ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨੀਚਹ ਊਚ ਕਰੈ ਮੇਰਾ ਗੋਬਿੰਦ
ਸਤਮੀਤ ਕੌਰ
ਪਹਿਲੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਗੁਰੂ ਸਾਹਿਬ ਜੀ ਨੇ ਕਦੀ ਵੀ ਜਾਤ ਪਾਤ, ਗਰਿਬੀ- ਅਮੀਰੀ ਨੂੰ ਕਦੀ ਕੋਈ ਮਹੱਤਵ ਨਹੀਂ ਦਿੱਤਾ. ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਦ ਪ੍ਰਕਾਸ਼ ਹੋਇਆ ਸੀ, ਉਸ ਸਮੇਂ ਭਾਰਤ ਵਿੱਚ ਛੋਟੀ ਜਾਤ ਵਾਲਿਆਂ ਦੀ ਹਾਲਤ ਬਹੁਤ ਬੁਰੀ ਸੀ.

ਗੁਰੂ ਨਾਨਕ ਦੇਵ ਜੀ ਨੇ ਇਹਨਾਂ ਛੋਟੀਆ ਜਾਤਾਂ ਵਾਲਿਆ ਨੂੰ ਬਹੁਤ ਪ੍ਰੇਮ ਕੀਤਾ ਅਤੇ ਸਦਾ ਜਾਤ ਪਾਤ ਦੇ ਭੇਦ ਭਾਵ ਨੂੰ ਸਮਾਪਤ ਕਰਨ ਦਾ ਹੀ ਉਪਦੇਸ਼ ਦਿੱਤਾ. ਗੁਰੂ ਨਾਨਕ ਦੇਵ ਜੀ ਅਤੇ ਸਾਰੇ ਹੀ ਗੁਰੂ ਸਾਹਿਬ ਜੀ ਨੇ ਕਦੀ ਵੀ ਕਿਸੀ ਵੀ ਪ੍ਰਕਾਰ ਦਾ ਭੇਦ ਭਾਵ ਨਹੀਂ ਕੀਤਾ. ਸਦਾ ਸਾਰਿਆ ਨੂੰ ਇੱਕ ਨਜ਼ਰ ਨਾਲ ਹੀ ਵੇਖਿਆ ਅਤੇ ਪ੍ਰੇਮ ਕੀਤਾ.

ਗੁਰੂ ਘਰ ਵਿੱਚ ਲੰਗਰ ਪੰਗਤ ਵਿੱਚ ਥੱਲੇ ਕੱਠੇ ਬੈਠ ਕੇ ਵਰਤਾਇਆ ਜਾਂਦਾ ਹੈ ਤਾਂ ਕਿ ਸਾਰੇ ਲੋਕ ਕੱਠੇ ਬੈਠ ਕੇ ਲੰਗਰ ਛਕਣ ਕਿਸੇ ਵਿੱਚ ਕੋਈ ਉੱਚ ਨੀਚ ਨਹੀਂ ਹੈ ਕੋਈ ਰੰਗ ਲਿੰਗ ਦਾ ਭੇਦ ਨਹੀਂ ਹੈ. ਗੁਰੂ ਘਰ ਵਿੱਚ ਦਰਸ਼ਨ ਕਰਨ ਲਈ ਵੀ ਹਰ ਜਾਤ ਦਾ ਇਨਸਾਨ ਆ ਸਕਦਾ ਹੈ ਕਿਸੇ ਨੂੰ ਵੀ ਗੁਰੂ ਸਾਹਿਬ ਜੀ ਦੇ ਘਰ ਵਿੱਚ ਆਉਣ ਦੀ ਮਨਾਹੀ ਨਹੀਂ ਹੈ.

ਗੁਰੂ ਘਰ ਵਿੱਚ ਆਦਮੀ ਔਰਤ ਵਿੱਚ ਵੀ ਕੋਈ ਭੇਦ ਨਹੀਂ ਕੀਤਾ ਜਾਂਦਾ. ਜੋ ਅਧਿਕਾਰ ਪੁਰਸ਼ਾ ਨੂੰ ਹੈ ਉਹੀ ਅਧਿਕਾਰ ਮਹਿਲਾਵਾਂ ਨੂੰ ਵੀ ਹਨ. ਗੁਰੂ ਸਾਹਿਬ ਜੀ ਦੇ ਹੁਕੁਮ ਅਨੁਸਾਰ ਔਰਤਾਂ ਨੂੰ ਵਖਰੀ ਪਹਿਚਾਣ, ਕੋਈ ਘੁੰਡ ਕੱਢਣ ਦੀ ਲੋੜ ਨਹੀਂ ਹੈ. ਗੁਰੂ ਸਾਹਿਬ ਜੀ ਨੇ ਔਰਤਾਂ ਨੂੰ ਗੁਰੂ ਘਰ ਆਉਣ ਦਾ ਅਧਿਕਾਰ ਉਥੇ ਸੇਵਾ ਦਾ ਅਧਿਕਾਰ ਪਾਠ ਕਰਨ ਦਾ ਅਧਿਕਾਰ ਸਭ ਕੁੱਛ ਦਿੱਤਾ. ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਅੰਮ੍ਰਿਤ ਦੀ ਦਾਤ ਮਰਦਾ ਨੂੰ ਬਖਸ਼ੀ ਉੱਥੇ ਹੀ ਔਰਤਾਂ ਨੂੰ ਵੀ ਬਖਸ਼ੀ.

ਇਕ ਮਾਈ ਸੀ ਉਹ ਬਹੁਤ ਗਰੀਬ ਸੀ, ਪਰ ਗੁਰੂ ਘਰ ਦੀ ਬਹੁਤ ਸ਼ਰਧਾਲੂ ਸੀ. ਉਸ ਦੇ ਮਨ ਵਿੱਚ ਕਈ ਵਾਰ ਇਹ ਖਿਆਲ ਆਉਂਦਾ ਕਿ ਉਹ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੰਗਰ ਛਕਾਏ ਪਰ ਆਪਣੀ ਗਰੀਬੀ ਦਾ ਖਿਆਲ ਕਰ ਕੇ ਉਹ ਗੁਰੂ ਸਾਹਿਬ ਜੀ ਨੂੰ ਆਪਣੀ ਇਹ ਇੱਛਾ ਨਹੀਂ ਦੱਸ ਪਾਉਂਦੀ.

ਅੰਤਰਜਾਮੀ ਗੁਰੂ ਸਾਹਿਬ ਜੀ ਉਸ ਦੀ ਭਾਵਨਾਵਾਂ ਨੂੰ ਸਮਝਦੇ ਸਨ. ਇੱਕ ਵਾਰ ਗੁਰੂ ਸਾਹਿਬ ਜੀ ਉਸ ਦੇ ਪਿੰਡ ਵਿੱਚ ਪੁੱਜੇ ਮਾਈ ਨੂੰ ਗੁਰੂ ਸਾਹਿਬ ਜੀ ਦੇ ਆਉਣ ਦੀ ਖਬਰ ਮਿਲੀ ਤਾਂ ਉਸ ਨੇ ਗੁਰੂ ਸਾਹਿਬ ਜੀ ਲਈ ਪਰਸ਼ਾਦਾ
ਤਿਆਰ ਕੀਤਾ ਪਰ ਉਸ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਉਹ ਗੁਰੂ ਸਾਹਿਬ ਜੀ ਉਸ ਗਰੀਬੱਣ ਦੇ ਘਰ ਆਉਣਗੇ ਤੇ ਕਿ ਉਸ ਦੇ ਘਰ ਦੇ ਪਰਸ਼ਾਦੇ ਛੱਕਣਗੇ? ਉਸ ਦੇ ਮਨ ਦੀ ਅਵਸਥਾ ਨੂੰ ਜਾਣ ਕੇ ਆਪ ਗੁਰੂ ਸਾਹਿਬ ਜੀ ਦੇ ਘਰ ਪੁੱਜ ਗਏ ਗੁਰੂ ਸਾਹਿਬ ਜੀ ਘੋੜੇ ਤੇ ਬੈਠੇ ਸੀ ਤੇ ਉਥੋ ਹੀ ਉਸ ਮਾਈ ਨੂੰ ਹੁਕੁਮ ਕੀਤਾ ਮੈਨੂੰ ਬਹੁਤ ਭੁੱਖ ਲੱਗੀ ਹੈ ਜੇੜੇ ਪਰਸ਼ਾਦੇ ਤਿਆਰ ਕੀਤੇ ਹਨ ਉਹਨਾਂ ਨੂੰ ਛੇਤੀ ਲੈ ਕੇ ਆਉ.

ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਮਾਈ ਦੀ ਖੁਸ਼ੀ ਦਾ ਟਿਕਾਨਾ ਨਾ ਰਿਹਾ ਮਾਈ ਨੇ ਪਰਸ਼ਾਦੇ ਛਕਾ ਕੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ. ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਉਸ ਮਾਈ ਦੀ ਭਾਵਨਾ ਦਾ ਧਿਆਨ ਰੱਖ ਕੇ ਉਸ ਦੀ ਦਿਲ ਦੀ ਇੱਛਾ ਪੂਰੀ ਕੀਤੀ.

ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਬਾਅਦ ਗੁਰੂ ਸਾਹਿਬ ਜੀ ਦਾ ਪਾਵਨ ਸ਼ੀਸ਼ ਲੈ ਕੇ ਭਾਈ ਰੰਗਰੇਟਾ ਜੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ. ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਦੇ ਸ਼ੀਸ਼ ਨੂੰ ਲੈ ਕੇ ਰੰਗ ਰੇਟਾ ਜੀ ਨੂੰ ਕਿਹਾ ਅਸੀਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ ਆਉ ਸਾਡੇ ਗੱਲ ਲੱਗ ਜਾਉ, ਪਰ ਰੰਗਰੇਟਾ ਜੀ ਕਹਿਣ ਲੱਗੇ ਗੁਰੂ ਸਾਹਿਬ ਜੀ ਨਿਵੀਂ ਜਾਤ ਦਾ ਹਾਂ. ਮੈਂ ਆਪ ਜੀ ਦੇ ਗੱਲ ਨਹੀਂ ਲਗ ਸਕਦਾ.

ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਰੰਗਰੇਟਾ ਗੁਰੂ ਕਾ ਬੇਟਾ ਅੱਜ ਤੋਂ ਤੁਸੀਂ ਸਾਡੇ ਪੁੱਤਰ ਹੋ ਤੇ ਪਿਤਾ ਅਤੇ ਪੁੱਤਰ ਦੀ ਜਾਤ ਇੱਕ ਹੁੰਦੀ ਹੈਂ ਦੋ ਨਹੀਂ ਇਸ ਪ੍ਰਕਾਰ ਉਹਨਾਂ ਨੂੰ ਪ੍ਰੇਮ ਅਤੇ ਵਡੀਆਈ ਬਖਸ਼ੀ. ਅੰਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਮਹਰਾਜ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ ਉਸ ਸਮੇਂ ਵੀ ਪੰਜਾ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਕਿਸੇ ਦੀ ਜਾਤ ਨਹੀਂ ਪੁੱਛੀ. ਉਹਨਾਂ ਪੰਜਾ ਸਿੰਘਾ ਨੂੰ ਪੰਜ ਪਿਆਰਿਆਂ ਦਾ ਮਾਨ ਬਖਸ਼ਿਆ ਅਤੇ ਆਪ ਹੱਥ ਜੋੜ ਕੇ ਉਹਨਾਂ ਤੋਂ ਅੰਮ੍ਰਿਤ ਦੀ ਦਾਤ ਮੰਗੀ.

ਗੁਰੂ ਸਾਹਿਬ ਜੀ ਦੀ ਫੌਜ ਵਿੱਚ ਕਿਸੇ ਜਾਤ ਪਾਤ ਨੂੰ ਵੇਖ ਕੇ ਨਹੀਂ ਲਇਆ ਜਾਂਦਾ ਉਸ ਦੀ ਬਹਾਦਰੀ ਅਤੇ ਉਸ ਦੀ ਸ਼ਰਧਾ ਨੂੰ ਹੀ ਵੇਖਿਆ ਜਾਂਦਾ ਸੀ. ਕਈ ਲੋਕਾਂ ਦੇ ਮਨ ਵਿੱਚ ਇਹ ਭੁਲੇੱਖਾ ਹੈ ਕਿ ਗੁਰੂ ਸਾਹਿਬ ਜੀ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਅਤੇ ਉਹਨਾਂ ਦਾ ਮੁਸਮਾਨਾਂ ਨਾਲ ਵੈਰ ਸੀ. ਇਹ ਗੱਲ ਬਿਲਕੁੱਲ ਗਲਤ ਹੈ ਗੁਰੂ ਸਾਹਿਬ ਜੀ ਦੀ ਹਰ ਜੰਗ ਜਾਲਿਮ ਦੇ ਜੁਲਮ ਦੇ ਖਿਲਾਫ ਸੀ ਕਿਸੇ ਧਰਮ ਜਾਂ ਜਾਤੀ ਦੇ ਖਿਲਾਫ ਨਹੀਂ.

ਗੁਰੂ ਘਰ ਵਿੱਚ ਕਈ ਮੁਸਲਮਾਨ ਸ਼ਰਧਾਲੂ ਵੀ ਸਨ ਪੀਰ ਬੁੱਧੂ ਸ਼ਾਹ, ਸਾਈਂ ਮੀਆਂ ਮੀਰ ਜੀ, ਪੀਰ ਭੀਖਣ ਸ਼ਾਹ, ਗਨੀ ਖਾਂ, ਨਬੀ ਖਾਂ ਆਦਿ ਕਈ ਸ਼ਰਧਾਲੂ ਹਨ ਜੋ ਗੁਰੂ ਘਰ ਦੇ ਪ੍ਰੇਮੀ ਸਨ. ਦੀਨ ਦੁਨੀਆਂ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਈ ਭਗਤਾਂ ਦੀ ਬਾਣੀ ਹੈ ਜੋ ਨੀਵੀ ਜਾਤ ਦੇ ਸਨ ਪਰ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਦਾ ਦਰਜਾ ਦੇ ਕੇ ਸਾਰੇ ਸੰਸਾਰ ਨੂੰ ਇਹ ਸਿੱਖਿਆ ਦਿੱਤੀ ਕਿ ਕੋਈ ਵੀ ਉੱਚੀ ਨੀਵੀਂ ਜਾਤ ਦਾ ਨਹੀਂ ਹੁੰਦਾ.

ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਦਾ ਨਿਵੀ ਜਾਤ ਵਾਲਿਆ ਨੂੰ ਬਹੁਤ ਪ੍ਰੇਮ ਦਿੱਤਾ ਅਤੇ ਗੱਲ ਨਾਲ ਲਾਹ ਕੇ ਵਡਿਆਈ ਦਿੱਤੀ ਅਤੇ ਹੁਕੁਮ ਕੀਤਾ ਕਿ ਕੋਈ ਵੀ ਸਿੱਖ ਕਦੀ ਜਾਤ ਨਹੀਂ ਪੁੱਛੇਗਾ ਜੇ ਪੁੱਛੇਗਾ ਤਾਂ ਉਹ ਸਾਡਾ ਸਿੱਖ ਨਹੀਂ ਹੋਵੇਗਾ.
ਹੋਰ ਵੀ
ਹਰ ਅੰਤਰਜਾਮੀ ਗੋਬਿੰਦੇ
ਹੰਸ ਰਾਜ ਕਵੀ
ਆਪ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨ
ਗੋਬਿੰਦ ਚਰਨਨ ਕਉ ਬਲਿਹਾਰੀ
ਧੰਨ ਗੁਰੂ ਧੰਨ ਗੁਰੂ ਪਿਆਰੇ
ਅੰਤਰਜਾਮੀ ਸੋ ਪ੍ਰਭ ਪੂਰਾ