ਸਤਿਗੁਰਾਂ ਦਾ ਫੁਰਮਾਨ ਹੈ ਕਿ ਜੋ ਸਿੱਖ ਮਾਈ ਭਾਈ ਕੇਵਲ ਇੱਕ ਵਾਹਿਗੁਰੂ ਨੂੰ ਪੂਰੀ ਸਮਰਤਾ ਨਾਲ ਪੂਰੇ ਮਨ ਨਾਲ ਇਕਾਗਰਤਾ ਨਾਲ ਪੁਕਾਰਦਾ ਹੈ ਵਾਹਿਗੁਰੂ ਉਸ ਨੂੰ ਆਪਣੇ ਵਰਗਾ ਪ੍ਰਤਾਪ ਤੇ ਹਰ ਪਦਾਰਥ ਦਿੰਦਾ ਹੈ.
"ਜਿਨੇ ਤੋਹਿ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ, ਜਰਤ ਧਨ ਧਾਮ ਫਲ ਫੁਲ ਸੇ ਫਲਤ ਹੈ"
ਸਤਿਗੁਰਾਂ ਦਾ ਜੀਵਨ ਵਾਹਿਗੁਰੂ ਨੂੰ ਪੂਰੀ ਤਰ੍ਹਾਂ ਸਮਰਪਤ ਸੀ ਨਮਿਤ ਸੀ. ਉਹਨਾਂ ਨੇ ਇਹੀ ਉਪਦੇਸ਼ ਦਿੱਤਾ ਪਰ ਕਿਸੇ ਤੇ ਥੋਪਿਆ ਨਹੀਂ.
ਆਪਣੇ ਜੀਵਨ ਕਾਲ ਵਿੱਚ ਜਿੰਦਗੀ ਦਾ ਵੱਡਾ ਹਿੱਸਾ ਜੰਗਾ ਜੁਧਾ ਵਿੱਚ ਗੁਜਾਰਿਆ ਕਿਉਂਕਿ ਹੰਕਾਰੀ ਲੋਕ ਕਦੇ ਵੀ ਜਾਗਰਤ ਪੁਰਖਾਂ ਨੂੰ ਪਸੰਦ ਨਹੀਂ ਕਰਦੇ. ਇਨ੍ਹਾਂ ਨਾਲ ਸਮਝੋਤਾ ਨਹੀਂ ਕਰਦੇ. ਸੰਘਰਸ਼ ਸੁਭਾਵਕ ਹੈ. ਇਸ ਲਈ ਹਿੰਦੋਸਤਾਨ ਵਿੱਚ ਜੋ ਜੁਲਮ ਰਾਜ ਦੀਆਂ ਜੜਾਂ ਬਹੁਤ ਡੁੰਘੀਆ ਹੋ ਗਈਆਂ ਸਨ.
ਸਤਿਗੁਰਾਂ ਨੇ ਆਪਣੇ ਬੇਟੇ, ਪੁੱਤਰਾਂ ਵਰਗੇ ਗੁਰਸਿੱਖ, ਮਾਤਾ, ਪਿਤਾ ਤੇ ਹੋਰ ਮਰਜੀਵੜੇ ਹਸ ਕੇ ਨਿਛਾਵਰ ਕੀਤੇ.ਅੰਜਾਮ ਇਹ ਹੈ ਕਿ ਉਸ ਜੁਲਮ ਰਾਜ ਦੀਆਂ ਜੜਾ ਖੋਖਲੀਆਂ ਹੋਇਆ. ਸਤਿਗੁਰੂ ਹਰ ਸਮੇਂ ਹਰ ਘਟਨਾ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਅਨੰਦਤ ਰਹਿੰਦੇ.
ਐਸੇ ਸਤਪੁਰਖਾਂ ਨੂੰ ਲਿਖਤਾਂ ਵਿੱਚ ਕਿਵੇਂ ਬੰਨਿਆ ਜਾਏ. ਜੋ ਸਰਬ ਗੁਣ ਸੰਪੰਨ, ਤਤ ਬੇਤ, ਤਿਆਗੀ, ਬੈਰਾਗੀ, ਕਵੀ, ਜਰਨੈਲ, ਸੰਤ, ਆਗੂ, ਦਾਨੀ, ਤ੍ਰੈਕਾਲ ਦਰਸੀ, ਕਿੰਨ੍ਹੇ ਗੁਣ ਹੁੰਦਿਆ ਕਿਹਾ ਸੀ.
'ਮਿਹਰ ਕਰੋ ਤ੍ਰਿਣ ਤੇ ਮੋਹਿ ਜਾਹਿ ਗ੍ਰੀਬ ਨਿਵਾਜ ਨ ਦੂਸਰ ਤੋਸਹੁ ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਨਹਾਰ ਕਹਾ ਕੋਊ ਮੋਸਉ'
ਐਸੇ ਸਮਰਥ ਗੁਰੂ ਨੂੰ ਸਾਡੀ ਕੋਟਨ ਵਾਰ ਪ੍ਰਣਾਮ.
|