ਹੋਲੀ ਰੰਗਾਂ ਦਾ ਤਿਉਹਾਰ ਹੈ ਅਤੇ ਬਿਨਾ ਰੰਗਾਂ ਦੇ ਹੋਲੀ ਕਿਵੇਂ? ਪਰੰਤੂ ਗ੍ਰੀਸ ਵਿੱਚ ਟਮਾਟਰਾਂ ਨਾਲ ਹੋਲੀ ਖੇਡੀ ਜਾਂਦੀ ਹੈ। ਇੱਥੇ ਵੱਡੇ-ਵੱਡੇ ਰਸ ਭਰੇ ਟਮਾਟਰ ਪੈਦਾ ਹੁੰਦੇ ਹਨ। ਇਹਨਾਂ ਨੂੰ 'ਲਵ ਏਪਲ' ਕਿਹਾ ਜਾਂਦਾ ਹੈ। ਹੋਲੀ ਦੇ ਦਿਨ ਸਰਕਾਰ ਵੱਲੋਂ ਹਰ ਨਾਗਰਿਕ ਨੂੰ ਦੋ ਕਿਲੋ ਲਵ ਏਪਲ ਭੇਂਟ ਕੀਤੇ ਜਾਂਦੇ ਹਨ।
ਇਸ ਦਿਨ ਲੋਕ ਨਵੇਂ ਕੱਪੜੇ ਪਾ ਕੇ, ਇਹਨਾਂ ਟਮਾਟਰਾਂ ਨਾਲ ਭਰਿਆ ਝੋਲਾ ਹੱਥ ਵਿੱਚ ਲੈ ਕੇ ਰਾਹ ਤੇ ਨਿੱਕਲ ਪੈਂਦੇ ਹਨ ਅਤੇ ਰਸਤੇ ਵਿੱਚ ਜੋ ਵੀ ਇਸਤਰੀ-ਪੁਰਸ਼ ਮਿਲਦੇ ਹਨ, ਉਹ ਆਪਸ ਵਿੱਚ ਇੱਕ-ਦੂਜੇ ਨੂੰ ਟਮਾਟਰ ਮਾਰਦੇ ਹਨ। ਇਹ 'ਲਵ ਏਪਲ' ਜਦੋਂ ਸਰੀਰ ਨਾਲ ਟਕਰਾ ਕੇ ਫੁੱਟਦੇ ਹਨ, ਤਾਂ ਸਮੁੱਚਾ ਸਰੀਰ ਇਸਦੇ ਰਸ ਨਾਲ ਭਿੱਜ ਜਾਂਦਾ ਹੈ। ਟਮਾਟਰ ਇੱਕ-ਦੂਜੇ ਨੂੰ ਮਾਰਨ ਲਈ ਇਹ ਇੱਕ-ਦੂਜੇ ਦਾ ਦੂਰ-ਦੂਰ ਤੱਕ ਪਿੱਛਾ ਕਰਦੇ ਹਨ ਅਤੇ ਇੱਕ-ਦੂਜੇ ਦੇ ਸਰੀਰ ਤੇ ਟਮਾਟਰ ਮਾਰ ਕੇ ਹੀ ਦਮ ਲੈਂਦੇ ਹਨ।
ਇੱਥੋਂ ਦੀਆਂ ਮੁਟਿਆਰਾਂ ਆਪਣੇ ਪ੍ਰੇਮੀਆਂ ਦੇ ਗੱਲ੍ਹਾਂ ਦਾ ਚੁੰਬਨ ਲੈ ਕੇ ਉਹਨਾਂ ਨੂੰ ਤਰਕੀਬ ਨਾਲ ਕਾਲਾ ਰੰਗ ਲਗਾ ਦਿੰਦੀਆਂ ਹਨ। ਉਹ ਆਸ਼ਿਕ ਕਿਸਮ ਦੇ ਜਵਾਨਾਂ ਨੂੰ ਗਧੇ ਤੇ ਬੈਠਾ ਕੇ ਕਹਿੰਦੀਆਂ ਹਨ- 'ਆਈ ਲਵ ਯੂ' ਜਦੋਂ ਲੜਕੇ ਖੁਸ਼ੀ ਨਾਲ ਉਹਨਾਂ ਵੱਲ ਦੌੜੇ ਆਉਂਦੇ ਹਨ, ਤਾਂ ਉਹ ਕਹਿੰਦੀਆਂ ਹਨ, 'ਮੈਂ ਤੈਨੂੰ ਨਹੀਂ ਉਸ ਗਧੇ ਨੂੰ ਕਿਹਾ ਹੈ' ਅਤੇ ਜਵਾਨ ਆਪਣਾ ਸਿਰ ਫੜ ਲੈਂਦੇ ਹਨ।
ਇੱਥੋਂ ਦੇ ਨਿਵਾਸੀਆਂ ਦਾ ਅਜਿਹਾ ਮੰਨਣਾ ਹੈ ਕਿ ਲਵ ਏਪਲ ਇੱਕ-ਦੂਜੇ ਨੂੰ ਮਾਰਨ ਨਾਲ ਦੇਸ਼ ਤੇ ਕਿਸੇ ਵੀ ਪ੍ਰਕਾਰ ਦਾ ਸੰਕਟ ਨਹੀਂ ਆਉਂਦਾ ਹੌ ਅਤੇ ਹਰ ਸਾਲ ਪੈਦਾਵਾਰ ਚੰਗੀ ਹੁੰਦੀ ਹੈ।
|