ਕੇਂਦਰੀ ਵਿੱਤ ਮੰਤਰੀ ਪੀ.ਚਿਦੰਬਰਮ ਨੇ ਅੱਜ ਉਮੀਦ ਅਨੁਸਾਰ ਮੁਲਾਜਮ ਵਰਗ ਨੂੰ ਥੋੜੀ ਰਾਹਤ ਦੇ ਦਿੱਤੀ.
ਬਜ਼ਟ ਪੇਸ਼ ਕਰਦਿਆਂ ਉਨ੍ਹਾਂ ਇਸ ਵਰਗ ਨੂੰ ਖੁਸ਼ ਕਰਨ ਲਈ ਇਨਕਮ ਟੈਕਸ ਦੀ ਦਰ 1 ਲੱਖ 10 ਹਜਾਰ ਤੋਂ ਵਧਾ ਕੇ 1 ਲੱਖ 50 ਹਜਾਰ ਕਰ ਦਿੱਤੀ. ਮਹਿਲਾਵਾਂ ਲਈ ਇਹ ਰਿਆਇਤ 1 ਲੱਖ 80 ਹਾਜਾਰ ਅਤੇ ਬਜੁਰਗ ਨਾਗਰਿਕਾਂ ਲਈ ਇਹ ਹੱਦ 2 ਲੱਖ 25 ਹਜਾਰ ਕਰ ਦਿੱਤੀ.
ਵਿੱਤ ਮੰਤਰੀ ਦੇ ਐਲਾਨ ਅਨੁਸਾਰ ਹੁਣ 1 ਲੱਖ 50 ਹਜਾਰ ਤੋਂ ਲੈ ਕੇ 3 ਲੱਖ ਤੱਕ 10 ਫ਼ੀਸਦੀ ਟੈਕਸ ਲੱਗੇਗਾ,ਜਦਕਿ 3 ਲੱਖ ਤੋਂ 5 ਲੱਖ ਤੱਕ 20 ਫ਼ੀਸਦੀ ਟਕਸ ਦੇਣਾ ਪਵੇਗਾ.
|