ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਬਜਟ 2008
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਆਈਟੀ ਦੇ ਲਈ 1680 ਕਰੋੜ ਰੁਪਏ
ਵਾਰਤਾ
ਸੂਚਨਾ ਪ੍ਰੋਉਦਯੋਗਿਕੀ (ਆਈਟੀ) ਅਧਾਰਿਤ ਸੇਵਾਵਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਅਗਲੇ ਵਿੱਤ ਸਾਲ ਦੇ ਬਜ਼ਟ ਵਿੱਚ ਸੂਚਨਾ ਪ੍ਰੋਉਦਯੋਗਿਕੀ ਵਿਭਾਗ ਲਈ 1680 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ.

ਵਿੱਤ ਮੰਤਰੀ ਪੀ ਚਿਦੰਬਰਮ ਨੇ ਸ਼ੁਕਰਵਾਰ ਨੂੰ ਸੰਸਦ ਵਿੱਚ ਬਜ਼ਟ ਪੇਸ਼ ਕਰਦੇ ਹੋਏ ਸੂਚਨਾ ਪ੍ਰੋਉਦਯੋਗਿਕੀ ਵਿਭਾਗ ਨੂੰ 2007-08 ਦੇ 1500 ਕਰੋੜ ਰੁਪਏ ਵਧਾ ਕੇ 1680 ਕਰਨ ਦੀ ਘੋਸ਼ਣਾ ਕੀਤੀ. ਉਹਨਾਂ ਨੇ ਕਿਹਾ ਕਿ ਸਰਕਾਰ ਦੀ ਦੂਰਦਰਸ਼ੀ ਨੀਤੀ ਨਾਲ ਸੂਚਨਾ ਪ੍ਰੋਉਦਯੋਗਿਕੀ ਅਧਾਰਿਤ ਸੇਵਾਵਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ.

ਉਹਨਾਂ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਇੱਕ ਲੱਖ ਬ੍ਰਾਡਬੈਂਡ ਇੰਟਰਨੈਟ ਅਧਾਰਿਤ ਆਮ ਸੇਵਾ ਕੇਂਦਰਾਂ ਦੀ ਸਥਾਪਨਾ ਦੇ ਲਈ ਇੱਕ ਯੋਜਨਾ ਅਤੇ ਕੇਂਦਰੀ ਸਹਾਇਤਾ ਨਾਲ ਰਾਜਵਿਆਪੀ ਖੇਤਰ ਨੈਟਵਰਕ 'ਸਵਾਨ' ਸਥਾਪਿਤ ਕਰਨ ਦੀ ਇੱਕ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ.

ਰਾਜ ਅੰਕੜਾ ਕੇਂਦਰਾਂ ਲਈ ਇੱਕ ਨਵੀਂ ਯੋਜਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ. ਉਹਨਾਂ ਨੇ ਕਿਹਾ ਕਿ ਆਮ ਸੇਵਾ ਕੇਂਦਰਾਂ ਦੇ ਲਈ 75 ਕਰੋੜ ਰੁਪਏ, ਸਵਾਨ ਦੇ ਲਈ 450 ਕਰੋੜ ਰੁਪਏ ਅਤੇ ਰਾਜਵਿਆਪੀ ਕੇਂਦਰਾਂ ਦੇ ਲਈ 275 ਕਰੋੜ ਰੁਪਏ ਖਰਚ ਕਰਨ ਦਾ ਪ੍ਰਸਤਾਵ ਹੈ.
ਹੋਰ ਵੀ
ਰੱਖਿਆ ਬਜ਼ਟ ਇੱਕ ਲੱਖ ਕਰੋੜ ਦੇ ਪਾਰ
ਇਨਕਮ ਟੈਕਸ ਵਿੱਚ ਰਾਹਤ
ਕੀ ਸਸਤਾ ਕੀ ਮਹਿੰਗਾ?
ਬਜ਼ਟ ਦੀਆਂ ਅਹਿਮ ਤਜਵੀਜਾਂ
ਸੁਪਨਾ ਬਣਿਆ, ਸੁਪਨਿਆਂ ਦਾ ਆਸ਼ਿਆਨਾ
ਲਾਲੂ 'ਤੇ ਭੇਦਭਾਵ ਪੂਰਣ ਬੱਜਟ ਪੇਸ਼ ਕਰਨ ਦਾ ਆਰੋਪ