ਕੇਂਦਰੀ ਵਿੱਤ ਮੰਤਰੀ ਪੀ.ਚਿਦੰਬਰਮ ਨੇ ਸਾਲ 2008-09 ਦਾ ਬਜ਼ਟ ਪੇਸ਼ ਕਰਦਿਆਂ ਛੋਟੇ ਕਿਸਾਨਾਂ ਨੂੰ ਕਈ ਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ.
ਵਿੱਤ ਮੰਤਰੀ ਨੇ ਛੋਟੇ ਅਤੇ ਮੱਧ ਵਰਗੀ ਕਿਸਾਨਾਂ ਦੇ ਕਰਜ ਮੁਆਫ ਕਰਨ ਦਾ ਐਲਾਨ ਕਰਦਿਆਂ ਘਾਟੇ ਦਾ ਸੋਦਾ ਬਣਦੀ ਜਾ ਰਹੇ ਖੇਤੀ ਸੈਕਟਰ ਨੂੰ ਕੁਝ ਰਾਹਤ ਦੇਣ ਦਾ ਯਤਨ ਕੀਤਾ ਹੈ.
ਉਨ੍ਹਾਂ ਦੇ ਇਸ ਐਲਾਨ ਨਾਲ ਕਰੀਬ ਤਿੰਨ ਕਰੋੜ ਛੋਟੇ ਕਿਸਾਨਾਂ ਨੂੰ ਲਾਭ ਹੋਵੇਗਾ.
ਬਜ਼ਟ ਐਲਾਨ ਦੇ ਬਾਦ 31 ਮਾਰਚ 2007 ਤੱਕ ਦੇ ਲਏ ਹੋਏ ਕਰਜਿਆਂ ਤੋਂ ਛੋਟੇ ਕਿਸਾਨ ਮੁਕਤ ਹੋ ਜਾਣਗੇ.ਇਸ ਐਲਾਨ ਨਾਲ ਬੈਂਕਾਂ ਉੱਤੇ ਕਰੀਬ 50 ਹਜਾਰ ਕਰੋੜ ਦਾ ਵਾਧੂ ਬੋਝ ਪਵੇਗਾ.
|