ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਹੋਲੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੋਲੀ ਦੇ ਕੁੱਝ ਪ੍ਰਤੀਕ
ਪ੍ਰਤੀਕਾਂ ਦੀ ਆਪਣੀ ਇੱਕ ਅਲੱਗ ਦੁਨੀਆ ਹੁੰਦੀ ਹੈ। ਅਤੇ ਹੋਵੇ ਵੀ ਕਿਉਂ ਨਾ, ਇਹ ਬਹੁਤ ਮਜੇਦਾਰ ਹੁੰਦੇ ਹਨ। ਕਿਸੇ ਵੀ ਸੰਦਰਭ ਨੂੰ ਪ੍ਰਦਰਸ਼ਿਤ ਕਰਨ ਲਈ ਉਪਯੋਗ ਵਿੱਚ ਲਿਆਉਂਦੇ ਜਾਣ ਵਾਲੇ ਬਿੰਦੂ-ਰੂਪ, ਛੋਟੇ-ਰੂਪ ਜਾਂ ਲਘੂ-ਰੂਪ ਚਿੰਨ੍ਹ ਨੂੰ ਪ੍ਰਤੀਕ ਕਹਿੰਦੇ ਹਨ। ਪ੍ਰਤੀਕਾਂ ਵਿੱਚੋਂ ਕਿਸੇ ਵੀ ਸੰਦਰਭ ਨੂੰ ਵਿਸਤ੍ਰਤ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਅੱਜ ਦੀ ਤੇਜ-ਰਫ਼ਤਾਰ ਜਿੰਦਗੀ ਵਿੱਚ ਪ੍ਰਤੀਕਾਂ ਦਾ ਬਹੁਤ ਉਪਯੋਗ ਹੋਣ ਲੱਗਿਆ ਹੈ। ਜਿਵੇਂ ਪਟਾਖਿਆਂ ਦੀ ਗੱਲ ਹੁੰਦੇ ਹੀ ਸਾਨੂੰ ਦੀਵਾਲੀ ਦੀ ਯਾਦ ਆ ਜਾਂਦੀ ਹੈ ਤਾਂ ਅਸੀਂ ਪਟਾਖਿਆਂ ਨੂੰ ਦੀਵਾਲੀ ਦਾ ਪ੍ਰਤੀਕ ਮੰਨ ਲਿਆ। ਇਸੇ ਪ੍ਰਕਾਰ ਖੁਸ਼ੀ ਦੇ ਪਰਬ ਹੋਲੀ ਦੇ ਵੀ ਕਈ ਪ੍ਰਤੀਕ ਹਨ ਜਿਨ੍ਹਾਂ ਤੋਂ ਸਾਨੂੰ ਇਸ ਤਿਉਹਾਰ ਦੇ ਅਹਿਸਾਸ ਵਿੱਚ ਵਾਧਾ ਹੁੰਦਾ ਹੈ।

* ਰੰਗ :
ਹੋਲੀ ਮੁੱਖ ਤੌਰ ਤੇ ਰੰਗਾਂ ਦਾ ਹੀ ਤਿਉਹਾਰ ਹੈ। ਲਾਲ, ਗੁਲਾਬੀ, ਨੀਲਾ, ਪੀਲਾ ਆਦਿ ਕਈ ਰੰਗਾਂ ਦੀ ਚਮਕ ਦਾ ਨਾਮ ਹੈ ਹੋਲੀ। ਜਾਂ ਫਿਰ ਇਹ ਕਹਿ ਲਉ ਹੋਲੀ ਅਤੇ ਰੰਗ ਇੱਕ -ਦੂਸਰੇ ਦੇ ਪੂਰਕ ਹਨ। ਹੋਲੀ ਦਾ ਤਿਉਹਾਰ ਹੋਵੇ ਅਤੇ ਰੰਗਾਂ ਦੀ ਗੱਲ ਨਾ ਹੋਵੇ ਅਜਿਹਾ ਹੋ ਹੀ ਨਹੀਂ ਸਕਦਾ। ਹੋਲੀ ਦਾ ਸਭ ਤੋਂ ਪਹਿਲਾ ਪ੍ਰਤੀਕ ਰੰਗ ਹੀ ਹੈ। ਰੰਗਾਂ ਦੇ ਬਿਨਾ ਹੋਲੀ ਅਧੂਰੀ ਹੈ। ਇੱਕ-ਦੂਸਰੇ ਨੂੰ ਰੰਗ ਲਗਾਉਣ ਦੀ ਹੋੜ ਅਤੇ ਭਿੰਨ-ਭਿੰਨ ਰੰਗਾਂ ਨਾਲ ਲਿੱਬੜੇ ਚਿਹਰੇ ਅਨਾਆਸ ਹੀ ਹੋਲੀ ਦਾ ਉਲਾਸ ਦੁੱਗਣਾ ਕਰ ਦਿੰਦੇ ਹਨ।

* ਗੁਲਾਲ :
ਹੋਲੀ ਦੇ ਦੂਸਰੇ ਪ੍ਰਤੀਕ ਦਾ ਨਾਮ ਹੈ ਗੁਲਾਲ। ਇਸ ਦਿਨ ਸਾਰਿਆਂ ਨੂੰ ਗੁਲਾਲ ਲਗਾ ਕੇ ਖੁਸ਼ੀ ਦਾ ਇਜਹਾਰ ਕੀਤਾ ਜਾਂਦਾ ਹੈ। ਇਸਦੇ ਅੰਤਰਗਤ ਜਿੱਥੇ ਵੱਡੇ-ਬਜੁਰਗਾਂ ਨੂੰ ਗੁਲਾਲ ਦਾ ਟਿੱਕਾ ਲਗਾ ਕੇ ਉਹਨਾਂ ਦਾ ਆਸ਼ੀਰਵਾਦ ਲਿਆ ਜਾਂਦਾ ਹੈ, ਉੱਥੇ ਛੋਟਿਆਂ ਅਤੇ ਬਰਾਬਰ ਵਾਲਿਆਂ ਦੇ ਪੂਰੇ ਚਿਹਰੇ ਤੇ ਗੁਲਾਲ ਮਲ-ਮਲ ਕੇ ਹਾਸਾ-ਮਜ਼ਾਕ ਕੀਤਾ ਜਾਂਦਾ ਹੈ।

* ਭੰਗ ਅਤੇ ਠੰਡਾਈ :
ਹੋਲੀ ਤਿਉਹਾਰ ਹੈ ਮਸਤੀ ਦਾ, ਉਮੰਗ ਦਾ, ਉਲਾਸ ਦਾ। ਇਸਦਾ ਇੱਕ ਪ੍ਰਤੀਕ ਭੰਗ ਤੇ ਠੰਡਾਈ ਨੂੰ ਵੀ ਮੰਨਿਆ ਗਿਆ ਹੈ ਕਿਉਂਕਿ ਹਾਸੇ-ਮਜਾਕ ਅਤੇ ਮੌਜ-ਮਸਤੀ ਕਰਨ ਲਈ ਆਦਮੀ ਦਾ ਬੇਝਿਜਕ ਸੁਭਾਅ ਹੋਣਾ ਜਰੂਰੀ ਹੈ ਅਤੇ ਭੰਗ ਤੇ ਠੰਡਾਈ ਦੇ ਸੇਵਨ ਨਾਲ ਆਦਮੀ ਦੀ ਝਿਜਕ ਮਿਟ ਜਾਂਦੀ ਹੈ ਅਤੇ ਉਹ ਬੇਝਿਜਕ ਹੋ ਕੇ ਆਪਣੇ ਆਪ ਨੂੰ ਹੋਲੀ ਦੇ ਵਾਤਾਵਰਨ ਵਿੱਚ ਢਾਲ ਲੈਂਦਾ ਹੈ ਫਿਰ ਉਸਦੇ ਬਾਅਦ ਹੁੰਦੀ ਹੈ ਮਸਤੀ ਅਤੇ ਸਿਰਫ ਮਸਤੀ।

* ਪ੍ਰਹਿਲਾਦ ਅਤੇ ਹੋਲਿਕਾ :
ਪੁਰਾਣੀਆਂ ਕਥਾਵਾਂ ਨੂੰ ਦੇਖੀਏ ਤਾਂ ਹੋਲੀ ਦਾ ਮੁੱਖ ਪ੍ਰਤੀਕ ਭਗਤ ਪ੍ਰਹਿਲਾਦ ਅਤੇ ਨਿਰਦਈ ਹੋਲਿਕਾ ਹੀ ਹਨ। ਜਦੋਂ ਭਗਤ ਪ੍ਰਹਿਲਾਦ ਆਪਣੇ ਕਰੂੜ ਅਤੇ ਨਿਰਦਈ ਪਿਤਾ ਹਰਣਾਖਸ ਨੂੰ ਭਗਵਾਨ ਨਾ ਮੰਨ ਕੇ ਪ੍ਰਭੂ ਵਿਸ਼ਣੂ ਦੀ ਭਗਤੀ ਕਰਨ ਲੱਗਾ ਤਾਂ ਪਿਤਾ ਨੇ ਪ੍ਰਹਿਲਾਦ ਨੂੰ ਮਾਰਨ ਲਈ ਆਪਣੀ ਭੈਣ ਹੋਲਿਕਾ , ਜਿਸ ਨੂੰ ਨਾ ਜਲਨ ਦਾ ਵਰਦਾਨ ਪ੍ਰਾਪਤ ਸੀ, ਨੂੰ ਆਗਿਆ ਦਿੱਤੀ ਕਿ ਉਹ ਪ੍ਰਹਿਲਾਦ ਨੂੰ ਲੈ ਕੇ ਮੱਚਦੀਆਂ ਲੱਕੜੀਆਂ ਦੇ ਢੇਰ ਤੇ ਬੈਠ ਜਾਵੇ। ਹੋਲਿਕਾ ਨੇ ਅਜਿਹਾ ਹੀ ਕੀਤਾ। ਪਰ ਈਸ਼ਵਰ ਦੇ ਚਮਤਕਾਰ ਨੇ ਹੋਲਿਕਾ ਨੂੰ ਤਾਂ ਜਲਾ ਦਿੱਤਾ ਪਰ ਪ੍ਰਹਿਲਾਦ ਨੂੰ ਬਚਾ ਲਿਆ। ਉਦੋਂ ਤੋਂ ਹੋਲਿਕਾ ਦਹਿਨ ਪ੍ਰਚਲਨ ਵਿੱਚ ਹੈ।

* ਪਿਚਕਾਰੀ ਅਤੇ ਗੁਬਾਰੇ :
ਹੋਲੀ ਤੇ ਜਦੋਂ ਰੰਗਾਂ ਦੀ ਗੱਲ ਚੱਲਦੀ ਹੈ ਤਾਂ ਪਹਿਲਾ ਪ੍ਰਸ਼ਨ ਉੱਠਦਾ ਹੈ ਉਹਨਾਂ ਨੂੰ ਲਗਾਇਆ ਕਿਵੇਂ ਜਾਵੇ। ਅਸੀਂ ਹਰ-ਇੱਕ ਨੂੰ ਤਾਂ ਫੜ-ਫੜ ਕੇ ਰੰਗ ਲਗਾ ਨਹੀਂ ਸਕਦੇ। ਅਜਿਹੀ ਸਥਿਤੀ ਵਿੱਚ ਹੋਲੀ ਦੇ ਇੱਕ ਹੋਰ ਪ੍ਰਤੀਕ ਪਿਚਕਾਰੀ ਅਤੇ ਗੁਬਾਰਿਆਂ ਦਾ ਜਨਮ ਹੋਇਆ। ਇਨ੍ਹਾਂ ਨਾਲ ਅਸੀਂ ਦੂਰ ਖੜ੍ਹੇ ਵਿਅਕਤੀ ਨੂੰ ਵੀ ਰੰਗਾ ਨਾਲ ਭਰ ਸਕਦੇ ਹਾਂ। ਪਾਣੀ ਵਿੱਚ ਰੰਗ ਘੋਲੋ, ਪਿਚਕਾਰੀ ਜਾਂ ਗੁਬਾਰਿਆਂ ਨਾਲ ਭਰੋ ਅਤੇ ਮਾਰੋ ਆਪਣੇ ਮਨਚਾਹੇ ਨਿਸ਼ਾਨੇ ਤੇ।

* ਹੁੜਦੰਗ ਜਾਂ ਗਰੁੱਪ :
ਰੰਗਾਂ ਦੇ ਤਿਉਹਾਰ ਦਾ ਨਾਮ ਹੋਲੀ ਹੈ ਅਤੇ ਹੋਲੀ ਤੇ ਹੁੜਦੰਗ ਹੁੰਦਾ ਹੈ ਕਿਉਂਕਿ ਉਮੰਗ ਅਤੇ ਉਲਾਸ ਹੁੜਦੰਗ ਨਾਲ ਹੀ ਆਉਂਦਾ ਹੈ। ਕੋਈ ਚੀਕ ਰਿਹਾ ਹੈ, ਕੋਈ ਗਾ ਰਿਹਾ ਹੈ, ਕੋਈ ਕਿਸੇ ਨੂੰ ਰੰਗ ਲਗਾਉਣ ਲਈ ਉਸਦੇ ਪਿੱਛੇ ਦੌੜ ਰਿਹਾ ਹੈ, ਕਿਸੇ ਨੂੰ ਕੋਈ ਜਬਰਦਸਤੀ ਰੰਗ ਦੇ ਹੌਜ ਵਿੱਚ ਡੁਬੋ ਰਿਹਾ ਹੈ, ਕੋਈ ਗੱਪਾਂ ਮਾਰ ਰਿਹਾ ਹੈ ਤਾਂ ਕੋਈ ਭੰਗ ਦੇ ਨਸ਼ੇ ਵਿੱਚ ਉਲਟੀਆਂ-ਸਿੱਧੀਆਂ ਹਰਕਤਾਂ ਕਰ ਕੇ ਹੋਰਾਂ ਦਾ ਮਨੋਰੰਜਨ ਕਰ ਰਿਹਾ ਹੈ। ਇਹ ਸਭ ਹੁੜਦੰਗ ਵਿੱਚ ਹੀ ਤਾਂ ਆਉਂਦੇ ਹਨ। ਸੋਚੋ ! ਭਲਾ ਜੇ ਇਹ ਸਭ ਨਾ ਹੋਵੇ ਤਾਂ ਹੋਲੀ ਦਾ ਮਜ਼ਾ ਆ ਸਕੇਗਾ? ਸ਼ਾਇਦ ਨਹੀਂ। ਨਾਲ ਹੀ ਹੁੜਦੰਗ ਜਦੋਂ ਸਾਮੂਹਿਕ ਰੂਪ ਧਾਰਨ ਕਰਦਾ ਹੈ ਤਾਂ ਉਹ ਗਰੁੱਪ ਬਣ ਜਾਂਦੀ ਹੈ। ਫਿਰ ਇਸ ਵਿੱਚ ਰੰਗਾਂ ਦੇ ਇਸ ਖੇਡ ਦਾ ਦਾਇਰਾ ਵਧ ਜਾਂਦਾ ਹੈ। ਲਗਭਗ ਹਰ ਪਿੰਡ, ਕਸਬੇ, ਸ਼ਹਿਰ ਵਿੱਚ ਇੱਕ ਗਰੁੱਪ ਜਰੂਰ ਨਿਕਲਦਾ ਹੈ। ਗਰੁੱਪ ਵਿੱਚ ਸਾਰੇ ਦੁੱਖ ਅਤੇ ਦੁਸ਼ਮਣੀ ਭੁੱਲ ਕੇ ਲੋਕ ਗਲੇ ਮਿਲ ਜਾਂਦੇ ਹਨ ਅਤੇ ਖੁਸ਼ੀਆਂ ਮਨਾਉਂਦੇ ਹਨ।

* ਗੁਜਿਆ :
ਹੋਲੀ ਸਿਰਫ ਰੰਗ, ਮਸਤੀ ਅਤੇ ਹੁੜਦੰਗ ਦਾ ਹੀ ਨਾਮ ਨਹੀਂ ਹੈ, ਭਿੰਨ-ਭਿੰਨ ਪ੍ਰਕਾਰ ਦੀਆਂ ਮਿਠਾਈਆਂ ਖਾਣ-ਖੁਆਉਣ ਦਾ ਨਾਮ ਵੀ ਹੈ। ਇਸ ਵਿੱਚ ਸਭ ਤੋਂ ਪਸੰਦੀਦਾ ਮਿਠਾਈ ਨੂੰ ਹੋਲੀ ਦਾ ਪ੍ਰਤੀਕ ਮੰਨ ਲਿਆ ਗਿਆ ਹੈ ਅਤੇ ਉਹ ਹੈ ਗੁਜਿਆ। ਇਹ ਕਈ ਪ੍ਰਕਾਰ ਨਾਲ ਬਣਾਈ ਜਾਂਦੀ ਹੈ ਜਿਵੇਂ -ਮਾਵੇ ਦੀ, ਖੋਪੇ ਦੀ, ਗੁੜ-ਤਿਲ ਦੀ ਆਦਿ। ਇਸ ਦਿਨ ਗੁਜਿਆ ਬਣਾ ਕੇ ਖਾਣ-ਖੁਆਉਣ ਦਾ ਰਿਵਾਜ ਹੈ। ਇਸ ਲਈ ਇਸ ਨੂੰ ਵੀ ਹੋਲੀ ਦੇ ਪ੍ਰਤੀਕਾਂ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।

* ਟੇਸੂ ਦੇ ਫੁੱਲ :
ਬਸੰਤ ਆਉਂਦੇ ਹੀ ਮੌਸਮ ਅੰਗੜਾਈ ਲੈਂਦਾ ਹੈ। ਠੰਡ ਗੁਲਾਬੀ ਹੁੰਦੇ-ਹੁੰਦੇ ਵਿਦਾਈ ਦੀ ਤਿਆਰੀ ਵਿੱਚ ਰਹਿੰਦੀ ਹੈ। ਅੰਬ ਆਉਣ ਲੱਗਦੇ ਹਨ। ਚਾਰੇ ਪਾਸੇ ਫੁੱਲ ਹੀ ਫੁੱਲ ਖਿੜੇ ਰਹਿੰਦੇ ਹਨ ਅਤੇ ਇਹਨਾਂ ਫੁੱਲਾਂ ਵਿੱਚ ਅਧਿਕਤਾ ਰਹਿੰਦੀ ਹੈ ਟੇਸੂ ਦੇ ਫੁੱਲਾਂ ਦੀ। ਪਿਛਲੇ ਜਮਾਨੇ ਵਿੱਚ ਟੇਸੂ ਦੇ ਫੁੱਲਾਂ ਦਾ ਹੀ ਰੰਗ ਬਣਾ ਕੇ ਹੋਲੀ ਤੇ ਇਸਦਾ ਪ੍ਰਯੋਗ ਕੀਤਾ ਜਾਂਦਾ ਸੀ। ਜਦੋਂ ਆਦਮੀ ਮਿਤੀ ਭੁੱਲ ਜਾਵੇ, ਉਸ ਕੋਲ ਕੈਲੰਡਰ ਉਪਲਬਧ ਨਾ ਹੋਵੇ ਤਾਂ ਉਹ ਸਿਰਫ ਟੇਸੂ ਦੇ ਫੁੱਲ ਦੇਖ ਕੇ ਕਹਿ ਸਕਦਾ ਹੈ ਕਿ ਹੁਣ ਹੋਲੀ ਦਾ ਤਿਉਹਾਰ ਆ ਗਿਆ।