ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਹੋਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੋਲਿਕਾ ਉਤਪਤੀ ਦੇ ਦੋ ਪ੍ਰਸੰਗ
ਭਾਰਤੀ ਪਰਬ ਅਤੇ ਤਿਉਹਾਰਾਂ ਨਾਲ ਜੁੜੀਆਂ ਕਥਾਵਾਂ ਅਤੇ ਕਹਾਣੀਆਂ ਇਹਨਾਂ ਦੀ ਉਤਪਤੀ ਤੇ ਪ੍ਰਕਾਸ਼ ਪਾਉਂਦੀਆਂ ਹਨ। ਕਦੇ ਲਿਖਿਤ ਤਾਂ ਕਦੇ ਮੌਖਿਕ ਇਹ ਪੀੜ੍ਹੀ ਦਰ ਪੀੜ੍ਹੀ ਧਰੋਹਰ ਬਣਦੀਆਂ ਚਲੀਆਂ ਜਾਂਦੀਆਂ ਹਨ। ਇਸ ਪ੍ਰਾਚੀਨ ਉਤਸਵ ਤੇ ਨਜ਼ਰ ਮਾਰੋ ਤਾਂ ਕਈ ਨਾਮ ਮਿਲਦੇ ਹਨ। ਆਰੰਭਿਕ ਸ਼ਬਦ 'ਹੋਲਾਕਾ', ਫਿਰ 'ਹੁਤਾਸ਼ਨੀ', 'ਫਾਲਗੁਨਿਕਾ', 'ਹੋਲਿਕਉਤਸਵ', 'ਹੋਲਿਕਾ' ਤੋਂ ਲੈ ਕੇ ਅੱਜ ਦੀ 'ਹੋਲੀ' ਤੱਕ। ਇਸਦੀ ਉਤਪਤੀ ਨਾਲ ਜੁੜੇ ਦੋ ਪ੍ਰਸੰਗ ਇੱਥੇ ਪੇਸ਼ ਕਰ ਰਹੇ ਹਾਂ -

ਬੱਚਿਆਂ ਨੂੰ ਡਰਾਉਂਦੀ ਦੀ ਰਾਕਸ਼ਸੀ
ਯੁਧਿਸ਼ਿਠਰ ਨੇ ਕ੍ਰਿਸ਼ਨ ਤੋਂ ਪੁੱਛਿਆ, 'ਫੱਗਣ ਦੀ ਪੂਰਨਮਾਸ਼ੀ ਨੂੰ ਹਰ ਪਿੰਡ ਅਤੇ ਨਗਰ ਵਿੱਚ ਇੱਕ ਉਤਸਵ ਕਿਉਂ ਹੁੰਦਾ ਹੈ, ਹਰ ਘਰ ਵਿੱਚ ਬੱਚੇ ਕਿਉਂ ਇਕੱਠੇ ਹੋ ਜਾਂਦੇ ਹਨ ਅਤੇ ਹੋਲਾਕਾ ਕਿਉਂ ਜਲਾਉਂਦੇ ਹਨ, ਉਸ ਵਿੱਚ ਕਿਸ ਦੇਵਤਾ ਦੀ ਪੂਜਾ ਹੁੰਦੀ ਹੈ, ਕਿਸ ਨੇ ਇਸ ਉਤਸਵ ਦਾ ਪ੍ਰਚਾਰ ਕੀਤਾ, ਇਸ ਵਿੱਚ ਕੀ ਹੁੰਦਾ ਹੈ ਅਤੇ ਇਹ 'ਅਡਾਡਾ' ਕਿਉਂ ਕਹੀ ਜਾਂਦੀ ਹੈ?' ਸ਼੍ਰੀ ਕ੍ਰਿਸ਼ਨ ਨੇ ਯੁਧਿਸ਼ਿਠਰ ਨੂੰ ਰਾਜਾ ਰਘੂ ਦੇ ਵਿਸ਼ੇ ਵਿੱਚ ਇੱਕ ਕਹਾਣੀ ਸੁਣਾਈ।

ਰਾਜਾ ਰਘੂ ਦੇ ਕੋਲ ਲੋਕ ਇਹ ਕਹਿਣ ਲਈ ਆਉਂਦੇ ਗਏ ਕਿ 'ਢੋਣਢਾ' ਨਾਮਕ ਇੱਕ ਰਾਕਸ਼ਸੀ ਬੱਚਿਆਂ ਨੂੰ ਦਿਨ-ਰਾਤ ਡਰਾਇਆ ਕਰਦੀ ਹੈ। ਰਾਜਾ ਦੁਆਰਾ ਪੁੱਛਣ ਤੇ ਉਹਨਾਂ ਦੇ ਪੁਰੋਹਿਤ ਨੇ ਦੱਸਿਆ ਕਿ ਉਹ ਮਾਲਿਨ ਦੀ ਧੀ ਇੱਕ ਰਾਕਸ਼ਸੀ ਹੈ, ਜਿਸ ਨੂੰ ਸ਼ਿਵ ਨੇ ਵਰਦਾਨ ਦਿੱਤਾ ਹੈ ਕਿ ਉਸ ਨੂੰ ਦੇਵ, ਮਾਨਵ ਆਦਿ ਨਹੀਂ ਮਾਰ ਸਕਦੇ ਅਤੇ ਨਾ ਉਹ ਅਸਤਰ-ਸ਼ਸਤਰ ਜਾਂ ਠੰਡ, ਗਰਮੀ ਜਾਂ ਵਰਖਾ ਨਾਲ ਮਰ ਸਕਦੀ ਹੈ, ਪਰ ਸ਼ਿਵ ਨੇ ਏਨਾ ਕਹਿ ਦਿੱਤਾ ਕਿ ਉਹ ਬੱਚਿਆਂ ਤੋਂ ਡਰ ਸਕਦੀ ਹੈ। ਪੁਰੋਹਿਤ ਨੇ ਇਹ ਵੀ ਦੱਸਿਆ ਕਿ ਫੱਗਣ ਦੀ ਪੂਰਨਮਾਸ਼ੀ ਨੂੰ ਠੰਡ ਦੀ ਰੁੱਤ ਸਮਾਪਤ ਹੁੰਦੀ ਹੈ ਅਤੇ ਗਰਮੀ ਦੀ ਰੁੱਤ ਦਾ ਆਗਮਨ ਹੁੰਦਾ ਹੈ।

ਓਦੋਂ ਲੋਕ ਹੱਸਣ ਅਤੇ ਆਨੰਦ ਮਨਾਉਣ। ਬੱਚੇ ਲੱਕੜੀ ਦੇ ਟੁਕੜੇ ਲੈ ਕੇ ਬਾਹਰ ਆਨੰਦਪੂਰਵਕ ਨਿੱਕਲ ਜਾਣ। ਲੱਕੜੀਆਂ ਅਤੇ ਘਾਹ ਇਕੱਠਾ ਕਰੋ। ਮੰਤਰਾਂ ਦੇ ਨਾਲ ਉਸ ਵਿੱਚ ਅੱਗ ਲਗਾਉ, ਤਾੜੀਆਂ ਵਜਾਉ ਅਤੇ ਅਗਨੀ ਦੀ ਤਿੰਨ ਵਾਰ ਪਰਿਕਰਮਾ ਕਰੋ। ਹੱਸੋ ਅਤੇ ਪ੍ਰਚਲਿਤ ਭਾਸ਼ਾ ਵਿੱਚ ਭੱਦੇ ਅਤੇ ਅਸ਼ਲੀਲ ਗਾਣੇ ਗਾਉ, ਇਸੇ ਸ਼ੋਰਗੁਲ ਨਾਲ ਅਤੇ ਹੋਮ ਨਾਲ ਰਾਕਸ਼ਸੀ ਮਰੇਗੀ। ਜਦੋਂ ਰਾਜਾ ਨੇ ਇਹ ਸਭ ਕੀਤਾ ਤਾਂ ਰਾਕਸ਼ਸੀ ਮਰ ਗਈ ਅਤੇ ਇਸ ਦਿਨ ਨੂੰ ਅਡਾਡਾ ਜਾਂ ਹੋਲਿਕਾ ਕਿਹਾ ਗਿਆ।

ਇਸ ਉਤਸਵ ਦੀ ਉਤਪਤੀ ਦੀ ਦੂਜੀ ਕਥਾ ਹੋਲਿਕਾ ਅਤੇ ਪ੍ਰਹਿਲਾਦ
ਇਸ ਤਿਉਹਾਰ ਦਾ ਮੁੱਖ ਸਬੰਧ ਬਾਲਕ ਪ੍ਰਹਿਲਾਦ ਨਾਲ ਹੈ। ਪ੍ਰਹਿਲਾਦ ਸੀ ਤਾਂ ਵਿਸ਼ਣੂ ਭਗਤ ਪਰ ਉਸਨੇ ਅਜਿਹੇ ਪਰਿਵਾਰ ਵਿੱਚ ਜਨਮ ਲਿਆ ਜਿਸਦਾ ਮੁਖੀਆ ਕਰੂੜ ਅਤੇ ਨਿਰਦਈ ਸੀ। ਪ੍ਰਹਿਲਾਦ ਦਾ ਪਿਤਾ ਅਰਥਾਤ ਨਿਰਦਈ ਹਰਣਾਖਸ ਆਪਣੇ ਆਪ ਨੂੰ ਭਗਵਾਨ ਸਮਝਦਾ ਸੀ ਅਤੇ ਪ੍ਰਜਾ ਤੋਂ ਵੀ ਇਹੀ ਉਮੀਦ ਕਰਦਾ ਸੀ ਕਿ ਉਹ ਵੀ ਉਸਨੂੰ ਹੀ ਪੂਜੇ ਅਤੇ ਭਗਵਾਨ ਮੰਨੇ। ਅਜਿਹਾ ਨਹੀਂ ਕਰਨ ਵਾਲੇ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਸੀ ਜਾਂ ਕੈਦ-ਖਾਨੇ ਵਿੱਚ ਪਾ ਦਿੱਤਾ ਜਾਂਦਾ ਸੀ। ਜਦੋਂ ਹਰਣਾਖਸ ਦਾ ਪੁੱਤਰ ਪ੍ਰਹਿਲਾਦ ਵਿਸ਼ਣੂ ਭਗਤ ਨਿਕਲਿਆ ਤਾਂ ਪਹਿਲਾਂ ਤਾਂ ਉਸ ਨਿਰਦਈ ਨੇ ਉਸ ਨੂੰ ਡਰਾਇਆ-ਧਮਕਾਇਆ ਅਤੇ ਅਨੇਕ ਪ੍ਰਕਾਰ ਨਾਲ ਉਸ ਤੇ ਦਬਾਅ ਬਣਾਇਆ ਕਿ ਉਹ ਵਿਸ਼ਣੂ ਨੂੰ ਛੱਡ ਕੇ ਉਸਦਾ ਪੂਜਨ ਕਰੇ। ਪਰ ਪ੍ਰਹਿਲਾਦ ਨੂੰ ਆਪਣੇ ਭਗਵਾਨ ਵਿਸ਼ਣੂ ਤੇ ਅਟੁੱਟ ਸ਼ਰਧਾ ਸੀ ਅਤੇ ਇਹ ਵਿਚਲਿਤ ਹੋਏ ਬਿਨਾ ਉਹਨਾਂ ਨੂੰ ਪੂਜਦਾ ਰਿਹਾ।

ਸਾਰੇ ਯਤਨ ਕਰਨ ਦੇ ਬਾਅਦ ਵੀ ਜਦੋਂ ਪ੍ਰਹਿਲਾਦ ਨਹੀਂ ਮੰਨਿਆ ਤਾਂ ਹਰਣਾਖਸ ਨੇ ਉਸ ਨੂੰ ਮਾਰ ਦੇਣ ਦੀ ਸੋਚੀ। ਇਸਦੇ ਲਈ ਉਸਨੇ ਅਨੇਕ ਉਪਾਅ ਵੀ ਕੀਤੇ ਪਰ ਪ੍ਰਹਿਲਾਦ ਨਹੀਂ ਮਰਿਆ। ਅੰਤ ਵਿੱਚ ਹਰਣਾਖਸ ਨੇ ਆਪਣੀ ਭੈਣ ਹੋਲਿਕਾ, ਜਿਸ ਨੂੰ ਅਗਨੀ ਵਿੱਚ ਨਾ ਜਲਨ ਦਾ ਵਰਦਾਨ ਸੀ, ਨੂੰ ਬੁਲਾਇਆ ਅਤੇ ਪ੍ਰਹਿਲਾਦ ਨੂੰ ਮਾਰਨ ਦੀ ਯੋਜਨਾ ਬਣਾਈ। ਇੱਕ ਦਿਨ ਨਿਰਦਈ ਰਾਜਾ ਨੇ ਬਹੁਤ ਸਾਰੀ ਲੱਕੜੀਆਂ ਦਾ ਢੇਰ ਲਗਵਾਇਆ ਅਤੇ ਉਸ ਵਿੱਚ ਅੱਗ ਲਗਵਾ ਦਿੱਤੀ। ਜਦੋਂ ਸਾਰੀ ਲੱਕੜੀਆਂ ਤੇਜ ਗਤੀ ਨਾਲ ਜਲਨ ਲੱਗੀਆਂ, ਤਾਂ ਰਾਜਾ ਨੇ ਆਪਣੀ ਭੈਣ ਨੂੰ ਆਦੇਸ਼ ਦਿੱਤਾ ਕਿ ਉਹ ਪ੍ਰਹਿਲਾਦ ਨੂੰ ਲੈ ਕੇ ਜਲਦੀਆਂ ਲੱਕੜੀਆਂ ਦੇ ਵਿੱਚ ਜਾ ਬੈਠੇ। ਹੋਲਿਕਾ ਨੇ ਵੈਸਾ ਹੀ ਕੀਤਾ। ਪਰ ਦੈਵ ਯੋਗ ਨਾਲ ਪ੍ਰਹਿਲਾਦ ਤਾਂ ਬਚ ਗਿਆ, ਪਰੰਤੂ ਹੋਲਿਕਾ ਵਰਦਾਨ ਪ੍ਰਾਪਤ ਹੋਣ ਦੇ ਬਾਵਜੂਦ ਜਲ ਕੇ ਸੁਆਹ ਹੋ ਗਈ। ਉਦੋਂ ਤੋਂ ਹੀ ਪ੍ਰਹਿਲਾਦ ਦੀ ਭਗਤੀ ਅਤੇ ਅਸੁਰੀ ਰਾਕਸ਼ਸੀ ਹੋਲਿਕਾ ਦੀ ਯਾਦ ਵਿੱਚ ਇਸ ਤਿਉਹਾਰ ਨੂੰ ਮਨਾਉਂਦੇ ਆ ਰਹੇ ਹਨ।
ਹੋਰ ਵੀ
ਹੋਲੀ ਦੀ ਧਮਾਲ
ਟਮਾਟਰਾਂ ਨਾਲ ਹੋਲੀ
ਇਸ ਤਰ੍ਹਾਂ ਉਤਾਰੋ ਹੋਲੀ ਦੇ ਰੰਗ
ਹੋਲੀ ਤੇ ਅਜਿਹਾ ਕਰਨ ਤੋਂ ਬਚੀਏ
ਹੋਲੀ ਦੇ ਰੰਗ ਲਾਹੁਣ ਵਾਲੇ ਉਬਟਣ
ਧੁਲੇਂਡੀ ਤੋਂ ਰੰਗ ਪੰਚਮੀ ਤੱਕ