ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਓ ਘਨੇਰਾ
ਜਦੋਂ ਅੰਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦਾ ਨਿਰਮਾਣ ਕੀਤਾ ਉਸ ਸਮੇਂ ਆਪਣੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਫਿਰ ਉਹਨਾਂ ਪੰਜਾ ਪਿਆਰੀਆਂ ਅੱਗੇ ਆਪ ਬੇਨਤੀ ਕੀਤੀ ਕਿ ਹੁਣ ਇਹ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖਸ਼ੋ " ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੇ ਗਰੀਬ ਕਰੋਰ ਪਰੇ" ਅਤੇ ਬਚਨ ਕੀਤੇ ਕਿ ਅੱਜ ਤੋਂ ਮੇਰਾ ਪੰਥ ਖਾਲਸਾ ਮੈਨੂੰ ਜੋ ਹੁਕਮ ਦੇਵੇਗਾ ਮੈਂ ਉਹ ਹੁਕੁਮ ਮੇਰੇ ਸਿਰ ਮੱਥੇ ਪਰਵਾਣ ਹੋਵੇਗਾ. ਗੁਰੂ ਸਾਹਿਬ ਜੀ ਨੇ ਆਪਣੇ ਪੰਥ ਖਾਲਸੇ ਨੂੰ ਆਪਣੀ ਜਾਨ ਤੋਂ ਵੀ ਵੱਧ ਪਿਆਰ ਕੀਤਾ. "ਖ਼ਾਲਸਾ ਮੇਰੀ ਜਾਨ ਕਿ ਜਾਨ"

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਕਹਿਣ ਲਈ ਮੇਰੀ ਮਤ ਬਹੁਤ ਛੋਟੀ ਅਤੇ ਮੇਰੇ ਕੋਲ ਉਹਨਾਂ ਦੀ ਉਸਤਤ ਕਰਨ ਲਈ ਕੋਈ ਸ਼ਬਦ ਵੀ ਨਹੀਂ ਹੈ. ਉਹ ਤਾਂ ਸਰਬ ਕਲਾ ਸਮਰਥ ਮਹਾਨ ਯੋਧੇ, ਸਰਬੰਸ ਦਾਨੀ, ਆਤਮਰਸੀਏ, ਸਾਹਿਬ-ਏ- ਕਮਾਲ ਗੁਰੂ ਜੀ ਹਨ. ਕਿਸੇ ਨੇ ਬਹੁਤ ਹੀ ਸੁੰਦਰ ਲਿਖਿਆ ਹੈ

"ਕਲਗੀਆਂ ਵਾਲਿਆ ਤੇਰੀਆਂ ਕੁਰਬਾਨੀਆਂ ਦਾ
ਇਹ ਜਗ ਨਹੀਂ ਕਰਜਾ ਉਤਾਰ ਸਕਦਾ
ਆਂਦਰ ਵਾਰਨੀ ਜਿਗਰ ਦੀ ਇੱਕ ਔਖੀ
ਆਂਦਰਾ ਚਾਰ ਨਹੀਂ ਤੇਰੀ ਤਰ੍ਹਾਂ ਵਾਰ ਸਕਦਾ
ਕਲਗੀਆਂ ਵਾਲਿਆ ਕਰਾਂ ਕੀ ਸਿਫਤ ਤੇਰੀ
ਕੀ ਕੀ ਕੌਤਕ ਰਚਾ ਗਿਆ ਤੂੰ
ਲਾਲ ਵਾਰਣੇ ਦੀ ਐਸੀ ਤਰਤੀਬ ਸੋਚੀ
ਜੋੜਾ ਜੋੜਾ ਇੱਕ ਬਣਾ ਗਿਆ ਤੂੰ
ਇਕ ਜੋੜਾ ਚਮਕੌਰ ਵਿੱਚ ਵਾਰਨੇ ਲਈ
ਇਕ ਜੋੜਾ ਸਰਹੰਦ ਚਿਣਾ ਗਿਆ ਤੂੰ
ਰੋਸ਼ਨ ਕਰਨ ਲਈ ਭਾਰਤ ਦੇ ਚਾਰ ਕੋਣੇ
ਆਪਣਾ ਚੌਤਰਫਾ ਦੀਵਾਂ ਬੁਝਾ ਗਿਆ ਤੂੰ
ਬਾਜਾਂ ਵਾਲੇ ਨੂੰ ਐਵੇ ਨਹੀਂ ਲੋਕੀ ਯਾਦ ਕਰਦੇ
ਬਾਜਾਂ ਵਾਲੇ ਰੱਬ ਅੱਗੇ ਫਰਿਆਦ ਕਰਦੇ
ਮੇਰਾ ਪਿਤਾ ਲੈ ਲੈ ਮੇਰੀ ਮਾਂ ਲੈ ਲੈ
ਭਾਵੇ ਮੇਰੇ ਪੁੱਤ ਲੈ ਲੈ ਭਾਵੇਂ ਮੇਰੀ ਜਾਨ ਲੈ ਲੈ
ਮੇਰੇ ਦੇਸ਼ ਨੂੰ ਤੂੰ ਆਜਾਦ ਕਰਦੇ
ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਉ ਘਨੇਰਾ ਜੀ.

ਬਾਦਸ਼ਾਹ ਦਰਵੇਸ਼ ਕਲਗੀਆਂ ਵਾਲੇ ਗੁਰੂ ਸਾਹਿਬ ਜੀ ਲਈ ਇਹੀ ਕਿਹਾ ਜਾ ਸਕਦਾ ਹੈ " ਬੇਅੰਤ ਗੁਣ ਅਨੇਕ ਮਹਿਮਾ ਕੀਮਿਤ ਕਛੁ ਨਾ ਜਾਇ ਕਹੀ"
<< 1 | 2 
ਹੋਰ ਵੀ
ਨੀਚਹ ਊਚ ਕਰੈ ਮੇਰਾ ਗੋਬਿੰਦ
ਹਰ ਅੰਤਰਜਾਮੀ ਗੋਬਿੰਦੇ
ਹੰਸ ਰਾਜ ਕਵੀ
ਆਪ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨ
ਗੋਬਿੰਦ ਚਰਨਨ ਕਉ ਬਲਿਹਾਰੀ
ਧੰਨ ਗੁਰੂ ਧੰਨ ਗੁਰੂ ਪਿਆਰੇ