ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਬਜਟ 2008
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਿਸਾਨਾਂ ਅਤੇ ਘੱਟਗਿਣਤੀ ਵੋਟਾਂ ਤੇ ਨਜ਼ਰ
ਵਿੱਤ ਮੰਤਰੀ ਵੱਲੋਂ ਆਮ ਬਜ਼ਟ ਪੇਸ਼
ਆਉਣਵਾਲੀਆਂ ਵਾਲੀਆਂ ਲੋਕਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਸ਼ੁਕਰਵਾਰ ਨੂੰ ਕਰਜ਼ੇ ਵਿੱਚ ਡੁੱਬੇ ਕਿਸਾਨਾਂ ਦੇ 60 ਹਜ਼ਾਰ ਕਰੋੜ ਰੁਪਏ ਦੇ ਕਰਜ਼ ਮੁਆਫ ਕਰਨ ਦਾ ਐਲਾਨ ਕੀਤਾ. ਮੁਲਾਜਮ ਤਬਕੇ ਨੂੰ ਆਮਦਨ ਕਰ ਵਿੱਚ ਵੱਡੀ ਰਾਹਤ ਪ੍ਰਦਾਨ ਕੀਤੀ ਅਤੇ ਦਲਿਤਾਂ, ਪਛੜੇ ਅਤੇ ਘੱਟ ਗਿਣਤੀ ਦੇ ਕਲਿਆਣ ਦੀਆਂ ਯੋਜਨਾਵਾਂ ਦੇ ਲਈ ਸਰਕਾਰੀ ਖਜਾਨਾ ਖੋਲ ਦਿੱਤਾ.

ਵਿੱਤ ਮੰਤਰੀ ਪੀ.ਚਿਦੰਬਰਮ ਨੇ ਸੰਪ੍ਰਗ ਸਰਕਾਰ ਦੇ ਬਜ਼ਟ ਵਿੱਚ ਚਾਰ ਕਰੋੜ ਕਿਸਾਨਾਂ ਦੇ ਕਰਜ਼ ਮੁਆਫ ਕਰਨ ਦੀ ਰਿਣ ਰਾਹਤ ਅਤੇ ਮੁਆਫੀ ਯੋਜਨਾ ਦੀ ਘੋਸ਼ਣਾ ਕੀਤੀ. ਉਹਨਾਂ ਨੇ ਕਰਮਚਾਰੀਆਂ ਅਤੇ ਮੱਧ ਵਰਗ ਨੂੰ ਖੁਸ਼ ਕਰਨ ਦੇ ਲਈ ਡੇਢ ਲੱਖ ਰੁਪਏ ਸਲਾਨਾ ਦੀ ਵਿਅਕਤੀਗਤ ਆਮਦਨ ਨੂੰ ਕਰ ਤੋਂ ਪੂਰੀ ਤਰਾਂ ਮੁਕਤ ਕਰ ਦਿੱਤਾ ਅਤੇ ਕਰ ਦੀ ਸਲੈਬ ਵਿੱਚ ਬਦਲਾਵ ਕਰਦੇ ਹੋਏ ਤਿੰਨ ਲੱਖ ਰੁਪਏ ਤੱਕ ਦੀ ਆਮਦਨ ਤੇ 10 ਪ੍ਰਤੀਸ਼ਤ ਟੈਕਸ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ. ਔਰਤਾਂ ਨੂੰ ਹੁਣ 1.80 ਲੱਖ ਰੁਪਏ ਅਤੇ ਬਜ਼ੁਰਗਾਂ ਨੂੰ 2.25 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਦੇਣਾ ਪਵੇਗਾ.

ਵਿੱਤ ਮੰਤਰੀ ਨੇ ਕੰਪਨੀ ਜਗਤ ਨੂੰ ਆਮਦਨ ਵਿੱਚ ਕੋਈ ਛੋਟ ਨਹੀਂ ਦਿੱਤੀ ਪਰ ਉਹਨਾਂ ਨੂੰ ਉਤਪਾਦ ਸ਼ੁਲਕ ਅਤੇ ਆਯਾਤ ਸ਼ੁਲਕ ਵਿੱਚ ਛੋਟ ਦੇ ਕੇ ਮੰਗ ਦੀ ਕਮਜੋਰੀ ਝੱਲ ਰਹੇ ਉਹਨਾਂ ਦੇ ਮਾਸੂਮ ਚਿਹਰਿਆਂ ਤੇ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕੀਤੀ ਹੈ. ਚਿਦੰਬਰਮ ਨੇ ਸੰਪ੍ਰਗ ਸਰਕਾਰ ਦੀ ਭਾਰਤ ਨਿਰਮਾਣ, ਰਾਸ਼ਟਰੀ ਰੋਜਗਾਰ ਗਾਰੰਟੀ ਯੋਜਨਾ, ਰਾਸ਼ਟਰੀ ਸਿਹਤ ਬੀਮਾ ਯੋਜਨਾ, ਪੇਂਡੂ ਸਿਹਤ ਮਿਸ਼ਨ ਅਤੇ ਘੱਟਗਿਣਤੀਆਂ ਦੇ ਕਲਿਆਣ ਦੀਆਂ ਯੋਜਨਾਵਾਂ ਦੇ ਲਈ ਖਜਾਨੇ 'ਚੋਂ ਖੁੱਲ੍ਹੇ ਹੱਥਾਂ ਨਾਲ ਧਨ ਮੁਹੱਈਆ ਕਰਵਾਉਣ ਦੀ ਘੋਸ਼ਣਾ ਕੀਤੀ ਹੈ.

ਵਿੱਤ ਮੰਤਰੀ ਨੇ ਘੱਟ ਗਿਣਤੀ ਵਰਗ ਦੇ ਵੋਟਰਾਂ ਨੂੰ ਲੁਭਾਉਣ ਦੇ ਲਈ ਉਹਨਾਂ ਦੇ ਕਲਿਆਣ ਦੇ ਲਈ ਸਾਰੇ ਪ੍ਰੋਗਰਾਮਾਂ ਦੀ ਵੰਡ ਕਰਦੇ ਹੋਏ 90 ਜਿਲ੍ਹਿਆਂ ਵੱਖ-ਵੱਖ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ.
ਹੋਰ ਵੀ
ਛੋਟੇ ਕਿਸਾਨਾਂ ਦੇ ਕਰਜ ਮੁਆਫ਼
ਆਈਟੀ ਦੇ ਲਈ 1680 ਕਰੋੜ ਰੁਪਏ
ਰੱਖਿਆ ਬਜ਼ਟ ਇੱਕ ਲੱਖ ਕਰੋੜ ਦੇ ਪਾਰ
ਇਨਕਮ ਟੈਕਸ ਵਿੱਚ ਰਾਹਤ
ਕੀ ਸਸਤਾ ਕੀ ਮਹਿੰਗਾ?
ਬਜ਼ਟ ਦੀਆਂ ਅਹਿਮ ਤਜਵੀਜਾਂ