ਇੱਕ ਵਾਰ ਦੀਪਮਾਲਾ ਦਾ ਮੇਲਾ ਲਗਿਆ ਹੋਇਆ ਸੀ. ਉਥੇ ਬਹੁਤ ਦੂਰ ਦੂਰ ਤੋਂ ਲੱਖਾਂ ਲੋਕ ਆਏ ਹੋਏ ਸੀ. ਉਥੇ ਬਹੁਤ ਸਾਰੇ ਪੰਡਿਤ ਅਤੇ ਸਾਧੂ ਆਏ ਹੋਏ ਸੀ. ਲੋਕ ਉਹਨਾਂ ਨੂੰ ਰੱਬ ਰੂਪ ਹੀ ਸਮਝਦੇ ਸੀ ਅਤੇ ਉਹਨਾਂ ਦੀ ਹਰ ਗੱਲ ਨੂੰ ਮੰਨਦੇ ਸੀ. ਕੁੱਝ ਢੱਗ ਵੀ ਉਥੇ ਸਾਧੂਆਂ ਦੇ ਰੂਪ ਵਿੱਚ ਆਏ ਸੀ. ਉਹ ਢੱਗ ਲੋਕਾਂ ਦਾ ਸਮਾਨ ਚੋਰੀ ਕਰਦੇ ਅਤੇ ਜੇਬ ਕੱਟ ਲੈਂਦੇ.
ਜਦੋਂ ਦੋ ਤਿੰਨ ਵਾਰ ਚੋਰੀ ਹੋ ਗਈ ਤਾਂ ਉਥੇ ਦੀ ਮੁਖੀ ਹੈਰਾਨ ਹੋ ਗਏ, ਉਹਨਾਂ ਨੂੰ ਸਮਝ ਹੀ ਨਹੀਂ ਆਇਆ ਕਿ ਚੋਰੀ ਕੌਣ ਕਰ ਰਿਹਾ ਹੈ ਕਿਉਂਕਿ ਸਾਰੇ ਹੀ ਉਥੇ ਸਾਧੂ ਦੇ ਰੂਪ ਵਿੱਚ ਸਨ. ਆਖਰ ਮਾਮਲਾ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਪਹੁੰਚਿਆ. ਗੁਰੂ ਸਾਹਿਬ ਜੀ ਨੇ ਸਾਰੀ ਗੱਲ ਸੁਣ ਕੇ ਕਿਹਾ ਜਿੰਨੇ ਲੰਬੇ ਟੀਕੇ ਤੇ ਧੋਤੀਆਂ ਵਾਲੇ ਹਨ ਉਹਨਾਂ ਨੂੰ ਫੜ ਕੇ ਲਿਆਓ ਤੇ ਉਹਨਾਂ ਨੂੰ ਕਹਿਣਾ ਕੁੱਛ ਵੀ ਨਹੀਂ ਸਾਡੇ ਕੋਲ ਲੈ ਕੇ ਆਓ.
ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਸਾਰੇ ਲੰਬੇ ਟੀਕੇ ਅਤੇ ਧੋਤੀਆਂ ਵਾਲਿਆ ਨੂੰ ਗੁਰੂ ਸਾਹਿਬ ਜੀ ਦੇ ਸਾਹਮਣੇ ਲਿਆਇਆ ਗਿਆ. ਗੁਰੂ ਸਾਹਿਬ ਜੀ ਨੇ ਉਹਨਾਂ ਢੱਗਾ ਨੂੰ ਕਿਹਾ ਚੋਰੀ ਦਾ ਮਾਲ ਕੱਢੋ. ਇਹ ਸੁਣ ਕੇ ਇੱਕ ਚਲਾਕ ਢੱਗ ਕਹਿਣ ਲੱਗਿਆ ਇਹ ਕਿ ਗੱਲ ਹੈ? ਅਸੀਂ ਤਾ ਸਾਧੂ ਹਾਂ ਕਾਸ਼ੀ ਤੋਂ ਆਏ ਹਾਂ.
ਗੁਰੂ ਸਾਹਿਬ ਜੀ ਉਸ ਦੀ ਗੱਲ ਸੁਣ ਕੇ ਮੁਸਕੁਰਾਉਣ ਲੱਗੇ ਅਤੇ ਬੋਲੇ ਪੰਡਤ ਰਾਮ ਨਾਥ ਤੁਸੀਂ ਇੱਕ ਮਾਈ ਦੀ ਗਠੜੀ ਚੁਕੀ ਹੈ ਅਤੇ ਲੋਕਾਂ ਦੇ ਜੇਬ ਕੱਟੇ ਹਨ. ਤੁਸੀਂ ਕਾਸ਼ੀ ਤੋਂ ਨਹੀਂ ਆਏ ਤੁਸੀਂ ਤਾ ਬਾਹਰ ਦੇ ਰਹਿਣ ਵਾਲੇ ਹੋ ਤੁਹਾਡਾ ਬਾਪ ਡੰਗਰਾ ਦਾ ਚੋਰ ਸੀ, ਉਸ ਨੂੰ ਸੱਪ ਲੜ ਗਿਆ ਸੀ ਜਿਦੇ ਕਰਕੇ ਉਸ ਦੀ ਮੌਤ ਹੋ ਗਈ.
ਤੁਸੀਂ ਤਾਂ ਪੰਡਤ ਵੀ ਨਹੀਂ ਹੋ ਜਾਤ ਧਾਨ ਹੈ ਹੋਰ ਕੁੱਛ ਪੁੱਛਣਾ ਹੈ ਤਾਂ ਦੱਸੋ. ਗੁਰੂ ਸਾਹਿਬ ਜੀ ਦੀ ਸਾਰੀਆਂ ਗੱਲਾਂ ਨੂੰ ਸੁਣ ਕੇ ਉਹ ਢੱਗ ਬਹੁਤ ਸ਼ਰਮਸਾਰ ਹੋਇਆ. ਉਹ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਡਿੱਗ ਕੇ ਮੁਆਫੀ ਮੰਗਣ ਲੱਗਿਆ. ਗੁਰੂ ਸਾਹਿਬ ਜੀ ਨੇ ਉਸ ਨੂੰ ਖਿਮਾ ਕੀਤਾ ਅਤੇ ਉਸ ਦੇ ਨਾਲ ਦੇ ਸਾਰੇ ਢੱਗਾ ਨੇ ਖਿਮਾ ਮੰਗੀ ਉਹਨਾਂ ਸਾਰੀਆਂ ਨੂੰ ਗੁਰੂ ਸਾਹਿਬ ਜੀ ਖਿਮਾ ਬਖਸ਼ ਕੇ ਆਪਣੇ ਕੋਲ ਹੀ ਰੱਖ ਲਿਆ.
|