ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਹੋਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਧੁਲੇਂਡੀ ਤੋਂ ਰੰਗ ਪੰਚਮੀ ਤੱਕ
ਹੋਲੀ ਕਿਵੇਂ ਮਨਾਈਏ?
ਮੁੱਖ ਤੌਰ ਤੇ ਪੰਜ ਦਿਨ (ਪ੍ਰਤੀਪਦਾ ਤੋਂ ਪੰਚਮੀ ਤੱਕ) ਚੱਲਣ ਵਾਲੇ ਇਸ ਤਿਉਹਾਰ ਦਾ ਸੂਤਰ ਵਾਕ ਹੈ-ਪ੍ਰੇਮ, ਉਲਾਸ, ਏਕਤਾ ਅਤੇ ਭਾਈਚਾਰਾ।

ਹੋਲਿਕਾ ਦਹਿਨ ਦੇ ਬਾਅਦ ਪ੍ਰਤੀਪਦਾ ਭਾਵ ਧੁਲੇਂਡੀ ਨੂੰ ਭਗਵਾਨ ਦਾ ਪੂਜਨ ਕਰ ਕੇ ਮਾਤਾ-ਪਿਤਾ ਤੋਂ ਆਸ਼ੀਰਵਾਦ ਲੈਣਾ ਚਾਹੀਦਾ ਹੈ।

ਰੰਗ, ਅਬੀਰ, ਗੁਲਾਲ ਲੈ ਕੇ ਸਾਰੇ ਦੋਸਤਾਂ ਨੂੰ ਇੱਕ ਥਾਂ ਮਿਲਨਾ ਚਾਹੀਦਾ ਹੈ।

ਢੋਲ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਫਿਰ ਟੋਲੀ ਬਣਾ ਕੇ ਗਾਉਂਦੇ-ਵਜਾਉਂਦੇ ਚੱਲ ਸਮਾਰੋਹ ਕੱਢਿਆ ਜਾਣਾ ਚਾਹੀਦਾ ਹੈ।

ਇਸ ਦੌਰਾਨ ਮਿੱਤਰਾਂ, ਗੁਆਂਢੀਆਂ, ਰਿਸ਼ਤੇਦਾਰਾਂ ਨੂੰ ਰੰਗ-ਗੁਲਾਲ ਲਗਾ ਕੇ ਉਹਨਾਂ ਨੂੰ ਵੀ ਸਮਾਰੋਹ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।

ਚੱਲ ਰਹੇ ਸਮਾਰੋਹ ਦੇ ਦੌਰਾਨ ਚੁਟਕਲਿਆਂ, ਹਾਸੇ ਵਾਲੇ ਗੀਤਾਂ, ਅਜੀਬ ਆਵਾਜ਼ਾਂ ਕੱਢ-ਕੱਢ ਕੇ ਆਨੰਦ ਅਤੇ ਉਲਾਸ ਦਾ ਵਾਤਾਵਰਨ ਬਣਾਇਆ ਜਾਂਦਾ ਹੈ।

ਸ਼ਾਮ ਨੂੰ ਫਿਰ ਇਸ਼ਨਾਨ ਕਰ ਕੇ ਭਗਵਾਨ ਦੇ ਦਰਸ਼ਨ ਕਰ ਕੇ ਮਾਤਾ-ਪਿਤਾ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ।

ਦੂਜਾ, ਤੀਜਾ ਅਤੇ ਚੌਥਾ ਦਿਨ ਇੱਕ-ਦੂਜੇ ਨੂੰ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਅਤੇ ਮਿਠਾਈ ਖਾਣ-ਖਿਲਾਉਣ ਦੇ ਦਿਨ ਹੁੰਦੇ ਹਨ।

ਪੰਚਮੀ ਅਰਥਾਤ ਰੰਗ-ਪੰਚਮੀ ਨੂੰ ਫਿਰ ਉਹੀ ਕੀਤਾ ਜਾਂਦਾ ਹੈ ਜਿਵੇਂ ਕਿ ਪ੍ਰਤੀਪਦਾ ਭਾਵ ਧੁਲੇਂਡੀ ਨੂੰ ਕੀਤਾ ਸੀ। ਕੁਝ ਖੇਤਰਾਂ ਵਿੱਚ ਰੰਗ ਪੰਚਮੀ ਦਾ ਤਿਉਹਾਰ ਜਿਆਦਾ ਜੋਰ-ਸ਼ੋਰ
ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸਾਰੇ ਲੋਕ ਮਿਲ ਕੇ ਗਰੁੱਪ ਬਣਾਉਂਦੇ ਹਨ ਅਤੇ ਫਿਰ ਹੁੜਦੰਗ ਮਚਾਉਂਦੇ ਹੋਏ ਚੱਲ ਸਮਾਰੋਹ ਦੇ ਰੂਪ ਵਿੱਚ ਸਮੂਹ ਨਿਕਲਦੇ ਹਨ।

ਇਹਨਾਂ ਦਿਨਾਂ ਵਿੱਚ ਦੋਸਤਾਂ ਜਾਂ ਬਰਾਬਰ ਵਾਲਿਆਂ ਨੂੰ ਹਾਸੇ ਨਾਲ ਭਰਪੂਰ ਟਾਈਟਲ ਦੇ ਕੇ ਮਨ ਗੁਦਗੁਦਾਇਆ ਜਾ ਸਕਦਾ ਹੈ।

ਇਹਨਾਂ ਪੰਜ ਦਿਨਾਂ ਵਿੱਚ ਦੁਸ਼ਮਣ ਦੇ ਘਰ ਜਾ ਕੇ, ਉਸ ਨਾਲ ਗਲੇ ਮਿਲ ਕੇ, ਗਿਲੇ-ਸ਼ਿਕਵੇ ਦੂਰ ਕਰ ਉਹਨਾਂ ਦੇ ਨਾਲ ਵੀ ਹੋਲੀ ਖੇਡੀ ਜਾਂਦੀ ਹੈ ਅਤੇ ਉਹਨਾਂ ਲਈ ਵੀ ਮੰਗਲ ਕਾਮਨਾਵਾਂ ਕੀਤੀਆਂ ਜਾਂਦੀਆਂ ਹਨ।
ਹੋਰ ਵੀ
ਹੋਲਿਕਾ ਉਤਸਵ
ਹੋਲੀ ਦੀ ਸਿੱਖਿਆ
ਹੋਲੀ ਦੇ ਕੁੱਝ ਪ੍ਰਤੀਕ