ਸਾਮਗਰੀ: ਬਾਸਮਤੀ ਚਾਵਲ 2 ਕੱਪ, 2 ਗਾਜਰ (ਕੱਟੀ ਹੋਈ), ਮਟਰ ਦੇ ਦਾਣੇ 1/4 ਕੱਪ, 1 ਆਲੂ (ਬਾਰੀਕ ਕੱਟਿਆ), ਫੁੱਲ ਗੋਭੀ (ਕੱਟੀ ਹੋਈ) 1/2 ਕੱਪ,ਕਾਜੂ (ਭੁੰਨੇ ਹੋਏ) 6-12, ਪਨੀਰ (ਕੱਟਿਆ ਹੋਇਆ) 150 ਗ੍ਰਾਮ, ਕਿਸ਼ਮਿਸ਼ 10-12, ਪਿਆਜ (ਬਾਰੀਕ ਕੱਟੇ) 2, ਲਸਣ-ਅਦਰਕ ਦਾ ਪੇਸਟ 1 ਚਮਚ, ਟਮਾਟਰ ਦਾ ਪੇਸਟ 2 ਚਮਚ, ਗਰਮ ਮਸਾਲਾ ਪਾਉਡਰ 1/2 ਚਮਚ, ਨਮਕ ਸਵਾਦ ਅਨੁਸਾਰ, ਘਿਉ 2 ਵੱਡੇ ਚਮਚ, ਹਰਾ ਧਨੀਆ ਸਜਾਉਣ ਲਈ, ਕੇਸਰ 1.5 ਗ੍ਰਾਮ, ਪਾਣੀ ਜਰੂਰਤ ਅਨੁਸਾਰ.
ਵਿਧੀ : ਪੈਨ ਵਿੱਚ ਘਿਉ ਗਰਮ ਕਰੋ. ਘਿਉ ਗਰਮ ਹੋਣ ਤੇ ਲਸਣ-ਅਦਰਕ ਦਾ ਪੇਸਟ ਤੇ ਬਾਰੀਕ ਕੱਟੇ ਹੋਏ ਪਿਆਜ ਪਾਉ ਅਤੇ ਹਲਕਾ ਗੁਲਾਬੀ ਹੋਣ ਤੱਕ ਭੁੰਨ ਲਉ.
ਦੂਸਰੇ ਪੈਨ ਵਿੱਚ ਸਾਰੀਆਂ ਸਬਜ਼ੀਆਂ ਨੂੰ ਅਲੱਗ-ਅਲੱਗ ਤਲ ਲਉ. ਸਬਜ਼ੀਆਂ ਨੂੰ ਅਲੱਗ-ਅਲੱਗ ਤਲਣ ਦੇ ਬਾਅਦ ਗਰਮ ਮਸਾਲਾ ਪਾਉਡਰ ਤੇ ਟਮਾਟਰ ਪਿਊਰੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਉ. ਹੁਣ ਭੁੰਨੇ ਹੋਏ ਪਿਆਜ ਤੇ ਅਦਰਕ- ਲਸਣ ਦਾ ਪੇਸਟ ਇਸ ਵਿੱਚ ਮਿਲਾ ਦਉ ਅਤੇ ਚਾਵਲ ਵੀ ਧੋ ਕੇ ਇਸ ਵਿੱਚ ਮਿਲਾ ਦਉ ਅਤੇ ਨਮਕ, ਕੇਸਰ ਤੇ ਪਾਣੀ ਪਾਉ.
ਚੰਗੀ ਤਰ੍ਹਾਂ ਨਾਲ ਮਿਲਾ ਲਉ. ਮੱਧਮ ਅੱਗ ਤੇ ਪੱਕਣ ਦਉ. ਇਸ ਨੂੰ ਭੁੰਨੇ ਹੋਏ ਕਾਜੂ, ਕਿਸ਼ਮਿਸ਼ ਤੇ ਹਰੇ ਧਨੀਏ ਨਾਲ ਸਜਾਉ. ਗਰਮਾ-ਗਰਮ ਪਰੋਸੋ.
|