ਸਾਮਗਰੀ : 1 ਲੀਟਰ ਦੁੱਧ, 200 ਗ੍ਰਾਮ ਖੰਡ, 1 ਕੱਪ ਕ੍ਰੀਮ, 1 ਛੋਟਾ ਚਮਚ ਇਲਾਇਚੀ ਪਾਉਡਰ, ਥੋੜ੍ਹਾ ਜਿਹਾ ਕੇਸਰ, ਕੁਝ ਬੂੰਦਾਂ ਮਿੱਠਾ ਖਾਣ ਵਾਲਾ ਹਰਾ ਰੰਗ, ਬਾਰੀਕ ਕਤਰਾ ਮੇਵਾ, ਵਨੀਲਾ ਏਸੇਂਸ, ਬਰਫ।
ਵਿਧੀ : ਦੁੱਧ ਵਿੱਚ ਖੰਡ ਮਿਲਾ ਕੇ ਚੰਗਾ ਉਬਾਲ ਲਉ। ਠੰਡਾ ਕਰਕੇ ਇਲਾਇਚੀ ਪਾਉਡਰ, ਏਸੇਂਸ ਤੇ ਕ੍ਰੀਮ ਮਿਲਾਉ। ਤਿੰਨ ਹਿੱਸਿਆਂ ਵਿੱਚ ਵੰਡ ਲਉ। ਇੱਕ ਹਿੱਸੇ ਵਿੱਚ ਹਰਾ ਰੰਗ ਮਿਲਾਉ, ਦੂਸਰੇ ਵਿੱਚ ਕੇਸਰ ਨੂੰ ਮਿਕਸ ਕਰੋ, ਤੀਸਰਾ ਹਿੱਸਾ ਚਿੱਟਾ ਹੀ ਰੱਖੋ।
ਤਿੰਨਾਂ ਹਿੱਸਿਆਂ ਨੂੰ ਅਲੱਗ-ਅਲੱਗ ਫ੍ਰੀਜਰ ਵਿੱਚ ਠੰਡਾ ਹੋਣਾ ਰੱਖ ਦਉ। ਸਰਵ ਕਰਨ ਤੋਂ ਪਹਿਲਾਂ ਹਰ ਹਿੱਸੇ ਨੂੰ ਮਿਕਸਰ ਵਿੱਚ ਫੇਂਟ ਲਉ।
ਕੱਚ ਦੇ ਗਿਲਾਸਾਂ ਵਿੱਚ ਪਹਿਲਾਂ ਥੋੜ੍ਹੀ ਕੁੱਟੀ ਬਰਫ਼ ਪਾਉ। ਹਰੇ ਰੰਗ ਦਾ ਦੁੱਧ, ਫਿਰ ਥੋੜ੍ਹੀ ਜਿਹੀ ਬਰਫ਼, ਕੇਸਰਿਆ ਦੁੱਧ, ਬਰਫ਼ ਅਤੇ ਅੰਤ ਵਿੱਚ ਚਿੱਟਾ ਦੁੱਧ ਭਰੋ। ਸਤਹਾ ਤੇ ਕਤਰਾ ਮੇਵਾ ਪਾ ਦਉ। ਸ਼ੇਕ ਦਾ ਇਹ ਨਵਾਂ ਅੰਦਾਜ ਸਭ ਨੂੰ ਬਹੁਤ ਪਸੰਦ ਆਵੇਗਾ।
|