ਸਾਲ ਭਰ ਇੰਤਜਾਰ ਤੋਂ ਬਾਅਦ ਹੋਲੀ ਖੇਡਣ ਦਾ ਤਿਉਹਾਰ ਆਉਂਦਾ ਹੈ। ਪਰੰਤੂ ਕਈ ਲੋਕ ਤਵਚਾ ਦੇ ਖਰਾਬ ਹੋ ਜਾਨ ਦੇ ਡਰ ਦੇ ਕਾਰਣ ਹੋਲੀ ਖੇਡਣਾ ਪਸੰਦ ਨਹੀਂ ਕਰਦੇ। ਪਰ ਕੁੱਝ ਘਰ ਵਿੱਚ ਬਣਾਏ ਉਬਟਣਾਂ ਨਾਲ ਤੁਸੀਂ ਆਪਣੀ ਤਵਚਾ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹੋ।
* ਬੇਸਨ, ਨਿੰਬੂ ਅਤੇ ਦੁੱਧ ਦਾ ਪੇਸਟ ਬਣਾ ਕੇ ਉਸ ਨੂੰ ਰੰਗ ਲਗੀ ਤਵਚਾ ਤੇ ਲਗਾਵੋ। ਅੱਧੇ ਘੰਟੇ ਬਾਅਦ ਇਸ ਪੇਸਟ ਨੂੰ ਪਾਣੀ ਨਾਲ ਧੋ ਲਵੋ।
* ਜੌਂ ਦਾ ਆਟਾ ਅਤੇ ਬਾਦਾਮ ਦਾ ਤੇਲ ਮਿਲਾ ਕੇ ਤਵਚਾ ਨੂੰ ਸਾਫ ਕਰੋ।
* ਕੱਚੇ ਪਪੀਤੇ ਵਿੱਚ ਦੁੱਧ, ਮੁਲਤਾਨੀ ਮਿੱਟੀ, ਬਾਦਾਮ ਦਾ ਤੇਲ ਮਿਲਾ ਕੇ ਚਿਹਰੇ ਅਤੇ ਹੱਥਾਂ ਤੇ ਲਗਾਉ। ਕਰੀਬ ਅੱਧੇ ਘੰਟੇ ਬਾਅਦ ਧੋ ਲਵੋ।
* ਸੰਤਰੇ ਦੇ ਛਿਲਕੇ, ਮਸੁਰ ਦੀ ਦਾਲ ਅਤੇ ਬਾਦਾਮ ਦੁੱਧ ਵਿੱਚ ਪੀਸ ਕੇ ਉਬਟਨ ਬਣਾ ਕੇ ਲਗਾਉਣ ਨਾਲ ਰੰਗ ਸਾਫ ਹੋ ਜਾਵੇਗਾ ਅਤੇ ਨਿਖਾਰ ਵੀ ਆ ਜਵੇਗਾ।
* ਖੀਰੇ ਦੇ ਰਸ ਵਿੱਚ ਗੁਲਾਬਜਲ ਅਤੇ ਇਕ ਚਮੱਚ ਸਿਰਕਾ ਮਿਲਾ ਕੇ ਮੁੰਹ ਧੋਣ ਨਾਲ ਰੰਗ ਸਾਫ ਹੋ ਜਾਂਦਾ ਹੈ।
* ਮੂਲੀ ਦੇ ਰਸ ਵਿੱਚ ਦੁੱਧ ਅਤੇ ਬੇਸਨ ਮਿਲਾ ਕੇ ਲਗਾਉਣ ਨਾਲ ਰੰਗ ਸਾਫ ਹੋ ਜਾਂਦਾ ਹੈ।
* ਦੋ ਵੱਡੇ ਚਮੱਚ ਮਿਲਕ ਪਾਉਡਰ ਅਤੇ ਥੋੜਾ ਜਿਹਾ ਹਾਈਡਰੋਜਨ ਪੈਰਾਕਸਾਈਡ ਅਤੇ ਗਿਲਸਰੀਨ ਮਿਲਾ ਕੇ ਲਗਾਉਣ ਨਾਲ ਰੰਗ ਸਾਫ ਹੁੰਦਾ ਹੈ।
|