ਬੇਸ਼ੱਕ ਸੁਤੰਤਰਤਾ ਦੇ 61 ਸਾਲ ਬਾਅਦ ਵੀ ਇਹ ਸਾਡੀ ਬਦਕਿਸਮਤੀ ਹੀ ਹੈ ਕਿ ਅੱਜ ਵੀ ਭਾਰਤ ਵਿੱਚ ਰਾਸ਼ਟਰ ਕੀ ਹੈ, ਇਸ ਦੀ ਕਲਪਨਾ ਕੀ ਹੈ, ਇਹ ਇੱਕ ਦਿਸ਼ਾਹੀਣ ਬਹਿਸ ਬਣ ਚੁੱਕੀ ਹੈ। ਜਦੋਂ ਕਿ ਦੇਸ਼ ਕਿਵੇਂ ਬਣਦਾ ਹੈ, ਇਸ ਨੂੰ ਕੌਣ ਬਣਾਉਂਦਾ ਹੈ, ਇਹ ਆਪਣੇ ਆਪ ਵਿੱਚ ਸਪੱਸ਼ਟ ਹੈ, ਪਰਿਭਾਸ਼ਿਤ ਹੈ। ਦੇਸ਼ ਨੂੰ ਸਮਝਣਾ ਹੈ ਤਾਂ ਸਭ ਤੋਂ ਪਹਿਲਾਂ ਉਸਦੀ ਛੋਟੀ ਤੋਂ ਛੋਟੀ ਇਕਾਈ ਨੂੰ ਸਮਝਣਾ ਉਚਿਤ ਹੋਵੇਗਾ। ਇਹ ਇਕਾਈ ਹੈ ਘਰ ਜਾਂ ਪਰਿਵਾਰ। ਇੱਕ ਘਰ ਜਾਂ ਉਸ ਘਰ ਵਿੱਚ ਰਹਿਣ ਵਾਲਾ ਪਰਿਵਾਰ ਕਿਸ ਪ੍ਰਕਾਰ ਬਣਦਾ ਹੈ? ਉੱਤਰ ਹੈ ਘਰ ਜਾਂ ਪਰਿਵਾਰ ਲਈ ਚਾਹੀਦਾ ਹੈ ਇੱਕ ਨਿਸ਼ਚਿਤ ਚਾਰ-ਦਵਾਰੀ ਨਾਲ ਘਿਰਿਆ ਭੂ-ਭਾਗ। ਫਿਰ ਉਸ ਘਰ ਵਿੱਚ ਰਹਿਣ ਵਾਲੇ ਮੈਂਬਰਾਂ ਵਿਚਕਾਰ ਸਬੰਧ, ਉਸ ਘਰ-ਪਰਿਵਾਰ ਦੀਆਂ ਆਪਣੀਆਂ ਪਰੰਪਰਾਵਾਂ, ਸੰਸਕਾਰ... |