ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦ ਛੋਟੀ ਉਮਰ ਦੇ ਸਨ, ਗੁਰੂ ਸਾਹਿਬ ਜੀ ਦੇ ਹੱਥ ਵਿੱਚ ਮਾਤਾ ਗੁਜਰੀ ਜੀ ਨੇ ਦੋ ਸੋਣੇ ਦੇ ਕੜੇ ਪਾਏ ਸੀ. ਇਕ ਦਿਨ ਆਪ ਆਪਣੇ ਮਿੱਤਰਾਂ ਨਾਲ ਖੇਡਣ ਗੰਗਾ ਦੇ ਕਿਨਾਰੇ ਪਹੁੰਚ ਗਏ. ਉਥੇ ਇਸ਼ਨਾਨ ਕਰਦੇ ਸਮੇਂ ਗੁਰੂ ਸਾਹਿਬ ਜੀ ਦੇ ਹੱਥ ਵਿਚੋ ਇਕ ਕੜਾ ਡਿੱਗ ਪਿਆ.
ਜਦੋਂ ਬਾਲਾ ਪ੍ਰੀਤਮ ਜੀ( ਗੁਰੂ ਗੋਬਿੰਦ ਸਿੰਘ ਸਾਹਿਬ ਜੀ) ਖੇਡ ਕੇ ਆਪਣੇ ਘਰ ਪਹੁੰਚੇ ਤਾਂ ਮਾਤਾ ਗੁਜਰੀ ਜੀ ਨੇ ਪੁੱਛਿਆ ਲਾਲ ਜੀ ਤੁਹਾਡੇ ਹੱਥ ਦਾ ਇੱਕ ਕੜਾ ਕਿਥੇ ਹੈ? ਤਦ ਗੁਰੂ ਸਾਹਿਬ ਜੀ ਮਾਤਾ ਜੀ ਨੂੰ ਲੈ ਕੇ ਗੰਗਾ ਦੇ ਕੰਡੇ ਤੇ ਲੈ ਗਏ.
ਉਥੇ ਗੁਰੂ ਸਾਹਿਬ ਜੀ ਨੇ ਆਪਣੇ ਹੱਥ ਦਾ ਦੂਜਾ ਕੜਾ ਕੱਢ ਕੇ ਗੰਗਾ ਨਦੀ ਦੇ ਵਿਚਕਾਰ ਸੁੱਟ ਦਿੱਤਾ ਅਤੇ ਕਿਹਾ ਪਹਿਲਾ ਕੜਾ ਵੀ ਇਥੇ ਹੀ ਡਿੱਗ ਪਿਆ ਸੀ. ਮਾਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਲਾਲ ਜੀ ਆਪ ਜੀ ਨੇ ਦੂਜਾ ਕੜਾ ਵੀ ਪਾਣੀ ਵਿੱਚ ਸੁੱਟ ਦਿੱਤਾ ਇਹ ਕਿਉਂ ਕੀਤਾ?
ਗੁਰੂ ਸਾਹਿਬ ਜੀ ਕਹਿਣ ਲੱਗੇ ਮਾਤਾ ਜੀ, ਇਹਨਾਂ ਹੱਥਾਂ ਨਾਲ ਦੀਨ ਦੁੱਖੀਆਂ ਦੀ ਰੱਖਿਆ ਕਰਨੀ, ਖਾਲਸਾ ਪੰਥ ਤਿਆਰ ਕਰਨਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਾ ਟਿਕਾ ਦੇਣਾ ਹੈ. ਇਸ ਲਈ ਜੇ ਇਹ ਹੱਥ ਮਾਇਆ ਨਾਲ ਬੰਨ੍ਹ ਗਏ ਤਾਂ ਅਸੀਂ ਅਕਾਲ ਪੁਰੱਖ ਜੀ ਦੀ ਬਖਸ਼ੀ ਜਿੱਮੇਵਾਰੀ ਨੂੰ ਕਿਵੇਂ ਪੂਰਾ ਕਰਾਗੇ? ਇਹ ਸੁਣ ਕੇ ਮਾਤਾ ਜੀ ਅੱਗੇ ਤੋਂ ਕੋਈ ਜਵਾਬ ਨਹੀਂ ਦਿੱਤਾ.
|