ਸਿੱਖ ਇਤਿਹਾਸ ਵਿੱਚ ਮੁਕਤਸਰ ਇੱਕ ਮੁੱਖ ਸਥਾਨ ਹੈ, ਇਸ ਸਥਾਨ ਤੇ ਹੋਈ ਜੰਗ ਕਦੀ ਭੁਲਾਈ ਨਹੀਂ ਜਾ ਸਕਦੀ. ਮੁਕਤਸਰ ਦੀ ਜੰਗ ਦੀ ਅਰੰਭਤਾ ਹੋਈ 1705 ਵਿੱਚ ਜਦੋਂ ਮੁਗਲ ਅਤੇ ਪਹੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਵਿਖੇ ਘੇਰਾ ਪਾਇਆ ਸੀ.
ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੈਨਾ ਸੀਮਿਤ ਸੈਨਾ ਨੇ ਬਹੁਤ ਬਹਾਦਰੀ ਅਤੇ ਦ੍ਰਿੜਤਾ ਨਾਲ ਦੁਸ਼ਮਨ ਨਾਲ ਜੰਗ ਕੀਤੀ, ਪਰ ਬਹੁਤ ਸਮੇਂ ਤਕ ਜੀਤ ਹਾਰ ਦਾ ਕੋਈ ਫੈਸਲਾ ਨਹੀਂ ਹੋ ਪਾਇਆ. ਕਈ ਸਾਰੇ ਸਿੰਘ ਸ਼ਹੀਦ ਹੋ ਗਏ ਸਨ. ਭੁੱਖ ਅਤੇ ਥਕਾਵੇਂ ਦੇ ਕਾਰਣ ਕੁੱਝ ਸਿੰਘ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ "ਬੇਦਾਵਾ ਪੱਤਰ" ਦੇ ਕੇ ਛੱਡ ਕੇ ਜਾਣ ਲਗੇ. ਗੁਰੂ ਸਾਹਿਬ ਜੀ ਨੇ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ. ਜੰਗ ਲਗਾਤਾਰ ਚਲਦੀ ਰਹੀ. ਗੁਰੂ ਸਾਹਿਬ ਜੀ ਦੇ ਨਾਲ ਜੋ ਥੋੜੇ ਜਿਹੇ ਸਿੰਘ ਸਨ ਉਹੀ ਮੁਕਾਬਲਾ ਕਰਦੇ ਰਹੇ.
ਵੈਰੀ ਦਲਾਂ ਨੇ ਗੁਰੂ ਸਾਹਿਬ ਜੀ ਨੂੰ ਝੂਠੀਆਂ ਕਸਮਾਂ ਖਾ ਕੇ ਅਨੰਦਪੁਰ ਸਾਹਿਬ ਛੱਡਣ ਲਈ ਬੇਨਤੀ ਕੀਤੀ. ਜਦੋਂ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਛੱਡੀਆ ਤੇ ਵੈਰੀਆਂ ਨੇ ਕਸਮਾਂ ਤੋੜ ਕੇ ਫਿਰ ਹਮਲਾ ਕਰ ਦਿੱਤਾ. ਚਮਕੌਰ ਸਾਹਿਬ ਵਿੱਚ ਹੋਈ ਇਸ ਮਹਾ ਜੰਗ ਵਿੱਚ ਗੁਰੂ ਸਾਹਿਬ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਅਤੇ 35 ਜਾਨ ਤੋਂ ਵੀ ਪਿਆਰੇ ਸਿੰਘ ਸ਼ਹੀਦ ਹੋ ਗਏ.
ਇਸ ਦੇ ਬਾਅਦ ਜਦੋਂ ਵਜੀਰ ਖਾਨ ਦੀ ਫੌਜ ਗੁਰੂ ਸਾਹਿਬ ਜੀ ਦਾ ਖਿਦਰਾਣਾ ਵੱਲ ਆਈ ਤਾਂ ਗੁਰੂ ਸਾਹਿਬ ਜੀ ਨੇ ਉਥੋਂ ਦੀ ਢਾਬ ਤੇ ਟਿੱਬੀ ਲੋਕ ਮੋਰਚਾ ਗੱਡ ਕੇ ਵੈਰੀਆਂ ਨਾਲ ਟਾਕਰਾ ਕੀਤਾ. ਜੇੜੇ ਮਾਝੇ ਦੇ 40 ਸਿੰਘ ਗੁਰੂ ਸਾਹਿਬ ਜੀ ਨੂੰ "ਬੇਦਾਵਾ ਪੱਤਰ" ਦੇ ਕੇ ਘਰਾਂ ਨੂੰ ਚਲੇ ਗਏ ਸਨ. ਉਹਨਾਂ ਨੂੰ ਘਰ ਪਹੁੰਚਨ ਤੇ ਬੜੀਆਂ ਲਾਅਨਤਾਂ ਪਾਈਆ ਗਈਆ. ਮਾਈ ਭਾਗੋ ਜੀ ਨੇ ਉਹਨਾ 40 ਸਿੰਘਾ ਨੂੰ ਅਜਿਹਾ ਧਿਕਾਰਿਆ ਕਿ ਉਹਨਾਂ ਨੂੰ ਆਪਣੀ ਕਾਇਰਤਾ ਦਾ ਅਹਿਸਾਸ ਹੋ ਗਿਆ. ਉਹ 40 ਸਿੰਘਾ ਨੇ ਪ੍ਰਣ ਕੀਤਾ ਕਿ ਉਹ ਮਰਦੇ ਦਮ ਤਕ ਗੁਰੂ ਸਾਹਿਬ ਜੀ ਦੀ ਸੇਵਾ ਕਰਣਗੇ. ਉਹ ਸਾਰੇ ਮਾਈ ਭਾਗੋ ਜੀ ਦੀ ਕਮਾਨ ਹੇਠ ਖਿਦਰਾਣੇ ਪੁੱਜੇ .
ਜਦੋਂ ਵੈਰੀ ਨੇੜੇ ਆ ਗਏ ਤਾਂ ਬੇਦਾਵੀਏ ਸਿੰਘਾ ਨੇ ਢਾਬ ਦੇ ਚੜ੍ਹਦੇ ਪਾਸੇ ਖਾਲਸਾਈ ਸੈਨਾ ਦੇ ਮੂਹਰੇ ਡਟ ਗਏ. ਉਹਨਾਂ ਨੇ ਵਣਾਂ ਉੱਤੇ ਚਾਦਰਾਂ ਵਿਛਾ ਦਿੱਤਿਆ ਸਨ ਅਤੇ ਭੂਲੇਖਾਪਾਊ ਛਾਉਣੀ ਵਿੱਚ ਇਉਂ ਜਮਾ ਲਿਆ ਸੀ ਕਿ ਨਵਾਬ ਦੀ ਫੌਜ ਉਨ੍ਹਾਂ ਦੇ ਡੇਰੇ ਨੂੰ ਹੀ ਕਲਗੀਧਰ ਮਹਾਰਜ ਜੀ ਦਾ ਡੇਰਾ ਸਮਝ ਲੈਣ. ਵੈਰੀ ਸੈਨਾ ਦੇ ਆਉਣ ਤੇ ਘਮਸਾਨ ਯੁੱਧ ਹੋਇਆ ਅਤੇ ਬੇਦਾਵੀਏ ਸਿੰਘਾ ਨੇ ਡਟ ਕੇ ਮੁਕਾਬਲਾ ਕਰਦਿਆ ਹੋਇਆ ਦੁਸ਼ਮਨਾਂ ਨੂੰ ਮਾਰ ਭਜਾਇਆ.
ਜੰਗ ਸਮਾਪਤ ਹੋਣ ਤੇ ਗੁਰੂ ਸਾਹਿਬ ਜੀ ਉਥੇ ਪੁੱਜੇ ਜਿਥੇ ਬੇਦਾਵਾ ਪੱਤਰ ਲਿੱਖਣ ਵਾਲੇ ਸਾਰੇ ਸਿੰਘ ਸ਼ਹੀਦ ਹੋ ਗਏ ਸਨ. ਗੁਰੂ ਸਾਹਿਬ ਜੀ ਨੇ ਸਾਰੇ ਸਿੰਘਾ ਨੂੰ ਪਿਆਰ ਕੀਤਾ ਅਤੇ ਹਿੱਕ ਨਾਲ ਲਾਂਦਿਆ ਅਸੀਸਾਂ ਦਿੱਤੀਆ. ਜਦੋਂ ਗੁਰੂ ਸਾਹਿਬ ਜੀ ਉਹਨਾਂ 40 ਸਿੰਘਾ ਦੇ ਜੱਥੇਦਾਰ ਭਾਈ ਮਹਾਂ ਸਿੰਘ ਜੀ ਦੇ ਕੋਲ ਪੁੱਜੇ ਭਾਈ ਸਾਹਿਬ ਜੀ ਆਪਣਾ ਅੰਤਿਮ ਸਮਾਂ ਕੱਟ ਰਹੇ ਸਨ. ਗੁਰੂ ਸਾਹਿਬ ਜੀ ਨੇ ਭਾਈ ਮਹਾਂ ਸਿੰਘ ਜੀ ਦੇ ਸੀਸ ਨੂੰ ਆਪਣੀ ਗੋਦ ਵਿਚ ਲਿਆ ਅਤੇ ਮੂੰਹ ਸਾਫ ਕਰ ਕੇ ਜਲ ਛਕਾਇਆ. ਭਾਈ ਸਾਹਿਬ ਜੀ ਨਿਹਾਲ ਹੋ ਗਏ. ਗੁਰੂ ਸਾਹਿਬ ਜੀ ਨੇ ਉਹਨਾਂ ਹਿੱਕ ਨਾਲ ਲਾਇਆ ਅਤੇ ਕਿਹਾ ਤੁਹਾਡੀ ਸੇਵਾ ਪਰਵਾਣ ਕੁੱਝ ਮੰਗ ਲਉ.
ਭਾਈ ਸਾਹਿਬ ਜੀ ਨੇ ਕਿਹਾ ਗੁਰੂ ਸਾਹਿਬ ਜੀ ਜੇ ਤੁੱਠੇ ਹੋ ਤਾਂ ਉਹ ਬੇਦਾਵਾ ਪੱਤਰ ਜੋ ਮੈਂ ਤੇ ਮੇਰੇ ਸਾਥੀਆਂ ਨੇ ਲਿਖਿਆ ਸੀ ਕਿਰਪਾ ਕਰ ਕੇ ਪਾੜ ਦਿਉ. ਗੁਰੂ ਸਾਹਿਬ ਜੀ ਨੇ ਉਹ ਬੇਦਾਵਾ ਪੱਤਰ ਪਾੜ ਵੀ ਦਿੱਤਾ ਅਤੇ ਆਪਣੇ ਹੱਥ ਨਾਲ ਸਾਰੇ ਸ਼ਹੀਦ ਸਿੰਘਾ ਦਾ ਸੰਸਕਾਰ ਕੀਤਾ ਅਤੇ ਉਹਨਾਂ ਨੂੰ ਮੁਕਤੇ ਹੋਣ ਵਰ ਦੇ ਕੇ ਉਸ ਰਣ ਭੂਮੀ ਦਾ ਨਾਮ ਮੁਕਤਸਰ ਰੱਖ ਦਿੱਤਾ.
|