ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪੰਥ ਵਸੇ ਮੈਂ ਉਜੜਾ ਮੇਰੇ ਮਨ ਚਾਓ ਘਨੇਰਾ
ਸਤਮੀਤ ਕੌਰ
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਾਰੇ ਕੁੱਝ ਲਿਖਣਾ ਮੇਰੇ ਲਈ ਬਹੁਤ ਹੀ ਮੁਸ਼ਕਿਲ ਗੱਲ ਹੈ, ਕਿਉਂਕਿ ਸਾਹਿਬ-ਏ-ਕਮਾਲ, ਬਾਦਸ਼ਾਹ ਦਰਵੇਸ਼ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਤਾਂ ਕੋਈ ਹੋਇਆ ਤੇ ਨਾ ਹੀ ਕਦੀ ਕੋਈ ਹੋਵੇਗਾ. "ਜੇਸਾ ਤੂ ਤੈਸਾ ਤੁਹੀ ਕਿਆ ਉਪਮਾ ਦੀਜੈ" ਗੁਰੂ ਸਾਹਿਬ ਜੀ ਵਾਰੇ ਇਕ ਲੇਖਕ ਨੇ ਵੀ ਕਿਹਾ ਹੈ ਕਿ ਦਸ਼ਮੇਸ਼ ਪਿਤਾ ਜੀ ਮੈਂ ਸੋਚਦਾ ਹਾਂ ਆਪ ਜੀ ਦੀ ਜੀਵਨੀ ਲਿਖਾਂ ਪਰ ਮੇਰੀ ਸੋਚਣ ਸ਼ਕਤੀ ਸਮਾਪਤ ਹੋ ਜਾਂਦੀ ਹੈ ਜਦ ਮੈਂ ਸੋਚਦਾ ਹਾਂ ਕਿ ਆਪ ਜੀ ਦਾ ਜੀਵਨ ਕਿਹੜੇ ਪੱਖ ਵਿੱਚ ਲਿਖਾਂ. ਕਿਸੇ ਰਾਜਾ, ਲਿਖਾਰੀ, ਸੂਰਮਾ ਜਾਂ ਕਿਸੇ ਫਕੀਰ ਦੇ ਪੱਖ ਵਿੱਚ.

ਇਹੀ ਖਿਆਲ ਮੇਰੇ ਮਨ ਵਿੱਚ ਵੀ ਆਉਂਦਾ ਹੈ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਾਰੇ ਇੱਕ ਲੇਖ ਵਿੱਚ ਮੈਂ ਕਿ ਕਿ ਲਿਖਾ. ਜੇ ਗੁਰੂ ਸਾਹਿਬ ਜੀ ਨੂੰ ਇੱਕ ਪੁੱਤਰ ਦੇ ਰੂਪ ਵਿੱਚ ਵੇਖਾ ਤਾਂ ਲਗਦਾ ਹੈ ਕਿ ਧੰਨ ਨੇ ਗੁਰੂ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਕਰਨ ਲਈ ਕੁਰਬਾਣ ਹੋਣ ਦੀ ਬੇਨਤੀ ਕੀਤੀ. ਆਪ ਜੀ ਨੂੰ ਇਹ ਗੱਲ ਮੰਜੂਰ ਸੀ ਕਿ ਆਪ ਦੇ ਸਿਰ ਤੋਂ ਪਿਤਾ ਦਾ ਸਾਇਆ ਹਟ ਜਾਵੇ, ਜੇ ਉਹਨਾਂ ਦੀ ਸ਼ਹੀਦੀ ਲੱਖਾਂ ਲੋਕਾਂ ਦੇ ਧਰਮ ਨੂੰ ਅਤੇ ਉਹਨਾਂ ਦੀ ਜਾਨ ਨੂੰ ਬਚਾ ਲਵੇ.

ਜੇ ਆਪ ਜੀ ਨੂੰ ਇਕ ਪਿਤਾ ਦੇ ਰੂਪ ਵਿੱਚ ਵੇਖਾ ਤਾਂ ਸੋਚਦੀ ਹਾਂ ਧੰਨ ਧੰਨ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਜੀ ਨੇ ਆਪਣੇ ਚਾਰ ਪੁੱਤਰ ਵਾਰ ਦਿੱਤੇ ਉਹ ਵੀ ਖੁਸ਼ੀ ਨਾਲ ਇਹ ਕਹਿ ਕੇ "ਇਨ ਪੁਤਰਣ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੁਏ ਤੋਂ ਕਿਆ ਹੁਆ ਜੇ ਜੀਵਤ ਕਈ ਹਜਾਰ". ਕਿਸੇ ਦਾ ਇੱਕ ਮਰ ਜਾਏ ਤਾਂ ਉਮਰਾਂ ਦੇ ਰੋਨੇ ਨਹੀਂ ਮੁਕਦੇ ਕਲਗੀਧਰ ਮਹਾਰਾਜ ਜੀ ਨੇ ਤਾਂ ਚਾਰ ਚਾਰ ਪੁੱਤਰ ਹੱਸ ਕੇ ਸ਼ਹੀਦ ਕਰਵਾਏ. ਉਹ ਵੀ ਕਿਸੀ ਨਿਜੀ ਲੜਾਈ ਦੇ ਲਈ ਨਹੀਂ. ਉਹਨਾਂ ਦਾ ਤਾਂ ਕਿਸੇ ਨਾਲ ਕੋਈ ਵੈਰ ਹੀ ਨਹੀਂ ਸੀ. "ਕੌਣ ਬੰਨਦਾ ਹੈ ਮੌਤ ਦੇ ਸਿਹਰੇ ਹੱਥੀ ਸਿਰ ਪੁੱਤਰਾਂ ਦੇ"

ਜੇ ਗੁਰੂ ਸਾਹਿਬ ਜੀ ਨੂੰ ਇੱਕ ਰਾਜਾ ਦੇ ਰੂਪ ਵਿੱਚ ਵੇਖਦੀ ਹਾਂ ਤਾਂ ਸੋਚਦੀ ਹਾਂ ਆਪ ਜੀ ਤਾਂ ਰਾਜਿਆਂ ਦੇ ਵੀ ਰਾਜਾ ਹੋ. ਆਪ ਜੀ ਦਾ ਨੀਲਾ, ਆਪ ਜੀ ਦੀ ਕਲਗੀ, ਆਪ ਜੀ ਦਾ ਬਾਣਾਂ, ਆਪ ਜੀ ਦਾ ਰਣਜੀਤ ਨਗਾਰਾ, ਆਪ ਜੀ ਫੌਜ. ਇਕ ਅਜਿਹੇ ਰਾਜਾ ਜੋ ਆਪਣੇ ਦੇਸ਼ ਦੇ ਲਈ ਆਪਣਾ ਸਭ ਕੁੱਝ ਕੁਰਬਾਨ ਕਰ ਕੇ ਵੀ ਅਕਾਲ ਪੁਰਖ ਦਾ ਸ਼ੁਕਰ ਮਨਾਉਂਦੇ ਸੀ.

ਜੇ ਆਪ ਜੀ ਨੂੰ ਇਕ ਲਿਖਾਰੀ ਦੇ ਰੂਪ ਵਿੱਚ ਵੇਖਾ ਤਾਂ ਆਪ ਜੀ ਦੀ ਬਾਣੀ, ਦਸਮ ਗ੍ਰੰਥ ਅਤੇ ਜਫਰਨਾਮਾ ਵੇਖ ਕੇ ਆਪ ਜੀ ਤੇ ਵਾਰੀ ਜਾਵਾਂ. ਸੱਚੇ ਪਾਤਸ਼ਾਹ ਜੀ ਨੂੰ ਤਾ ਤਲਵਾਰ ਦੀ ਲੋੜ ਹੀ ਨਹੀਂ ਸੀ ਇੱਕ ਕਲਮ ਨਾਲ ਹੀ ਆਪ ਦੁਸ਼ਮਨਾਂ ਦਾ ਨਾਸ਼ ਕਰ ਸਕਦੇ ਸੀ.

ਜੇ ਬਾਜਾਂ ਵਾਲੇ ਗੁਰੂ ਜੀ ਨੂੰ ਇੱਕ ਸੂਰਮੇ ਦੇ ਰੂਪ ਵਿੱਚ ਵੇਖਾ ਤਾਂ " ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ" ਆਪ ਜੀ ਨੇ ਦੀਨ ਦੁਖੀਆਂ ਦੀ ਮਦਦ ਲਈ ਹੀ ਹਰ ਜੰਗ ਲੜੀ ਆਪ ਜੀ ਦੀ ਕੋਈ ਨਿਜੀ ਦੁਸ਼ਮਣੀ ਕਿਸੇ ਨਾਲ ਨਹੀਂ ਸੀ. ਮੈਂ ਕੁਰਬਾਨ ਜਾਂਦੀ ਹਾਂ ਆਪਣੇ ਗੁਰੂ ਕਲਗੀਧਰ ਮਹਾਰਾਜ ਤੇ. ਗੁਰੂ ਸਾਹਿਬ ਜੀ ਆਪਣੇ ਤੀਰਾਂ ਤੇ ਇਕ ਤੋਲਾ ਸੋਨਾ ਲਗਵਾਉਂਦੇ ਸੀ ਤਾਂ ਕਿ ਜਦ ਉਹਨਾਂ ਦੇ ਤੀਰ ਨਾਲ ਕੋਈ ਜਖਮੀ ਹੋ ਜਾਵੇ ਤਾਂ ਉਹ ਉਸ ਸੋਨੇ ਨਾਲ ਆਪਣਾ ਇਲਾਜ ਕਰਵਾ ਪਾਏ ਅਤੇ ਭੁੱਲਾਂ ਨੂੰ ਸੁਧਾਰ ਕੇ ਨਵਾਂ ਜੀਵਨ ਸ਼ੁਰੂ ਕਰੇ ਤੇ ਜੇ ਕਦੀ ਓਹ ਮਰ ਜਾਵੇ ਤਾਂ ਉਸ ਦਾ ਅੰਤਿਮ ਸੰਸਕਾਰ ਦੀ ਵਿਵਸਥਾ ਉਸ ਸੋਣੇ ਦੇ ਨਾਲ ਹੋ ਜਾਂਦੀ. ਇਹਨੀ ਪਵਿੱਤਰ ਅਤੇ ਉੱਚੀ ਸੋਚ ਹੈ ਮੇਰੇ ਮਾਲਿਕ ਦੀ ਤੇ ਕੇਵਲ ਦਸ਼ਮੇਸ਼ ਪਿਤਾ ਦੀ ਹੀ ਹੋ ਸਕਦੀ ਹੈ.

ਕਿਸੇ ਨੇ ਬਹੁਤ ਸੁੰਦਰ ਲਿਖਿਆ ਹੈ " ਅਨੰਦਪੁਰ ਵਰਗਾ ਜਿਸ ਦਾ ਤਖ਼ਤ ਹੋਵੇ ਉਸ ਦਾ ਗੁਰੂ ਕਿੱਡਾ ਮਹਾਨ ਹੋਸੀ. ਜਿਦੇ ਸਿਸ ਤੇ ਕਲਗੀ ਮਾਰੇ ਚਮਕਾ ਉਸ ਗੁਰੂ ਦੀ ਕਿੱਡੀ ਸ਼ਾਨ ਹੋਸੀ. ਸਿਰ ਕੱਟਣ ਤੋਂ ਬਾਅਦ ਵੀ ਰਹੇ ਲੜਦਾ ਸਿੱਖ ਜਿਸਦਾ ਉਸ ਦਾ ਗੁਰੂ ਕਿੱਡਾ ਬਲਵਾਨ ਹੋਸੀ". ਆਪ ਜੀ ਆਪਣੇ ਸਿੱਖਾਂ ਨੂੰ ਇਹੀ ਸਿਖਿਆ ਦਿੰਦੇ ਸਨ ਕਿ ਜੁਲਮ ਕਰਨਾ ਵੀ ਨਹੀਂ ਤੇ ਕਦੀ ਜੁਲਮ ਸਹਿਣਾ ਵੀ ਨਹੀਂ. ਸਦਾ ਦੀਨ, ਦੁਖੀਂ, ਕਿਸੀ ਮੁਸੀਬਤ ਵਿੱਚ ਫਸੇ ਹੋਏ ਦੀ ਮਦਦ ਕਰਨ ਲਈ ਜਾਨ ਵੀ ਦੇਣੀ ਪੈ ਜਾਵੇ ਤਾਂ ਜਾਨ ਦੇ ਕੇ ਉਸ ਦੀ ਰੱਖਿਆ ਕਰੋ. ਆਪ ਜੀ ਵਰਗਾ ਜਰਨੈਲ ਕੋਈ ਹੋ ਹੀ ਨਹੀਂ ਸਕਦਾ.

ਜੇ ਮੈਂ ਗੁਰੂ ਸਾਹਿਬ ਜੀ ਨੂੰ ਇੱਕ ਤਿਆਗੀ ਦੇ ਰੂਪ ਵਿੱਚ ਵੇਖਾ ਤਾਂ ਆਪ ਜੀ ਵਰਗਾ ਕੋਈ ਤਿਆਗੀ ਨਹੀਂ. ਆਪ ਜੀ ਨੇ ਆਪਣੇ ਸੁੱਖ, ਚੈਨ, ਆਰਾਮ, ਕਿਸੀ ਚੀਜ ਦੀ ਪਰਵਾਹ ਨਹੀਂ ਕੀਤੀ. ਸਦਾ ਹਿੰਦੂ ਧਰਮ ਦੀ ਰੱਖਿਆ ਅਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਿੱਚ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਲੰਘਾ ਦਿੱਤਾ. ਅਨੰਦਪੁਰ ਸਾਹਿਬ ਦੇ ਸੁੱਖ, ਮਹਿਲ, ਬੱਚੇ ਸਭ ਕੁੱਝ ਹਿੰਦੁਸਤਾਨ ਦੀ ਅਜਾਦੀ ਦੇ ਲਈ ਵਾਰ ਦਿੱਤਾ.

ਜੇ ਮੈਂ ਗੁਰੂ ਸਾਹਿਬ ਜੀ ਨੂੰ ਗੁਰੂ ਦੇ ਰੂਪ ਵਿੱਚ ਵੇਖਦੀ ਹਾਂ ਤਾਂ ਲੱਗਦਾ ਹੈ ਆਪ ਜੀ ਵਰਗਾ ਕੋਈ ਹੋ ਹੀ ਨਹੀਂ ਸਕਦਾ. ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ". ਕਦੀ ਕਿਸੀ ਗੁਰੂ ਨੇ ਇਹ ਗੱਲ ਆਪਣੇ ਸਿੱਖਾਂ ਨੂੰ ਨਹੀਂ ਆਖੀ ਕਿ ਮੈਂ ਆਪ ਜੀ ਦਾ ਸੇਵਕ ਹਾਂ. "ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ".
1 | 2  >>  
ਹੋਰ ਵੀ
ਨੀਚਹ ਊਚ ਕਰੈ ਮੇਰਾ ਗੋਬਿੰਦ
ਹਰ ਅੰਤਰਜਾਮੀ ਗੋਬਿੰਦੇ
ਹੰਸ ਰਾਜ ਕਵੀ
ਆਪ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨ
ਗੋਬਿੰਦ ਚਰਨਨ ਕਉ ਬਲਿਹਾਰੀ
ਧੰਨ ਗੁਰੂ ਧੰਨ ਗੁਰੂ ਪਿਆਰੇ