ਜਦੋਂ ਕੇਸਰ-ਕਿਆਰੀਆਂ ਸਜ ਕੇ ਮੁਸਕਰਾਉਣ ਲੱਗਣ, ਜਦੋਂ ਅੰਚਲਾਂ ਤੋਂ ਰਸੀਲੇ, ਮਿੱਠੇ ਫਾਗਾਂ ਦੀ ਮਧੁਰ ਲਹਿਰਾਂ ਉੱਠਣ ਲੱਗਣ, ਜੰਗਲ ਟੇਸੂ ਦੇ ਫੁੱਲਾਂ ਨਾਲ ਸਜ ਜਾਣ ਅਤੇ ਜਦੋਂ ਸੁਰਮਈ ਖੇਤਾਂ ਵਿੱਚ ਸੁਨਹਰੀ ਦੁੱਧ ਭਰੀ ਕਣਕ ਦੀਆਂ ਮੁਲਾਇਮ ਬਾਲੀਆਂ ਝੂਮਣ ਲੱਗ ਜਾਣ ਤਾਂ ਸਮਝੋ ਹੋਲੀ ਆ ਗਈ। ਹੋਲੀ ਇੱਕ ਮਹਿਕਦਾ, ਮੁਸਕਰਾਉਂਦਾ ਅਤੇ ਮਸਤੀ ਭਰਿਆ ਪਰਬ ਹੈ।
ਕੁਦਰਤ ਵੀ ਇਸ ਰੰਗੀਲੇ ਪਰਬ ਤੇ ਅਣਗਿਣਤ ਰੰਗ-ਬਿਰੰਗੇ ਸੁਗੰਧਿਤ ਪ੍ਰਸਾਧਨ ਫੁੱਲਾਂ ਦੇ ਰੂਪ ਵਿੱਚ ਸਜਣ-ਸੰਵਰਨ ਲੱਗਦੀ ਹੈ। ਕਿਤੇ ਕੇਸਰ, ਕਨੇਰ ਅਤੇ ਕਚਨਾਰ ਦੀਆਂ ਕੋਮਲ ਕਲੀਆਂ ਖਿੜ ਕੇ ਸ਼ਰਮਾਉਣ ਲੱਗਦੀਆਂ ਹਨ ਤਾਂ ਕਿਤੇ ਚੰਪਾ, ਚਮੇਲੀ ਅਤੇ ਚਾਂਦਨੀ ਚਟਕ ਕੇ ਹਰਸ਼ਾਉਣ ਲੱਗਦੀ ਹੈ। ਹਰ ਪਾਸੇ ਰੰਗਾਂ ਦਾ ਅਜਿਹਾ ਮਨੋਰਮ ਦ੍ਰਿਸ਼ ਦਿਖਾਈ ਦਿੰਦਾ ਹੈ, ਮੰਨੋ ਕੁਦਰਤ ਵੀ ਧਰਤੀ ਤੇ ਆ ਕੇ ਮਨੁੱਖ ਨਾਲ ਹੋਲੀ ਮਨਾਉਣ ਲਈ ਮਚਲ ਉੱਠੀ ਹੋਵੇ। ਹੋਲੀ ਰੰਗਾਂ ਨਾਲ ਭਰਪੂਰ, ਰੰਗਾਂ ਵਿੱਚ ਰਚਿਆ-ਬਸਿਆ, ਰੰਗਾਂ ਨੂੰ ਪ੍ਰਸਾਰਿਤ ਕਰਦਾ ਰੰਗੀਲਾ ਉਤਸਵ ਹੈ। ਰੰਗਾਂ ਦਾ ਕੁਦਰਤ ਨਾਲ ਅਤੇ ਮਨ ਨਾਲ ਬਹੁਤ ਗਹਿਰਾ ਸਬੰਧ ਹੈ। ਵਿਦਵਾਨਾਂ ਨੇ ਰੰਗਾਂ ਨੂੰ ਜੋ ਪ੍ਰਤੀਕਾਤਮਿਕ ਅਰਥ ਪ੍ਰਦਾਨ ਕੀਤੇ ਹਨ, ਉਸ ਵਿੱਚ ਕੁਦਰਤ ਦਾ ਵਿਸ਼ੇਸ਼ ਮਹੱਤਵ ਹੈ।
* ਆਸਮਾਨੀ ਰੰਗ ਆਸਮਾਨੀ ਰੰਗ ਧੀਰਜ ਦਾ ਪ੍ਰਤੀਕ ਹੈ। ਅਸੀਂ ਕਲਪਨਾ ਕਰੀਏ ਕਿ ਹੋ ਸਕਦਾ ਹੈ ਕਦੇ ਉਦਾਸ ਮਨੁੱਖ ਨੇ ਖੜ੍ਹੇ ਹੋ ਕੇ ਦੂਰ ਤੱਕ ਫੈਲੇ ਆਕਾਸ਼ ਨੂੰ ਨਿਹਾਰਿਆ ਹੋਵੇਗਾ ਅਤੇ ਆਕਾਸ਼ ਨੇ ਉਸਦੇ ਇਕੱਲੇਪਨ ਦਾ ਸਾਥੀ ਬਣ ਕੇ ਧੀਰਜ ਦਿੱਤਾ ਹੋਵੇਗਾ, ਉਦੋਂ ਤੋਂ ਵਿਸ਼ਾਲ ਗਗਨ ਦਾ ਹਲਕਾ ਨੀਲਾ ਰੰਗ ਧੀਰਜ ਦਾ ਪ੍ਰਤੀਕ ਬਣ ਗਿਆ ਹੋਵੇਗਾ ਜਾਣੀ ਨਭ ਦੀ ਪ੍ਰਕ੍ਰਿਤੀ ਉਸਦੇ ਰੰਗ ਦਾ ਪ੍ਰਤੀਕ ਬਣ ਗਈ।
*ਹਰਾ ਰੰਗ ਹਰਾ ਰੰਗ ਗਤੀ ਅਤੇ ਚੰਚਲਤਾ ਦਾ ਪ੍ਰਤੀਕ ਹੈ। ਹੋ ਸਕਦਾ ਹੈ ਕਿ ਨਰਾਜਗੀ ਨਾਲ ਹਾਰੇ ਹੋਏ ਮਨੁੱਖ ਨੇ ਕਿਸੇ ਵੇਗਵਤੀ ਨਦੀ ਦੇ ਪ੍ਰਵਾਹ ਤੋਂ ਅੱਗੇ ਵਧਣ ਦੀ ਸਿੱਖਿਆ ਗ੍ਰਹਿਣ ਕੀਤੀ ਹੋਵੇਗੀ ਤਾਂ ਸਹਿਜ ਹੀ ਨਦੀ ਦੇ ਗਹਿਰੇ ਹਰੇ ਰੰਗ ਨੂੰ ਗਤੀ, ਜੋਸ਼ ਤੇ ਆਵੇਗ ਦਾ ਪ੍ਰਤੀਕ ਮੰਨ ਲਿਆ ਹੋਵੇ। ਹਾਲਾਂਕਿ ਜਲ ਹਮੇਸ਼ਾ ਰੰਗਹੀਨ ਹੁੰਦਾ ਹੈ, ਪਰ ਆਪਣੇ ਸੰਮਲਿਤ ਸਵਰੂਪ ਵਿੱਚ ਨਦੀ ਗਹਿਰੇ ਹਰੇ ਰੰਗ ਨੂੰ ਵਿਅਕਤ ਕਰਦੀ ਹੈ ਅਤੇ ਇਹ ਰੰਗ ਨਦੀ ਦੀ ਪ੍ਰਕ੍ਰਿਤੀ ਦੀ ਤਰ੍ਹਾਂ ਜੋਸ਼ ਤੇ ਗਤੀ ਨੂੰ ਅਭਿ-ਵਿਅਕਤ ਕਰਦਾ ਹੈ।
ਹਰੇ-ਭਰੇ ਲਹਿਲਹਾਉਂਦੇ ਖੇਤਾਂ ਨੂੰ ਦੇਖ ਕੇ ਇੱਕ ਕਿਸਾਨ ਸਵਾਭਾਵਿਕ ਰੂਪ ਨਾਲ ਖੁਸ਼ੀ, ਉਤਸ਼ਾਹ ਅਤੇ ਉਮੰਗ ਨਾਲ ਝੂਮਣ ਲੱਗਦਾ ਹੈ, ਕਿਉਂਕਿ ਇਹ ਉਸਦੀ ਅਣਥੱਕ ਮਿਹਨਤ ਦੇ ਰੂਪ ਵਿੱਚ ਡਿੱਗੇ ਬਿੰਦੂਆਂ ਦਾ ਨਤੀਜਾ ਹੁੰਦਾ ਹੈ, ਇਸ ਲਈ ਸ਼ਾਇਦ ਖੇਤਾਂ ਦੇ ਚਮਕਦੇ, ਖਿੜੇ ਹੋਏ ਹਰੇ ਰੰਗ ਨੂੰ ਹੀ ਆਤਮਿਕ ਹਰਸ਼-ਉਲਾਸ ਤੇ ਹਰਿਆਲੀ ਦਾ ਪ੍ਰਤੀਕ ਮੰਨ ਲਿਆ ਗਿਆ।
* ਲਾਲ ਰੰਗ ਕਿਸੇ ਸੁਰਖ ਜਵਾਨ ਫੁੱਲ ਨੂੰ ਦੇਖ ਕੇ ਮਨੁੱਖ ਮਨ ਵਿੱਚ ਜਦੋਂ ਆਕੁਲ ਸਫੁਰਣ ਹੋਵੇਗਾ ਅਤੇ ਉਸਦੇ ਚਿਹਰੇ ਤੇ ਖੁਸ਼ੀ ਛਾ ਗਈ ਹੋਵੇਗੀ, ਉਦੋਂ ਲਾਲ ਰੰਗ ਨੂੰ ਹੀ ਉਤੇਜਨਾ ਦਾ ਪ੍ਰਤੀਕ ਮੰਨ ਲਿਆ। ਲਾਲ ਅਤੇ ਹਰੇ ਰੰਗ ਦੇ ਮਿਸ਼ਰਣ ਨਾਲ ਨਿਰਮਿਤ ਜਾਮਨੀ ਰੰਗ ਦੇ ਰਸਾਇਣਿਕ ਰਹੱਸ ਨੂੰ ਜਦੋਂ ਕੋਈ ਸਮਝ ਨਹੀਂ ਸਕਿਆ ਹੋਵੇਗਾ ਤਾਂ ਇਸ ਰੰਗ ਨੂੰ ਹੀ ਰਹੱਸਿਆਤਮਕਤਾ ਦਾ ਪ੍ਰਤੀਕ ਮੰਨ ਲਿਆ।
* ਗੁਲਾਬੀ ਰੰਗ ਲਾਲ ਅਤੇ ਚਿੱਟੇ ਰੰਗ ਦੇ ਮਿਲਣ ਨਾਲ ਬਣਿਆ ਰੰਗ ਬਹੁਤ ਕੋਮਲਤਾ ਦਾ ਪ੍ਰਤੀਕ ਹੈ, ਕਿਉਂਕਿ ਇਹ ਰੰਗ ਗੁਲਾਬੀ ਹੈ ਅਤੇ ਗੁਲਾਬ ਕਦੇ ਕਠੋਰ ਦੇਖਿਆ ਹੈ ਤੁਸੀਂ?ਇਸਦੀ ਕੋਮਲਤਾ ਤੇ ਤਾਂ ਅਣਗਿਣਤ ਰਚਨਾਵਾਂ ਸਾਹਿਤ ਵਿੱਚ ਮਿਲਦੀਆਂ ਹਨ।
*ਚਿੱਟਾ ਰੰਗ ਸਫ਼ੇਦ ਚੰਦਰਮਾ, ਸਫ਼ੇਦ ਕਪੋਤ, ਸਫ਼ੇਦ ਖਰਗੋਸ਼, ਸਫ਼ੇਦ ਹੰਸ- ਇਹ ਸਭ ਸ਼ਾਂਤੀ ਧਾਰਨ ਕੀਤੇ ਹੋਏ ਮਾਨਵ ਹਿਰਦੇ ਵਿੱਚ ਵੀ ਸ਼ਾਂਤੀ ਨੂੰ ਹੀ ਪ੍ਰਸਾਰਿਤ ਕਰਦੇ ਹਨ। ਇਹਨਾਂ ਨੂੰ ਦੇਖਣ ਨਾਲ ਅਸੀਮ ਸ਼ੀਤਲ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਇਸ ਲਈ ਸਫ਼ੇਦ ਰੰਗ ਇਹਨਾਂ ਦੀ ਪ੍ਰਕ੍ਰਿਤੀ ਦੇ ਅਨੁਰੂਪ ਸ਼ਾਂਤੀ ਦਾ ਪ੍ਰਤੀਕ ਹੈ।
*ਕੇਸਰੀਆ ਰੰਗ ਅੰਗਾਰਿਆਂ ਨਾਲ ਦਹਿਕਦੇ 'ਟੇਸੂ ਵਣਾਂ' ਤੋਂ ਜਦੋਂ ਕਿਸੇ ਰਾਜਾ ਦਾ ਜਿੱਤਿਆ ਹੋਇਆ ਕਾਫ਼ਲਾ ਗੁਜਰਿਆ ਅਤੇ 'ਉਸੇ' ਵਿੱਚ ਰੰਗਾ ਕੇ ਜਦੋਂ ਰਾਜਾ ਨੇ ਜਿੱਤ ਪਤਾਕਾ ਲਹਿਰਾਈ ਹੋਵੇਗੀ ਫਿਰ ਆਪਣੇ ਰਾਜ-ਬਾਗਾਨਾਂ ਵਿੱਚ ਖਿੜੀ ਕੇਸਰ ਵਿੱਚ ਰਚੇ ਵਿਅੰਜਨ ਬਣਵਾਏ ਹੋਣਗੇ ਤਾਂ ਅਣਜਾਣ ਹੀ ਕੇਸਰੀਆ ਰੰਗ ਨੂੰ ਰਾਜਸੀ ਐਸ਼ਵਰਿਆ ਵੀਰਤਾ ਦਾ ਪ੍ਰਤੀਕ ਮੰਨ ਲਿਆ ਗਿਆ ਹੋਵੇਗਾ। ਰਾਜ ਵੈਭਵ ਜਦੋਂ ਫਿੱਕਾ ਲੱਗਣ ਲੱਗਦਾ ਹੈ, ਤਾਂ ਤਿਆਗ ਦੀ ਚੇਤਨਾ ਜਾਗ੍ਰਿਤ ਹੁੰਦੀ ਹੈ।
*ਪੀਲਾ ਰੰਗ ਜਦੋਂ ਖੇਤਾਂ ਵਿੱਚ ਪੀਲੀ ਸਰੋਂ ਦੀ ਫਸਲ ਲਹਿਰਾਉਣ ਲੱਗਦੀ ਹੈ ਤਾਂ ਫੁੱਲੀ ਸਰੋਂ ਦੇ ਸਵਾਗਤ ਵਿੱਚ ਖੁਸ਼ੀਆਂ ਭਰਾ ਉਤਸਵ ਮਨਾਇਆ ਜਾਂਦਾ ਹੈ। ਪਿੰਡ ਦੇ ਸਾਰੇ ਲੋਕ ਇਕੱਠੇ ਹੋ ਕੇ ਆਤਮੀਅਤਾ ਦੇ ਗੁਣ ਗਾਉਂਦੇ ਹਨ, ਸ਼ਾਇਦ ਇਸ ਲਈ ਪੀਲੇ ਰੰਗ ਨੂੰ ਪਰਸਪਰ ਮਿਲਣ ਅਤੇ ਆਤਮੀਅਤਾ ਦਾ ਪ੍ਰਤੀਕ ਮੰਨ ਲਿਆ ਗਿਆ ਹੈ।
*ਕਾਲਾ ਰੰਗ ਕਾਲਾ ਰੰਗ ਨਿਰਾਸ਼ਾ, ਮਲੀਨਤਾ ਅਤੇ ਨਕਾਰਾਤਮਿਕਤਾ ਦਾ ਪ੍ਰਤੀਕ ਹੈ ਸ਼ਾਇਦ ਇਸ ਲਈ ਕਿ ਅੰਧੇਰਾ ਹੁੰਦਾ ਹੈ ਅਤੇ ਅੰਧੇਰੇ ਵਿੱਚ ਆਦਮੀ ਬੇਬਸ ਹੋ ਜਾਂਦਾ ਹੈ। ਕਾਲਾ ਕਾਂ ਗੰਦਗੀ ਤੇ ਨਿਵਾਸ ਕਰਦਾ ਹੈ ਅਤੇ ਕਰਕਸ਼ ਆਵਾਜ਼ ਕਰਦਾ ਹੈ ਅਤੇ ਕੋਇਲਾ ਤਾਂ ਛੂਹਣ ਨਾਲ ਹੱਥ ਕਾਲੇ ਕਰ ਦਿੰਦਾ ਹੈ।
|