ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਹੋਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਇਸ ਤਰ੍ਹਾਂ ਉਤਾਰੋ ਹੋਲੀ ਦੇ ਰੰਗ
ਹੋਲੀ ਰੰਗਾਂ ਦਾ ਤਿਉਹਾਰ ਹੈ। ਨਾਲ ਹੀ ਹੋਲੀ ਖੇਡਣਾ ਤਾਂ ਸਾਰਿਆਂ ਨੂੰ ਚੰਗਾ ਲੱਗਦਾ ਹੈ। ਪਰ ਹੋਲੀ ਖੇਡਣ ਦੇ ਬਾਅਦ ਰੰਗਾਂ ਨੂੰ ਛੁਡਵਾਉਣ ਦਾ ਦੌਰ ਕਾਫੀ ਮਿਹਨਤ ਭਰਿਆ ਰਹਿੰਦਾ ਹੈ। ਇਸ ਡਰ ਤੋਂ ਬਹੁਤ ਸਾਰੇ ਲੋਕ ਹੋਲੀ ਹੀ ਨਹੀਂ ਖੇਡਦੇ ਹਨ। ਪਰ ਹੁਣ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਅਸੀਂ ਇੱਥੇ ਰੰਗ ਛੁਡਵਾਉਣ ਦੇ ਤਰੀਕੇ ਦਿੱਤੇ ਹਨ। ਹੋਲੀ ਖੇਡਣ ਤੋਂ ਪਹਿਲਾਂ ਇਹਨਾਂ ਨੂੰ ਇੱਕ ਵਾਰ ਜਰੂਰ ਪੜ੍ਹ ਲਉ -

* ਅੱਜਕੱਲ੍ਹ ਸੰਸ਼ਲੇਸ਼ਿਤ ਅਤੇ ਰਸਾਇਣਿਕ ਰੰਗਾਂ ਦਾ ਬਹੁਤ ਜਿਆਦਾ ਪ੍ਰਯੋਗ ਹੁੰਦਾ ਹੈ, ਜਿਸਦਾ ਸਰੀਰ ਦੀ ਤਵਚਾ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਹੋਲੀ ਦਾ ਆਨੰਦ ਲੈਣ ਦੇ ਬਾਅਦ ਜਿੰਨੀ ਜਲਦੀ ਹੋ ਸਕੇ, ਰੰਗਾਂ ਨੂੰ ਉਤਾਰੋ। ਇਹਨਾਂ ਨੂੰ ਜਿਆਦਾ ਦੇਰ ਤੱਕ ਤਵਚਾ ਤੇ ਲੱਗਿਆ ਨਾ ਰਹਿਣ ਦਉ।

* ਕੱਪੜਿਆਂ ਅਤੇ ਸਿਰ ਵਿੱਚੋਂ ਜਿੰਨਾ ਸੁੱਕਾ ਰੰਗ ਝਾੜ ਕੇ ਕੱਢ ਸਕਦੇ ਹੋ, ਕੱਢ ਲਉ। ਉਸਦੇ ਬਾਅਦ ਸੁੱਕੇ, ਮੁਲਾਇਮ ਕੱਪੜੇ ਨਾਲ ਰੰਗ ਉਤਾਰੋ।

* ਰੰਗਾਂ ਨੂੰ ਹੌਲੀ-ਹੌਲੀ ਉਤਾਰੋ। ਤੇਜ ਰਗੜਨ ਨਾਲ ਤਵਚਾ ਵਿੱਚ ਜਲਨ ਹੋਵੇਗੀ ਅਤੇ ਜਿਆਦਾ ਰਗੜਣ ਨਾਲ ਤਵਚਾ ਦੇ ਛਿੱਲਣ ਦਾ ਵੀ ਡਰ ਰਹਿੰਦਾ ਹੈ।

* ਬੇਸਨ ਜਾਂ ਆਟੇ ਵਿੱਚ ਨੀਂਬੂ ਦਾ ਰਸ ਪਾ ਕੇ ਉਸ ਵਿੱਚ ਰੰਗਾਂ ਨੂੰ ਛੁਡਾ ਲਉ। ਚਾਹੇ ਤਾਂ ਨਾਰਿਅਲ ਦੇ ਤੇਲ ਜਾਂ ਦਹੀਂ ਨਾਲ ਤਵਚਾ ਨੂੰ ਹੌਲੀ-ਹੌਲੀ ਸਾਫ ਕਰ ਸਕਦੇ ਹਾਂ।

* ਰੰਗ ਉਤਾਰਨ ਲਈ ਮਿੱਟੀ ਦਾ ਤੇਲ ਅਤੇ ਰਸਾਇਣਿਕ ਡਿਟਰਜੈਂਟ ਜਾਂ ਕੱਪੜੇ ਧੋਣ ਵਾਲਾ ਸਾਬਣ ਇਸਤੇਮਾਲ ਨਾ ਕਰੋ।

* ਵਾਲਾਂ ਵਿੱਚੋਂ ਰੰਗ ਕੱਢਣ ਲਈ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਝਾੜ ਲਉ ਤਾਂ ਕਿ ਉਹਨਾਂ ਵਿੱਚੋਂ ਸੁੱਕਾ ਰੰਗ ਨਿੱਕਲ ਜਾਵੇ। ਫਿਰ ਵਾਲ ਸਾਦੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਉ। ਬੇਸਨ ਜਾਂ ਦਹੀਂ-ਆਂਵਲੇ ਨਾਲ ਵੀ ਸਿਰ ਧੋ ਸਕਦੇ ਹਾਂ। ਆਂਵਲੇ ਨੂੰ ਇੱਕ ਰਾਤ ਪਹਿਲਾਂ ਭਿਉਂ ਕੇ ਰੱਖ ਦਿਉ। ਇਸਦੇ ਬਾਅਦ ਵਾਲਾਂ ਵਿੱਚ ਸ਼ੈਂਪੂ ਲਗਾਉ। ਸ਼ੈਂਪੂ ਕਰਨ ਦੇ ਬਾਅਦ ਇੱਕ ਕੱਪ ਪਾਣੀ ਵਿੱਚ ਇੱਕ ਵੱਡਾ ਚਮਚਾ ਸਿਰਕਾ ਪਾ ਕੇ ਧੋ ਲਉ।

* ਅੱਖਾਂ ਵਿੱਚ ਰੰਗ ਜਾਂ ਗੁਲਾਲ ਪੈ ਜਾਵੇ, ਤਾਂ ਤੁਰੰਤ ਅੱਖਾਂ ਨੂੰ ਠੰਡੇ ਪਾਣੀ ਨਾਲ ਧੋਵੋ। ਜਲਨ ਘੱਟ ਨਾ ਹੋਵੇ, ਤਾਂ ਇੱਕ ਕੌਲੀ ਵਿੱਚ ਪਾਣੀ ਭਰ ਕੇ ਅੱਖਾਂ ਨੂੰ ਉਸ ਵਿੱਚ ਡੁਬੋ ਕੇ ਪੁਤਲੀਆਂ ਨੂੰ ਘੁਮਾਉ। ਥੋੜ੍ਹੀ ਦੇਰ ਬਾਅਦ ਗੁਲਾਬ ਜਲ ਦੀਆਂ ਕੁਝ ਬੂੰਦਾਂ ਪਾਉ ਅਤੇ ਕੁਝ ਦੇਰ ਲਈ ਅੱਖਾਂ ਬੰਦ ਰਹਿਣ ਦਿਉ। ਜੇ ਸੰਭਵ ਹੋਵੇ, ਤਾਂ ਅੱਖਾਂ ਦੇ ਉੱਪਰ-ਥੱਲੇ ਚੰਦਨ ਦਾ ਲੇਪ ਲਗਾਉ ਅਤੇ ਸੁੱਕਣ ਤੋਂ ਪਹਿਲਾਂ ਹੀ ਧੋ ਲਉ। ਆਰਾਮ ਮਿਲੇਗਾ। ਆਈ ਡ੍ਰਾਪ ਦਾ ਇਸਤੇਮਾਲ ਵੀ ਕਰ ਸਕਦੇ ਹੋ।

* ਰੰਗ ਛੁਡਾਉਣ ਦੇ ਬਾਅਦ ਤਵਚਾ ਖੁਰਦਰੀ ਤੇ ਸੁੱਕੀ ਹੋ ਜਾਂਦੀ ਹੈ ਅਤੇ ਸਰੀਰ ਦੇ ਖੁਲ੍ਹੇ ਹੋਏ ਭਾਗ ਵਿੱਚ ਜਲਣ ਹੋਣ ਲੱਗਦੀ ਹੈ। ਤਵਚਾ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਲੈ ਕੇ ਆਉਣ ਲਈ ਚਿਹਰੇ ਤੇ ਮਾਈਸ਼ਚਰਾਈਜਰ ਅਤੇ ਹੱਥਾਂ-ਪੈਰਾਂ ਤੇ ਬਾਡੀ ਲੋਸ਼ਣ ਲਗਾਉ। ਇਸ ਦੇ ਲਈ ਘਰੇਲੂ ਉਬਟਨ ਦਾ ਵੀ ਉਪਯੋਗ ਕਰ ਸਕਦੇ ਹੋ।

*ਲੋੜ ਮਹਿਸੂਸ ਹੋਣ ਤੇ ਹੋਲੀ ਖੇਡਣ ਦੇ ਬਾਅਦ ਤੁਸੀਂ ਫੇਸ਼ੀਅਲ, ਮੈਨੀਕਿਉਰ ਅਤੇ ਪੈਡੀਕਿਉਰ ਆਦਿ ਵੀ ਕਰਵਾ ਸਕਦੇ ਹੋ।
ਹੋਰ ਵੀ
ਹੋਲੀ ਤੇ ਅਜਿਹਾ ਕਰਨ ਤੋਂ ਬਚੀਏ
ਹੋਲੀ ਦੇ ਰੰਗ ਲਾਹੁਣ ਵਾਲੇ ਉਬਟਣ
ਧੁਲੇਂਡੀ ਤੋਂ ਰੰਗ ਪੰਚਮੀ ਤੱਕ
ਹੋਲਿਕਾ ਉਤਸਵ
ਹੋਲੀ ਦੀ ਸਿੱਖਿਆ
ਹੋਲੀ ਦੇ ਕੁੱਝ ਪ੍ਰਤੀਕ