ਪੂਰਬੀ ਪੰਜਾਬ ਵਿਚ ਇਕ ਪੀਰ ਰਹਿੰਦਾ ਸੀ ਉਸ ਦਾ ਨਾਮ ਸੀ ਆਰਫਦੀਨ. ਉਹ ਬਹੁਤ ਮਸ਼ਹੂਰ ਫਕੀਰ ਸੀ. ਉਸ ਦੇ ਨਾਲ ਹਮੇਸ਼ਾ ਕਈ ਸਾਰੇ ਚੇਲੇ ਰਹਿੰਦੇ ਸੀ. ਇਕ ਵਾਰ ਉਹ ਲਖਨੌਰ ਸ਼ਹਿਰ ਪਹੁੰਚਿਆ. ਇਧਰ ਬਾਲਾ ਪ੍ਰੀਤਮ (ਗੁਰੂ ਗੋਬਿੰਦ ਸਿੰਘ ਜੀ) ਆਪਣੇ ਸਾਥੀਆਂ ਨਾਲ ਖੇਡ ਰਹੇ ਸੀ. ਪੀਰ ਆਰਫਦੀਨ ਦੀ ਦੂਰੋ ਹੀ ਨਜ਼ਰ ਉਹਨਾਂ ਬਚਿਆ ਤੇ ਪਈ ਉਸ ਨੇ ਵੇਖਿਆ ਕਿ ਇੱਕ ਬੱਚੇ ਦੇ ਚਿਹਰੇ ਦਾ ਤੇਜ ਸੂਰਜ ਦੀਆਂ ਕਿਰਨਾਂ ਤੋਂ ਵੀ ਤੇਜ ਹੈ.
ਪੀਰ ਘੋੜੇ ਤੋਂ ਉਤਰ ਗਿਆ ਅਤੇ ਪੈਦਲ ਉਹਨਾਂ ਬਚਿਆ ਵੱਲ ਚਲ ਪਿਆ ਇਹ ਵੇਖ ਉਸ ਦੇ ਚੇਲੇ ਬਹੁਤ ਹੈਰਾਨ ਹੋਏ ਅਤੇ ਪੁੱਛਣ ਲੱਗੇ ਪੀਰ ਜੀ ਕਿ ਗੱਲ ਹੋ ਗਈ ਆਪ ਪੈਦਲ ਕਿਉ ਚਲ ਰਹੇ ਹੋ. ਪੀਰ ਜੀ ਨੇ ਕਿਹਾ ਕਿ ਅੱਗੇ ਖੁਦਾ ਹੈ. ਮੈਂ ਖੁਦਾ ਦੇ ਦਰਸ਼ਨ ਕਰਨ ਜਾ ਰਿਹਾ ਹਾਂ ਉਥੇ ਮੇਰਾ ਮਾਹੀ ਮੇਰਾ ਪ੍ਰੀਤਮ ਮੇਰਾ ਖੁਦਾ ਹੈ.
ਪੀਰ ਚਲਦੇ ਚਲਦੇ ਉਥੇ ਪੁੱਜ ਗਿਆ ਜਿਥੇ ਬਾਲਾ ਪ੍ਰੀਤਮ ਜੀ ਖੇਡ ਰਹੇ ਸੀ. ਗੁਰੂ ਸਾਹਿਬ ਜੀ ਪੀਰ ਨੂੰ ਵੇਖ ਕੇ ਮੁਸਕਰਾਏ. ਪੀਰ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਹੱਥ ਲਾਏ ਅਤੇ ਸਜਦਾ ਕੀਤਾ. ਇਹ ਵੇਖ ਕੇ ਪੀਰ ਦੇ ਚੇਲੇ ਕਾਫੀ ਰੋਸ਼ ਵਿੱਚ ਆ ਗਏ ਅਤੇ ਗੁੱਸੇ ਵਿੱਚ ਪੀਰ ਨੂੰ ਕਹਿਣ ਲਗੇ ਇਹ ਤੁਸੀਂ ਕਿ ਕਰ ਰਹੇ ਹੋ ਇੱਕ ਹਿੰਦੂ ਬੱਚੇ ਦੇ ਚਰਨਾਂ ਨੂੰ ਹੱਥ ਕਿਉਂ ਲਗਾ ਰਹੇ ਹੋ.
ਪੀਰ ਜੀ ਕਹਿਣ ਲਗੇ ਭੋਲੇ ਲੋਕੋ ਤੁਹਾਨੂੰ ਨਹੀਂ ਪਤਾ ਇਹ ਰੱਬ ਹਨ. ਮੇਰੇ ਖੁਦਾ ਹਨ ਤੁਸੀਂ ਮੇਰੇ ਖੁਦਾ ਦੀ ਤੌਹੀਨ ਕਰ ਰਹੇ ਹੋ. ਪੀਰ ਜੀ ਬੇਤਰਤੀਬੀ ਨਾਲ ਗੁਰੂ ਸਾਹਿਬ ਜੀ ਨੂੰ ਵੇਖਦਾ ਰਿਹਾ. ਗੁਰੂ ਸਾਹਿਬ ਜੀ ਤੇ ਚਿਹਰੇ ਤੇ ਇਕ ਗੰਭੀਰ ਮੁਸਕਾਨ ਸੀ.
ਪੀਰ ਦੇ ਚੇਲੇ ਇਸ ਗੱਲ ਨੂੰ ਨਹੀਂ ਸਮਝ ਸਕੇ ਕਿ ਉਹ ਜਿਹਨਾਂ ਨੂੰ ਛੋਟਾ ਜਿਹਾ ਬੱਚਾ ਸਮਝ ਰਹੇ ਹਨ ਉਹ ਕੌਨ ਹੈ? ਪਰ ਪੀਰ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੇ ਹੋਏ ਥੱਕ ਨਹੀਂ ਰਿਹਾ ਸੀ ਉਸ ਦੇ ਚੇਲੇ ਵਾਰ ਵਾਰ ਇਹੀ ਗੱਲ ਕਹਿ ਰਹੇ ਸੀ ਕਿ ਤੁਸੀਂ ਇਸ ਬੱਚੇ ਨੂੰ ਸਜਦਾ ਕਰ ਕੇ ਇਸਲਾਮ ਦੀ ਤੌਹੀਨ ਕਰ ਰਹੇ ਹੋ ਪਰ ਪੀਰ ਪਿਆਰ ਨਾਲ ਸਭ ਗੱਲ ਸੁਣ ਕੇ ਵੀ ਗੁਰੂ ਸਾਹਿਬ ਜੀ ਨੂੰ ਵਾਰ ਵਾਰ ਸਜਦਾ ਕਰ ਰਿਹਾ ਸੀ ਜਦ ਤੱਕ ਉਸ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਹੁੰਦੇ ਰਹੇ ਉਹ ਪੁਠੀ ਪੈਰੀਂ ਤੁਰਦਾ ਗਿਆ ਤੇ ਇਹੀ ਕਹਿੰਦਾ ਰਿਹਾ ਕਿ ਉਸ ਨੂੰ ਖੁਦਾ ਦਾ ਦੀਦਾਰ ਹੋ ਗਿਆ ਉਹ ਨਿਹਾਲ ਹੋ ਗਿਆ.
|