ਸਾਮਗਰੀ : ਦੁੱਧ 5 ਗਿਲਾਸ, ਤਰਬੂਜ ਦੇ ਬੀਜ 50 ਗ੍ਰਾਮ, ਖਸਖਸ 100 ਗ੍ਰਾਮ, ਖਰਬੂਜੇ ਦੇ ਬੀਜ 50 ਗ੍ਰਾਮ, ਬਾਦਾਮ 50 ਨਗ, ਕਾਜੂ 25 ਗ੍ਰਾਮ, ਕਿਸ਼ਮਿਸ਼ 25 ਗ੍ਰਾਮ, ਇਲਾਇਚੀ 10 ਨਗ, ਕਾਲੀ ਮਿਰਚ 10-15 ਦਾਣੇ(ਸਾਬੁਤ) ਸੌਂਫ 4 ਛੋਟੇ ਚਮਚ, ਦੇਸੀ ਗੁਲਾਬ ਦੀਆਂ ਪੱਤੀਆਂ ਥੋੜ੍ਹੀ ਜਿਹੀ, ਖੰਡ 250 ਗ੍ਰਾਮ, ਕੇਸਰ ਲੱਛੇ 8-10.
ਵਿਧੀ: ਕੇਸਰ ਦੇ ਲੱਛੇ ਦੁੱਧ ਵਿੱਚ ਭਿਉਂ ਕੇ ਘੋਲ ਲਉ. ਖਰਬੂਜੇ ਦੇ ਬੀਜ, ਸੌਂਫ, ਕਾਲੀਮਿਰਚ, ਇਲਾਇਚੀ ਦਾਣੇ, ਤਰਬੂਜ ਦੇ ਬੀਜ, ਖਸਖਸ ਦੀਆਂ ਪੱਤੀਆਂ ਪਾਣੀ ਵਿੱਚ ਭਿਉਂ ਦਉ.
ਕਾਜੂ ਤੇ ਬਾਦਾਮ ਅਲੱਗ-ਅਲੱਗ ਪਾਣੀ ਵਿੱਚ ਭਿਉਂ ਕੇ ਰੱਖੋ. ਸਾਰੀ ਸਾਮਗਰੀ ਤੇ ਬਾਦਾਮ ਨੂੰ 4-6 ਘੰਟੇ ਤੱਕ ਪਾਣੀ ਵਿੱਚ ਭਿਉਂ ਕੇ ਰੱਖੋ. ਬਾਅਦ ਵਿੱਚ ਬਾਦਾਮ ਦੇ ਛਿਲਕੇ ਕੱਢ ਦਉ ਅਤੇ ਬਾਕੀ ਸਾਰੀ ਸਾਮਗਰੀ ਦੇ ਨਾਲ ਪਾਣੀ ਪਾ ਕੇ ਮਹੀਨ ਪੀਸ ਕੇ ਪੇਸਟ ਬਣਾ ਲਉ. ਬਾਦਾਮ, ਕਾਜੂ, ਕਿਸ਼ਮਿਸ਼ ਪੀਸ ਲਉ.
|