮੁੱਖ ਉਦੇਸ਼ 'ਹਾਈ ਐਨਰਜੀ ਫਿਜਿਕਸ' ਤੇ ਸ਼ੋਧ ਕਰਨਾ ਸੀ। ਵਿਗਿਆਨਿਕਾਂ ਦੀ ਇਸ ਕੋਸ਼ਿਸ਼ ਨੂੰ ਇਤਿਹਾਸ ਵਿੱਚ ਭੌਤਿਕ ਵਿਗਿਆਨ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਯੋਗ ਕਰਾਰ ਦਿੱਤਾ ਗਿਆ ਹੈ।

ਇਸ ਪ੍ਰਯੋਗ ਦੀ ਸਫ਼ਲਤਾ ਤੋਂ ਬਹੁਤ ਸਾਰੀਆਂ ਚਿਕਿਤਸਾ ਸਬੰਧੀ ਉਮੀਦਾਂ ਵੀ ਲਗਾਈਆਂ ਗਈਆਂ ਸਨ, ਜਿਵੇਂ ਇਸ ਤੋਂ ਨਿੱਕਲਣ ਵਾਲੇ ਪ੍ਰੋਟਾਨ, ਕਾਰਬਨ ਆਇਨ ਅਤੇ ਐਂਟੀ-ਮੈਟਰ ਦੀ ਪਾਰਟੀਕਲ ਬੀਮ ਦਾ ਕੈਂਸਰ ਦੇ ਇਲਾਜ ਵਿੱਚ ਇਸਤੇਮਾਲ ਹੋ ਸਕਦਾ ਸੀ। ਅਜੇ ਤੱਕ ਕੈਂਸਰ ਦੀ ਰੇਡੀਏਸ਼ਨ ਥੈਰੇਪੀ ਵਿੱਚ ਕੈਂਸਰ ਗ੍ਰਸਤ ਕੋਸ਼ਿਕਾਵਾਂ ਦੇ ਨਾਲ-ਨਾਲ ਸਵਸਥ ਕੋਸ਼ਿਕਾਵਾਂ ਵੀ ਨਸ਼ਟ ਹੋ ਜਾਂਦੀਆਂ ਸਨ, ਪਰ ਪਾਰਟੀਕਲ ਬੇਮ ਜੇ ਸਫ਼ਲ ਹੁੰਦਾ ਤਾਂ ਸਰੀਰ ਦੇ ਸਵਸਥ ਹਿੱਸੇ ਨੂੰ ਬਿਨਾ ਨੁਕਸਾਨ ਪਹੁੰਚਾਏ ਸਿਰਫ਼ ਟਿਊਮਰ ਨੂੰ ਹੀ ਆਪਣਾ ਨਿਸ਼ਾਨਾ ਬਣਾਉਂਦਾ, ਜੋ ਚਿਕਿਤਸਾ ਖੇਤਰ ਲਈ ਵੀ ਬਹੁਤ ਫਾਇਦੇਮੰਦ ਹੁੰਦਾ।

ਕਿਸ ਤਰ੍ਹਾਂ ਦੀ ਸੀ ਇਹ ਮਹਾਂਮਸ਼ੀਨ :
ਇਹ ਮਸ਼ੀਨ ਇੱਕ 3.8 ਮੀਟਰ ਚੌੜੀ ਸੁਰੰਗ ਵਿੱਚ ਰੱਖੀ ਗਈ ਸੀ। ਇਹ ਸੁਰੰਗ ਸਵਿਟਜਰਲੈਂਡ ਅਤੇ ਫਰਾਂਸ ਦੀ ਬਾਰਡਰ ਤੇ ਹੈ। ਇਸ ਕੋਲਾਈਡਰ ਮਸ਼ੀਨ ਵਿੱਚ ਹੋ ਸਮਾਨਾਂਤਰ ਬੀਮ ਪਾਈਪ ਲਗਾਏ ਗਏ ਸਨ ਜੋ ਚਾਰ ਬਿੰਦੂਆਂ ਤੇ ਇੱਕ-ਦੂਜੇ ਨਾਲ ਮਿਲਦੇ ਹਨ। ਇਸਦੇ ਨਾਲ ਹੀ ਇਸ ਵਿੱਚ ਕੁਝ ਡਾਇਪੋਲ ਅਤੇ ਕਵਾਡੁਪਲ ਚੁੰਬਕਾਂ ਦਾ ਪ੍ਰਯੋਗ ਵੀ ਕੀਤਾ ਗਿਆ ਸੀ। ਮਹਾਂਮਸ਼ੀਨ ਲਾਰਜ ਹੈਡ੍ਰਾਨ ਕੋਲਾਈਡਰ (ਐਲਐਚਸੀ) ਦੇ ਸ਼ੁਰੂ ਹੋਣ ਦੇ ਨਾਲ ਹੀ ਇਸ ਵਿੱਚ ਦੋ 'ਪ੍ਰੋਟਾਨਾਂ' ਦੀ ਆਪਸ ਵਿੱਚ ਟੱਕਰ ਕਰਾਈ ਗਈ।

ਕੀ ਸਨ ਇੰਤਜਾਮ :
ਅਜਿਹਾ ਮੰਨਿਆ ਜਾ ਰਿਹਾ ਸੀ ਕਿ ਇਸ ਮਸ਼ੀਨ ਨੂੰ ਚਾਲੂ ਕਰਨ ਤੇ ਸਾਲ ਭਰ ਵਿੱਚ ਐਨੇ ਆਂਕੜੇ ਇਕੱਠੇ ਹੋਣਗੇ ਕਿ ਕਰੀਬ 5.6 ਕਰੋੜ ਸੀਡੀ ਭਰ ਜਾਵੇਗੀ। ਇਸ ਡਾਟਾ ਨੂੰ ਸਹੇਜਣ ਲਈ ਵਿਗਿਆਨਿਕਾਂ ਨੂੰ ਅਜਿਹੇ ਬਹੁਤ ਜਿਆਦਾ ਸਿਸਟਮ ਵਿਕਸਿਤ ਕਰਨੇ ਸਨ ਜੋ ਐਨੀ ਵੱਡੀ ਸੰਖਿਆ ਵਿੱਚ ਆਂਕੜਿਆਂ ਨੂੰ ਕ੍ਰਮਬੱਧ ਕਰ ਕੇ ਉਪਯੋਗ ਵਿੱਚ ਲਿਆ ਸਕਣ।

ਇਸ ਲਈ ਸਰਨ ਦੇ ਦੁਆਰਾ ਇੱਕ ਗ੍ਰਿਡ ਬਣਾਈ ਗਈ ਜੋ ਇਸ ਪੂਰੇ ਡਾਟਾ ਨੂੰ ਬਹੁਤ ਸਾਰੇ ਅਲੱਗ-ਅਲੱਗ ਸਥਾਨਾਂ ਤੇ ਸਟੋਰ ਕਰੇ। ਇਹ ਗ੍ਰਿਡ ਬਹੁਤ ਸਾਰੇ ਦੇਸ਼ਾਂ ਵਿੱਚ ਹਜਾਰਾਂ ਕੰਪਿਊਟਰਾਂ ਦੁਆਰਾ ਬਣਾਈ ਗਈ ਲੈਬਸ ਤੋਂ ਮਿਲ ਕੇ ਬਣਾਈ ਗਈ।

ਮਹਾਂਪ੍ਰਯੋਗ ਕਿਸ ਤਰ੍ਹਾਂ ਦਾ ਸੀ :
ਇਸ ਪ੍ਰਯੋਗ ਵਿੱਚ ਪ੍ਰੋਟਾਨ ਦੀ ਇੱਕ ਬੀਮ ਨੂੰ ਸੀਸੇ ਜਾਂ ਲੇਡ ਦੇ ਟੁਕੜਿਆਂ ਤੇ ਪਾਇਆ ਗਿਆ ਸੀ। ਇਸ ਨਾਲ ਇੱਕ ਹੋਰ ਸਬਆਟੋਮਿਕ ਪਾਰਟੀਕਲ 'ਨਿਊਟ੍ਰਾਨ' ਨਿੱਕਲਿਆ। ਅਜਿਹਾ ਵੀ ਮੰਨਿਆ ਜਾ ਰਿਹਾ ਸੀ ਕਿ ਇਹਨਾਂ ਨਿਊਟ੍ਰਾਨਾਂ ਦੇ ਸਹਾਰੇ ਵਿਸ਼ੈਲੇ ਪ੍ਰਮਾਣੂ ਕਚਰੇ ਨੂੰ ਨੁਕਸਾਨ ਨਾਲ ਪਹੁੰਚਾਉਣ ਵਾਲੇ ਪਦਾਰਥਾਂ ਵਿੱਚ ਬਦਲਿਆ ਜਾ ਸਕੇਗਾ। ਇਸਦੇ ਸਹਾਰੇ ਪੁਲਾੜ ਵਿੱਚ ਫੈਲੇ ਪ੍ਰਮਾਣੂ ਕਚਰੇ ਨੂੰ ਸਾਫ਼ ਕਰਨ ਵਿੱਚ ਸਫ਼ਲਤਾ ਮਿਲੇਗੀ।

ਇਸ ਮਹਾਂਪ੍ਰਯੋਗ ਵਿੱਚ ਪ੍ਰੋਟਾਨ ਸਿੰਕ੍ਰੋਟਾਨ ਤੋਂ ਨਿੱਕਲੀ ਪ੍ਰੋਟਾਨ ਬੀਮ ਕਾਸਮਿਕ ਕਿਰਨਾਂ ਦੀ ਤਰ੍ਹਾਂ ਵਿਹਾਰ ਕਰੇਗੀ ਅਤੇ ਇਹਨਾਂ ਨੂੰ ਇੱਕ ਛੋਟੇ 'ਕਲਾਉਡ ਚੈਂਬਰ' ਵਿੱਚ ਭੇਜ ਕੇ ਦੇਖਿਆ ਜਾਣਾ ਸੀ ਕਿ ਇਹਨਾਂ ਤੋਂ ਛੋਟੇ ਪੱਧਰ ਤੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਹੈ ਜਾਂ ਨਹੀਂ। ਜੇ ਸੰਭਵ ਹੋ ਗਿਆ ਤਾਂ ਵਿਗਿਆਨਿਕ ਬੱਦਲਾਂ ਦਾ ਵੀ ਨਿਰਮਾਣ ਕਰ ਸਕਣ ਦੇ ਕਾਬਿਲ ਹੁੰਦੇ।

ਮਹਾਂਪ੍ਰਯੋਗ ਦੀ ਅਸਫ਼ਲਤਾ ਦਾ ਕਾਰਨ :
ਅਰਬਾਂ ਡਾਲਰ ਮੁੱਲ ਦੇ ਬਿਗ ਬੈਂਗ ਪ੍ਰੀਖਣ ਦੇ ਤਹਿਤ ਚੁੰਬਕਾਂ ਦੇ ਅਤਿਅਧਿਕ ਗਰਮ ਹੋ ਜਾਣ ਨਾਲ ਦੂਜੇ ਚਰਣ ਵਿੱਚ ਵਿਲੰਬ ਹੋ ਗਿਆ ਸੀ। ਉਹ ਇਸ ਲਈ ਵੀ ਹੋਇਆ ਕਿਉਂਕਿ ਚੁੰਬਕਾਂ ਦੇ ਗਰਮ ਹੋ ਜਾਣ ਦੇ ਕਾਰਨ ਹੇਡ੍ਰਾਨ ਕੋਲਾਈਡਰ ਦੇ ਪਰਿਚਾਲਨ ਵਿੱਚ ਕੁਝ ਸਮੱਸਿਆਵਾਂ ਆ ਗਈਆਂ ਸਨ। ਇਸੇ ਤਰ੍ਹਾਂ ਇਸ ਮਹਾਂਮਸ਼ੀਨ ਤੇ ਕੰਮ ਕਰ ਰਹੇ ਇੰਜੀਨੀਅਰਾਂ ਨੂੰ ਮਸ਼ੀਨ ਬੰਦ ਕਰਨੀ ਪਈ।
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਸ਼ੁਭ ਰਿਹਾ ਬਾਲੀਵੁੱਡ ਨਵੇਂ-ਨਵੇਲਿਆਂ ਲਈ
ਨਰਮ-ਗਰਮ ਰਹੀ 2008 ਦੀ 'ਸਿਹਤ'
ਜੀਵ ਮਿਲਖਾ ਰਹੇ ਭਾਰਤੀ ਗੋਲਫ ਦੇ ਕਿੰਗ
ਬੀਤੇ ਵਰ੍ਹੇ ਨੈਨੋ ਨੇ ਕੀਤਾ ਪੱਛਮੀ ਬੰਗਾਲ ਨੂੰ ਟਾਟਾ
ਓਬਾਮਾ ਲਈ ਕਿਸ ਤਰ੍ਹਾਂ ਦਾ ਰਹੇਗਾ 2009