ਮੁੱਖਪੰਨਾ > ਵਿਵਿਧ > ਵੈਬਦੁਨੀਆ ਵਿਸ਼ੇਸ਼ 09 > ਰੇਲ ਬੱਜਟ > ਮਮਤਾ ਕਰੇਗੀ ਅੱਜ ਰੇਲ ਬੱਜਟ ਪੇਸ਼
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਮਤਾ ਕਰੇਗੀ ਅੱਜ ਰੇਲ ਬੱਜਟ ਪੇਸ਼
ਵੈਬ ਦੁਨੀਆ
ਰੇਲਮੰਤਰੀ ਮਮਤਾ ਬਨਰਜ਼ੀ ਸ਼ੁਕਰਵਾਰ ਨੂੰ ਸਾਂਸਦ 'ਚ ਰੇਲ ਬੱਜਟ ਪੇਸ਼ ਕਰਨ ਜਾ ਰਹੀ ਹ।ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਹ ਵੀ ਸਾਬਕਾ ਰੇਲਮੰਤਰੀ ਲਾਲੂ ਯਾਦਵ ਦੀ ਤਰ੍ਹਾਂ ਲੋਕਾਂ ਨੂੰ ਮੋਹ ਲੈਣ ਵਾਲਾ ਬੱਜਟ ਪੇਸ਼ ਕਰੇਗੀ।

ਬੱਜਟ 'ਚ ਆਮ ਆਦਮੀ ਦਾ ਖਿਆਲ ਰੱਖਣ ਦਾ ਸੰਕੇਤ ਮਮਤਾ ਬਨਰਜ਼ੀ ਦੀ ਬੁੱਧਵਾਰ ਨੂੰ ਦਿੱਤੀ ਗਈ ਉਸ ਟਿੱਪਣੀ ਨਾਲ ਵੀ ਮਿਲਦਾ ਹੈ,ਜਿਸ ਵਿੱਚ ਉਨ੍ਹਾ ਨੇ ਕਿਹਾ ਹੈ ਕਿ ਉਨ੍ਹਾ ਦਾ ਰੇਲ ਬੱਜਟ ਇੱਕ ਜਨ ਮੁਖੀ ਬੱਜਟ ਹੋਵੇਗਾ,ਇਹ ਇੱਕ ਸਿੱਧਾ-ਸਾਦਾ ਅਤੇ ਜਨਤਾ ਦਾ ਬੱਜਟ ਹੋਵੇਗਾ।

ਉਨ੍ਹਾ ਨੇ ਕਿਹਾ ਹੈ ਕਿ ਬੱਜਟ ਤੋਂ ਉਮੀਦਾਂ ਕਾਫ਼ੀ ਜ਼ਿਆਦਾ ਹਨ ਅਤੇ ਨਾਲ ਹੀ ਕਿਹਾ ਕਿ ਉਨ੍ਹਾ ਨੂੰ ਇਸ 'ਤੇ ਕੰਮ ਕਰਨ ਲਈ ਮਹਿਜ਼ 15 ਦਿਨ ਦਾ ਸਮਾਂ ਮਿਲਿਆ ਹ।ਬੱਜਟ 'ਚ ਗਰੀਬ ਰੱਥ ਵਰਗੀਆਂ ਕੁੱਝ ਹੋਰ ਟ੍ਰੇਨਾਂ ਚਲਾਉਣ ਦੀ ਘੋਸ਼ਣਾ ਕੀਤੇ ਜਾਣ ਦੀ ਉਮੀਦ ਹੈ,ਹਾਲਾਂਕਿ ਇਨ੍ਹਾ ਦਾ ਨਾਮ ਗਰੀਬ ਰੱਥ ਦੀ ਬਜਾਏ ਕੁੱਝ ਹੋਰ ਹੋ ਸਕਦਾ ਹੈ ਅਤੇ ਇਸ ਤਰ੍ਹਾਂ ਦੀਆਂ ਗੱਡੀਆਂ 'ਚ ਗੈਰ ਵਾਤਾ ਅਨੁਕੂਲ ਡਿੱਬੇ ਜੋੜੇ ਜਾ ਸਕਦੇ ਹਨ।

ਗੱਡੀਆਂ ਆਪਣੇ ਨਿਰਧਾਰਤ ਸਮੇਂ 'ਤੇ ਚੱਲਣ ਅਤੇ ਸਾਫ਼-ਸਫ਼ਾਈ ਦੀ ਬਿਹਤਰ ਵਿਵਸਥਾ ਹੋਵੇ,ਬੱਜਟ 'ਚ ਇਸ 'ਤੇ ਖਾਸ ਧਿਆਨ ਦਿੱਤੇ ਜਾਣ ਦੀ ਉਮੀਦ ਹ।ਮਮਤਾ ਆਪਣੇ ਬੱਜਟ 'ਚ ਸਮੱਰਪਿਤ ਮਾਲ ਢੁਲਾਈ ਕਾਰੀਡੋਰ ਦੇ ਕੰਮ ਨੂੰ ਗਤੀ ਦੇਣ ਲਈ ਕੁੱਝ ਘੋਸ਼ਣਾ ਕਰ ਸਕਦੀ ਹੈ।

ਉਮੀਦ ਹੈ ਕਿ ਮਮਤਾ ਰੇਲ ਬੁਕਿੰਗ ਨੂੰ ਪੰਜ ਦਿਨ ਤੋਂ ਘਟਾਕੇ ਵਾਪਸ ਇੱਕ ਦਿਨ ਪਹਿਲਾਂ ਕਰ ਸਕਦੀ ਹ।ਪਲੇਟਫ਼ਾਰਮ 'ਤੇ ਸਸਤੀਆਂ ਦਰਾਂ 'ਤੇ ਖਾਣਾ,ਇੰਟਰਨੈਟ ਬੁਕਿੰਗ 'ਤੇ ਲਿਆ ਜਾਣ ਵਾਲਾ ਜ਼ਿਆਦਾ ਕਰ ਹਟਾਉਣ,ਸੁਰੱਖਿਆ ਅਤੇ ਸਫ਼ਾਈ 'ਤੇ ਖਰਚ ਵਧਾਉਣ ਵਰਗੇ ਕਈ ਲੋਕ ਕਲਿਆਣਕਾਰੀ ਫ਼ੈਸਲੇ ਵੀ ਹੋ ਸਕਦੇ ਹਨ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple, Fast & Free Email Service  Click Here
ਹੋਰ ਵੀ
ਮਿਆਦ ਲੰਘੇ ਈਐਮਯੂ ਚਲਾ ਰਿਹਾ ਹੈ ਭਾਰਤੀ ਰੇਲਵੇ
'ਲੋਕ ਪੱਖੀ' ਹੋਵੇਗਾ ਰੇਲ ਬਜਟ:ਮਮਤਾ
ਪੀਐਮ ਨੂੰ ਸੁਚੱਜੇ ਬਜਟ ਸੈਸ਼ਨ ਦੀ ਆਸ
ਸੁਰੱਖਿਆ 'ਤੇ ਧਿਆਨ ਹੋਵੇਗਾ ਰੇਲ ਬਜਟ 'ਚ
ਕਈ ਯੋਜਨਾਵਾਂ ਪੇਸ਼ ਕਰ ਸਕਦੀ ਹੈ ਮਮਤਾ