ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੋਬਿੰਦ ਚਰਨਨ ਕਉ ਬਲਿਹਾਰੀ
ਸੰਤ ਰਣਜੀਤ ਸਿੰ
ਯੁੱਗ ਪੁਰਖ, ਬ੍ਰਹਮ ਨੇਸਟੀ, ਬ੍ਰਹਮ ਦਰਸੀ, ਬ੍ਰਹਮ ਬਕਤੇ, ਬ੍ਰਹਮ ਸ੍ਰੋਤਰੀ, ਜਾਗਰਤ ਪੁਰਖ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਜ ਜਿੰਨ੍ਹਾ ਦਾ ਪ੍ਰਕਾਸ਼ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਪਟਨਾ ਸ਼ਹਿਰ ਦੀ ਧਰਤੀ ਵਿੱਚ 1666 ਈ: ਪੋਹ ਸੁਦੀ ਸੱਤ ਨੂੰ ਹੋਇਆ.

ਸਮਰਥ ਪੁਰਖਾਂ ਦਾ ਉਸ ਮਾਂਪਿਆਂ ਦੇ ਗ੍ਰਹਿ ਵਿਖੇ ਆਗਮਨ ਹੁੰਦਾ ਹੈ ਜਿਸ ਮਾਂਪਿਆਂ ਦੀ ਸੁਰਤੀ ਦਾ ਪ੍ਰਵਾਹ ਆਤਮਕ ਮੰਡਲ ਵੱਲ ਹੁੰਦਾ ਹੈ. ਸਰਬ ਗੁਣ ਸੰਪੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੇਕਰ ਅਵਤਾਰ ਨਾ ਧਾਰਦੇ ਤਾਂ ਹਿੰਦਸੋਤਾਨ ਦਾ ਇਤਿਹਾਸ ਕੁਛ ਹੋਰ ਹੀ ਹੁੰਦਾ.

ਹਿੰਦੋਸਤਾਨ ਨੇ ਅਜਾਦੀ ਦਾ ਸੁਪਨਾ ਵੀ ਨਹੀਂ ਸੀ ਵੇਖਣਾ. ਵਿਦੇਸ਼ੀ ਹਮਲਾਵਾਰ, ਦੇਸ਼ੀ ਜਰਵਾਣੇ, ਚੌਧਰੀ, ਤਥਾ ਕਥਿਤ ਧਾਰਮਕ ਆਗੂ ਆਮ ਲੋਕਾਂ ਦਾ ਸ਼ੋਸ਼ਣ ਕਰਨ ਲਗੇ ਹੋਏ ਸੀ. ਸਤਪੁਰਖਾਂ ਦਾ ਆਗਮਨ ਲੋਕਾਂ ਨੂੰ ਜਾਗਰੂਕ ਕਰਨਾ ਹੁੰਦਾ ਹੈ.

ਸਤਿਗੁਰੂ ਨਾਨਕ ਦੇਵ ਜੀ ਤੋਂ ਲੈ ਕਰ ਗੁਰੂ ਤੇਗ ਬਹਾਦਰ ਮਹਾਰਾਜ ਤਲ ਨੌ ਜਾਮੇ ਸਖਸ਼ੀ ਗੁਰਿਆਈ ਦੇ ਰੂਪ ਵਿੱਚ ਪ੍ਰੇਮਾ ਭਗਤੀ, ਸੇਵਾ, ਦਾ ਨਮੂਨਾ ਦਿੱਤਾ ਤੇ ਹੰਕਾਰੀ, ਪਖੰਡੀ ਲੋਕਾਂ ਨੂੰ ਸ਼ਬਦਾਂ ਦੁਆਰਾ ਕਰਾਰੀਆਂ ਚੋਟਾਂ ਮਾਰੀਆ. ਦਸਵੇ ਜਾਮੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਰਾਜ ਜੀ ਨੇ ਇਸ ਮਿਸ਼ਨ ਦੇ ਨਾਲ ਫੋਜੀ ਕਰਤਵ ਜਥੇਬੰਦਕ ਢਾਂਚਾ ਅਪਣਾਇਆ. ਸਖਸ਼ੀ ਗੁਰਿਆਈ ਨੂੰ ਸਮਾਪਤ ਕਰਨਾ ਸੀ.

1699 ਦੀ ਵੈਸਾਖੀ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਵਿਲਖਣ ਢੰਗ ਨਾਲ ਪਹਿਲਾ ਵੱਡੇ ਇਕੱਠ ਵੱਲ ਸਿਰਾਂ ਦੀ ਮੰਗ ਕੀਤੀ. ਇਕੱਠ ਵਿਚੋਂ ਪੰਜ ਪਿਆਰੇ ਹਿੰਦੋਸਤਾਨ ਦੇ ਵੱਖ ਵੱਖ ਇਲਾਕਿਆ ਦੇ ਰਹਿਣ ਵਾਲੇ, ਵੱਖ ਵੱਖ ਸ਼੍ਰੇਣੀ ਨਾਲ ਸੰਬਧਤ, ਵੱਖ ਵੱਖ ਬੋਲੀਆਂ ਤੇ ਉਹਨਾਂ ਦਾ ਨਿਸ਼ਾਨਾ ਇਕ ਸੀ. ਉਹਨਾਂ ਨੂੰ ਅੰਮ੍ਰਿਤ ਛਕਾ ਕੇ ਆਪ ਬੇਨਤੀ ਕੀਤੀ ਦਾਸ ਨੂੰ ਵੀ ਅੰਮ੍ਰਿਤ ਦੀ ਦਾਤ ਦੇ ਕੇ ਨਿਵਾਜਿਆ ਜਾਏ. ਪਹਿਲਾਂ ਨਾਮ ਗੋਬਿੰਦ ਰਾਏ ਸੀ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਦਵਾਏ.

"ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ"
1 | 2  >>  
ਹੋਰ ਵੀ
ਧੰਨ ਗੁਰੂ ਧੰਨ ਗੁਰੂ ਪਿਆਰੇ
ਅੰਤਰਜਾਮੀ ਸੋ ਪ੍ਰਭ ਪੂਰਾ
ਖਾਲਸਾ ਮੇਰੋ ਰੂਪ ਹੈ ਖਾਸ
ਬਾਬਾ ਮਾਇਆ ਸਾਥਿ ਨ ਹੋਇ
ਆਪ ਦਇਆ ਕਰ ਰਖਦਾ ਪਿਆਰਾ