ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 08 > ਬਜਟ 2008
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੱਜਟ ਦੇ ਦਸਤਾਵੇਜ਼
ਵੈਬ ਦੁਨੀਆ
ਪੂਰੇ ਬੱਜਟ 'ਚ ਕੁੱਝ ਸੱਤ ਦਸਤਾਵੇਜ਼ ਹੁੰਦੇ ਹਨ,ਜੋ ਹੇਠ ਦਿੱਤੇ ਹਨ:

1.ਵਿੱਤਮੰਤਰੀ ਦਾ ਭਾਸ਼ਣ

ਇਹ ਦੋ ਭਾਗਾਂ 'ਚ ਹੁੰਦਾ ਹੈ.ਪਹਿਲੇ ਭਾਗ 'ਚ ਸਮਾਨ ਆਰਥਿਕ ਪਰਿਦ੍ਰਿਸ਼ ਦਾ ਵਰਨਣ ਹੁੰਦਾ ਹੈ,ਜਦੋਂਕਿ ਦੂਸਰੇ ਭਾਗ 'ਚ ਪ੍ਰਤੱਖ ਅਤੇ ਅਪ੍ਰਤੱਖ ਕਰ ਪ੍ਰਸਤਾਵਾਂ ਦੇ ਇਲਾਵਾ ਅਗਾਮੀ ਸਾਲ 'ਚ ਆਰਥਿਕ ਮੋਰਚੇ 'ਤੇ ਸਰਕਾਰ ਦੁਆਰਾ ਲਈ ਜਾਣ ਵਾਲੀ ਪਹਿਲਕਦਮੀਆਂ ਦਾ ਬਿਉਰਾ ਰਹਿੰਦਾ ਹੈ.

2. ਸਲਾਨਾ ਵਿੱਤੀ ਕਥਨ
ਇਹ ਬੱਜਟ ਦਾ ਮਖ ਦਸਤਾਵੇਜ਼ ਹੈ,ਜਿਸ ਵਿੱਚ ਅਗਲੇ ਵਿੱਤੀ ਸਾਲ ਦੇ ਲਈ ਅਨੁਮਾਨਤ ਸਰਕਾਰੀ ਆਮਦਨ ਅਤੇ ਖਰਚ 'ਤੇ ਵਿਸਤ੍ਰਿਤ ਟਿੱਪਣੀ ਹੁੰਦੀ ਹੈ.

3. ਬੱਜਟ ਦਾ ਸਾਰ
ਇਸ ਦਸਤਾਵੇਜ਼ 'ਚ ਪੂਰੇ ਬੱਜਟ ਦਾ ਸਾਰ ਸੰਖੇਪ ਅੰਕੜਿਆ ਅਤੇ ਗ੍ਰਾਫਾਂ 'ਚ ਦਰਸਾਇਆ ਗਿਆ ਰਹਿੰਦਾ ਹੈ.ਰਾਜਾਂ ਤੇ ਸੰਘ ਰਾਜ ਖੇਤਰਾਂ ਤੋਂ ਪ੍ਰਾਪਤ ਹੋਣ ਵਾਲੀ ਅਤੇ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਰਕਮ ਦਾ ਬਿਉਰਾ ਵੀ ਇਸ ਦਸਤਾਵੇਜ਼ 'ਚ ਰਹਿੰਦਾ ਹੈ.

4.ਵਿੱਤੀ ਵਿਧੇਯਕ
ਸਰਕਾਰ ਦੁਆਰਾ ਪ੍ਰਸਤਾਵਤ ਕਰ ਪ੍ਰਸਤਾਵਾਂ ਦੀ ਵਿਸਤ੍ਰਿਤ ਸੂਚੀ ਦੇ ਇਲਾਵਾ ਇਸ ਦਸਤਾਵੇਜ਼ 'ਚ ਵਿੱਤੀ ਵਿਧੇਯਕ ਦਾ ਵਿਆਖਿਆਤਮਕ ਪ੍ਰਪੱਤਰ ਵੀ ਸ਼ਾਮਲ ਰਹਿੰਦਾ ਹੈ.

5. ਬੱਜਟ ਪ੍ਰਾਪਤੀਆਂ
ਇਸ ਦਸਤਾਵੇਜ਼ 'ਚ ਅਗਾਮੀ ਸਾਲ ਦੇ ਲਈ ਸਰਕਾਰ ਨੂੰ ਮਿਲਣ ਵਾਲੀਆਂ ਅਨੁਮਾਨਤ ਸੰਪੂਰਣ ਰਾਜਕਰ ਅਤੇ ਪੂੰਜੀ ਪ੍ਰਾਪਤੀਆਂ ਦਾ ਵਿਸਤ੍ਰਿਤ ਬਿਉਰਾ ਰਹਿੰਦਾ ਹੈ.ਸਰਕਾਰ ਨੂੰ ਮਿਲਣ ਵਾਲੇ ਅਨੁਮਾਨਤ ਘਰੇਲੂ ਅਤੇ ਵਿਦੇਸ਼ੀ ਕਰਜ਼ ਦਾ ਵੀ ਇਸ ਵਿੱਚ ਉਲੇਖ ਰਹਿੰਦਾ ਹੈ.

6. ਬੱਜਟ ਖਰਚ

ਇਹ ਦਸਤਾਵੇਜ਼ ਸਰਕਾਰ ਦੁਆਰਾ ਅਗਾਮੀ ਸਾਲ 'ਚ ਖਰਚ ਕੀਤੀ ਜਾਣ ਵਾਲੀ ਰਾਸ਼ੀ ਦਾ ਵਿਸਤ੍ਰਿਤ ਬਿਉਰਾ ਪ੍ਰਸਤੁੱਤਿ ਕਰਦਾ ਹੈ.ਵਿਭਿੰਨ ਸਰਕਾਰੀ ਵਿਭਾਗਾਂ ਅਤੇ ਵਿਭਾਗਾਂ ਨੂੰ ਖਰਚ ਦੇ ਲਈ ਕਿੰਨ੍ਹੀ ਰਾਸ਼ੀ ਮਿਲੇਗੀ ਅਤੇ ਕਿਨੀ ਰਾਸ਼ੀ ਆਯੋਜਨ ਅਤੇ ਗੈਰ ਆਯੋਜਨਾ 'ਤੇ ਖਰਚ ਹੋਵੇਗੀ,ਦਾ ਵੀ ਇਸ ਵਿੱਚ ਵਰਨਣ ਰਹਿੰਦਾ ਹੈ.

7. ਅਨੁਦਾਨ ਦੀ ਮੰਗ
ਇਸ ਵਿੱਚ ਵਿਭਿੰਨ ਵਿਭਾਗਾਂ ਦੀਆਂ ਆਪਣੀਆਂ ਨਿੱਜੀ ਮੰਗਾਂ ਦੇ ਨਾਲ-ਨਾਲ ਅਨੁਦਾਨਾਂ ਦੀ ਸਮਸਤ ਮੰਗਾਂ ਦਾ ਸਾਰਾਂਸ਼ ਹੁੰਦਾ ਹੈ.

ਇਸ ਦੇ ਇਲਾਵਾ ਇੱਕ ਪਤਲੀ-ਜਿਹੀ ਪੁਸਤਿਕਾ ਵੀ ਜ਼ਾਰੀ ਕੀਤੀ ਜਾਂਦੀ ਹੈ,ਜਿਸ ਵਿੱਚ ਉਪਯੁਕਤ ਸਾਰੇ ਦਸਤਾਵਜ਼ਾਂ ਦੀ ਸੂਚਨਾ ਅਤੇ ਵਿਆਖਿਆ ਹੁੰਦੀ ਹੈ.
ਹੋਰ ਵੀ
ਭਾਰਤ 'ਚ ਪਹਿਲੀ ਵਾਰ ਬੱਜਟ
ਕਿੱਥੋਂ ਆਇਆ 'ਬੱਜਟ' ਸ਼ਬਦ?
ਆਮ ਆਦਮੀ ਚੱਟਨੀ-ਰੋਟੀ ਤੋਂ ਤਾਂ ਨਾ ਜਾਵੇ