ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਪ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨ
ਗੁਰੂ ਘਰ ਦੇ ਵਿੱਚ ਸੇਵਾ ਦਾ ਇੱਕ ਵਖਰਾ ਹੀ ਮਹੱਤਵ ਹੈ. ਗੁਰੂ ਸਾਹਿਬ ਜੀ ਨੇ ਵੀ ਸੇਵਾ ਕਰ ਕੇ ਸੰਗਤ ਨੂੰ ਸੇਵਾ ਦੀ ਸਿਖਿਆ ਦਿੱਤੀ. ਗੁਰੂ ਘਰ ਵਿੱਚ ਬਹੁਤ ਵੱਡੇ ਵੱਡੇ ਸੇਵਾਦਾਰ ਹੋਏ ਹਨ. ਉਹਨਾਂ ਵਿਚੋ ਹੀ ਇੱਕ ਨਾਮ ਭਾਈ ਘਨੱਈਆ ਜੀ ਦਾ. ਭਾਈ ਘਨੱਈਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਸੇਵਾ ਕਰਦੇ ਸੀ. ਆਪ ਜੀ ਗੁਰੂ ਘਰ ਦੇ ਲੰਗਰ ਲਈ ਪਾਣੀ ਭਰ ਕੇ ਲਿਆਇਆ ਕਰਦੇ ਸੀ.

ਭਾਈ ਘਨੱਈਆ ਜੀ ਬਹੁਤ ਨਿਰਮਲ ਸੁਭਾਅ ਦੇ ਸੀ ਅਤੇ ਗੁਰੂ ਘਰ ਵਿੱਚ ਬਹੁਤ ਸ਼ਰਧਾ ਅਤੇ ਪਿਆਰ ਨਾਲ ਸੇਵਾ ਕਰਦੇ ਸੀ. ਜਦੋ ਮੁਗਲ ਅਤੇ ਬਾਈ ਧਾਰ ਦੀਆਂ ਫੌਜਾ ਨਾਲ ਜੰਗ ਹੋ ਰਹੀ ਸੀ. ਭਾਈ ਘਨੱਈਆ ਜੀ ਦੀ ਜੰਗ ਵਿੱਚ ਪਾਣੀ ਪਿਲਾਉਣ ਦੀ ਸੇਵਾ ਲੱਗੀ ਸੀ. ਭਾਈ ਸਾਹਿਬ ਜੀ ਨਿਡਰ ਹੋ ਕੇ ਸਭ ਨੂੰ ਪਾਣੀ ਪਿਲਾਉਂਦੇ ਸੀ.

ਭਾਈ ਘਨੱਈਆ ਜੀ ਜੰਗ ਵਿੱਚ ਵੀ ਬਹੁਤ ਸ਼ਰਧਾ ਅਤੇ ਪਿਆਰ ਨਾਲ ਸੇਵਾ ਕਰਦੇ ਸੀ. ਭਾਈ ਘਨੱਈਆ ਜੀ ਜਦੋਂ ਪਾਣੀ ਦੀ ਸੇਵਾ ਕਰਦੇ ਸੀ, ਉਹ ਇਸ ਗੱਲ ਦਾ ਖਿਆਲ ਨਹੀਂ ਕਰਦੇ ਸੀ ਕਿ ਉਹ ਹਿੰਦੂ ਨੂੰ ਮੁਗਲ ਨੂੰ ਜਾਂ ਸਿੱਖ ਨੂੰ ਕਿਸ ਨੂੰ ਪਾਣੀ ਪਿਲਾ ਰਹੇ ਹਨ. ਉਹ ਤਾਂ ਸਭ ਨੂੰ ਪਾਣੀ ਪਿਲਾਈ ਜਾਂਦੇ ਸੀ. ਭਾਈ ਘਨੱਈਆ ਦੇ ਮਨ ਵਿੱਚ ਅਪਾਰ ਨਿਮਰਤਾ ਅਤੇ ਪ੍ਰੇਮ ਸੀ ਇਸ ਲਈ ਉਹ ਇਸ ਗੱਲ ਨੂੰ ਨਹੀਂ ਵੇਖਦੇ ਸੀ ਕਿ ਜਿਸ ਨੂੰ ਉਹ ਪਾਣੀ ਪਿਲਾ ਰਹੇ ਹਨ ਉਹ ਦੁਸ਼ਮਨ ਹੈ ਜਾਂ ਮਿੱਤਰ.

ਭਾਈ ਘਨੱਈਆ ਜੀ ਨੂੰ ਇਸ ਤਰ੍ਹਾਂ ਸਭ ਨੂੰ ਪਿਲਾਉਂਦਾ ਵੇਖ ਕਿਸੇ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਭਾਈ ਘਨੱਈਆ ਜੀ ਦੀ ਸ਼ਿਕਾਇਤ ਕਰ ਦਿੱਤੀ ਕਿ ਗੁਰੂ ਸਾਹਿਬ ਜੀ ਅਸੀਂ ਸਾਰਾ ਦਿਨ ਦੁਸ਼ਮਨਾਂ ਨਾਲ ਜੰਗ ਲੜਦੇ ਹਾਂ ਭਾਈ ਘਨੱਈਆ ਜੀ ਗੁਰੂ ਘਰ ਦੇ ਸਿੱਖਾਂ ਦੇ ਨਾਲ ਨਾਲ ਦੁਸ਼ਮਨਾਂ ਨੂੰ ਵੀ ਪਾਣੀ ਪਿਲਾਉਂਦੇ ਹਨ. ਉਹਨਾਂ ਜਖਮੀ ਦੁਸ਼ਮਨਾਂ ਵਿੱਚ ਪਾਣੀ ਪੀਣ ਦੇ ਨਾਲ ਉਹਨਾਂ ਦੁਸ਼ਮਨਾਂ ਵਿੱਚ ਵੀ ਫਿਰ ਇੱਕ ਨਵੀਂ ਜਾਨ ਆ ਜਾਂਦੀ ਹੈ.

ਇਹ ਗੱਲ ਸੁਣ ਕੇ ਅੰਤਰਜਾਮੀ ਗੁਰੂ ਸਾਹਿਬ ਜੀ ਮੁਸਕਰਾਏ ਅਤੇ ਕਿਹਾ ਭਾਈ ਘਨੱਈਆ ਜੀ ਨੂੰ ਦਰਬਾਰ ਸਾਹਿਬ ਵਿੱਚ ਲਿਆਈਆ ਜਾਵੇ. ਗੁਰੂ ਸਾਹਿਬ ਜੀ ਦਾ ਹੁਕੁਮ ਸੁਣਦੇ ਹੀ ਆਗਿਕਾਰੀ ਭਾਈ ਘਨੱਈਆ ਜੀ ਉਸੇ ਸਮੇਂ ਗੁਰੂ ਸਾਹਿਬ ਜੀ ਦੀ ਹਜੁਰੀ ਵਿੱਚ ਆਏ. ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਖੜੇ ਹੋ ਗਏ.

ਗੁਰੂ ਸਾਹਿਬ ਜੀ ਨੇ ਭਾਈ ਘਨੱਈਆ ਜੀ ਨੂੰ ਕਿਹਾ ਘਨੱਈਆ ਤੇਰੀ ਸ਼ਿਕਾਇਤ ਆਈ ਹੈ. ਭਾਈ ਘਨੱਈਆ ਜੀ ਨੇ ਕਿਹਾ ਕਿ ਸ਼ਿਕਾਇਤ ਆਈ ਹੈ ਗੁਰੂ ਸਾਹਿਬ ਜੀ? ਗੁਰੂ ਸਾਹਿਬ ਜੀ ਨੇ ਕਿਹਾ ਇਹ ਸਿੱਖ ਕਹਿੰਦੇ ਹਨ ਕਿ ਤੂੰ ਜੰਗ ਵਿੱਚ ਆਪਣੀ ਫੌਜ ਦੇ ਨਾਲ ਨਾਲ ਦੁਸ਼ਮਨਾਂ ਨੂੰ ਵੀ ਪਾਣੀ ਪਿਲਾਉਂਦੇ ਹੋ.

ਭਾਈ ਘਨੱਈਆ ਜੀ ਨੇ ਗੁਰੂ ਸਾਹਿਬ ਜੀ ਦੀ ਗੱਲ ਸੁਣ ਕੇ ਕਿਹਾ ਸੱਚੇ ਪਾਤਸ਼ਾਹ ਮੈਨੂੰ ਤਾਂ ਸਾਰੇ ਮੈਦਾਨ-ਏ- ਜੰਗ ਵਿੱਚ ਕੇਵਲ ਤੂੰ ਹੀ ਨਜ਼ਰ ਆਉਂਦਾ ਹੋਰ ਕੋਈ ਨਜ਼ਰ ਆਉਂਦਾ ਹੀ ਨਹੀ.ਮੈਂ ਤਾਂ ਨਾ ਹਿੰਦੂ ਪਾਣੀ ਪਿਲਾਈਆ ਨਾ ਕਿਸੀ ਮੁਸਲਮਾਨ ਨੂੰ. ਮੈਂ ਤਾਂ ਕੇਵਲ ਆਪ ਜੀ ਨੂੰ ਪਾਣੀ ਪਿਲਾਈਆ ਹੈ. ਕਿਸੇ ਨੇ ਬਹੁਤ ਸੁੰਦਰ ਲਿਖਿਆ ਹੈ ਭਾਈ ਘਨੱਈਆ ਜੀ ਵਾਰੇ-

ਕਿ ਦੱਸਾਂ ਦਿਲਾਂ ਦੇ ਜਾਨੀਆ ਵੇ
ਸਬਕ ਦੁਈ ਤਾਂ ਸਿਖਾਈਆ ਹੀ ਨਹੀਂ
ਮੈਦਾਨ-ਏ-ਜੰਗ ਵਿੱਚ ਜਿਥੇ ਜਿਥੇ
ਮੈਂ ਗਿਆ ਮੈਨੂੰ ਤੂੰ ਹੀ ਨਜ਼ਰ ਆਇਆ
ਕੋਈ ਦੂਜਾ ਨਜ਼ਰ ਆਇਆ ਹੀ ਨਹੀਂ

ਭਾਈ ਘਨੱਈਆ ਜੀ ਦੀ ਗੱਲ ਸੁਣ ਕੇ ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ ਅਤੇ ਬਚਨ ਕੀਤੇ ਤੂੰ ਸਾਨੂੰ ਜਾਣ ਲਿਆ. ਭਾਈ ਘਨੱਈਆ ਜੀ ਤੁਸੀਂ ਸਮਝ ਗਏ ਹੋ ਕਿ ਗੁਰੂ ਘਰ ਵਿੱਚ ਸੇਵਾ ਦਾ ਕਿ ਅਰਥ ਹੁੰਦਾ ਹੈ? ਇਸ ਲਈ ਅੱਜ ਤੋਂ ਤੁਸੀਂ ਪਾਣੀ ਪਿਲਾਉਣ ਦੇ ਨਾਲ ਨਾਲ ਇਹ ਮਲ੍ਹਮ ਪੱਟੀ ਵੀ ਲੈ ਜਾਉ ਅਤੇ ਜਿਥੇ ਤੁਸੀਂ ਪਾਣੀ ਪਿਲਾਉਣ ਦੀ ਸੇਵਾ ਕਰਦੇ ਹੋ ਉਥੇ ਹੀ ਤੁਸੀਂ ਜਖਮੀ ਹੋਏ ਲੋਕਾਂ ਨੂੰ ਮਲ੍ਹਮ ਪੱਟੀ ਵੀ ਕਰਨਾ.

ਭਾਈ ਘਨੱਈਆ ਜੀ ਦਾ ਹੁਕਮ ਮੰਨਦੇ ਹੋਏ ਪਾਣੀ ਪਿਲਾਉਣ ਦੇ ਨਾਲ ਨਾਲ ਜਖਮੀ ਲੋਕਾਂ ਨੂੰ ਮਲ੍ਹਮ ਪੱਟੀ ਕਰਨ ਦੀ ਸੇਵਾ ਵੀ ਕੀਤੀ. ਧੰਨ ਗੁਰੂ ਧੰਨ ਗੁਰੂ ਪਿਆਰੇ. ਐਸੇ ਗੁਰੂ ਸਾਹਿਬ ਜੀ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਇੰਨ੍ਹੀ ਵਧੀਆ ਸਿਖਿਆ ਦਿੱਤੀ ਹੈ ਅਤੇ ਬਲਿਹਾਰ ਜਾਂਦੇ ਹਾਂ ਅਸੀਂ ਭਾਈ ਘਨੱਈਆ ਜੀ ਵਰਗੇ ਸਿੱਖਾਂ ਤੇ ਜਿਨ੍ਹਾਂ ਨੇ ਸੱਚੇ ਦਿਲ ਨਾਲ ਤਨ, ਮਨ, ਧਨ ਨਾਲ ਗੁਰੂ ਸਾਹਿਬ ਜੀ ਦੇ ਹੁਕੁਮ ਅਨੁਸਾਰ ਬਗੈਰ ਭੇਦ ਭਾਵ ਕੀਤੇ ਸਭ ਦੀ ਸੇਵਾ ਕੀਤੀ.
ਹੋਰ ਵੀ
ਗੋਬਿੰਦ ਚਰਨਨ ਕਉ ਬਲਿਹਾਰੀ
ਧੰਨ ਗੁਰੂ ਧੰਨ ਗੁਰੂ ਪਿਆਰੇ
ਅੰਤਰਜਾਮੀ ਸੋ ਪ੍ਰਭ ਪੂਰਾ
ਖਾਲਸਾ ਮੇਰਾ ਰੂਪ ਹੈ ਖਾਸ
ਬਾਬਾ ਮਾਇਆ ਸਾਥਿ ਨ ਹੋਇ
ਆਪ ਦਇਆ ਕਰ ਰਖਦਾ ਪਿਆਰਾ