ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਖਾਲਸਾ ਮੇਰੋ ਰੂਪ ਹੈ ਖਾਸ
ਚਮਕੌਰ ਗੜ੍ਹੀ ਦੀ ਜੰਗ ਸਿੱਖ ਇਤਿਹਾਸ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ. ਇਤਿਹਾਸ ਨੂੰ ਵਾਚਣ ਉਪਰੰਤ ਇਹ ਤੱਥ ਸਾਹਮਣੇ ਆਉਂਦੇ ਹਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 20 ਦਸੰਬਰ 1704 ਈ: ਨੂੰ ਚਮਕੌਰ ਸਾਹਿਬ ਵਿਖੇ ਪਹੁੰਚੇ. ਗੁਰੂ ਸਾਹਿਬ ਜੀ ਕੋਲ ਬਹੁਤ ਥੋੜ੍ਹੇ ਸਿੰਘ ਰਹਿ ਗਏ, ਜਿੰਨ੍ਹਾਂ ਦੀ ਗਿਣਤੀ ਇਤਿਹਸਕਾਰ 40 ਸਿੰਘ ਲਿਖਦੇ ਹਨ.

ਜੰਗ ਅਤੇ ਸ਼ਹਾਦਤ ਖਾਲਸਾ ਪੰਥ ਦੀ ਰੂਹਾਨੀ ਤਕਸੀਰ ਦਾ ਇੱਕ ਅੱਟੁਟ ਅੰਗ ਹੈ. ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀਆਂ ਗਈਆਂ ਧਰਮ ਜੰਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮਾਂ ਤੋਂ ਬਾਹਰ ਨਹੀਂ ਹਨ. ਖਾਲਸੇ ਨੇ ਜੰਗ ਅਤੇ ਅਮਨ ਨੂੰ ਇਖਲਾਕ ਦੇ ਨਕਸ਼ੇ ਵਿੱਚ ਪ੍ਰੋਇਆ ਹੋਇਆ ਹੈ.

ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਜੀਵਨ ਕਾਲ ਵਿੱਚ 16 ਜੰਗਾ ਲੜਨੀਆਂ ਪਈਆਂ, ਜਿੰਨ੍ਹਾਂ ਵਿੱਚੋ 14 ਜੰਗਾ ਦੀ ਸ਼ੁਰੂਆਤ ਪਹਾੜੀ ਰਾਜਿਆਂ ਦੁਆਰਾ ਕੀਤੀ ਗਈ ਅਤੇ 2 ਜੰਗਾ ਦੀ ਸ਼ੁਰੂਆਤ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਦੀ ਮਿਲੀ ਭੁਗਤ ਦਾ ਨਤੀਜਾ ਹਨ,ਪਰ ਇਹਨਾਂ ਲੜੀਆਂ ਗਈਆਂ ਜੰਗਾ ਵਿਚੋਂ ਚਮਕੌਰ ਦੀ ਜੰਗ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ.

ਸਿੱਖ ਇਤਿਹਾਸ ਨੂੰ ਵਾਚਣ ਉਪਰੰਤ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ 20 ਦਸੰਬਰ 1704 ਈ: ਨੂੰ ਅਨੰਦਗੜ ਦਾ ਕਿਲਾ ਛੱਡਣ ਉਪਰੰਤ 21 ਦਸੰਬਰ 1704 ਈ: ਚਮਕੌਰ ਸਾਹਿਬ ਪੁੱਜੇ ਅਤੇ 22 ਦਸੰਬਰ 1704 ਨੂੰ ਚਮਕੌਰ ਦਾ ਯੁੱਧ ਸ਼ੁਰੂ ਹੋਇਆ. ਇੱਕ ਪਾਸੇ ਤਾਂ ਗਿਣਤੀ ਦੇ 40 ਭੁੱਖੇ ਤਿਹਾਏ ਸਿੰਘ ਹੋਣ ਅਤੇ ਦੂਜੇ ਪਾਸੇ ਵੈਰੀ ਦਲ ਦੀ ਅਣਗਿਣਤ ਫੌਜ.

ਚਮਕੌਰ ਦੀ ਜੰਗ ਵਿੱਚ ਗੁਰੂ ਸਾਹਿਬ ਜੀ ਦੇ ਮਾਸੂਮ ਸਾਹਿਬਜ਼ਾਦਿਆਂ ਦੀ ਰੌਂਗਟੇ ਖੜੇ ਕਰ ਦੇਣ ਵਾਲੀ ਅਦੁੱਤੀ ਸ਼ਹਾਦਤ ਜਿਸ ਦੇ ਦੁਖਾਂਤ ਨੂੰ ਸਮੁੱਚੀ ਸਿੱਖ ਲੁਕਾਈ ਨੇ ਹੰਢਾਇਆ ਪਰ ਗੁਰੂ ਸਾਹਿਬ ਫੇਰ ਵੀ ਪੁੱਤਰਾਂ ਦੀ ਸ਼ਹਾਦਤ ਦੇਖ ਕੇ ਅਡੋਲ ਰਹੇ ਅਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਰਹੇ.

ਸੂਰਜ ਅਸਤ ਹੋਣ ਨਾਲ ਜੰਗ ਜਦੋਂ ਬੰਦ ਹੋਈ ਤਾਂ ਗੜੀ ਵਿੱਚ ਗਿਣਤੀ ਦੇ 11 ਸਿੰਘ ਰਹਿ ਗਏ ਸਨ. ਜਿੰਨ੍ਹਾਂ ਵਿੱਚ ਸ਼ਹੀਦ ਪਿਤਾ ਦੇ ਪੁੱਤਰ ਅਤੇ ਸ਼ਹੀਦ ਪੁੱਤਰਾਂ ਦਾ ਬਾਪ ਜੰਗ ਵਿੱਚ ਜੂਝਣ ਲਈ ਤਿਆਰ ਬਰ ਤਿਆਰ ਸੀ. ਇਹ ਦੇਖ ਗੜ੍ਹੀ ਵਿਚਲੇ ਸਿੰਘਾ ਨੇ ਫੈਸਲਾ ਕੀਤਾ ਕਿ ਜੇਕਰ ਗੁਰੂ ਜੀ ਸ਼ਰੀਰਕ ਹੋਂਦ ਸਥਾਪਤ ਰਹੀਂ ਤਾਂ ਇਹ ਮੁੜ ਤੋਂ ਸਿੱਖ ਕੌਮ ਤਿਆਰ ਕਰ ਲੈਣਗੇ.ਗੁਰੂ ਸਾਹਿਬ ਜੀ ਦੀ ਬੇਵਕਤ ਸ਼ਹਾਦਤ ਸਿੱਖ ਕੌਮ ਲਈ ਘਾਤਕ ਹੋਵੇਗੀ.
1 | 2  >>  
ਹੋਰ ਵੀ
ਬਾਬਾ ਮਾਇਆ ਸਾਥਿ ਨ ਹੋਇ
ਆਪ ਦਇਆ ਕਰ ਰਖਦਾ ਪਿਆਰਾ