ਸਾਮਗਰੀ : 6 ਪੀਸ ਬ੍ਰੇਡ ਗੋਲ ਕੱਟੀ ਹੋਈ, 100 ਗ੍ਰਾਮ ਮਾਵਾ, ਅੱਧਾ ਕੱਪ ਦੁੱਧ, ਚੌਥਾਈ ਕੱਪ ਖੰਡ, 10-12 ਪਿਸਤਾ ਕਤਰਨ, ਗੁਲਾਬ ਕਤਰੀ (ਲਾਲ-ਪੀਲੀ-ਹਰੀ), 1 ਕੱਪ ਚਾਸ਼ਨੀ (ਇੱਕ ਤਾਰ ਦੀ), ਘਿਉ ਤਲਣ ਲਈ।
ਵਿਧੀ : ਘਿਉ ਗਰਮ ਕਰੋ ਤੇ ਬ੍ਰੇਡ ਦੇ ਗੋਲ ਸੁਨਹਰੇ ਹੋਣ ਤੱਕ ਤਲੋ ਤੇ ਚਾਸ਼ਨੀ ਵਿੱਚ ਡੁਬੋ ਕੇ ਕੱਢ ਲਉ। ਦੁੱਧ ਗਰਮ ਕਰੋ। ਹੁਣ ਇਸ ਵਿੱਚ ਮਾਵਾ ਤੇ ਖੰਡ ਪਾਉ। ਗਾੜਾ ਹੋਣ ਤੱਕ ਪਕਾ ਲਉ।
ਬ੍ਰੇਡ ਦੇ ਗੋਲਿਆਂ ਨੂੰ ਪਲੇਟ ਵਿੱਚ ਰੱਖੋ ਤੇ ਉੱਪਰ ਤੋਂ ਮਾਵਾ ਠੀਕ ਤਰ੍ਹਾਂ ਫੈਲਾ ਦਉ। ਇਸ ਤੇ ਪਿਸਤਾ, ਕਤਰਨ ਤੇ ਰੰਗੀਨ ਗੁਲਾਬ ਕਤਰੀ ਨਾਲ ਸਜਾ ਕੇ ਗਰਮਾ-ਗਰਮ 'ਰੰਗੀਨ' ਸ਼ਾਹੀ ਬ੍ਰੇਡ ਪੁਡਿੰਗ ਸਰਵ ਕਰੋ।
ਨੋਟ : ਬ੍ਰੇਡ ਜੇਕਰ ਤਲਣਾ ਨਾ ਚਾਹੋ ਤਾਂ ਮਾਈਕ੍ਰੋਵੇਵੇ ਵਿੱਚ ਸੇਕ ਲਉ। ਫਿਰ ਚਾਸ਼ਨੀ ਵਿੱਚ ਡੁਬੋ ਲਉ।
|