ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸ਼੍ਰੀ ਦਸ਼ਮੇਸ਼ ਜੀ ਦਾ ਆਦਰਸ਼
ਭਾਈ ਰਣਧੀਰ ਸਿੰ
ਆਮ ਲੋਕਾਂ ਦਾ ਖਿਆਲ ਹੈ ਅਤੇ ਬਹੁਤ ਸਾਰੇ ਨਵੀਨ ਰਵਸ਼ ਦੇ ਸਿੱਖਾਂ ਨੂੰ ਭੀ ਇਹ ਭੁਲੇਖਾ ਲੱਗਿਆ ਹੋਇਆ ਹੈ ਕਿ ਸ਼੍ਰੀ ਦਸ਼ਮੇਸ਼ ਜੀ ਸਾਹਿਬ ਦਾ ਆਦਰਸ਼ ਦੂਜੇ ਗੁਰੂ ਸਾਹਿਬਾਨ ਦੇ ਨਾਲੋ ਅੱਡਰਾਂ ਹੈ. ਬਹੁਤ ਸਾਰੇ ਲੋਕ ਕਈ ਵਾਰੀ ਇਹ ਵੀ ਕਹਿ ਦਿਆ ਕਰਦੇ ਹਨ ਕਿ ਸ਼੍ਰੀ ਗੁਰੂ ਛੇਵੀਂ ਪਾਤਸ਼ਾਹੀ ਅਤੇ ਗੁਰੂ ਦਸ਼ਮੇਸ਼ ਜੀ ਦਾ ਆਦਰਸ਼ ਤਾਂ ਇੱਕੋ ਹੀ ਹੈ ਅਤੇ ਬਾਕੀ ਅੱਠੇ ਸਤਿਗੁਰੂ ਸਾਹਿਬਾਂ ਦਾ ਆਦਰਸ਼ ਇੰਨ੍ਹਾਂ ਤੋਂ ਭਿੰਨ ਹੈ.

ਅਜਿਹੇ ਸੱਜਣਾ ਨੂੰ ਇਹ ਧੋਖਾ ਲੱਗਦਾ ਹੈ ਅਤੇ ਇਹ ਆਦਰਸ਼ -ਮਿਸ਼ਨੀ ਫਰਕ ਇਸ ਕਰਕੇ ਉਹਨਾਂ ਨੂੰ ਭਾਸਦਾ ਹੈ ਕਿ ਉਹਨਾਂ ਦੇ ਭਾ ਦਾ ਇਹਨਾਂ ਦੋਹਾਂ ਗੁਰੂ ਸਾਹਿਬਾਨ ਨੇ ਤਾਂ ਤਲਵਾਰ ਚੁੱਕੀ ਅਤੇ ਬਾਕੀ ਅੱਠੇ ਗੁਰੂ ਸ਼ਾਂਤਮਈ ਰਹੇ.

ਉਹਨਾਂ ਨੂੰ ਇਹ ਨਹੀਂ ਪਤਾ ਕਿ ਆਦਰਸ਼ ਦਾ ਅਸਲੀ ਭਾਵ ਕੀ ਹੈ? ਸ਼ਾਂਤਮਈ ਰਹਿਣਾ ਅਥਵਾ ਤਲਵਾਰ ਚੁੱਕਣਾ ਵਾਸਤਵੀ ਆਦਾਰਸ਼ ਨਹੀਂ, ਜਿਸ ਕਾਰਨ ਗੁਰੂ ਸਾਹਿਬਾਨ ਨੇ ਅਵਤਾਰ ਧਾਰਨ ਕੀਤਾ. ਨਿਰੋਲ ਸਾਂਤਮਈ ਰਹਿਣਾ ਅਥਵਾ ਤਲਵਾਰ ਹੀ ਗਹਿਣਾ ਕੋਈ ਉੱਚਾ ਸੁੱਚਾ ਅਤੇ ਸੱਚਾ ਆਦਰਸ਼ ਨਹੀਂ.

ਦਸੋਂ ਗੁਰੂ ਸਾਹਿਬਾਨ ਦਾ ਇੱਕੋ ਸਾਂਝਾ ਆਦਰਸ਼ ਹੈ ਅਤੇ ਇਹ ਆਦਰਸ਼ ਹੈ ਅਤੇ ਇਹ ਆਦਰਸ਼ ਆਨ ਮੱਤ ਮਤਾਂਤ੍ਰਾਂ ਦੇ ਆਗੂਆਂ ਅਤੇ ਰੀਫਰਮਰਾਂ ਨਾਲੋਂ ਉੱਚਾ ਅਤੇ ਵਿਲੱਖਣ ਆਦਰਸ਼ ਹੈ. ਇਸ ਵਿਲੱਖਣ ਆਦਰਸ਼ ਦੇ ਆਦਰਸ਼ੀ ਗੁਰੂ ਸਾਹਿਬਾਨ, ਦਸੇ ਗੁਰੂ ਸਾਹਿਬਾਨ ਦੀ ਵਜੂਦ ਵਿਸ਼ੇਸ਼ਤਾ ਹੀ ਆਮ ਸੰਸਾਰੀਆਂ ਨਾਲੋਂ ਵਿਲੱਖਣ ਹੈ. ਇਸ ਵਿਲੱਖਣਤਾ ਦਾ ਸ਼ੁੱਧ ਸਰੂਪ ਲਖਸ਼ ਇਸ ਗੁਰਵਾਕ ਅੰਦਰ ਹੈ-

"ਜਨਮ ਮਰਣ ਦੁਰਹੂ ਮਹਿ ਨਾਹੀ ਜਨ ਪਰਉਪਕਾਰੀ ਆਏ"
ਗੁਰੂ ਸਾਹਿਬਾਨ ਦਾ ਆਗਮਨ ਆਮ ਸੰਸਾਰੀਆਂ ਵਤ ਚਉਰਾਸੀ ਭੁਗਤਣ ਲਈ ਨਹੀਂ, ਸਗੋਂ ਚਉਰਾਸੀ ਭੁਗਤਾਉਣ ਅਰਥਾਤ ਚਉਰਾਸੀ ਕੱਟਣ ਲਈ ਹੈ. ਜਿਥੇ ਗੁਰੂ ਸਾਹਿਬਾਨ ਦਾ ਆਗਮਨ ਵਿਲੱਖਣ ਹੈ, ਉਥੇ ਗੁਰੂ ਸਾਹਿਬਾਨ ਦਾ ਆਦਰਸ਼ ਭੀ ਵਿਲੱਖਣ ਹੈ. ਪਰਉਪਕਾਰੀ ਭੀ ਗੁਰੂ ਸਾਹਿਬ ਦਾ ਵਿਲੱਖਣ ਹੈ. ਸੋਸ਼ਲ ਰੀਫਾਰਮਰਾਂ ਵਾਲਾ ਸ਼ੁਸ਼ਕ ਉਪਕਾਰ ਨਹੀਂ. ਗੁਰੂ ਸਾਹਿਬਾਨ ਦਾ ਪਰਉਪਕਾਰ ਨਿਰਾ ਮੁਕਤਿ ਨਿਰਬਾਨ ਜੁਗਤੀ ਉਪਕਾਰ ਨਹੀਂ.

ਆਤਮ ਦਾਨ ਦੇ ਕੇ ਪ੍ਰਾਣੀ ਮਾਤ੍ਰ ਨੂੰ ਪ੍ਰਮਾਤਮਾ ਦੀ ਭਗਤੀ ਲਾਇਨਿ ਕਰਕੇ "ਹਰਿ ਸਿਉ ਲੈਨਿ ਮਿਲਾਏ" ਵਾਲੀ ਸਭ ਤੋਂ ਉੱਚੀ ਦਾਤਿ ਬਖਸ਼ਸ਼ ਵਿੱਚ ਹੈ. ਇਹ ਗੁਰੂ ਸਾਹਿਬਾਨ ਦਾ ਆਦਰਸ਼ ਵਿਲੱਖਣੀ ਮਰਾਤਬਾ ਹੈ.

ਇਸੇ ਆਦਰਸ਼ ਦੇ ਪਰਉਪਕਾਰ ਨੂੰ ਲੈ ਕੇ ਸ਼੍ਰੀ ਗੁਰੂ ਦਸ਼ਮੇਸ਼ ਜੀ ਗੁਰੂ ਨਾਨਕ ਜਾਮੇ ਵਿੱਚ ਅਵਤਰੇ ਅਤੇ ਏਸੇ ਦੀ ਆਦਰਸ਼ ਪੂਰਤੀ ਨੂੰ ਤੋੜ ਪੁਜਾਵਣ ਹਿਤ ਗੁਰੂ ਨਾਨਕ ਦਸ਼ਮੇਸ਼ ਦਸੋਂ ਗੁਰੂ ਜਾਮਿਆਂ ਵਿੱਚ ਪ੍ਰਗਟ ਹੋਏ. ਏਸੇ ਆਦਰਸ਼ਕ ਉਪਕਾਰ ਹਿਤ, ਇਹੋ ਆਦਰਸ਼ਕ ਉਪਕਾਰ ਮਈ ਸੱਚਾ ਅਤੇ ਅੱਟਲ ਧਰਮ ਵਿਥਾਰਨ ਹਿਤ ਹਰ ਇੱਕ ਗੁਰੂ ਪਾਤਸ਼ਾਹੀ, ਸੱਚੀ ਪਾਤਸ਼ਾਹੀ ਦਾ ਅਵਤਾਰ ਜਗਤ ਵਿੱਚ ਹੋਇਆ. "ਸੱਚੇ ਸੇਤੀ ਰਾਤੇ" ਜੀਅ ਦਾਨ ਬਖਸ਼ਾਤੇ ਸੱਚੇ ਪਾਤਸ਼ਾਹ ਦਸੇ ਗੁਰੂ ਸਾਹਿਬਾਨ ਨੇ ਸੱਚੀ ਪਾਤਸ਼ਾਹੀ ਦਾ ਸੱਚਾ ਅਮਰ ਵਰਤਾਇਆ.

ਇਹ ਅਮਰ ਵਰਤਾਉ ਨਮਿੱਤ ਗੁਰੂ ਸਾਹਿਬਾਨ ਨੇ ਨਾਮ ਦਾ ਦੁਧਾਰਾ ਖੰਡਾ ਖੜਕਾਇਆ. ਇਸ ਖੰਡੇ ਦੀ ਇੱਕ ਧਾਰ ਤਾਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਰੂਪੀ ਪੰਚਾ ਦੂਤਾਂ ਨੂੰ ਮਾਰ ਬਿਦਾਰ ਕੇ,ਕੋਟਿ ਅਸੰਖ ਪਾਪਾਂ ਦੇ ਕੱਟਣ ਲਈ ਸਮਰੱਥ ਹੋਈ ਅਤੇ ਦੂਜੀ ਧਾਰ ਨੇ ਜਗਿਆਸੂਆਂ ਦੇ ਘਟਾਂ ਅੰਦਰ ਆਤਮਕ ਜੋਤਿ ਜਗਵਾਣੀ ਜਾਗ ਲਾਇਆ. ਇਹ ਦੁਧਾਰਾ ਖੰਡਾ ਪੰਜਾਂ ਦੂਤਾਂ ਦੇ ਪੁੰਜ ਪਾਪਿਸ਼ਟ ਪ੍ਰਾਣੀਆਂ ਨੂੰ ਆਪਣੀ ਪਾਰਸ਼ ਕਲਾ ਦੁਆਰਾ ਸੋਧ ਕੇ ਬਾਰ੍ਹਾਂ- ਵੰਨੀ ਦੇ ਕੰਚਨ ਵਤ ਜਾਗਦੀ ਜੋਤਿ ਵਾਲੇ ਸ਼ੁੱਧ ਪੁੰਨਿ ਆਤਮ ਧਰਤੀ ਜੀਵਨ ਵਿੱਚ ਪਲਟਾਉਣ ਹਿਤ ਇਕ ਜਾਵਦਾਨੀ ਕੀਮੀਆ ਸਾਬਿਤ ਹੋਇਆ.

ਨਾਮ ਦਾ ਖੰਡਾ ਖੜਕਾ ਕੇ ਗੁਰੂ ਸਾਹਿਬਾਨ ਨੇ ਧਰਮ ਅੰਸ਼ ਨੂੰ ਜਗਾਇਆ ਅਤੇ ਪਾਪ ਅੰਸ਼ ਨੂੰ ਦਮਨ ਕੀਤਾ. ਇਸ ਬਿਧਿ ਇਸ ਪਵਿੱਤਰ ਪਾਰਸ- ਖੰਡੇ ਦੀ ਕਲਾ ਵਰਤਾ ਕੇ ਗੁਰੂ ਸਾਹਿਬਾਨ ਨੇ ਇਸ ਸੰਸਾਰ ਨੂੰ ਅਨੇਕ ਪ੍ਰਾਣੀਆਂ ਦੀ ਜੀਵਨ - ਮੁਕਤਿ ਕਲਿਆਣ ਕੀਤੀ ਅਤੇ ਅਨੇਕਾਂ ਦੀ ਮਰਨ ਮੁਕਤ ਕਲਿਆਣ ਕੀਤੀ.

ਜੀਵਨ- ਮੁਕਤ ਤੇ ਮਰਨ - ਮੁਕਤ
ਜੀਵਨ-ਮੁਕਤ ਕਲਿਆਣ ਤਿੰਨ੍ਹਾਂ ਦੀ ਕੀਤੀ, ਜਿੰਨ੍ਹਾਂ ਨੂੰ ਜੀਉਂਦੇ ਜੀਅ ਨਾਮ ਦੀ ਜੀਵਨ- ਬੂਟੀ ਦੇ ਕੇ ਅੰਤਰ ਜੋਤਿ ਜਗੰਨੇ ਅਮਰ ਜੀਵਨ ਵਿੱਚ ਸੁਰਜੀਤ ਕੀਤਾ. ਤਿਨ੍ਹਾਂ ਉੱਤੇ ਤਾਂ ਜੀਉਂਦੇ-ਜੀਅ ਏਸੇ ਜਾਮੇ ਅੰਦਰ ਆਤਮ-ਰੰਗ ਲਾ ਕੇ ਪ੍ਰਮਾਤਮ-ਦਰਸ-ਪ੍ਰਕਾਸ਼ੀ ਨਦਰਾਂ ਮਿਹਰਾਂ ਕੀਤੀਆਂ ਅਤੇ ਮਰਨ-ਮੁਕਤਿ ਕਲਿਆਣ ਉਨ੍ਹਾਂ ਦੀ ਕੀਤੀ ਜਿਨ੍ਹਾਂ ਨੂੰ
"ਜੀਵਤ ਸਾਹਿਬ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ" ਦੇ ਭਾਵ ਅਨੁਸਾਰ ਚਲਾਣੇ ਸਮੇਂ ਪੂਰਨ ਆਤਮ ਪ੍ਰਕਾਸ਼ ਅਤੇ ਪ੍ਰਮਾਤਮ-ਦਰਸ ਵਿਗਾਸ ਹੋਏ.

ਜਿਵੇਂ ਜਿਵੇਂ ਅਤੇ ਜਿਸ ਜਿਸ ਜੀਵਨ ਅਵਸਥਾ ਵਿਖੇ ਨਾਮ ਦੇ ਅਮੋਘ ਬਾਣ ਲੱਗੇ ਤਿਵੇਂ ਤਿਵੇਂ ਅਤੇ ਉੱਥੇ ਉੱਥੇ ਹੀ ਕਲਿਆਣਕਾਰੀ ਚੋਜ ਕਲਾ ਵਰਤਾਈ ਗਈ ਸੀ. ਹਾਂ ਜੀ ਚੋਜੀ ਸਤਿਗੁਰੂ ਜੀ ਨੇ ਹਰੇਕ ਗੁਰੂ ਜਾਮੇ ਵਿੱਚ ਕੌਡੇ ਰਾਖਸ਼ ਜਹੇ ਮਹਾਂ ਬਿਖਾਦੀ ਦੁਸ਼ਟ ਅਪਵਾਦੀ ਦੀ ਦੁਸ਼ਟਤਾ ਦਮਨ ਕਰਕੇ, ਨਾਮ ਦਾ ਖੰਡਾ ਖੜਕਾ ਕੇ ਉਸ ਦੀ ਕਲਿਆਣ ਕੀਤੀ ਹੈ ਉਥੇ ਛੇਵੇਂ ਜਾਮੇ ਵਿੱਚ ਪੈਂਦੇ ਖਾ ਜਹੇ ਹੈਂਕੜਬਾਜਾਂ ਦੀ ਦੁਧਾਰੇ ਖੰਡੇ ਦੁਆਰਾ ਕਲਾਧਾਰੀ ਸਤਿਗੁਰੂ ਨੇ ਕਲਿਆਣ ਕੀਤੀ. ਇਸੇ ਤਰ੍ਹਾਂ ਪ੍ਰੇਮ ਦੇ ਕਲਾਧਾਰੀ ਬਾਣ ਵਾਹ ਕੇ ਦਸਵੇਂ ਜਾਮੇ ਵਿੱਚ ਸ਼੍ਰੀ ਗੁਰੂ ਕਲਗੀਧਰ ਜੀ ਨੇ ਸੱਤਰੂ-ਦਲ ਦਾ ਸ਼ੱਤਰਪਣ ਤੋੜ, ਰੱਬੀ ਮੰਜ਼ਲਾ ਦੀ ਪ੍ਰੇਮ-ਤਾਰ ਵਿਖੇ ਜੋੜਿਆ.

ਭੁੱਲਿਓ ਲੋਕੋ ਕੀ ਇਹ ਸ਼ੱਤਰਤਾ ਦੇ ਬਾਣ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਸ਼ੱਤਰੂ ਦਲ ਤੇ ਵਾਹੇ? ਨਹੀਂ, ਇਹ ਤਾਂ ਕਲਿਆਣ ਦਾਤੇ ਪ੍ਰੇਮ ਨੇ ਅਮੋਘ ਛਾਂਦੇ ਸਨ, ਜੋ ਵਡਭਾਗਿਆ ਨੂੰ ਮਿਲੇ. ਇਤਿਹਾਸ ਇਸ ਗੱਲ ਦੀ ਸ਼ਾਹਦੀ ਦਿੰਦਾ ਹੈ ਕਿ ਜਿਸ ਜਿਸ ਜੋਧੇ ਨੂੰ ਸ਼੍ਰੀ ਦਸ਼ਮੇਸ਼ ਧਨੁਖਧਾਰੀ ਦੇ ਤੇਜ-ਪਾਰਸੀ-ਮੁਖੀ ਵਾਲੇ ਬਾਣ ਲੱਗੇ ਤਿਸ ਤਿਸ ਨੂੰ ਹੀ ਬਿਸਮਾਦ ਰਸ ਤੇ ਅਗਾਧ ਸੁਆਦ ਆਏ. ਪੀੜਾ ਦੇ ਥਾਉਂ ਪ੍ਰੇਮ-ਨਿਮਰਤਾ ਹੋਈ. ਹਾਇ, ਉਫ਼ ਦੀ ਥਾਂ "ਵਾਹੁ ਵਾਹੁ", "ਧੰਨ ਧੰਨ" ਦੀ ਸੁਰ ਭਰੀ ਆਵਾਜ਼ ਮੁੱਖ ਤੋਂ ਨਿਕਲੀ. ਪ੍ਰੇਮ ਪਦਾਰਥ ਤੋਂ ਸੁੰਝੇ, ਗੁਰੂ ਸ਼ਰਧਾ ਤੋਂ ਵਿਰਵੇ ਖੁਸ਼ਕ ਫਿਲਾਸਫਰਾਂ ਨੂੰ ਪ੍ਰੇਮ ਦੀ ਫਿਲਾਸਫੀ ਦਾ ਕੀ ਪਤਾ?

ਸ਼੍ਰੀ ਦਸ਼ਮੇਸ਼ ਜੀ ਦੀ ਇੱਕ ਨਿਗਾਹੇ-ਮੁਬਾਰਕ ਦਾ ਇੱਕ ਬਾਣ ਹੀ ਜਾਨ ਪਾਉਣ ਵਾਲਾ ਪ੍ਰਤੀਤ ਹੁੰਦਾ ਹੈ. ਨਜ਼ਰੇ ਮੁਕੱਦਸ ਦੇ ਪਾਰਸ ਪ੍ਰੇਮ-ਤੀਰ ਵਿੱਚ ਇੱਕ ਅਬਦੀ ਜ਼ੀਸ਼ਤ (ਸਦੈਵੀ ਜੀਵਨ) ਦੇਣ ਵਾਲੀ ਜਿੰਦਾ ਕਰਾਮਾਤ ਅਤੇ ਪਾਕ ਤਾਸੀਰ ਕੇਵਲ ਉਨ੍ਹਾਂ ਦੀ ਨਦਰੀ ਨਦਰ ਨਿਹਾਲ ਹੋ ਕੇ ਨਦਰਿਸ਼ਟ ਜਨਾਂ ਨੂੰ ਹੀ ਮਨ ਬਚ ਕ੍ਰਮ ਕਰਕੇ ਪ੍ਰਤੀਤ ਹੋਈ, ਜਿਨ੍ਹਾਂ ਉੱਤੇ ਕਿ ਭੂਤ ਭਵਾਨ ਵਿਖੇ ਇਹ ਨਦਰ ਸੱਚ ਮੁੱਚ ਅਤੇ ਪਰਤੱਖ ਵਾਪਰੇ ਤਜ਼ਰਬੇ ਵਿੱਚ ਹੋਈ ਹੈ. ਉਹ ਪਾਰਸ -ਕਲਾ ਵਾਲੇ ਸੱਚੇ ਕੀਮੀਆਗਰ ਪਾਤਸ਼ਾਹ ਦੇ ਕਰ-ਕੰਵਲਾਂ ਨਾਲ ਸਪੱਰਸ਼ੇ ਗਏ.

ਸਰਬਲੋਹੀ ਬਾਣ ਭੀ ਅਣਿਆਲੇ ਨੂਰ ਤੇਜਸ੍ਵੀ ਪ੍ਰੇਮ-ਬਾਣ ਹੋ ਗਏ. ਤਿਨ੍ਹਾਂ ਦੀ ਪੀੜਾ ਕਿਸ ਨੂੰ? ਤਿਨ੍ਹਾਂ ਨੇ ਕਿਸੇ ਨੂੰ ਕੀ ਘਾਇਲ ਕਰਨਾ ਤੇ ਕੀ ਮਾਰ ਮੁਕਾਉਣਾ? ਤਿਨ੍ਹਾਂ ਨੂੰ ਤਾਂ ਸਦੈਵੀ ਜੀਵਨੀ ਹਾਸਲ ਹੋ ਗਈ. ਹਾਂ ਜੀ, ਸ਼੍ਰੀ ਦਸ਼ਮੇਸ਼ ਸਾਹਿਬ ਸੱਚੇ ਪਾਤਸ਼ਾਹ ਸੱਚ ਮੁੱਚ ਜੀਅ ਦਾਨ ਦੇਣ ਆਏ, ਮੋਇਆਂ ਨੂੰ ਅਮਰ ਕਰਵਾਉਣ ਆਏ.

ਰੱਬੀ ਗੁਰੂ ਅਵਤਾਰਾਂ, ਰੱਬ ਰਹਿਮਤੀ ਪਾਰਸ-ਕਲਾ ਦੀਆਂ ਰਮਜ਼ਾ ਨੂੰ ਫੋਕ ਫਲਸਫੀਏ ਰੀਫਾਰਮਰ ਕੀ ਜਾਣਨ? ਤਿਨ੍ਹਾਂ ਦਾ ਸ਼੍ਰੀ ਦਸ਼ਮੇਸ਼ ਪਿਤਾ ਸੱਚੇ ਸਾਹਿਬ ਨੂੰ ਗੁਮਗਾਹ ਹੁੱਬਲ ਵਤਨ ਲਿਖ ਦੇਣਾ ਕਿੱਡੀ ਹੋਛੀ ਹਕਾਮਤ ਹੈ, ਪਰ ਉਹ ਬੱਪੜੇ ਮਤਸਰੀ ਕੀ ਕਰਨ? ਉਹਨਾਂ ਦੀ ਅਲਪੱਗ ਬੁੱਧ ਹੀ ਏਤਨੀ ਹੈ. ਸਰਬੱਗ ਪੁਰਸ਼ਾਂ ਦੀ ਸਾਰ ਜੋ ਅਲਪੱਗ ਰੀਫਾਰਮਰਾ ਜਾਣ ਸਕਣ ਤਾਂ ਸਰਬੱਗਤਾ ਦੀ ਕਦਰ ਸਸਤ -ਮੁੱਲੀ ਨਾ ਹੋ ਜਾਏ? ਸ਼੍ਰੀ ਦਸ਼ਮੇਸ਼ ਜੀ ਦਾ ਆਦਰਸ਼ ਬੜਾ ਉੱਚਾ ਸੁੱਚਾ ਆਦਰਸ਼ ਛੱਡ ਕੇ ਆਨ ਅਲਪੱਗ ਰੀਫਾਰਮਰਾਂ ਦੇ ਤੁਛ ਆਦਰਸ਼ ਉੱਤੇ ਚੱਲਣਾ ਅਧੋਗਤੀ ਦੀ ਨਿਸ਼ਾਨੀ ਹੈ.

ਸ਼੍ਰੀ ਦਸ਼ਮੇਸ਼ ਜੀ ਦਾ ਆਦਰਸ਼ ਕੋਈ ਗੁੱਝਾ ਛਿਪਾ ਨਹੀਂ ਹੈ. ਆਪਣੇ ਸ਼੍ਰੀ ਮੁਖਵਾਕ ਦੁਆਰਾ ਹੀ ਸ਼੍ਰੀ ਦਸ਼ਮੇਸ਼ ਜੀ ਸਾਹਿਬ ਨੇ ਆਪਣਾ ਆਦਰਸ਼ ਇਸ ਬਿਧਿ ਵਰਨਣ ਕੀਤਾ ਹੈ-

"ਹਮ ਇਹ ਕਾਜ ਜਗਤ ਮੋ ਆਏ
ਧਰਮ ਹੇਤ ਗੁਰਦੇਵ ਪਠਾਏ
ਜਹਾਂ ਤਹਾਂ ਤੁਮ ਧਰਮ ਬਿਥਾਰੋ
ਦੁਸਟ ਦੋਖਿਅਨਿ ਪਕਰਿ ਪਛਾਰੋ
ਯਾਹੀ ਕਾਜ ਧਰਾ ਹਮ ਜਨਮੰ
ਸਮਝ ਲੇਹੁ ਸਾਧੂ ਸਭ ਮਨਮੰ
ਧਰਮ ਚਲਾਵਨ ਸੰਤ ਉਬਾਰਨ
ਦੁਸਟ ਸਭਨ ਕੋ ਮੂਲ ਉਪਾਰਨ
ਹੋਰ ਵੀ
ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਓ ਘਨੇਰਾ
ਨੀਚਹ ਊਚ ਕਰੈ ਮੇਰਾ ਗੋਬਿੰਦ
ਹਰ ਅੰਤਰਜਾਮੀ ਗੋਬਿੰਦੇ
ਹੰਸ ਰਾਜ ਕਵੀ
ਆਪ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨ
ਗੋਬਿੰਦ ਚਰਨਨ ਕਉ ਬਲਿਹਾਰੀ