ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਪ ਦਇਆ ਕਰ ਰਖਦਾ ਪਿਆਰਾ
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਵਿਖੇ ਹੋਇਆ ਸੀ ਉਸ ਸਮੇਂ ਆਪ ਜੀ ਦੇ ਪਿਤਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਵਿੱਚ ਸਨ. ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਤਾ ਗੁਜਰੀ ਜੀ ਨੂੰ ਆਦੇਸ਼ ਦਿੱਤਾ ਕਿ ਬਾਲਾ ਪ੍ਰੀਤਮ ( ਗੁਰੂ ਗੋਬਿੰਦ ਸਿੰਘ ਸਾਹਿਬ ਜੀ) ਨੂੰ ਲੈ ਕੇ ਪੰਜਾਬ ਆ ਜਾਵੋ.

ਉਸ ਸਮੇਂ ਬਾਲਾ ਪ੍ਰੀਤਮ ਜੀ ਅਤੇ ਸਾਰਾ ਪਰਿਵਾਰ ਗੁਰੂ ਸਾਹਿਬ ਜੀ ਦਾ ਹੁਕੁਮ ਮੰਨਦੇ ਹੋਏ ਕਈ ਸ਼ਹਿਰਾ ਅਤੇ ਪਿੰਡਾ ਵਿਚੋ ਲੰਘਦੇ ਹੋਏ ਪੰਜਾਬ ਜਾ ਰਹੇ ਸਨ. ਜਦ ਗੁਰੂ ਸਾਹਿਬ ਜੀ ਅਤੇ ਸਾਰਾ ਪਰਿਵਾਰ ਲਖਨੌਰ ਨਗਰ ਵਿੱਚ ਪੁੱਜਿਆ ਤਾਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹੁਕੁਮ ਦਿੱਤਾ ਕਿ ਕੁੱਝ ਸਮਾਂ ਇਸ ਸਥਾਨ ਤੇ ਹੀ ਅਟਕੋ ਜਦੋਂ ਹੁਕੁਮ ਦਿੱਤਾ ਜਾਵੇ ਉਸ ਸਮੇਂ ਆਪ ਜੀ ਨੇ ਆਉਣਾ ਹੈ.

ਗੁਰੂ ਸਾਹਿਬ ਜੀ ਦੀ ਆਗਿਆ ਦੀ ਪਾਲਨਾ ਕੀਤੀ ਗਈ. ਬਾਲਾ ਪ੍ਰੀਤਮ ਜੀ ਨੇ ਲਖਨੌਰ ਵਿੱਚ ਵੀ ਆਪਣੀ ਉਮਰ ਦੇ ਸਾਥੀਆਂ ਨਾਲ ਖੇਡਣ ਲਗੇ. ਇੱਕ ਦਿਨ ਜਦੋਂ ਸਤਿਗੁਰੂ ਜੀ ਦਾ ਇੱਕ ਮਿੱਤਰ ਰਾਮ ਨਾਥ ਖੇਡਣ ਲਈ ਨਹੀਂ ਆਇਆ ਤਾਂ ਬਾਲਾ ਪ੍ਰੀਤਮ ਜੀ ਉਸ ਦੇ ਘਰ ਪੁੱਜ ਗਏ.

ਗੁਰੂ ਸਾਹਿਬ ਜੀ ਨੇ ਰਾਮ ਨਾਥ ਨੂੰ ਕਿਹਾ ਖੇਡਣ ਨਹੀਂ ਚਲਣਾ? ਤਾਂ ਰਾਮ ਨਾਥ ਨੇ ਕਿਹਾ ਮੇਰੀ ਮਾਂ ਬਹੁਤ ਬੀਮਾਰ ਹੈ, ਇਹ ਚਲ ਨਹੀਂ ਸਕਦੀ ਮੈਂ ਇਸ ਨੂੰ ਛੱਡ ਕੇ ਕਿਵੇਂ ਜਾ ਸਕਦਾ ਹਾਂ? ਬਾਲਾ ਪ੍ਰੀਤਮ ਜੀ ਨੇ ਉਸ ਦੀ ਗੱਲ ਸੁਣ ਕੇ ਕਿਹਾ ਤੇਰੀ ਮਾਂ ਨੂੰ ਕੁੱਝ ਨਹੀਂ ਹੋਇਆ ਉਹ ਤਾਂ ਠੀਕ ਹੈ ਤੂੰ ਮੇਰੇ ਨਾਲ ਖੇਡਣ ਚਲ ਤੇਰੀ ਮਾਂ ਆਪ ਉਠ ਕੇ ਕੰਮ ਕਰੇਗੀ.

ਗੁਰੂ ਸਾਹਿਬ ਜੀ ਨੇ ਬਚਨ ਸੁਣ ਕੇ ਰਾਮ ਨਾਥ ਉਹਨਾਂ ਨਾਲ ਚਲ ਪਿਆ. ਇਥੇ ਰਾਮ ਨਾਥ ਦੀ ਮਾਂ ਨੂੰ ਕੰਬਣੀ ਆਈ ਅਤੇ ਉਸ ਦਾ ਸਾਰਾ ਸ਼ਰੀਰ ਹਿਲ ਗਇਆ. ਉਸ ਦੇ ਬਾਅਦ ਉਸ ਨੇ ਮੰਜੀ ਥੱਲੇ ਪੈਰ ਰੱਖਿਆ ਅਤੇ ਉਸ ਦੀ ਹੈਰਾਣੀ ਦੀ ਹਦ ਨਾ ਰਹੀ ਉਹ ਇੱਕ ਦਮ ਸਵਸਥ ਹੋ ਗਈ ਉਸ ਨੂੰ ਕੋਈ ਤਕਲੀਫ ਮਹਿਸੁਸ ਨਾ ਹੋਈ.

ਉਸ ਨੇ ਉਠ ਕੇ ਪਾਣੀ ਪੀਤਾ ਅਤੇ ਘਰ ਦੀ ਸਫਾਈ ਕਰਨ ਲੱਗ ਪਈ ਤੇ ਵਾਰ ਵਾਰ ਗੁਰੂ ਸਾਹਿਬ ਜੀ ਦਾ ਧੰਨਵਾਦ ਕਰਦੀ ਤੇ ਕਹਿੰਦੀ ਰੱਬ ਆਪ ਚਲ ਕੇ ਬਾਲਕ ਰੂਪ ਵਿੱਚ ਮੇਰੇ ਘਰ ਆਇਆ ਹੈ ਅਤੇ ਮੇਰੇ ਤੇ ਕਿਰਪਾ ਕੀਤੀ ਮੈਨੂੰ ਮਰਦੀ ਨੂੰ ਠੀਕ ਕਰ ਦਿੱਤਾ. ਰਾਮ ਨਾਥ ਦੀ ਮਾਂ ਦੇ ਹਾਲ ਪੁੱਛਣ ਜਦੋਂ ਉਸ ਦੀ ਗੁਆਂਢਣ ਉਸ ਦੇ ਘਰ ਆਈ ਤਾਂ ਵੇਖ ਕੇ ਹੈਰਾਣ ਹੋ ਗਈ ਕਿ ਇਹ ਠੀਕ ਕਿਵੇਂ ਹੋ ਗਈ ਸਾਨੂੰ ਤਾਂ ਇਸ ਦੀ ਹਾਲਾਤ ਵੇਖ ਕੇ ਲਗਦਾ ਸੀ ਕਿ ਇਹ ਦੋ ਚਾਰ ਦਿਨ ਦੀ ਪ੍ਰਾਹੁਣੀ ਹੈ.

ਉਸ ਨੇ ਰਾਮ ਨਾਥ ਦੀ ਮਾਂ ਨੂੰ ਪੁਛਿਆ ਕਿ ਇਹ ਜਾਦੂ ਕਿਵੇਂ ਹੋ ਗਿਆ?ਰਾਮ ਨਾਥ ਦੀ ਮਾਂ ਨੇ ਦੱਸਿਆ ਕਿ ਇਹ ਕਿਰਪਾ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਨੇ ਕੀਤੀ ਹੈ ਇਹ ਸੁਣ ਕੇ ਉਸ ਗੁਆਂਢਣ ਨੇ ਸਾਰੇ ਨਗਰ ਵਾਸਿਆ ਨੂੰ ਗੁਰੂ ਸਾਹਿਬ ਜੀ ਦੀ ਮਹਿਮਾ ਵਾਰੇ ਦੱਸਿਆ. ਇਸ ਤਰ੍ਹਾਂ ਸਾਰੇ ਨਗਰ ਵਾਸੀ ਗੁਰੂ ਸਾਹਿਬ ਦੇ ਦਰਸ਼ਨਾ ਲਈ ਆਏ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਬੀਮਾਰੀਆਂ ਤੋਂ ਮੁਕਤ ਹੋ ਗਏ.