ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਰ ਅੰਤਰਜਾਮੀ ਗੋਬਿੰਦੇ
ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਇਕ ਦੁਲਚਾ ਨਾਮ ਦਾ ਮਸੰਦ ਸੀ. ਉਹ ਬਹੁਤ ਲਾਲਚੀ ਸੀ. ਗੁਰੂ ਘਰ ਵਿੱਚ ਸੰਗਤ ਜੋ ਵੀ ਭੇਟਾ ਗੁਰੂ ਘਰ ਲਈ ਲਿਆਉਂਦੀ ਉਸ ਵਿਚੋ ਕਈ ਵਾਰ ਦੁਲਚਾ ਭੇਟਾ ਚੁਰਾ ਲੈਂਦਾ. ਇਕ ਵਾਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਿਦੀ ਦੇ ਬਾਅਦ ਬਾਲਾ ਪ੍ਰੀਤਮ ਜੀ (ਗੁਰੂ ਗੋਬਿੰਦ ਸਿੰਘ ਜੀ) ਦਾ ਦਰਬਾਰ ਸਜਿਆ ਹੋਇਆ ਸੀ. ਦੁਲਚਾ ਮਸੰਦ ਗੁਰੂ ਸਾਹਿਬ ਜੀ ਦੇ ਦਰਬਾਰ ਵਿਚ ਪੁਜਿਆ ਉਸ ਨੇ ਆ ਕੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਜੀ ਦੇ ਕੋਲ ਹੀ ਬੈਠ ਗਿਆ.

ਬਾਲਾ ਪ੍ਰੀਤਮ ਜੀ ਨੇ ਦੁਲੇਚੇ ਨੂੰ ਪੁੱਛਿਆ ਸੁਣਾ ਭਾਈ ਦੁਲਚਾ ਤੇਰੇ ਕੋਲ ਗੁਰੂ ਘਰ ਲਈ ਸੰਗਤ ਦੁਆਰਾ ਦਿੱਤੀ ਹੋਈ ਭੇਟਾ ਵਿਚੋ ਕੁੱਝ ਹੈ ਤਾਂ ਨਹੀਂ? ਦੁਲਚਾ ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਇੱਕ ਦਮ ਕ੍ਰੋਧ ਵਿੱਚ ਆ ਗਿਆ ਅਤੇ ਕਹਿਣ ਲੱਗਿਆ ਗੁਰੂ ਸਾਹਿਬ ਜੀ ਆਪ ਜੀ ਮੇਰੇ ਵਾਰੇ ਇਹ ਕਿਵੇਂ ਸੋਚ ਸਕਦੇ ਹੋ ਮੈਂ ਤਾਂ ਬਹੁਤ ਈਮਾਨਦਾਰ ਹਾਂ.

ਦੁਲਚਾ ਇਹ ਸਮਝਦਾ ਸੀ ਕਿ ਬਾਲਾ ਪ੍ਰੀਤਮ ਜੀ ਦੀ ਉਮਰ ਤਾਂ ਹਲੇ ਬਹੁਤ ਛੋਟੀ ਹੈ ਉਹ ਤਾਂ ਜਾਣ ਹੀ ਨਹੀਂ ਸਕਦੇ ਕਿ ਮੈਂ ਚੋਰੀ ਕੀਤੀ ਹੈ ਪਰ ਉਹ ਮੁਰਖ ਇਹ ਨਹੀਂ ਜਾਣਦਾ ਸੀ ਕਿ ਬਾਲਾ ਪ੍ਰੀਤਮ ਜੀ ਦੀ ਉਮਰ ਭਾਵੇਂ ਛੋਟੀ ਸੀ ਪਰ ਓਹ ਸਰਬਕਲਾ ਸਮਰਥ ਅੰਤਰਜਾਮੀ ਸਾਰੀ ਦੁਨੀਆਂ ਦੇ ਮਾਲਿਕ ਗੁਰੂ ਜੀ ਹਨ.

ਗੁਰੂ ਸਾਹਿਬ ਜੀ ਨੇ ਕਿਹਾ ਤੇਰੀ ਗੱਲ ਤਾਂ ਠੀਕ ਹੈਂ ਪਰ ਭੁੱਲ ਦਾ ਹਰ ਮਨੁੱਖ ਤੋਂ ਹੀ ਹੁੰਦੀ ਹੈ. ਇਹ ਗੱਲ ਸੁਣ ਕੇ ਦੁਲਚਾ ਕਹਿਣ ਲੱਗਾ ਲੱਗਦਾ ਹੈ ਕਿਸੀ ਨੇ ਮੇਰੀ ਚੁਗਲੀ ਕੀਤੀ ਹੈ. ਗੁਰੂ ਸਾਹਿਬ ਜੀ ਦੁਲਚੇ ਦੀ ਗੱਲ ਸੁਣ ਕੇ ਮੁਸਕਰਾਉਣ ਲੱਗੇ ਤੂੰ ਤਾਂ ਨਰਾਜ ਹੋ ਗਿਆ ਅਸੀਂ ਤਾਂ ਵੈਸੇ ਹੀ ਗੱਲ ਕੀਤੀ ਸੀ. ਇਸ ਤਰ੍ਹਾਂ ਬਚਨ ਕਰਦਿਆਂ ਗੁਰੂ ਸਾਹਿਬ ਜੀ ਨੇ ਦੁਲਚੇ ਦੀ ਪੱਗ ਨੂੰ ਹਲਾਇਆ, ਉਸ ਦੀ ਪੱਗ ਵਿਚੋ ਇਕ ਕੜਿਆਂ ਦੀ ਜੋੜੀ ਅਤੇ ਸੋਨੇ ਦੇ ਜੜਾਊ ਡਿੱਗ ਪਏ.

ਦੁਲਚੇ ਦਾ ਖੂਨ ਠੰਡਾ ਹੋ ਗਿਆ ਸਾਰੀ ਸੰਗਤ ਵੀ ਹੈਰਾਨ ਹੋ ਗਈ. ਦੁਲਚਾ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਗਿਆ ਅਤੇ ਰੋ ਰੋ ਕੇ ਮੁਆਫੀ ਮੰਗਨ ਲੱਗਾ. ਗੁਰੂ ਸਾਹਿਬ ਜੀ ਨੇ ਕਿਹਾ ਅੱਜ ਤਕ ਤੂੰ ਜਿੰਨ੍ਹਾ ਸਮਾਨ ਚੋਰੀ ਕੀਤਾ ਸੀ, ਉਹ ਸਾਰਾ ਵਾਪਸ ਲੈ ਕੇ ਆ. ਦੁਲਚੇ ਨੇ ਗੁਰੂ ਸਾਹਿਬ ਜੀ ਦਾ ਹੁਕੁਮ ਮੰਨਿਆ. ਗੁਰੂ ਸਾਹਿਬ ਜੀ ਨੇ ਉਸ ਨੂੰ ਖਿਮਾ ਬਖਸ਼ੀ ਅਤੇ ਅੱਗੇ ਤੋਂ ਨੇਕ ਬਣਨ ਦੀ ਸਿਖਿਆ ਦਿੱਤੀ.
ਹੋਰ ਵੀ
ਹੰਸ ਰਾਜ ਕਵੀ
ਆਪ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨ
ਗੋਬਿੰਦ ਚਰਨਨ ਕਉ ਬਲਿਹਾਰੀ
ਧੰਨ ਗੁਰੂ ਧੰਨ ਗੁਰੂ ਪਿਆਰੇ
ਅੰਤਰਜਾਮੀ ਸੋ ਪ੍ਰਭ ਪੂਰਾ
ਖਾਲਸਾ ਮੇਰਾ ਰੂਪ ਹੈ ਖਾਸ