ਪੀ.ਚਿਦੰਬਰਮ ਅੱਜ 'ਲੀਪ ਈਅਰ' ਵਿੱਚ ਬਜ਼ਟ ਪੇਸ਼ ਕਰਨ ਵਾਲੇ ਵਿੱਤ ਮੰਤਰੀਆਂ ਦੇ ਕਲੱਬ ਵਿੱਚ ਸ਼ਾਮਿਲ ਹੋ ਗਏ ਹਨ। ਅੱਜ ਦੇ ਵਿਸ਼ੇਸ਼ ਦਿਨ ਭਾਵ 29 ਫਰਵਰੀ ਨੂੰ ਪੇਸ਼ ਕੀਤਾ ਜਾਣ ਵਾਲਾ ਇਹ ਦੇਸ਼ ਦਾ ਨੌਵਾਂ ਆਮ ਬਜ਼ਟ ਰਿਹਾ।
ਵਕੀਲ ਤੋਂ ਰਾਜਨੇਤਾ ਬਣੇ 62 ਸਾਲਾ ਚਿਦੰਬਰਮ ਨੇ ਬਜ਼ਟ ਪੇਸ਼ ਕਰਨ ਦੀ ਸ਼ੁਰੂਆਤ 1996 ਵਿੱਚ ਆਪਣੇ 'ਡ੍ਰੀਮ ਬਜ਼ਟ' ਦੇ ਨਾਲ ਕੀਤੀ ਸੀ। ਚਿਦੰਬਰਮ ਦਾ ਇਹ ਕੁੱਲ ਮਿਲਾ ਕੇ ਸੱਤਵਾਂ ਬਜ਼ਟ ਰਿਹਾ।
ਮੋਰਾਰਜੀ ਦੇਸਾਈ ਨੇ ਕੁੱਲ ਅੱਠ ਬਜ਼ਟ ਪੇਸ਼ ਕੀਤੇ, ਜਿਹਨਾਂ ਵਿੱਚ ਦੋ ਲੀਪ ਈਅਰ ਬਜ਼ਟ ਵੀ ਸ਼ਾਮਿਲ ਹਨ। ਸੀਡੀ ਦੇਸ਼ਮੁਖ ਨੇ ਛੇ ਪੂਰਣ ਬਜ਼ਟ ਪੇਸ਼ ਕੀਤੇ ਜਦੋਂਕਿ ਮਨਮੋਹਨ ਸਿੰਘ ਅਤੇ ਯਸ਼ਵੰਤ ਸਿਨਹਾ ਨੇ ਵਿੱਤ ਮੰਤਰੀ ਦੇ ਰੂਪ ਵਿੱਚ ਪੰਜ-ਪੰਜ ਬਜ਼ਟ ਪੇਸ਼ ਕੀਤੇ।
ਵਰਨਣਯੋਗ ਹੈ ਕਿ ਹਰ ਚੌਥੇ ਸਾਲ ਫਰਵਰੀ 29 ਦਿਨ ਦੀ ਹੁੰਦੀ ਹੈ ਅਤੇ ਉਹੀ ਸਾਲ ਲੀਪ ਈਅਰ ਕਿਹਾ ਜਾਂਦਾ ਹੈ। ਹੋਰ ਸਾਲਾਂ ਵਿੱਚ ਫਰਵਰੀ 28 ਦਿਨ ਦੀ ਹੁੰਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਨੌਵਾਂ ਸਮਾਂ ਹੈ ਜਦੋਂ ਆਮ ਬਜ਼ਟ 29 ਫਰਵਰੀ ਨੂੰ ਪੇਸ਼ ਕੀਤਾ ਗਿਆ।
ਮੌਯੂਦਾ ਸੰਪ੍ਰਗ ਸਰਕਾਰ ਦਾ ਕਾਰਜਕਾਲ 21 ਮਈ 2009 ਨੂੰ ਸਮਾਪਤ ਹੋਣਾ ਹੈ, ਇਸ ਲਈ ਚਿਦੰਬਰਮ ਦੇ ਕੋਲ ਅਗਲੇ ਸਾਲ ਦਾ ਬਜ਼ਟ ਪੇਸ਼ ਕਰਨ ਦਾ ਮੌਕਾ ਹੋਵੇਗਾ, ਪਰ ਚੁਣਾਵੀ ਸਾਲ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਭਾਵਨਾ ਹੈ ਕਿ ਹੈ ਕਿ ਹੈ ਕਿ ਉਹ ਅੰਤਰਿਮ ਬਜ਼ਟ ਹੀ ਪੇਸ਼ ਕਰ ਪਾਉਣਗੇ।
|