ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਹੋਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੋਲੀ ਖੇਡਣ ਤੋਂ ਪਹਿਲਾਂ ਵਰਤੋ ਸਾਵਧਾਨੀਆਂ
ਹੋਲੀ ਤਿਉਹਾਰ ਹੈ ਮੌਜਮਸਤੀ ਦਾ, ਰੰਗਾਂ ਨਾਲ ਖੇਡਣ ਦਾ। ਇਸਦੀ ਮਸਤੀ ਬਰਕਰਾਰ ਰੱਖਣ ਲਈ ਜਰੂਰੀ ਹੈ ਕਿ ਇਸ ਨੂੰ ਸਹੀ ਢੰਗ ਨਾਲ ਖੇਡਿਆ ਜਾਵੇ। ਹੋਲੀ ਖੇਡਣ ਤੋਂ ਪਹਿਲਾਂ ਹੀ ਕੁਝ ਸਾਵਧਾਨੀਆਂ ਵਰਤੋ, ਜਿਸ ਨਾਲ ਤੁਹਾਡੀ ਤਵਚਾ ਨੂੰ ਕੋਈ ਨੁਕਸਾਨ ਨਾ ਪਹੁੰਚੇ।

ਪਿਛਲੇ ਜਮਾਨੇ ਵਿੱਚ ਲੋਕ ਟੇਸੂ ਅਤੇ ਪ੍ਰਾਕ੍ਰਿਤਿਕ ਰੰਗਾਂ ਨਾਲ ਹੋਲੀ ਖੇਡਦੇ ਸਨ। ਹੁਣ ਰਸਾਇਣਿਕ ਰੰਗਾਂ ਦਾ ਇਸਤੇਮਾਲ ਕੀਤਾ ਜਾਣ ਲੱਗਿਆ ਹੈ, ਜੋ ਕਿ ਤਵਚਾ ਲਈ ਨੁਕਸਾਨ ਦਾਇਕ ਹੁੰਦੇ ਹਨ। ਉੱਪਰੋਂ ਇਸ ਵਿੱਚ ਚਿੱਟਾ, ਵਾਰਨਿਸ਼, ਪੀਸਿਆ ਕੱਚ, ਗ੍ਰੀਸ, ਤਾਰਕੋਲ ਆਦਿ ਮਿਲਾ ਦੇਣ ਨਾਲ ਖੁਜਲੀ ਅਤੇ ਐਲਰਜੀ ਹੋਣ ਦਾ ਡਰ ਵਧ ਜਾਂਦਾ ਹੈ। ਇਸ ਲਈ ਹੋਲੀ ਖੇਡਣ ਤੋਂ ਪਹਿਲਾਂ ਨਿਮਨ ਸਾਵਧਾਨੀਆਂ ਵਰਤੋ:

ਹੋਲੀ ਖੇਡਣ ਤੋਂ ਪਹਿਲਾਂ ਸਰੀਰ ਦੇ ਖੁੱਲ੍ਹੇ ਹਿੱਸਿਆਂ ਤੇ ਵੈਸਲੀਨ, ਤੇਲ ਜਾਂ ਕੋਲਡ ਕ੍ਰੀਮ ਲਗਾਉ। ਸਰੋਂ ਦਾ ਤੇਲ, ਆਲਿਵ ਆਇਲ ਜਾਂ ਨਾਰਿਅਲ ਦਾ ਤੇਲ ਲਗਾਉਣ ਨਾਲ ਤਵਚਾ ਤੇ ਰੰਗਾਂ ਦੀ ਪਕੜ ਹਲਕੀ ਰਹਿੰਦੀ ਹੈ।

ਨਹੁੰਆਂ ਨੂੰ ਹੋਲੀ ਦੇ ਰੰਗਾਂ ਤੋਂ ਬਚਾਉਣ ਲਈ ਉਹਨਾਂ ਤੇ ਨੇਲਪਾਲਿਸ਼ ਲਗਾ ਲਉ। ਹੋ ਸਕੇ ਤਾਂ ਹੋਲੀ ਖੇਡਣ ਤੋਂ ਪਹਿਲਾਂ ਨਹੁੰ ਕੱਟ ਲਵੋ।

ਆਮ ਤੌਰ ਤੇ ਹੋਲੀ ਦੇ ਦਿਨ ਲੋਕ ਪੁਰਾਣੇ ਕੱਪੜੇ ਪਹਿਨਦੇ ਹਨ, ਪਰ ਏਨੇ ਪੁਰਾਣੇ ਵੀ ਨਾ ਹੋਣ ਕਿ ਖਿੱਚਣ ਵਿੱਚ ਉਹਨਾਂ ਦੀ ਸਿਲਾਈ ਉਧੜ ਜਾਵੇ ਜਾਂ ਫਟ ਜਾਣ। ਸਲਵਾਰ-ਕਮੀਜ਼, ਜੀਂਸ-ਪੈਂਟ ਜਿਹੇ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨੋ। ਇਸ ਨਾਲ ਕਾਫੀ ਹੱਦ ਤੱਕ ਸਰੀਰ ਦਾ ਰੰਗਾਂ ਤੋਂ ਬਚਾਅ ਹੋ ਜਾਂਦਾ ਹੈ।

ਗੂੜ੍ਹੇ ਰੰਗਾਂ ਵਾਲੇ ਕੱਪੜੇ ਪਹਿਨੋ। ਚਿੱਟੇ ਜਾਂ ਹਲਕੇ ਰੰਗਾਂ ਦੇ ਕੱਪੜੇ ਪਾਣੀ ਵਿੱਚ ਭਿੱਜ ਕੇ ਪਾਰਦਰਸ਼ੀ ਹੋ ਜਾਂਦੇ ਹਨ। ਵਿਸ਼ੇਸ਼ਕਰ ਮਹਿਲਾਵਾਂ ਇਹਨਾਂ ਗੱਲਾਂ ਦਾ ਜਰੂਰ ਧਿਆਨ ਰੱਖਣ।

ਹੋਲੀ ਖੇਡਣ ਤੋਂ ਪਹਿਲਾਂ ਗਹਿਣੇ ਜਰੂਰ ਉਤਾਰ ਦਉ। ਹੋਲੀ ਦੀ ਛੇੜਛਾੜ ਵਿੱਚ ਗਹਿਣਿਆਂ ਦੇ ਡਿੱਗਣ ਦੀ ਸੰਭਾਵਨਾ ਰਹਿੰਦੀ ਹੈ।

ਵਾਲਾਂ ਤੇ ਤੇਲ ਲਗਾ ਲਉ। ਮਹਿਲਾਵਾਂ ਤੇਲ ਲਗਾ ਕੇ ਵਾਲਾਂ ਦਾ ਜੂੜਾ ਬੰਨ ਲੈਣ ਤਾਂ ਕਿ ਰੰਗ ਵਾਲਾਂ ਦੇ ਅੰਦਰ ਨਾ ਜਾਵੇ।

ਕੋਸ਼ਿਸ਼ ਕਰੋ ਕਿ ਹੋਲੀ ਦੇ ਰੰਗ ਮੂੰਹ-ਅੱਖਾਂ ਵਿੱਚ ਨਾ ਜਾਣ। ਰੰਗ ਪੇਟ ਦੇ ਅੰਦਰ ਜਾ ਕੇ ਨੁਕਸਾਨ ਪਹੁੰਚਾਉਂਦੇ ਹਨ।
ਹੋਰ ਵੀ
ਹੋਲਿਕਾ ਉਤਪਤੀ ਦੇ ਦੋ ਪ੍ਰਸੰਗ
ਹੋਲੀ ਦੀ ਧਮਾਲ
ਟਮਾਟਰਾਂ ਨਾਲ ਹੋਲੀ
ਇਸ ਤਰ੍ਹਾਂ ਉਤਾਰੋ ਹੋਲੀ ਦੇ ਰੰਗ
ਹੋਲੀ ਤੇ ਅਜਿਹਾ ਕਰਨ ਤੋਂ ਬਚੀਏ
ਹੋਲੀ ਦੇ ਰੰਗ ਲਾਹੁਣ ਵਾਲੇ ਉਬਟਣ