ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਬਜਟ 2008
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਲਾਲੂ 'ਤੇ ਭੇਦਭਾਵ ਪੂਰਣ ਬੱਜਟ ਪੇਸ਼ ਕਰਨ ਦਾ ਆਰੋਪ
ਲਗਾਤਾਰ ਪੰਜਵੀਂ ਵਾਰ ਯਾਤਰੀ ਕਿਰਾਇਆਂ 'ਚ ਕੋਈ ਵਾਧਾ ਨਾ ਕਰਨ ਦਾ ਸਿਹਰਾ ਲੈਣ ਵਾਲੇ ਰੇਲ ਮੰਤਰੀ ਲਾਲੂ ਪ੍ਰਸ਼ਾਦ 'ਤੇ ਉਨ੍ਹਾਂ ਦੇ ਮਿਤਰਾਂ ਅਤੇ ਵਿਰੋਧੀਆਂ ਨੇ ਸਾਲ 2008-09 ਦੇ ਲਈ ਸੀਮਤ ਅਤੇ ਭੇਦਭਾਵ ਦੇ ਲਈ ਸੀਮਤ ਅਤੇ ਭੇਦਭਾਵ ਪੂਰਣ ਬੱਜਟ ਪੇਸ਼ ਕਰਨ ਦਾ ਆਰੋਪ ਲਗਾਇਆ ਅਤੇ ਕਿਹਾ ਕਿ ਇਸ ਰੇਲ ਬੱਜਟ ਨਾਲ ਚੌਣਾਂ ਤੋਂ ਪਹਿਲਾਂ ਸਪ੍ਰੰਗ ਟ੍ਰੇਨ ਗੰਭੀਰ ਦੁਰਘਟਨਾ ਦਾ ਸ਼ਿਕਾਰ ਹੋ ਗਈ ਹੈ.

ਸਮਾਜਵਾਦੀ ਪਾਰਟੀ ਦੇ ਨੇਤਾ ਮੋਹਨ ਸਿੰਘ ਨੇ ਰੇਲ ਬੱਜਟ 'ਤੇ ਆਪਣੀ ਪ੍ਰਤਿਕ੍ਰਿਆ 'ਚ ਕਿਹਾ ਕਿ ਚੌਣਾਂ ਤੋਂ ਪਹਿਲਾਂ ਸਪ੍ਰੰਗ ਦੀ ਐਕਸਪ੍ਰੈਸ ਟ੍ਰੇਨ ਗੰਭੀਰ ਦੁਰਘਟਨਾ ਦੀ ਸ਼ਿਕਾਰ ਹੋ ਗਈ ਹੈ.

ਭਾਜਪਾ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਨੇ ਰੇਲ ਬੱਜਟ ਨੂੰ ਭਾਜਪਾ ਸ਼ਾਸਤ ਰਾਜਾਂ ਖਾਸ ਕਰ ਗੁਜਰਾਤ ਅਤੇ ਮੱਧਪ੍ਰਦੇਸ਼ ਦੇ ਲਈ ਪੂਰੀ ਤਰ੍ਹਾਂ ਭੇਦਭਾਵ ਪੂਰਨ ਕਰਾਰ ਦਿੱਤਾ.

ਭਾਕਪਾ ਨੇਤਾ ਗੁਰਦਾਸ ਨੇ ਹੈਰਾਨੀ ਵਿਅਕਤ ਕਰਦੇ ਹੋਏ ਸੁਆਲ ਉਠਾਇਆ ਕਿ ਇਹ ਰੇਲ ਬੱਜਟ ਵਿੱਤ ਮੰਤਰੀ ਪੀ.ਚਿਦੰਬਰਮ ਨੇ ਤਿਆਰ ਕੀਤਾ ਹੈ ਜਾਂ ਲਾਲੂ ਪ੍ਰਸ਼ਾਦ ਨੇ.

ਦਾਸਗੁਪਤਾ ਨੇ ਕਿਹਾ ਕਿ ਇਹ ਰੇਲ ਬੱਜਟ ਸਪੰਨ ਮੱਧਮ ਵਰਗ ਦੇ ਲਈ ਹੈ ਅਤੇ ਇਸ ਵਿਚ ਸਥਾਨਕ ਗੱਡੀਆਂ ਦੇ ਯਾਤਰੀਆਂ ਅਤੇ ਮਾ ਸਿਕ ਟਿਕਟ ਧਾਰਕਾਂ ਨੂੰ ਕੋਈ ਲ ਲਾਭ ਨਹੀਂ ਦਿੱਤਾ ਗਿਆ ਹੈ.

ਉਨ੍ਹਾਂ ਦੀ ਹੀ ਪਾਰਟੀ ਦੇ ਸੁਧਾਕਰ ਰੇਡੀ ਨੇ ਰੇਲ ਬੱਜਟ ਨੂੰ ਇੱਕ ਅਸੰਤੁਲਿਤ ਬੱਜਟ ਦੱਸਦੇ ਹੋਏ ਕਿਹਾ ਕਿ ਇਹ ਭੇਦਭਾਵ ਪੂਰਣ ਬੱਜਟ ਹੈ.ਨਵੀਆਂ ਟ੍ਰੇਨਾਂ ਕੇਵਲ ਪਟਨਾ ਅਤੇ ਚੇਨਈ ਦੇ ਵਿੱਚ ਚਲਾਈਆਂ ਜਾ ਰਹੀਆਂ ਹਨ.

ਮਹਾਰਾਸ਼ਟ 'ਚ ਬਿਹਾਰਵਾਸੀਆਂ ਨਾਲ ਵਿਵਹਾਰ 'ਤੇ ਪ੍ਰੀਸ਼ਦ 'ਚ ਹੰਗਾਮਾ
ਪਟਨਾ (ਭਾਸ਼ਾ) ਮਹਾਰਾਸ਼ਟਰ 'ਚ ਬਿਹਾਰ ਮੂਲ ਦੇ ਲੋਕਾਂ ਦੀ ਕੁਟਾਈ ਦੇ ਮਾਮਲੇ 'ਤੇ ਚੱਲ ਰਹੀ ਬਹਿਸ ਦੇ ਦੌਰਾਨ ਸਿਹਤ ਮੰਤਰੀ ਦੇ ਬਿਆਨ ਤੋਂ ਨਰਾਜ਼ ਹੋ ਕੇ ਬਿਹਾਰ ਵਿਧਾਨ ਪ੍ਰੀਸ਼ਦ 'ਚ ਸਮੂਚੇ ਵਿਰੋਧੀ ਨੇ ਅੱਜ ਜਬਰਦਸਤ ਹੰਗਾਮਾ ਕੀਤਾ,ਜਿਸ ਦੇ ਚੱਲਦੇ ਸਦਨ ਦੀ ਕਾਰਵਾਈ ਭੋਜਨ ਸਮੇਂ ਤੱਕ ਲਈ ਸਥਗਿਤ ਕੀਤੀ ਗਈ.

ਸਦਨ ਦੀ ਕਾਰਵਾਈ ਅੱਜ ਜਿਵੇਂ ਹੀ ਸ਼ੁਰੂ ਹੋਈ ਨੇਤਾ ਗੁਲਾਮ ਗੌਸ ਨੇ ਕੱਲ੍ਹ ਮਹਾਰਾਸ਼ਟਰ 'ਚ ਪਟਨਾ.... ਕੁਰਲਾ ਐਕਸਪ੍ਰੈਸ ਟ੍ਰੇਨ 'ਚ ਬਿਹਾਰ ਦੇ ਕੁੱਝ ਯਾਤਰੀਆਂ ਦੇ ਨਾਲ ਹੋ ਮਾਰਕੁੱਟ ਦਾ ਮਾਮਲਾ ਉਠਾਇਆ.ਇਸ 'ਤੇ ਕਾਰਜਕਾਰੀ ਸਭਾ ਪਤੀ ਪ੍ਰੋ.ਅਰੁਣ ਕੁਮਾਰ ਨੇ ਉਨ੍ਹਾਂ ਨੂੰ ਕਿਹਾ ਕਿ ਇਸੇ ਵਿਸ਼ੇ 'ਤੇ ਸ਼ੂਨਯਕਾਲ 'ਚ ਮਾਮਲਾ ਉਠਾਉਨ ਦੇ ਲਈ ਉਨ੍ਹਾਂ ਨੂੰ ਸੂਚਨਾ ਪਹਿਲਾਂ ਤੋਂ ਹੀ ਮਿਲੀ ਹੈ,ਇਸ ਲਈ ਇਸ ਨੂੰ ਸ਼ੂਨਯਕਾਲ 'ਚ ਹੀ ਉਠਾਇਆ ਜਾਵੇ.

ਰਾਸ਼ਟਰੀ ਜਨਤਾ ਦਲ ਦੇ ਭੀਮ ਸਿੰਘ ਨੇ ਸ਼ੂਨਯਕਾਲ ਦੇ ਦੌਰਾਨ ਇਸ ਮਾਮਲੇ ਨੂੰ ਉਠਾਉਂਦੇ ਹੋਏ ਕਿਹਾ ਕਿ ਮੁੱਖਮੰਤਰੀ ਨੀਤੀਸ਼ ਕੁਮਾਰ ਦੇ ਨੇਤਰਤੱਵ 'ਚ ਇੱਕ ਸਰਵਦਲੀ ਪ੍ਰਤਿਨਿੱਧੀਮੰਡਲ ਮਹਾਰਾਸ਼ਟਰ 'ਚ ਜਾ ਕੇ ਉੱਥੋਂ ਦੇ ਮੁੱਖਮੰਤਰੀ ਨਾਲ ਮੁਲਾਕਾਤ ਕਰੇ ਅਤੇ ਬਿਹਾਰ ਦੇ ਲੋਕਾਂ ਦੀ ਜਾਨਮਾਲ ਦੀ ਸੁਰੱਖਿਆ ਨਿਸ਼ਚਿਤ ਕਰਨ ਦੀ ਅਪੀਲ ਕਰੇ.ਉਨ੍ਹਾਂ ਨੇ ਕਿਹਾ ਕਿ ਟ੍ਰੇਨ 'ਚ ਯਾਤਰੀਆਂ ਦੇ ਨਾਲ ਮਾਰਕੁੱਟ ਦੀ ਘਟਨਾ ਬਹੁਤ ਹੀ ਗੰਭੀਰ ਹੈ,ਕਿਉਂਕਿ ਦੇਸ਼ ਲੱਖਾਂ ਲੋਕ ਟ੍ਰੇਨਾਂ ਤੋਂ ਹੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਹਨ.

ਮਨਮੋਹਨ ਯਾਤਰਾ ਨਾਲ ਚੀਨ,ਭਾਰਤ ਰਿਸ਼ਤੇ ਮਜ਼ਬੂਤ
ਕਲਕੱਤਾ (ਭਾਸ਼ਾ) ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਚੀਨ ਯਾਤਰਾ ਨਾਲ ਦੋਨੋਂ ਦੇਸ਼ਾਂ ਵਿੱਚ ਦੋ ਪੱਖੀ ਰਿਸ਼ਤੇ ਜ਼ਿਆਦਾ ਮਜ਼ਬੂਤ ਹੋਏ.ਭਾਰਤ 'ਚ ਚੀਨ ਦੇ ਰਾਜਦੂਤ ਝਾਂਗ ਯਾਨ ਨੇ ਅੱਜ ਇੱਥੇ ਇਸਪਾਤ 'ਤੇ ਹੋਏ ਇੱਕ ਅੰਤਰਰਾਸ਼ਟਰੀ ਸੈਮੀਨਾਰ 'ਚ ਇਹ ਗੱਲ ਕਹੀ.

ਉਨ੍ਹਾਂ ਨੇ ਕਿਹਾ ਕਿ ਚੀਨ ਭਾਰਤ ਦਾ ਦੂਸਰਾ ਵੱਡਾ ਵਪਾਰਕ ਸਹਿਯੋਗੀ ਬਣ ਗਿਆ ਹੈ.ਦੋਨੋਂ ਦੇਸ਼ਾਂ ਵਿੱਚ ਦੋ ਪੱਖੀ ਵਪਾਰ ਛੇ ਕਰੋੜ ਡਾਲਰ ਨੂੰ ਪਾਰ ਕਰ ਜਾਣ ਦੀ ਉਮੀਦ ਹੈ,ਜੋ ਕਿ ਇਸ ਸਮੇਂ ਲੱਗਭਗ ਤਿੰਨ ਕਰੋੜ ਅੱਸੀ ਲੱਖ ਡਾਲਰ ਹੈ.

ਉਨ੍ਹਾਂ ਨੇ ਕਿਹਾ ਕਿ ਦੋਨੋਂ ਦੇਸ਼ ਵਿਰੋਧੀ ਹੋਣ ਦੀ ਬਜਾਏ ਵਿਕਾਸ ਦੇ ਸਬੰਧ 'ਚ ਸਹਿਯੋਗੀ ਹੈ.ਇਕੱਠੇ ਵਿਕਾਸ ਕਰਨ ਦੇ ਦੋਨਾਂ ਦੇ ਕੋਲ ਕਾਫ਼ੀ ਮੌਕੇ ਹਨ.

ਉਨ੍ਹਾਂ ਨੇ ਕਿਹਾ ਕਿ ਇਸਪਾਤ ਦੇ ਖੇਤਰ 'ਚ ਦੋਨੋਂ ਦੇਸ਼ ਸਹਿਯੋਗ ਕਰ ਸਕਦੇ ਹਨ.ਉਨ੍ਹਾਂ ਨੇ ਦੱਸਿਆ ਕਿ ਇਸਪਾਤ ਬਨਾਉਣ 'ਚ ਚੀਨ ਦੁਨੀਆਂ 'ਚ ਪਹਿਲੇ ਸਥਾਨ 'ਤੇ ਹੈ.ਇਸ ਸਾਲ ਉਸ ਨੇ ਪੰਜ ਕਰੋੜ ਚਾਲੀ ਲੱਖ ਟਨ ਦਾ ਨਿਰਯਾਤ ਕੀਤਾ.

ਚੌਣ ਸਾਲ 'ਚ ਲਾਲੂ ਦਾ ਲੋਕ ਲੁਭਾਵਨਾ ਬੱਜਟ
ਨਵੀਂ ਦਿੱਲੀ (ਭਾਸ਼ਾ) ਉਮੀਦ ਅਨੁਸਾਰ ਚੌਣ ਸਾਲ 'ਹ ਰੇਲ ਮੰਤਰੀ ਲਾਲੂ ਪ੍ਰਸ਼ਾਦ ਨੇ ਅੱਜ ਲੋਕ ਲੁਭਾਵਨਾ ਰੇਲ ਬੱਜਟ ਪੇਸ਼ ਕਰਦੇ ਹੋਏ ਯਾਤਰੀ ਕਿਰਾਏ 'ਚ ਕਟੌਤੀ ਦਾ ਐਲਾਣ ਕੀਤਾ.

ਲੋਕਸਭਾ 'ਚ ਲੱਗਭਗ ਦੋ ਘੰਟੇ ਦੇ ਬੱਜਟ ਭਾਸ਼ਣ ਦੇ ਦੌਰਾਨ ਲਾਲੂ ਨੇ ਇਸ ਸਾਲ ਗੈਰ ਉੱਪ ਨਗਰੀ ਮੇਲ ਅਤੇ ਐਕਸਪ੍ਰੈਸ ਅਤੇ ਸਧਾਰਨ ਪੈਸੇਂਜਰ ਗੱਡੀਆਂ ਦੇ ਪ੍ਰਤਿ ਯਾਤਰੀ 50 ਰੁੱਪਏ ਤੱਕ ਦੇ ਕਿਰਾਏ 'ਚ ਇੱਕ ਰੁੱਪਏ ਦੀ ਕਮੀ ਕਰਨ ਦੀ ਘੋਸ਼ਣਾ ਕੀਤੀ.

ਰਿਆਇਤਾਂ ਦਾ ਸਿਲਸਿਲਾ ਜ਼ਾਰੀ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਲੰਬੀ ਦੂਰੀ ਦੇ ਯਾਤਰੀਆਂ ਨੂੰ ਹੋਰ ਜ਼ਿਆਦਾ ਲਾਭ ਦੇਣ ਦੇ ਲਈ ਰੇਲ ਮੰਤਰੀ ਨੇ ਸਾਰੇ ਮੇਲ ਐਕਸਪ੍ਰੈਸ ਅਤੇ ਸਧਾਰਨ ਪੈਸੇਂਜਰ ਗੱਡੀਆਂ ਦੇ 50 ਰੁੱਪਏ ਤੋਂ ਜ਼ਿਆਦਾ ਦੀ ਦੂਜੀ ਸ਼੍ਰੇਣੀ ਦੇ ਕਿਰਾਏ 'ਚ ਪੰਜ ਪ੍ਰਤਿਸ਼ਤ ਦੀ ਕਮੀ ਕਰਨ ਦੀ ਘੋਸ਼ਣਾ ਕੀਤੀ.

ਕਿਰਾਏ 'ਚ ਕਟੌਤੀ ਦਾ ਲਾਭ ਏਅਰਕੰਡੀਸ਼ਨ ਸ਼੍ਰੇਣੀਆਂ 'ਚ ਯਾਤਰਾ ਕਰਨ ਵਾਲੇ ਲੋਕਾਂ ਨੂੰ ਵੀ ਮਿਲਿਆ ਹੈ. ਏਸੀ ਦੀ ਹਰ ਸ਼੍ਰੇਣੀ 'ਚ ਕਿਰਾਏ 'ਚ ਚਾਰ ਤੋਂ ਸੱਤ ਪ੍ਰਤਿਸ਼ਤ ਕਟੌਤੀ ਦਾ ਐਲਾਣ ਲਾਲੂ ਨੇ ਕੀਤਾ.

ਰੇਲ ਮੰਤਰੀ ਨੇ ਪਾਰਸਲ ਅਤੇ ਸਮਾਨ ਆਵਾਜਾਈ ਦੀ ਵਰਤਮਾਨ ਅਧਾਰ ਦਰਾਂ ਨੂੰ ਉਸੇ ਤਰ੍ਹਾਂ ਰੱਖਣ ਦਾ ਵੀ ਐਲਾਨ ਕੀਤਾ,ਹਾਲਾਂਕਿ ਉਨ੍ਹਾਂ ਨੇ ਡੀਜ਼ਲ ਪੈਟ੍ਰੋਲ ਮਾਲਭਾੜੇ 'ਚ ਲੱਗਭਗ ਪੰਜ ਪ੍ਰਤਿਸ਼ਤ ਅਤੇ ਫਲਾਈ ਐਸ਼ ਦੇ ਮਾਲਭਾੜੇ 'ਚ 14 ਪ੍ਰਤਿਸ਼ਤ ਦੀ ਕਮੀ ਕਰਨ ਦੀ ਘੋਸ਼ਣਾ ਕੀਤੀ.
ਹੋਰ ਵੀ
ਲਾਲੂ ਵਲੋਂ ਲੋਕਂ ਨੂੰ ਮੋਹ ਲੈਣ ਵਾਲਾ ਬੱਜਟ ਪੇਸ਼
ਬਜਟ ਘਾਟਾ ਸਥਾਪਿਤ ਸੀਮਾਵਾਂ ਤੋੜੇਗਾ
ਬਜਟ ਭਾਸ਼ਣ ਦੇ ਮੁੱਖ ਅੰਸ਼
ਬਜਟ ਦੀ ਛਪਾਈ ਕਿੰਨ੍ਹੀ ਰੱਹਿਸਮਈ
ਬਜਟ ਦੇ ਗੁਪਤ ਰੱਖਣ ਲਾਇਕ ਪਹਿਲੂ
ਨਵਾਂ ਕੰਪਨੀ ਕਨੂੰਨ ਪੇਸ਼ ਕੀਤਾ ਜਾਏਗਾ