ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੰਸ ਰਾਜ ਕਵੀ
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਵਿਤਾ ਸੁੱਣਨ ਦਾ ਬਹੁਤ ਸ਼ੌਕ ਸੀ ਉਹਨਾਂ ਨੇ ਆਪਣੇ ਦਰਬਾਰ ਵਿੱਚ 52 ਕਵੀ ਰੱਖੇ ਸਨ. ਗੁਰੂ ਸਾਹਿਬ ਜੀ ਨੇ ਅਨੰਦਗੜ ਵਿੱਚ ਕਵੀਸ਼ਰਾਂ ਦੇ ਲਈ ਵੱਖਰੇ ਰਹਿਣ ਦਾ ਇੰਤਜਾਮ ਕੀਤਾ ਸੀ ਅਤੇ ਉਹਨਾਂ ਨੂੰ ਚੰਗਾ ਪੈਸਾ ਦਿੱਤਾ ਜਾਂਦਾ ਉਹਨਾਂ ਨੂੰ ਕਿਸੀ ਚੀਜ ਦੀ ਘਾਟ ਨਹੀਂ ਹੋਣ ਦਿੱਤੀ ਜਾਂਦੀ.

ਸਾਰੇ ਕਵੀ ਆਪਣੇ ਕੋਠੜੇ ਵਿੱਚ ਰਹਿ ਕੇ ਗ੍ਰੰਥਾ ਨੂੰ ਪੜਦੇ ਦੇ ਆਪਣੀ ਰਚਨਾਵਾਂ ਲਿੱਖਦੇ ਗੁਰੂ ਸਾਹਿਬ ਜੀ ਨੇ ਕਵੀਆਂ ਨੂੰ ਇਹ ਹੁਕੁਮ ਦਿੱਤਾ ਹੋਇਆ ਸੀ ਕਿ ਉਹ ਜੋ ਵੀ ਰਚਨਾ ਲਿੱਖਣਗੇ ਉਸ ਨੂੰ ਗੁਰੂ ਘਰ ਤੋਂ ਬਾਹਰ ਨਹੀਂ ਲਿਆਇਆ ਜਾ ਸਕੇਗਾ ਇਹ ਸਖਤੀ ਨਾਲ ਮਨਾ ਸੀ.

ਉਥੇ ਰਹਿਣ ਵਾਲਿਆ ਵਿਚੋ ਕੁੱਝ ਕਵੀ ਅਜਿਹੇ ਵੀ ਸਨ ਜਿੰਨ੍ਹਾਂ ਨੂੰ ਆਪਣੀ ਰਚਨਾਵਾਂ ਤੇ ਮਾਨ ਹੋਣ ਲੱਗ ਗਿਆ ਉਹਨਾਂ ਵਿੱਚ ਇੱਕ ਕਵੀ ਸੀ ਹੰਸ ਰਾਜ ਜਿਸ ਨੂੰ ਇਹ ਮਾਨ ਸੀ ਕਿ ਉਹ ਬਹੁਤ ਵਧੀਆ ਲਿੱਖਦਾ ਹੈ ਜੇ ਓਹ ਆਪਣੀ ਰਚਨਾਵਾਂ ਨੂੰ ਬਾਹਰ ਵੇਚ ਦੇਵੇ ਤਾਂ ਉਸ ਨੂੰ ਬਹੁਤ ਧਨ ਮਿਲੇਗਾ. ਇੱਕ ਦਿਨ ਉਸ ਨੇ ਇਕ ਸ਼ਲੋਕ ਲਿੱਖਿਆ ਅਤੇ ਸੋਚਿਆ ਕਿ ਇਸ ਨੂੰ ਮੈ ਬਾਹਰ ਵੇਚ ਦਿਆਂਗਾ.

ਬਾਹਰ ਜਾਣ ਵਾਲੇ ਹਰ ਕਵੀ ਦੀ ਉਥੇ ਤਲਾਸ਼ੀ ਹੁੰਦੀ ਸੀ ਇਸ ਲਈ ਚੋਰੀ ਕਰਨ ਦੇ ਇਰਾਦੇ ਨਾਲ ਹੰਸ ਰਾਜ ਨੇ ਉਹ ਕਵੀਤਾ ਆਪਣੇ ਪੱਟ ਤੇ ਲਿੱਖ ਗਈ. ਅੰਤਰਜਾਮੀ ਗੁਰੂ ਸਾਹਿਬ ਜੀ ਤਾਂ ਸਭ ਜਾਣਦੇ ਸੀ ਉਹਨਾਂ ਨੇ ਅਚਾਨਕ ਹੀ ਸੇਵਾਦਾਰਾਂ ਨੂੰ ਹੁਕੁਮ ਕਰ ਦਿੱਤਾ ਕਿ ਸਾਰੇ ਕਵੀਸ਼ਰਾਂ ਦੇ ਇਸ਼ਨਾਨ ਲਈ ਪਾਣੀ ਗਰਮ ਕੀਤਾ ਜਾਵੇ ਅਤੇ ਦਹੀ ਤੇ ਤੇਲ ਦਾ ਵੀ ਇੰਤਜਾਮ ਕੀਤਾ ਜਾਏ. ਸੇਵਾਦਾਰਾਂ ਨੇ ਹੁਕਮ ਮੰਨ ਕੇ ਸਾਰੀਆਂ ਚੀਜਾਂ ਦਾ ਇੰਤਜਾਮ ਕਰ ਦਿੱਤਾ.

ਗੁਰੂ ਸਾਹਿਬ ਜੀ ਹੁਕੁਮ ਦਿੱਤਾ ਕਿ ਸਾਰੇ ਕਵੀਸ਼ਰਾਂ ਨੂੰ ਸੱਦਿਆ ਜਾਵੇ. ਸਾਰੇ ਕਵੀ ਗੁਰੂ ਸਾਹਿਬ ਜੀ ਦੀ ਹਜੁਰੀ ਵਿੱਚ ਸ਼ਾਮਿਲ ਹੋਏ. ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਇਸ਼ਨਾਨ ਕਰਨ ਲਈ ਕਿਹਾ ਅਤੇ ਸੇਵਾਦਾਰਾਂ ਨੂੰ ਕਵੀਸ਼ਰਾ ਦੀ ਮਦਦ ਕਰਨ ਦਾ ਹੁਕੁਮ ਦਿੱਤਾ.

ਇਹ ਗੱਲ ਸੁਣ ਕੇ ਹੰਸ ਰਾਜ ਨੇ ਗੁਰੂ ਸਾਹਿਬ ਜੀ ਕੋਲ ਆ ਕੇ ਬੇਨਤੀ ਕੀਤੀ ਗੁਰੂ ਸਾਹਿਬ ਜੀ ਮੈਨੂੰ ਤਾਂ ਤਈਏ ਦਾ ਤਾਪ ਹੈ ਮੈਂ ਇਸ ਸਮੇਂ ਇਸ਼ਨਾਨ ਨਹੀਂ ਕਰ ਸਕਦਾ. ਗੁਰੂ ਸਾਹਿਬ ਜੀ ਉਸ ਦੀ ਗੱਲ ਸੁਣ ਕੇ ਮੁਸਕਰਾਉਣ ਲੱਗੇ ਅਤੇ ਕਹਿਣ ਲੱਗੇ ਤੁਹਾਨੂੰ ਤਈਏ ਦਾ ਤਾਪ ਨਹੀਂ ਤੁਹਾਨੂੰ ਆਪਣੀ ਰਚਨਾਵਾਂ ਦਾ ਤਾਪ ਹੋ ਗਿਆ ਹੈ ਤੁਸੀਂ ਸੋਚਦੇ ਹੋ ਤੁਸੀਂ ਸਭ ਤੋਂ ਵਧੀਆ ਲਿੱਖਦੇ ਹੋ ਅਤੇ ਇਸ ਲਈ ਬਾਹਰ ਆਪਣੀ ਰਚਾਨਾਵਾਂ ਨੂੰ ਵੇਚ ਕੇ ਧੰਨ ਕਮਾਉਣਾ ਚਾਹੁੰਦੇ ਹੋ.

ਗੁਰੂ ਸਾਹਿਬ ਜੀ ਨੇ ਸਭ ਨੂੰ ਸੰਬੋਧੀਤ ਕਰਦੇ ਹੋਏ ਕਿਹਾ ਕਿ ਹੰਸ ਰਾਜ ਨੇ ਇੱਕ ਸ਼ਲੋਕ ਲਿੱਖਿਆ ਹੈ ਇਹ ਉਸ ਸ਼ਲੋਕ ਨੂੰ ਬਾਹਰ ਵੇਚਣ ਦੇ ਲਈ ਆਪਣੇ ਪੱਟ ਤੇ ਲਿਖ ਕੇ ਲੈ ਜਾ ਰਿਹਾ ਸੀ. ਗੁਰੂ ਸਾਹਿਬ ਜੀ ਉਹ ਸਾਰਾ ਸ਼ਲੋਕ ਵੀ ਬਗੈਰ ਵੇਖੇ ਸੰਗਤ ਵਿੱਚ ਸੁਣਾ ਦਿੱਤਾ. ਇਹ ਸਭ ਕੁੱਛ ਵੇਖ ਕੇ ਸਾਰੇ ਕਵੀਸ਼ਰ ਹੈਰਾਨ ਹੋ ਗਏ ਉਹ ਕਹਿਣ ਲੱਗੇ ਗੁਰੂ ਸਾਹਿਬ ਜੀ ਦੇ ਦਰਬਾਰ ਵਿੱਚ ਤਾਂ ਸਾਨੂੰ ਕੋਈ ਘਾਟ ਹੈ ਹੀ ਨਹੀਂ ਫਿਰ ਹੰਸ ਰਾਜ ਨੂੰ ਲਾਲਚ ਕਰਨ ਦੀ ਕਿ ਲੋੜ ਸੀ?

ਗੁਰੂ ਸਾਹਿਬ ਜੀ ਨੇ ਕਿਹਾ ਹੰਸ ਰਾਜ ਤੁਹਾਡੇ ਇਸ ਮਾਨ ਦੇ ਰੋਗ ਦਾ ਇਲਾਜ ਕੀਤਾ ਜਾਵੇਗਾ. ਇਹ ਕਹਿ ਕੇ ਗੁਰੂ ਸਾਹਿਬ ਜੀ ਨੇ ਇੱਕ ਧੰਨਾ ਸਿੰਘ ਨਾਮ ਦੇ ਸਿੱਖ ਨੂੰ ਬੁਲਾਈਆ ਜੋ ਕਦੀ ਕਵੀਤਾ ਨਹੀਂ ਲਿੱਖਦਾ ਸੀ ਜਿਸ ਨੂੰ ਕਵੀਤਾ ਵਾਰੇ ਕੋਈ ਗਿਆਨ ਵੀ ਨਹੀਂ ਸੀ. ਗੁਰੂ ਸਾਹਿਬ ਜੀ ਨੇ ਉਸ ਨੂੰ ਕਿਹਾ ਕਿ ਧੰਨਾ ਸਾਨੂੰ ਕੋਈ ਸ਼ਲੋਕ ਹੁਣੇ ਸੁਨਾਓ. ਧੰਨਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇੱਕ ਬਹੁਤ ਵਧੀਆ ਸ਼ਲੋਕ ਬੋਲਣ ਲੱਗ ਪਿਆ. ਸਾਰੇ ਕਵੀ ਹੈਰਾਨ ਸਨ.

ਇਹ ਸਭ ਕੁੱਝ ਹੋਣ ਤੇ ਹੰਸ ਰਾਜ ਨੂੰ ਆਪਣੀ ਭੁੱਲ ਦਾ ਅਹਿਸਾਸ ਹੋ ਗਿਆ ਉਸ ਨੇ ਗੁਰੂ ਸਾਹਿਬ ਜੀ ਤੋਂ ਖਿਮਾ ਮੰਗੀ ਅਤੇ ਗੁਰੂ ਸਾਹਿਬ ਜੀ ਨੇ ਉਸ ਨੂੰ ਮੁਆਫ ਵੀ ਕਰ ਦਿੱਤਾ ਫਿਰ ਸਾਰੇ ਕਵੀਸ਼ਰਾ ਦੇ ਨਾਲ ਨਾਲ ਹੰਸ ਰਾਜ ਨੇ ਵੀ ਇਸ਼ਨਾਨ ਕੀਤਾ ਅਤੇ ਸਦਾ ਲਈ ਆਪਣੀ ਰਚਨਾਵਾਂ ਨੂੰ ਬਾਹਰ ਵੇਚਣ ਦਾ ਖਿਆਲ ਮਨ ਵਿਚੋ ਕੱਢ ਦਿੱਤਾ.
ਹੋਰ ਵੀ
ਆਪ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨ
ਗੋਬਿੰਦ ਚਰਨਨ ਕਉ ਬਲਿਹਾਰੀ
ਧੰਨ ਗੁਰੂ ਧੰਨ ਗੁਰੂ ਪਿਆਰੇ
ਅੰਤਰਜਾਮੀ ਸੋ ਪ੍ਰਭ ਪੂਰਾ
ਖਾਲਸਾ ਮੇਰਾ ਰੂਪ ਹੈ ਖਾਸ
ਬਾਬਾ ਮਾਇਆ ਸਾਥਿ ਨ ਹੋਇ